ਬਠਿੰਡਾ ਪਹੁੰਚੇ ਸੀਐਮ ਮਾਨ ਨੇ ਬਲਵੰਤ ਗਾਰਗੀ ਆਡੀਟੋਰੀਅਮ ਅਤੇ ਸਕੂਲ ਦਾ ਕੀਤਾ ਉਦਘਾਟਨ, ਵਿਦਿਆਰਥੀਆਂ ਨੂੰ ਕੀਤਾ ਸੰਬੋਧਨ

Updated On: 

24 Oct 2024 19:36 PM IST

CM Bhagwant Mann: ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 11 ਕਰੋੜ ਰੁਪਏ ਦੀ ਲਾਗਤ ਨਾਲ 73 ਕਮਰਿਆਂ ਵਾਲੀ ਪੰਜ ਮੰਜ਼ਿਲਾ ਸਕੂਲ ਦੀ ਇਮਾਰਤ ਦਾ ਨਿਰਮਾਣ ਕਰਵਾਇਆ ਸੀ। ਇਮਾਰਤ ਵਿੱਚ ਸਮਾਰਟ ਕਲਾਸ ਰੂਮ, ਸਾਇੰਸ ਲੈਬ, 4 ਕੰਪਿਊਟਰ ਲੈਬ ਅਤੇ ਇੱਕ ਲਾਇਬ੍ਰੇਰੀ ਦਾ ਪ੍ਰਬੰਧ ਹੈ। ਇਸ ਸਕੂਲ ਵਿੱਚ 2200 ਲੜਕੀਆਂ ਪੜ੍ਹ ਰਹੀਆਂ ਹਨ। ਕਮਰਿਆਂ ਦੀ ਗਿਣਤੀ ਘੱਟ ਹੋਣ ਕਾਰਨ ਇਹ ਸਕੂਲ 2 ਸ਼ਿਫਟਾਂ ਵਿੱਚ ਚੱਲਦਾ ਹੈ। ਇਸ ਦੇ ਨਾਲ ਹੀ ਲੜਕੀਆਂ ਨੂੰ ਇਸ ਦਾ ਫਾਇਦਾ ਹੋਵੇਗਾ।

ਬਠਿੰਡਾ ਪਹੁੰਚੇ ਸੀਐਮ ਮਾਨ ਨੇ ਬਲਵੰਤ ਗਾਰਗੀ ਆਡੀਟੋਰੀਅਮ ਅਤੇ ਸਕੂਲ ਦਾ ਕੀਤਾ ਉਦਘਾਟਨ, ਵਿਦਿਆਰਥੀਆਂ ਨੂੰ ਕੀਤਾ ਸੰਬੋਧਨ

ਬਠਿੰਡਾ ਪਹੁੰਚੇ ਸੀਐਮ ਨੇ ਬਲਵੰਤ ਗਾਰਗੀ ਆਡੀਟੋਰੀਅਮ ਅਤੇ ਸਕੂਲ ਦਾ ਕੀਤਾ ਉਦਘਾਟਨ

Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ (ਵੀਰਵਾਰ) ਬਠਿੰਡਾ ਪਹੁੰਚੇ। ਇਸ ਮੌਕੇ ਉਨ੍ਹਾਂ ਮੇਜਰ ਸ਼ਹੀਦ ਰਵੀਇੰਦਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਇਮਾਰਤ ਅਤੇ ਪ੍ਰਸਿੱਧ ਪੰਜਾਬੀ ਨਾਟਕਕਾਰ ਬਲਵੰਤ ਗਾਰਗੀ ਨੂੰ ਸਮਰਪਿਤ ਆਡੀਟੋਰੀਅਮ ਦਾ ਉਦਘਾਟਨ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਰਾਸ਼ਟਰਪਤੀ ਅਬਦੁਲ ਕਲਾਮ ਨੇ ਕਿਹਾ ਸੀ ਕਿ “ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਸੌਂਦੇ ਹੋਏ ਦੇਖਦੇ ਹਾਂ, ਸਗੋਂ ਸੁਪਨੇ ਉਹ ਹੁੰਦੇ ਹਨ ਜੋ ਸਾਨੂੰ ਸੌਣ ਨਹੀਂ ਦਿੰਦੇ”।

ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਇੱਕ ਰੁਪਏ ਦੀ ਕੀਮਤ ਇੱਕ ਲੱਖ ਰੁਪਏ ਦੇ ਬਰਾਬਰ ਨਹੀਂ ਹੁੰਦੀ, ਪਰ ਜੇਕਰ ਲੱਖ ਵਿੱਚੋਂ ਇੱਕ ਰੁਪਏ ਕੱਢ ਦਿੱਤਾ ਜਾਵੇ ਤਾਂ ਉਹ ਵੀ ਲੱਖ ਨਹੀਂ ਰਹਿੰਦਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਆਪਣੇ ਪੁਰਾਣੇ ਦੋਸਤਾਂ ਅਤੇ ਅਧਿਆਪਕਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਉਹ ਸਾਡੇ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਯਤਨ ਕਰਦੇ ਰਹਿਣਾ ਚਾਹੀਦਾ ਹੈ। ਕਿਸੇ ਨੂੰ ਹਾਰ ਨਹੀਂ ਮੰਨਣੀ ਚਾਹੀਦੀ। ਉਨ੍ਹਾਂ ਨੌਜਵਾਨਾਂ ਨੂੰ ਹਿੰਮਤ ਨਾ ਹਾਰਨ ਦੀ ਸਲਾਹ ਦਿੱਤੀ।

11 ਕਰੋੜ ਰੁਪਏ ਨਾਲ ਬਣਿਆ ਹੈ ਸਕੂਲ

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 11 ਕਰੋੜ ਰੁਪਏ ਦੀ ਲਾਗਤ ਨਾਲ 73 ਕਮਰਿਆਂ ਵਾਲੀ ਪੰਜ ਮੰਜ਼ਿਲਾ ਸਕੂਲ ਦੀ ਇਮਾਰਤ ਦਾ ਨਿਰਮਾਣ ਕਰਵਾਇਆ ਸੀ। ਇਮਾਰਤ ਵਿੱਚ ਸਮਾਰਟ ਕਲਾਸ ਰੂਮ, ਸਾਇੰਸ ਲੈਬ, 4 ਕੰਪਿਊਟਰ ਲੈਬ ਅਤੇ ਇੱਕ ਲਾਇਬ੍ਰੇਰੀ ਦਾ ਪ੍ਰਬੰਧ ਹੈ। ਇਸ ਸਕੂਲ ਵਿੱਚ 2200 ਲੜਕੀਆਂ ਪੜ੍ਹ ਰਹੀਆਂ ਹਨ। ਕਮਰਿਆਂ ਦੀ ਗਿਣਤੀ ਘੱਟ ਹੋਣ ਕਾਰਨ ਇਹ ਸਕੂਲ 2 ਸ਼ਿਫਟਾਂ ਵਿੱਚ ਚੱਲਦਾ ਹੈ। ਇਸ ਦੇ ਨਾਲ ਹੀ ਹੁਣ ਲੜਕੀਆਂ ਨੂੰ ਇਸ ਦਾ ਹੋਰ ਵੀ ਫਾਇਦਾ ਹੋਵੇਗਾ।

ਪਹਿਲਾਂ 23 ਸਤੰਬਰ ਨੂੰ ਬਠਿੰਡਾ ਦਾ ਕੀਤਾ ਸੀ ਦੌਰਾ

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ 23 ਸਤੰਬਰ ਨੂੰ ਬਠਿੰਡਾ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਸੂਬੇ ਵਿੱਚ ਬਣੇ ਤੀਹ ਨਵੇਂ ਆਮ ਆਦਮੀ ਕਲੀਨਿਕਾਂ ਦਾ ਵੀ ਨਾਲ ਹੀ ਉਦਘਾਟਨ ਕੀਤਾ ਸੀ।