ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

Updated On: 

14 Nov 2026 14:06 PM IST

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ, ਵਿਰਸੇ ਅਤੇ ਆਮ ਗਿਆਨ ਨਾਲ ਜੋੜਨ ਦੇ ਮਕਸਦ ਨਾਲ 'ਪੰਜਾਬ ਦਾ ਕਰੋੜਪਤੀ' ਕੁਇਜ਼ ਪ੍ਰਤੀਯੋਗਤਾ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਹੈ। ਇਸ ਨਿਵੇਕਲੀ ਪਹਿਲਕਦਮੀ ਤਹਿਤ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਨੌਜਵਾਨ ਹਿੱਸਾ ਲੈ ਸਕਣਗੇ ਅਤੇ ਮੁਕਾਬਲੇ ਦੇ ਜੇਤੂ ਨੂੰ 1 ਕਰੋੜ ਰੁਪਏ ਦਾ ਵੱਡਾ ਨਕਦ ਇਨਾਮ ਦਿੱਤਾ ਜਾਵੇਗਾ।

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ਪੰਜਾਬ ਦਾ ਕਰੋੜਪਤੀ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ, ਵਿਰਸੇ ਅਤੇ ਆਮ ਗਿਆਨ ਨਾਲ ਜੋੜਨ ਦੇ ਮਕਸਦ ਨਾਲ ‘ਪੰਜਾਬ ਦਾ ਕਰੋੜਪਤੀ’ ਕੁਇਜ਼ ਪ੍ਰਤੀਯੋਗਤਾ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਹੈ। ਇਸ ਨਿਵੇਕਲੀ ਪਹਿਲਕਦਮੀ ਤਹਿਤ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਨੌਜਵਾਨ ਹਿੱਸਾ ਲੈ ਸਕਣਗੇ ਅਤੇ ਮੁਕਾਬਲੇ ਦੇ ਜੇਤੂ ਨੂੰ 1 ਕਰੋੜ ਰੁਪਏ ਦਾ ਵੱਡਾ ਨਕਦ ਇਨਾਮ ਦਿੱਤਾ ਜਾਵੇਗਾ।

ਪ੍ਰਤੀਯੋਗਤਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਅਤੇ ਰਜਿਸਟ੍ਰੇਸ਼ਨ ਵੇਰਵੇ

ਕੌਣ ਲੈ ਸਕਦਾ ਹੈ ਹਿੱਸਾ: ਇਸ ਪ੍ਰਤੀਯੋਗਤਾ ਵਿੱਚ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ 15 ਤੋਂ 30 ਸਾਲ ਤੱਕ ਦੀ ਉਮਰ ਦੇ ਨੌਜਵਾਨ ਹਿੱਸਾ ਲੈ ਸਕਣਗੇ।

ਮੁਕਾਬਲੇ ਦਾ ਵਿਸ਼ਾ ਅਤੇ ਭਾਸ਼ਾ: ਇਹ ਪੂਰੀ ਪ੍ਰਤੀਯੋਗਤਾ ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ’ ਦੇ ਵਿਸ਼ੇ ‘ਤੇ ਆਧਾਰਿਤ ਹੋਵੇਗੀ। ਇਸ ਵਿੱਚ ਸਵਾਲ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਪੁੱਛੇ ਜਾਣਗੇ। ਇਸ ਤੋਂ ਇਲਾਵਾ ਸਰਕਾਰੀ ਲੋਕ-ਭਲਾਈ ਸਕੀਮਾਂ ਅਤੇ ਆਮ ਗਿਆਨ (ਜਨਰਲ ਨੌਲੇਜ) ਨਾਲ ਸਬੰਧਤ ਸਵਾਲ ਵੀ ਮੁਕਾਬਲੇ ਦਾ ਹਿੱਸਾ ਹੋਣਗੇ।

ਰਜਿਸਟ੍ਰੇਸ਼ਨ ਦੀਆਂ ਤਰੀਕਾਂ: ਪ੍ਰਤੀਯੋਗਤਾ ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ 15 ਨਵੰਬਰ ਤੋਂ ਹੋਵੇਗੀ, ਜਦਕਿ ਰਜਿਸਟ੍ਰੇਸ਼ਨ ਕਰਵਾਉਣ ਦੀ ਆਖ਼ਰੀ ਤਰੀਕ 28 ਨਵੰਬਰ ਤੈਅ ਕੀਤੀ ਗਈ ਹੈ।

ਚੋਣ ਪ੍ਰਕਿਰਿਆ ਅਤੇ ਇਨਾਮਾਂ ਦਾ ਪੂਰਾ ਵੇਰਵਾ

ਇਸ ਮੁਕਾਬਲੇ ਵਿੱਚ ਕੁੱਲ 10,000 ਪ੍ਰਤੀਭਾਗੀਆਂ ਨੂੰ ਨਕਦ ਪੁਰਸਕਾਰਾਂ ਨਾਲ ਨਿਵਾਜਿਆ ਜਾਵੇਗਾ। ਪ੍ਰਤੀਯੋਗਤਾ ਦੇ ਪਹਿਲੇ ਚਾਰ ਰਾਊਂਡ ਚੋਣ ਪ੍ਰਕਿਰਿਆ (ਸਿਲੈਕਸ਼ਨ) ਦਾ ਹਿੱਸਾ ਹੋਣਗੇ, ਜਿਸ ਤੋਂ ਬਾਅਦ ਪੰਜਵੇਂ ਰਾਊਂਡ ਵਿੱਚ ਕੁੱਲ 10,000 ਪ੍ਰਤੀਭਾਗੀ ਸ਼ਾਮਲ ਹੋਣਗੇ।

ਪੰਜਵਾਂ ਰਾਊਂਡ: 5,000 ਪ੍ਰਤੀਭਾਗੀਆਂ ਨੂੰ 1,000-1,000 ਰੁਪਏ ਮਿਲਣਗੇ।

ਛੇਵਾਂ ਰਾਊਂਡ: 2,500 ਪ੍ਰਤੀਭਾਗੀਆਂ ਨੂੰ 2,000-2,000 ਰੁਪਏ ਮਿਲਣਗੇ।

ਸੱਤਵਾਂ ਰਾਊਂਡ: 1,250 ਪ੍ਰਤੀਭਾਗੀਆਂ ਨੂੰ 3,000-3,000 ਰੁਪਏ ਮਿਲਣਗੇ।

ਅੱਠਵਾਂ ਰਾਊਂਡ: 625 ਪ੍ਰਤੀਭਾਗੀਆਂ ਨੂੰ 5,000-5,000 ਰੁਪਏ ਮਿਲਣਗੇ।

ਨੌਵਾਂ ਰਾਊਂਡ: 395 ਪ੍ਰਤੀਭਾਗੀਆਂ ਨੂੰ 10,000-10,000 ਰੁਪਏ ਮਿਲਣਗੇ।

ਜ਼ਿਲ੍ਹਾ ਅਤੇ ਸੂਬਾ ਪੱਧਰੀ ਗ੍ਰੈਂਡ ਫਿਨਾਲੇ

9 ਦਸੰਬਰ ਨੂੰ ਜ਼ਿਲ੍ਹਾ ਪੱਧਰੀ ਮੁਕਾਬਲਾ: ਨੌਵੇਂ ਰਾਊਂਡ ਤੋਂ ਬਾਅਦ ਹਰੇਕ ਜ਼ਿਲ੍ਹੇ ਦੇ ਚੋਟੀ ਦੇ 10 (ਟੌਪ-10) ਪ੍ਰਤੀਭਾਗੀ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣਗੇ। ਇਸ ਤਰ੍ਹਾਂ ਸੂਬੇ ਭਰ ਵਿੱਚੋਂ ਕੁੱਲ 230 ਪ੍ਰਤੀਭਾਗੀ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਪਹੁੰਚਣਗੇ। ਹਰੇਕ ਜ਼ਿਲ੍ਹੇ ਦਾ ਜੇਤੂ ਸੂਬਾ ਪੱਧਰੀ ਫਾਈਨਲ ਵਿੱਚ ਆਪਣੇ ਜ਼ਿਲ੍ਹੇ ਦੀ ਨੁਮਾਇੰਦਗੀ ਕਰੇਗਾ।

17 ਦਸੰਬਰ ਨੂੰ ਸੂਬਾ ਪੱਧਰੀ ਫਾਈਨਲ: ਸੂਬਾ ਪੱਧਰੀ ਫਾਈਨਲ ਮੁਕਾਬਲਾ 17 ਦਸੰਬਰ ਨੂੰ ਕਰਵਾਇਆ ਜਾਵੇਗਾ, ਜਿਸ ਵਿੱਚ ਸਾਰੇ 23 ਜ਼ਿਲ੍ਹਿਆਂ ਦੇ ਜੇਤੂ ਇੱਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ।

ਫਾਈਨਲ ਦੇ ਜੇਤੂਆਂ ‘ਤੇ ਹੋਵੇਗੀ ਕਰੋੜਾਂ ਦੀ ਵਰਖਾ

ਸੂਬਾ ਪੱਧਰੀ ਫਾਈਨਲ ਮੁਕਾਬਲੇ ਵਿੱਚ ਪਹੁੰਚਣ ਵਾਲੇ ਸਾਰੇ 23 ਜ਼ਿਲ੍ਹਿਆਂ ਦੇ ਪ੍ਰਤੀਭਾਗੀਆਂ ਨੂੰ ਲੱਖਾਂ-ਕਰੋੜਾਂ ਦੇ ਇਨਾਮ ਮਿਲਣਗੇ:

ਮੁੱਖ ਜੇਤੂ ਪ੍ਰਤੀਯੋਗਤਾ ਦੇ ਅੰਤਿਮ ਜੇਤੂ ਨੂੰ 1 ਕਰੋੜ ਰੁਪਏ ਦਾ ਬੰਪਰ ਨਕਦ ਪੁਰਸਕਾਰ ਮਿਲੇਗਾ।

4 ਪ੍ਰਤੀਭਾਗੀਆਂ ਨੂੰ 10-10 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

8 ਪ੍ਰਤੀਭਾਗੀਆਂ ਨੂੰ 5-5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

10 ਪ੍ਰਤੀਭਾਗੀਆਂ ਨੂੰ 3-3 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।

Loading...
Unable to load recommendations.
Follow Us