ਪਿੰਡ ਮੌਓ ਸਾਹਿਬ ਵਿਖੇ ਸੀਐੱਮ ਭਗਵੰਤ ਮਾਨ ਨੇ ਰੇਤੇ ਦੀ ਸਰਕਾਰ ਖੱਡਾਂ ਦਾ ਕੀਤਾ ਉਦਘਾਟਨ
ਲੋਕਾਂ ਲਈ ਸਮਰਪਿਤ ਰੇਤਾ 5.50 ਰੁਪਏ ਫੁੱਟ ,ਟਿੱਪਰ ਅਤੇ ਜੇਸੀਬੀ ਨਹੀਂ ਹੋਵੇਗੀ ਮਨਜੂਰ,ਠੇਕੇਦਾਰੀ ਸਿਸਟਮ ਨੂੰ ਕੀਤਾ ਗਿਆ ਬੰਦ,ਟਰਾਲੀਆਂ ਨਾਲ ਪੈਦਾ ਹੋਣਗੇ ਰੋਜ਼ਗਾਰ,ਦਿਨ ਛਿਪਣ ਤੇ ਖੱਡਾਂ ਹੋਣਗੀਆਂ ਬੰਦ,ਰਸਤੇ ਵਾਲਿਆਂ ਨੂੰ ਵੀ ਦਿੱਤਾ ਜਾਵੇਗਾ ਕਿਰਾਇਆ।
ਪਿੰਡ ਮੌਓ ਸਾਹਿਬ ਵਿਖੇ ਰੇਤ ਦੀ ਖੱਡ ਦਾ ਉਦਘਾਟਨ ਕਰਨ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ। ਪੰਜਾਬ ਸਰਕਾਰ ਨੇ ਲੋਕਾਂ ਨੂੰ ਸਸਤੀ ਰੇਤ ਦੇਣ ਦਾ ਵਾਅਦਾ ਕੀਤਾ ਸੀ ਜੋ ਮਾਨ ਸਰਕਾਰ ਪੂਰਾ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਸੀਐੱਮ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਠੇਕੇਦਾਰੀ ਸਿਸਟਮ ਅਤੇ ਰੇਤ ਮਾਫ਼ੀਆ ਨੂੰ ਖ਼ਤਮ ਕਰ ਰਹੀ ਹੈ। ਖੱਡ ਦਾ ਉਦਘਾਟਨ ਕਰਨ ਆਏ ਸੀਐੱਮ ਮਾਨ ਨੇ ਵਿਰੋਧੀਆਂ ਤੇ ਵਰਦੇ ਨਜ਼ਰ ਆਏ ਉਨ੍ਹਾਂ ਬਿਕਰਮ ਮਜੀਠੀਆ ਸਮੇਤ ਅਕਾਲੀ ਦਲ ਨੂੰ ਹਾਰੀਆਂ ਹੋਇਆ ਫੌਜਾ ਕਰਾਰ ਦਿੱਤਾ,ਅਤੇ ਕਿਹਾ ਕਿ ਉਹਨਾਂ ਨੇ ਆਪਣੇ ਸਮੇਂ ਵਿਚ ਮਾਫੀਆ ਚਲਾਇਆ ਹੈ। ਬਿਕਰਮ ਮਜੀਠੀਆ ਡਰੱਗ ਕੇਸ ‘ਚ ਬਾਹਰ ਆਏ ਨੇ ਅਤੇ ਕੋਰਟ ਵਿਚ ਪਏ ਲਿਫਾਫੇ ਖੁੱਲ੍ਹਣ ਨੂੰ ਦੇਰ ਨਹੀਂ ਲੱਗੇਗੀ ਥੋੜੇ ਹੀ ਦਿਨਾਂ ਵਿਚ ਲਿਫਾਫੇ ਖੁੱਲ੍ਹਣਗੇ ਜਿਸ ਵਿਚ ਕਈ ਰਾਜ ਨੇਤਾ ਸ਼ਾਮਿਲ ਨੇ ਉਹਨਾਂ ਤਾੜਨਾ ਕੀਤੀ ਕਿ ਜਿਸਨੇ ਪੰਜਾਬ ਦਾ ਪੈਸਾ ਖਾਦਾ ਹੈ ਕੋਈ ਪਾਰਟੀ ਨਾਲ ਸਬੰਧਤ ਹੋਵੇ ਉਸਤੇ ਕਾਰਵਾਈ ਹੋਵੇਗੀ ਅਤੇ ਵਿਆਜ ਸਮੇਤ ਪੈਸੇ ਵਸੂਲ ਕੀਤੇ ਜਾਣਗੇ।
ਰੇਤੇ ਦੀ ਸਰਕਾਰ ਖੱਡਾਂ ਦਾ ਕੀਤਾ ਉਦਘਾਟਨ
ਉਨ੍ਹਾਂ ਨੇ ਇਸ ਦੇ ਨਾਲ ਹੀ ਇਕ ਬਾਰ ਫਿਰ ਤੋਂ ਰਾਜਪਾਲ ਅਤੇ ਪ੍ਰਤਾਪ ਬਾਜਵਾ ਤੇ ਨਿਸ਼ਾਨਾ ਸਾਧਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਪਹਿਲਾਂ ਵਾਲਿਆ ਸਰਕਾਰਾਂ ਚੰਗੀਆ ਹੁੰਦੀਆ ਤਾਂ ਲੋਕ ਅੱਜ ਉਹਨਾਂ ਤੋਂ ਪ੍ਰੇਸ਼ਾਨ ਨਾ ਹੁੰਦੇ। ‘ਆਪ’ ਸਰਕਾਰ ਲੋਕਾਂ ਲਈ ਵਚਨਬਦ ਹੈ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਸੇਵਾ ਦੇਣ ਲਈ ਸਰਕਾਰ ਯਤਨ ਕਰ ਰਹੀ ਹੈ। ਅੱਗੇ ਉਨ੍ਹਾਂ ਕਿਹਾ ਕਿ ਪਹਿਲਾਂ ਦੇ ਸਮੇਂ ਮਾਫੀਆ ਰਾਜ ਚਲਦਾ ਸੀ ਪਰ ਹੁਣ ਉਸ ਮਾਫੀਆ ਰਾਜ ਨੂੰ ਖ਼ਤਮ ਕੀਤਾ ਜਾ ਰਿਹਾ ਹੈ।
ਪਿਛਲੀਆਂ ਸਰਕਾਰਾਂ ਤੇ ਸਾਧਿਆ ਨਿਸ਼ਾਨਾ
ਪਿਛਲੀਆਂ ਸਰਕਾਰਾਂ ‘ਤੇ ਵਰ੍ਹਦੇ ਸੀਐੱਮ ਮਾਨ ਨੇ ਕਿਹਾ ਕਿ ਠੇਕੇਦਾਰਾਂ ਵੱਲੋਂ ਮਾਇਨਿਗ ਦੀਆਂ ਖੱਡਾਂ ਅਲਾਟ ਹੋਇਆ ਸੀ ਉਨ੍ਹਾਂ ਦਾ ਵੀ ਸਮੇਂ ਦੋ ਮਹੀਨੇ ਦਾ ਰਹਿ
ਗਿਆ ਹੈ ਅਤੇ ਇਸ ਤੋਂ ਬਾਅਦ ਇਨ੍ਹਾਂ ਖੱਡਾਂ ਨੂੰ ਵੀ ਸਰਕਾਰ ਲੋਕਾਂ ਨੂੰ ਸਮਰਪਿਤ ਕਰੇਗੀ। ਉਨ੍ਹਾਂ ਅੱਗੇ ਕਿਹਾ ਕੀ ਜੇਕਰ ਕੋਈ ਵਿਅਕਤੀ ਆਪਣੀ ਟਰਾਲੀ ਲਿਆ
ਕੇ ਰੇਤਾ ਸਾਢੇ ਪੰਜ ਰੁਪਏ ਫੁੱਟ ਲੈ ਕੇ ਜਾਏਗਾ ਉਸ ਦੇ ਨਾਲ ਕਾਲਾਬਾਜ਼ਾਰੀ ਰੁਕੇਗੀ। ਇਕ ਟਰਾਲੀ ਦਿਨ ਵਿਚ ਦੋ ਵਾਰ ਵੀ ਰੇਤਾ ਲੈਕੇ ਜਾ ਸਕਦੀ ਹੈ ਇਸ ਤੋਂ ਇਲਾਵਾ ਭਗਵੰਤ ਮਾਨ ਨੇ ਕਿਹਾ ਕਿ ਇਹ ਰੇਤਾ ਦੀ ਖੱਡ ਦਿਨ ਦੇ ਸਮੇਂ ਹੀ ਚਲੇਗੀ ਅਤੇ ਰਾਤ ਸਮੇਂ ਬੰਦ ਰਹੇਗੀ।