ਪੰਜਾਬ ‘ਚ ਅੱਜ ਤੋਂ RTO ਸੇਵਾਵਾਂ ਪੂਰੀ ਤਰ੍ਹਾਂ ਹੋਣਗੀਆਂ ਔਨਲਾਈਨ, ਸੀਐਮ ਮਾਨ ਲੁਧਿਆਣਾ ‘ਚ ਕਰਨਗੇ ਉਦਘਾਟਨ

Updated On: 

29 Oct 2025 07:32 AM IST

Punjab RTO Online Service: ਪੰਜਾਬ ਦੇ ਟ੍ਰਾਂਸਪੋਰਟ ਦਫ਼ਤਰਾਂ 'ਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਵਿਜੀਲੈਂਸ ਕੋਲ ਆ ਰਹੀਆਂ ਸਨ। ਇਸ ਕਰਕੇ ਸਰਕਾਰ ਨੇ ਟ੍ਰਾਂਸਪੋਰਟ ਵਿਭਾਗ ਦਾ ਕੰਮ ਪੂਰੀ ਤਰ੍ਹਾਂ ਫੇਸਲੈੱਸ ਕਰਨ ਦਾ ਫੈਸਲਾ ਕੀਤਾ ਹੈ। ਹੁਣ ਆਰਟੀਓ ਦਫ਼ਤਰ ਦੇ ਕਰਮਚਾਰੀਆਂ ਦੀ ਪਬਲਿਕ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ। ਸਾਰਾ ਕੰਮ ਔਨਲਾਈਨ ਹੋਵੇਗਾ।

ਪੰਜਾਬ ਚ ਅੱਜ ਤੋਂ RTO ਸੇਵਾਵਾਂ ਪੂਰੀ ਤਰ੍ਹਾਂ ਹੋਣਗੀਆਂ ਔਨਲਾਈਨ, ਸੀਐਮ ਮਾਨ ਲੁਧਿਆਣਾ ਚ ਕਰਨਗੇ ਉਦਘਾਟਨ

ਮੁੱਖ ਮੰਤਰੀ ਭਗਵੰਤ ਮਾਨ

Follow Us On

ਪੰਜਾਬ ‘ਚ ਅੱਜ ਤੋਂ ਆਰਟੀਓ ਦਫ਼ਤਰ ਦੀਆਂ ਸਾਰੀਆਂ ਸੇਵਾਵਾਂ ਸੇਵਾ ਕੇਂਦਰ ‘ਚ ਸ਼ਿਫਟ ਹੋ ਜਾਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਅੱਜ ਲੁਧਿਆਣਾ ‘ਚ ਆਰਟੀਓ ਦੀਆਂ ਪੂਰੀ ਤਰ੍ਹਾਂ ਫੇਸਲੈੱਸ ਸੇਵਾਵਾਂ ਦਾ ਉਦਘਾਟਨ ਕਰਨਗੇ। ਅੱਜ ਤੋਂ ਡਰਾਈਵਿੰਗ ਲਾਈਸੈਂਸ, ਆਰਸੀ ਤੇ ਵਾਹਨਾਂ ਸਬੰਧੀ 56 ਸੇਵਾਵਾਂ ਸੇਵਾ ਕੇਂਦਰ ਜਾਂ ਔਨਲਾਈਨ ਪੋਰਟਲ ‘ਤੇ ਮਿਲਣੀਆਂ ਸ਼ੁਰੂ ਹੋ ਜਾਣਗੀਆਂ।

ਜਾਣਕਾਰੀ ਮੁਤਾਬਕ ਇਸ ਪ੍ਰੋਗਰਾਮ ‘ਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪਹੁੰਚ ਰਹੇ ਹਨ। ਪੰਜਾਬ ਦੇ 544 ਸੇਵਾ ਕੇਂਦਰਾਂ ‘ਚ ਟ੍ਰਾਂਸਪੋਰਟ ਸਬੰਧੀ ਸਾਰੀਆਂ ਸੇਵਾਵਾਂ ਮਿਲਣਗੀਆਂ। ਜੇਕਰ ਲੋਕ ਘਰ ਬੈਠੇ ਹੀ ਕੰਮ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਔਨਲਾਈਨ ਪੋਰਟਲ ‘ਤੇ ਅਪਲਾਈ ਕਰ ਸਕਦੇ ਸਨ।

ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਸੇਵਾ ਕੇਂਦਰ ਦੇ ਕਰਮਚਾਰੀ ਨੂੰ ਘਰ ਬੁਲਾ ਕੇ ਕੰਮ ਕਰਵਾਉਣਾ ਚਾਹੰਦਾ ਹੈ ਤਾਂ ਉਹ ਵੀ ਕੀਤਾ ਜਾ ਸਕਦਾ ਹੈ। ਆਰਟੀਓ ਦੀਆਂ ਅਜੇ ਤੱਕ 38 ਸੇਵਾਵਾਂ ਸੇਵਾ ਕੇਂਦਰ ‘ਚ ਮਿਲ ਰਹੀਆਂ ਸਨ।

ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਤੋਂ ਬਾਅਦ ਫੈਸਲਾ

ਪੰਜਾਬ ਦੇ ਟ੍ਰਾਂਸਪੋਰਟ ਦਫ਼ਤਰਾਂ ‘ਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਵਿਜੀਲੈਂਸ ਕੋਲ ਆ ਰਹੀਆਂ ਸਨ। ਇਸ ਕਰਕੇ ਸਰਕਾਰ ਨੇ ਟ੍ਰਾਂਸਪੋਰਟ ਵਿਭਾਗ ਦਾ ਕੰਮ ਪੂਰੀ ਤਰ੍ਹਾਂ ਫੇਸਲੈੱਸ ਕਰਨ ਦਾ ਫੈਸਲਾ ਕੀਤਾ ਹੈ। ਹੁਣ ਆਰਟੀਓ ਦਫ਼ਤਰ ਦੇ ਕਰਮਚਾਰੀਆਂ ਦੀ ਪਬਲਿਕ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ। ਸਾਰਾ ਕੰਮ ਔਨਲਾਈਨ ਹੋਵੇਗਾ। ਅਫ਼ਸਰਾਂ ਨੇ ਸਾਫ਼ ਕਰ ਦਿੱਤਾ ਹੈ ਕਿ ਆਰਟੀਓ ਦਫ਼ਤਰਾਂ ‘ਚ ਪਬਲਿਕ ਦਾ ਆਉਣਾ ਪੂਰੀ ਤਰ੍ਹਾਂ ਬੰਦ ਕਰਨ ਦਾ ਟੀਚਾ ਰੱਖਿਆ ਜਾਵੇਗਾ ਤੇ ਉਨ੍ਹਾਂ ਦੀ ਸਹੂਲਤ ਲਈ ਸਾਰੀਆਂ ਸੇਵਾਵਾਂ ਔਨਲਾਈਨ ਦਿੱਤੀਆਂ ਜਾਣਗੀਆ।

ਆਰਟੀਓ ਦਫ਼ਤਰ ਦੀਆਂ ਸੇਵਾਵਾਂ ਫੇਸਲੈੱਸ ਕਰਨ ਤੋਂ ਬਾਅਦ ਕਰਮਚਾਰੀਆਂ ਨੂੰ ਤੈਅ ਸਮੇਂ ‘ਚ ਕੰਮ ਕਰਨਾ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਉਦਘਾਟਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲ ਕਰਦੇ ਹੋਏ, ਇਸ ਸਬੰਧੀ ਵਿਸਤਾਰ ‘ਚ ਜਾਣਕਾਰੀ ਦੇਣਗੇ। ਹਾਲਾਂਕਿ, ਟ੍ਰਾਂਸਪੋਰਟ ਵਿਭਾਗ ਦੇ ਅਫਸਰ ਕਹਿ ਚੁੱਕੇ ਹਨ ਜੇਕਰ ਕੋਈ ਕਰਮਚਾਰੀ ਤੈਅ ਸਮੇਂ ‘ਤੇ ਕੰਮ ਨਹੀਂ ਕਰਦਾ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।