ਮੁੱਖ ਮੰਤਰੀ ਮਾਨ ਨੇ ਸਤੌਜ ਵਿੱਚ ਰੱਖਿਆ ਖੇਡ ਸਟੇਡੀਅਮ ਦਾ ਨੀਂਹ ਪੱਥਰ, ਬੋਲੇ- ਖੇਤਾਂ ਤੱਕ ਪਹੁੰਚੇਗਾ ਨਹਿਰੀ ਪਾਣੀ
CM Bhagwant Mann in Satoj : ਮੁੱਖ ਮੰਤਰੀ ਨੇ ਪਿੰਡ ਵਾਸੀਆਂ ਨੂੰ ਏਕਤਾ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਸਿਰਫ਼ ਇੱਕ ਜੀਵਨ ਦਿੱਤਾ ਹੈ ਅਤੇ ਉਹ ਇਸਨੂੰ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਪੰਜਾਬ ਦੀ ਸੇਵਾ ਲਈ ਸਮਰਪਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਵਿਰੋਧੀ ਧਿਰ ਦੇ ਮੈਂਬਰ ਉਨ੍ਹਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨਗੇ
ਮੁੱਖ ਮੰਤਰੀ ਮਾਨ ਨੇ ਸਤੌਜ ਵਿੱਚ ਰੱਖਿਆ ਖੇਡ ਸਟੇਡੀਅਮ ਦਾ ਨੀਂਹ ਪੱਥਰ, ਬੋਲੇ ਖੇਤਾਂ ਤੱਕ ਪਹੁੰਚੇਗਾ ਨਹਿਰੀ ਪਾਣੀ
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਆਪਣੇ ਜੱਦੀ ਪਿੰਡ ਸਤੌਜ ਦਾ ਦੌਰਾ ਕੀਤਾ। ਨਵੇਂ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਦੇ ਹੋਏ, ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਸਖ਼ਤ ਸੰਦੇਸ਼ ਵੀ ਦਿੱਤਾ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਹੁਣ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਸਰਕਾਰ ਨੇ ਇੱਕ ਇਤਿਹਾਸਕ ਕਾਨੂੰਨ ਬਣਾਇਆ ਹੈ, ਜਿਸ ਦੇ ਤਹਿਤ ਦੋਸ਼ੀ ਠਹਿਰਾਏ ਗਏ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ।
ਸਟੇਡੀਅਮ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇੱਕ ਜਨਤਕ ਸਥਾਨ ‘ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ, “ਮੈਂ ਇੱਥੇ ਮੁੱਖ ਮੰਤਰੀ ਵਜੋਂ ਨਹੀਂ, ਸਗੋਂ ਇਸ ਮਿੱਟੀ ਦੇ ਪੁੱਤਰ ਵਜੋਂ ਆਇਆ ਹਾਂ। ਸਤੌਜ ਨੇ ਹਮੇਸ਼ਾ ਮੈਨੂੰ ਠੰਢੀ ਹਵਾ ਦਾ ਅਹਿਸਾਸ ਦਿੱਤਾ ਹੈ। ਮੈਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਇੱਥੇ ਵਾਰ-ਵਾਰ ਖਿੱਚਿਆ ਆਉਂਦਾ ਹਾਂ।”
ਨਹਿਰੀ ਪਾਣੀ ਖੇਤਾਂ ‘ਚ ਭੇਜਣ ਦੇ ਨਾਲ਼ ਧਰਤੀ ‘ਚ ਭੇਜਣ ਦੇ ਵੀ ਪ੍ਰਬੰਧ ਕੀਤੇ ਹਨ। ਨਹਿਰਾਂ ‘ਚ ਹਰ 20 ਮੀਟਰ ‘ਤੇ ਪਾਣੀ ਥੱਲੇ ਭੇਜਣ ਦੇ ਪੁਆਇੰਟ ਬਣਾਏ ਗਏ ਹਨ ਤਾਂ ਕਿ ਪੱਤਣ ਦਾ ਪਾਣੀ ਵੀ ਉੱਪਰ ਲਿਆਂਦਾ ਜਾ ਸਕੇ। -CM ਭਗਵੰਤ ਮਾਨ pic.twitter.com/jrZX8UNZQB
— AAP Punjab (@AAPPunjab) April 30, 2026
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਹਰ ਖੇਤ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਖੁਸ਼ੀ ਉਦੋਂ ਹੋਵੇਗੀ, ਜਦੋਂ ਸਤੌਜ ਦੇ ਡਿੱਗਦੇ ਭੂਮੀਗਤ ਪਾਣੀ ਦੇ ਪੱਧਰ ‘ਚ ਦੁਬਾਰਾ ਵਾਧਾ ਹੋਵੇਗਾ।ਮਾਨ ਨੇ ਕਿਹਾ ਕਿ ਇਸ ਇਲਾਕੇ ਕੋਲ ਪੰਜਾਬ ਦੀ ਤਾਕਤ ਅਤੇ ਖਜ਼ਾਨੇ ਦੀ ਚਾਬੀ ਦੋਵੇਂ ਹਨ, ਇਸ ਲਈ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਸਾਥੀਆਂ, ਮਾਂਵਾਂ-ਭੈਣਾਂ ਤੇ ਬਜ਼ੁਰਗਾਂ ਨਾਲ ਗੱਲਬਾਤ ਮੌਕੇ CM ਭਗਵੰਤ ਮਾਨ, ਪਿੰਡ ਸਤੌਜ ਤੋਂ Live https://t.co/0jpcWqtOLV
— AAP Punjab (@AAPPunjab) April 30, 2026ਇਹ ਵੀ ਪੜ੍ਹੋ
ਬਚੇਗਾ ਨਹੀਂ ਬੇਅਦਬੀ ਦਾ ਦੋਸ਼ੀ -ਮਾਨ
ਬੇਅਦਬੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਕੋਈ ਵੀ ਦੋਸ਼ੀ ਕਾਨੂੰਨ ਤੋਂ ਨਹੀਂ ਬਚ ਸਕੇਗਾ। ਉਨ੍ਹਾਂ ਕਿਹਾ ਕਿ ਇੱਕ ਕਾਨੂੰਨ ਬਣਾਇਆ ਗਿਆ ਹੈ ਕਿ ਬੇਅਦਬੀ ਕਰਨ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ। ਹੁਣ ਮਾਨਸਿਕ ਬਿਮਾਰੀ ਦਾ ਬਹਾਨਾ ਬਣਾ ਕੇ ਕੋਈ ਵੀ ਬਚ ਨਹੀਂ ਸਕੇਗਾ।
ਸਾਥੀਆਂ, ਮਾਂਵਾਂ-ਭੈਣਾਂ ਤੇ ਬਜ਼ੁਰਗਾਂ ਨਾਲ ਗੱਲਬਾਤ ਮੌਕੇ CM ਭਗਵੰਤ ਮਾਨ, ਪਿੰਡ ਸਤੌਜ ਤੋਂ Live https://t.co/0jpcWqtOLV
— AAP Punjab (@AAPPunjab) April 30, 2026
ਮੁੱਖ ਮੰਤਰੀ ਨੇ ਪਿੰਡ ਵਾਸੀਆਂ ਨੂੰ ਏਕਤਾ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਸਿਰਫ਼ ਇੱਕ ਜੀਵਨ ਦਿੱਤਾ ਹੈ ਅਤੇ ਉਹ ਇਸਨੂੰ ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਪੰਜਾਬ ਦੀ ਸੇਵਾ ਲਈ ਸਮਰਪਿਤ ਕਰਨਾ ਚਾਹੁੰਦੇ ਹਨ। ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਵਿਰੋਧੀ ਧਿਰ ਦੇ ਮੈਂਬਰ ਉਨ੍ਹਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਨਗੇ, ਪਰ ਸਤੌਜ ਦੇ ਲੋਕਾਂ ਨੂੰ ਉਨ੍ਹਾਂ ਦੇ ਝਾਂਸੇ ਵਿੱਚ ਨਹੀਂ ਆਉਣਾ ਹੈ, ਕਿਉਂਕਿ ਉਨ੍ਹਾਂ ਨੂੰ ਇੱਥੇ ਕਦੇ ਵੀ ਵੋਟਾਂ ਨਹੀਂ ਮੰਗਣੀਆਂ ਪਈਆਂ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੀ ਮੌਜੂਦ ਸਨ।
