CM ਸਿਹਤ ਬੀਮਾ ਯੋਜਨਾ 22 ਜਨਵਰੀ ਨੂੰ ਹੋਵੇਗੀ ਸ਼ੁਰੂ, ਸਿਹਤ ਮੰਤਰੀ ਬੋਲੇ, “15 ਤਰੀਕ ਨੂੰ ਸੀਐਮ ਨੂੰ ਜੱਥੇਦਾਰ ਨੇ ਕੀਤਾ ਹੈ ਤਲਬ”

Updated On: 

12 Jan 2026 14:23 PM IST

ਸਰਕਾਰ ਨੇ ਇਸ ਪ੍ਰੋਜੈਕਟ ਲਈ 1200 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਲਈ ਸਾਡਾ ਟੀਚਾ 3 ਕਰੋੜ ਲੋਕਾਂ ਦਾ ਹੈ। ਸਾਡਾ ਟੀਚਾ ਹਰ ਵਿਅਕਤੀ ਨੂੰ ਇਹ ਕਾਰਡ ਪ੍ਰਦਾਨ ਕਰਨਾ ਹੈ। ਇਸਦੇ ਲਈ ਦੋ ਮਾਪਦੰਡ ਹਨ: ਇੱਕ ਆਧਾਰ ਕਾਰਡ ਅਤੇ ਇੱਕ ਵੋਟਰ ਕਾਰਡ ਪੰਜਾਬ ਦਾ ਹੋਣਾ ਚਾਹੀਦਾ ਹੈ। ਜੋ ਬੱਚੇ ਹਨ, ਉਨ੍ਹਾਂ ਕੋਲ ਡਿਪੈਂਡੈਂਟ ਕਾਰਡ ਹੋਣਾ ਚਾਹੀਦਾ ਹੈ।

CM ਸਿਹਤ ਬੀਮਾ ਯੋਜਨਾ 22 ਜਨਵਰੀ ਨੂੰ ਹੋਵੇਗੀ ਸ਼ੁਰੂ, ਸਿਹਤ ਮੰਤਰੀ ਬੋਲੇ, 15 ਤਰੀਕ ਨੂੰ ਸੀਐਮ ਨੂੰ ਜੱਥੇਦਾਰ ਨੇ ਕੀਤਾ ਹੈ ਤਲਬ

Photo @AAPbalbir

Follow Us On

ਪੰਜਾਬ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਜੋ ਪਹਿਲਾਂ 15 ਜਨਵਰੀ ਨੂੰ ਲਾਂਚ ਹੋਣੀ ਸੀ,ਹੁਣ ਇਹ 22 ਜਨਵਰੀ ਨੂੰ ਸ਼ੁਰੂ ਹੋਵੇਗੀ ਕਿਉਂਕਿ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੇ ਤਲਬ ਕੀਤਾ ਹੈ। ਇਸ ਕਾਰਨ ਇੱਕ ਹਫ਼ਤੇ ਦੀ ਦੇਰੀ ਹੋਵੇਗੀ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਇਹ ਗੱਲ ਫਤਿਹਗੜ੍ਹ ਸਾਹਿਬ ਵਿੱਚ ਕਹੀ, ਜਿੱਥੇ ਉਹ ਯੋਜਨਾ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਗਏ ਸਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਯੋਜਨਾ ਸ਼ੁਰੂ ਨਹੀਂ ਹੁੰਦੀ, ਉਦੋਂ ਤੱਕ ਅਸੀਂ ਇਸਦਾ ਟ੍ਰਾਇਲ ਕਰਾਂਗੇ।

ਸਰਕਾਰ ਨੇ ਇਸ ਪ੍ਰੋਜੈਕਟ ਲਈ 1200 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਲਈ ਸਾਡਾ ਟੀਚਾ 3 ਕਰੋੜ ਲੋਕਾਂ ਦਾ ਹੈ। ਸਾਡਾ ਟੀਚਾ ਹਰ ਵਿਅਕਤੀ ਨੂੰ ਇਹ ਕਾਰਡ ਪ੍ਰਦਾਨ ਕਰਨਾ ਹੈ। ਇਸਦੇ ਲਈ ਦੋ ਮਾਪਦੰਡ ਹਨ: ਇੱਕ ਆਧਾਰ ਕਾਰਡ ਅਤੇ ਇੱਕ ਵੋਟਰ ਕਾਰਡ ਪੰਜਾਬ ਦਾ ਹੋਣਾ ਚਾਹੀਦਾ ਹੈ। ਜੋ ਬੱਚੇ ਹਨ, ਉਨ੍ਹਾਂ ਕੋਲ ਡਿਪੈਂਡੈਂਟ ਕਾਰਡ ਹੋਣਾ ਚਾਹੀਦਾ ਹੈ।

ਸਰਕਾਰ ਨੇ 1200 ਕਰੋੜ ਦਾ ਅਲਾਟ ਕੀਤਾ ਹੈ ਬਜਟ

ਜਿਨ੍ਹਾਂ ਕੋਲ ਕਾਰਡ ਨਹੀਂ ਹਨ, ਉਨ੍ਹਾਂ ਕੋਲ ਪੰਜਾਬ ਦਾ ਆਧਾਰ ਕਾਰਡ ਹੋਣਾ ਲਾਜ਼ਮੀ ਹੈ। ਸਰਕਾਰ ਨੇ ਕੋਈ ਮਾਪਦੰਡ ਨਿਰਧਾਰਤ ਨਹੀਂ ਕੀਤੇ ਹਨ। ਇਹ ਦੁਨੀਆ ਵਿੱਚ ਆਪਣੀ ਕਿਸਮ ਦੀ ਪਹਿਲੀ ਯੋਜਨਾ ਹੈ। 650 ਨਿੱਜੀ ਹਸਪਤਾਲ ਅਤੇ ਸਾਰੇ ਮੈਡੀਕਲ ਅਦਾਰੇ ਇਸ ਯੋਜਨਾ ਵਿੱਚ ਸ਼ਾਮਲ ਹੋ ਚੁੱਕੇ ਹਨ। ਸਾਰੇ ਵੱਡੇ ਹਸਪਤਾਲ ਵੀ ਇਸ ਯੋਜਨਾ ਵਿੱਚ ਸ਼ਾਮਲ ਹਨ। ਇਹ ਹਰ ਪੱਖ ਤੋਂ ਬਹੁਤ ਵੱਡੀ ਯੋਜਨਾ ਹੈ। ਇਹ ਲੋਕਾਂ ਨੂੰ ਬਹੁਤ ਰਾਹਤ ਪ੍ਰਦਾਨ ਕਰੇਗੀ। ਸਰਕਾਰ ਨੇ ਸ਼ੁਰੂਆਤੀ ਪੜਾਅ ਵਿੱਚ ਇਸ ਲਈ 1200 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ।

ਅਸੀਂ ਕਈ ਹੋਰ ਸਰੋਤਾਂ ਤੋਂ ਵੀ ਫੰਡਾਂ ਦੀ ਉਮੀਦ ਕਰ ਰਹੇ ਹਾਂ। ਜੇਕਰ ਸਰਕਾਰ 1200 ਤੋਂ 1500 ਕਰੋੜ ਰੁਪਏ ਖਰਚ ਕਰਦੀ ਹੈ, ਤਾਂ ਇਸ ਨਾਲ ਲੋਕਾਂ ਨੂੰ ਫਾਇਦਾ ਹੋਵੇਗਾ। ਇਸ ਨਾਲ ਐਮਰਜੈਂਸੀ ਦੇਖਭਾਲ ਮਿਲੇਗੀ। ਸਿਹਤ ਮੰਤਰੀ ਨੇ ਕਿਹਾ ਕਿ ਇਹ ਯੋਜਨਾ ਬਹੁਤ ਵਧੀਆ ਹੈ। ਜਿਸ ਤਰ੍ਹਾਂ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਮੁਫ਼ਤ ਬਿਜਲੀ ਯੋਜਨਾ ਸ਼ੁਰੂ ਕੀਤੀ ਸੀ, ਉਸੇ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿੱਚ ਇਸਦਾ ਹੋਰ ਵਿਸਥਾਰ ਕੀਤਾ।

ਸਰਕਾਰੀ ਹਸਪਤਾਲਾਂ ‘ਚ ਹੋ ਰਹੇ ਲੀਵਰ ਅਤੇ ਕਿਡਨੀ ਟ੍ਰਾਂਸਪਲਾਂਟ

ਅੱਜ, ਕੋਈ ਵੀ ਰਾਜ ਅਜਿਹਾ ਨਹੀਂ ਹੈ ਜਿੱਥੇ ਲੋਕਾਂ ਨੂੰ ਮੁਫ਼ਤ ਬਿਜਲੀ ਨਾ ਮਿਲੇ। ਇਸ ਯੋਜਨਾ ਨੂੰ ਪੂਰੇ ਦੇਸ਼ ਭਰ ਵਿੱਚ ਫਾਲੋ ਕੀਤਾ ਜਾਵੇਗੀ। ਜ਼ਿਲ੍ਹਾ ਹਸਪਤਾਲਾਂ ਵਿੱਚ ਜ਼ਰੂਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਪਹਿਲੀ ਵਾਰ, ਕਿਸੇ ਸਰਕਾਰੀ ਹਸਪਤਾਲ ਨੇ ਲੀਵਰ ਟ੍ਰਾਂਸਪਲਾਂਟ ਕੀਤਾ ਹੈ। ਹੁਣ, ਉੱਥੇ ਹੀ, ਹੁਣ ਕਿਡਨੀ ਪਲਾਂਟ ਵੀ ਹੋਣ ਜਾ ਰਿਹਾ ਹੈ। ਅਸੀਂ ਨਿੱਜੀ ਹਸਪਤਾਲਾਂ ਦੇ ਸਹਿਯੋਗ ਨਾਲ ਕੰਮ ਕਰ ਰਹੇ ਹਾਂ।