ਰਾਜਸਥਾਨ ‘ਚ ਗਿਣਵਾਈਆਂ ਪੰਜਾਬ ਦੀਆਂ ਪ੍ਰਾਪਤੀਆਂ, ਸੀਐੱਮ ਭਗਵੰਤ ਮਾਨ ਬੋਲੇ- ਪੰਜਾਬ ਅਤੇ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਨੂੰ ਜਾਣਦੇ ਹਨ

Updated On: 

30 Jan 2024 15:51 PM

CM Mann Speech in Jaipur: ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਨ੍ਹੀਂ ਦਿਨੀਂ ਚੋਣ ਸੂਬਿਆਂ ਵਿੱਚ ਸਿਆਸੀ ਰੈਲੀਆਂ ਕਰ ਰਹੇ ਹਨ। ਨੈਸ਼ਨਲ ਪਾਰਟੀ ਬਣਨ ਤੋਂ ਬਾਅਦ ਦੋਵੇਂ ਮੁੱਖ ਮੰਤਰੀ ਦਿੱਲੀ ਅਤੇ ਪੰਜਾਬ ਤੋਂ ਬਾਅਦ ਹੋਰਨਾਂ ਸੂਬਿਆਂ ਵਿੱਚ ਵੀ ਆਪਣੀ ਪਾਰਟੀ ਦੀ ਮੌਜੂਦਗੀ ਦਰਜ ਕਰਵਾਉਣ ਲਈ ਪੱਬਾ-ਭਾਰ ਹੋ ਰਹੇ ਹਨ।

ਰਾਜਸਥਾਨ ਚ ਗਿਣਵਾਈਆਂ ਪੰਜਾਬ ਦੀਆਂ ਪ੍ਰਾਪਤੀਆਂ, ਸੀਐੱਮ ਭਗਵੰਤ ਮਾਨ ਬੋਲੇ- ਪੰਜਾਬ ਅਤੇ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਨੂੰ ਜਾਣਦੇ ਹਨ
Follow Us On

ਮੁੱਖ ਮੰਤਰੀ ਭਗਵੰਤ ਮਾਨ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਸੋਮਵਾਰ ਨੂੰ ਰਾਜਸਥਾਨ ਦੀ ਰਾਜਧਾਨੀ ਜੈਪੁਰ ਪਹੁੰਚੇ, ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਪਾਰਟੀ ਦੀਆਂ ਪ੍ਰਾਪਤੀਆਂ ਗਿਣਵਾਈਆਂ। ਆਪਣੇ ਸੰਬੋਧਨ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਲੋਕ ਸਭਾ ਚੋਣਾਂ ਆ ਰਹੀਆਂ ਹਨ। ਇਹ ਉਹ ਸਮਾਂ ਹੈ ਜਦੋਂ ਸਿਆਸੀ ਪਾਰਟੀਆਂ ਲੋਕਾਂ ਨੂੰ ਲਾਲੀਪਾਪ ਦੇਣ ਲੱਗ ਜਾਂਦੀਆਂ ਹਨ। ਮਿਸਾਲ ਦੇ ਤੌਰ ‘ਤੇ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ਨੇ ਗੈਸ ਸਿਲੰਡਰ 200 ਰੁਪਏ ਸਸਤਾ ਕਰ ਦਿੱਤਾ ਹੈ, ਪਰ ਇਸ ਤੋਂ ਪਹਿਲਾਂ ਕਿੰਨਾ ਮਹਿੰਗਾ ਹੋਇਆ ਸੀ, ਇਹ ਨਹੀਂ ਦੱਸਿਆ।

ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲਾਂ ਦਿੱਲੀ ਅਤੇ ਫਿਰ ਪੰਜਾਬ ਵਿੱਚ ਗਾਰੰਟੀ ਦਿੱਤੀ ਅਤੇ ਉਨ੍ਹਾਂ ਨੂੰ ਪੂਰਾ ਕੀਤਾ। ਪੰਜਾਬ ਵਿੱਚ ਸਿੱਖਿਆ ਦੀ ਗਾਰੰਟੀ ਨੂੰ ਪੂਰਾ ਕੀਤਾ। ਸਰਕਾਰੀ ਸਕੂਲਾਂ ਦੀਆਂ ਦੋ ਵਿਦਿਆਰਥਣਾਂ 600 ਵਿੱਚੋਂ 600 ਅੰਕ ਲੈ ਕੇ ਪਹਿਲੇ ਸਥਾਨ ਤੇ ਰਹੀਆਂ। ਪੰਜਾਬ ਸਰਕਾਰ ਨੇ ਦੋਵਾਂ ਵਿਦਿਆਰਥਣਾਂ ਨੂੰ ਘਰ ਬੁਲਾ ਕੇ 50-50 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਹੈ। ਇਸੇ ਲਈ ਹੁਣ ਹੋਰ ਸਿਆਸੀ ਪਾਰਟੀਆਂ ਵੀ ਲੋਕਾਂ ਨੂੰ ਗਾਰੰਟੀ ਦੇਣ ਦੀ ਗੱਲ ਕਰਦੀਆਂ ਹਨ। ਪੰਜਾਬ ਅਤੇ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਨੂੰ ਜਾਣਦੇ ਹਨ।

ਮਾਨ ਦੇ ਵਿਰੋਧੀਆਂ ਤੇ ਤਿੱਖੇ ਹਮਲੇ

ਸੀਐੱਮ ਮਾਨ ਨੇ ਕਿਹਾ ਕਿ ਉਹ ਕਲਾਕਾਰ ਦੀ ਭੂਮਿਕਾ ਨਿਭਾਉਂਦੇ ਹੋਏ ਵੀ ਸਿਸਟਮ ‘ਤੇ ਸਵਾਲ ਉਠਾਉਂਦੇ ਸਨ। ਕਿਉਂਕਿ ਪੰਜਾਬ ਅਤੇ ਦੇਸ਼ ਲਈ ਕੁਝ ਕਰਨਾ ਚਾਹੁੰਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਜਿੰਮੇਵਾਰੀ ਮੇਰੇ ਵਰਗੇ ਸਾਧਾਰਨ ਪਰਿਵਾਰ ਵਿੱਚੋਂ ਇੱਕ ਅਧਿਆਪਕ ਦੇ ਪੁੱਤਰ ਨੂੰ ਸੌਂਪੀ ਹੈ। ਹੁਣ ਪੰਜਾਬ ਦੇ ਮੰਤਰੀ ਸਾਰੇ ਲੋਕਾਂ ਵਿੱਚ ਕੰਮ ਕਰ ਰਹੇ ਹਨ।

ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਆਗੂ ਸਵਾਲ ਕਰਦੇ ਹਨ ਕਿ ਪੈਸਾ ਕਿੱਥੋਂ ਆਵੇਗਾ। ਇਸ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਇਨਕਮ ਟੈਕਸ ਕਮਿਸ਼ਨਰ ਰਹਿ ਚੁੱਕੇ ਹਨ। ਨੌਕਰੀ ਛੱਡ ਕੇ ਰਾਜਨੀਤੀ ਵਿਚ ਆ ਗਏ। ਉਹ ਜਾਣਦੇ ਹਨ ਕਿ ਪੈਸਾ ਕਿੱਥੋਂ ਆਉਣਾ ਹੈ। ਕੇਜਰੀਵਾਲ ਕਹਿੰਦੇ ਹਨ ਕਿ ਜੇਕਰ ਤੁਸੀਂ 5 ਕੰਮ ਗਿਣਵਾ ਕੇ 4 ਕਰੋਗੇ ਤਾਂ ਕੋਈ ਕੁਝ ਨਹੀਂ ਕਹੇਗਾ, ਪਰ ਜੇਕਰ ਤੁਸੀਂ 4 ਕੰਮ ਗਿਣਵਾ ਕੇ 5 ਕਰੋਗੇ ਤਾਂ ਲੋਕ ਕਹਿਣਗੇ ਕਿ ਤੁਸੀਂ ਕਦੇ ਅਜਿਹਾ ਕਰਨ ਬਾਰੇ ਸੋਚਿਆ ਵੀ ਨਹੀਂ ਸੀ। ਆਮ ਆਦਮੀ ਪਾਰਟੀ ਦਿੱਲੀ ਅਤੇ ਪੰਜਾਬ ਵਿੱਚ ਅਜਿਹੀ ਸੋਚ ਨਾਲ ਕੰਮ ਕਰ ਰਹੀ ਹੈ।