ਅੱਜ ਅੰਮ੍ਰਿਤਸਰ ਦੌਰੇ ‘ਤੇ ਮੁੱਖ ਮੰਤਰੀ ਭਗਵੰਤ ਮਾਨ, 2200 ਨੌਜਵਾਨਾਂ ਨੂੰ ਵੰਡਣਗੇ ਨਿਯੁਕਤੀ ਪੱਤਰ

Updated On: 

07 Nov 2025 12:13 PM IST

ਸੀਐਮ ਇਹ ਨਿਯੁਕਤੀ ਪੱਤਰ ਅੰਮ੍ਰਿਤਸਰ ਦੇ ਮੈਡਿਕਲ ਕਾਲੇਜ 'ਚ ਬਣੇ ਆਡੀਟੋਰੀਅਮ 'ਚ ਦੇਣਗੇ। ਹੁਣ ਤੱਕ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਖ-ਵੱਖ ਵਿਭਾਗਾਂ 56 ਹਜ਼ਾਰ 856 ਭਰਤੀਆਂ ਕਰ ਚੁੱਕੀ ਹੈ। ਇਨ੍ਹਾਂ 2200 ਨਵ-ਨਿਯੁਕਤ ਕਰਮਚਾਰੀਆਂ ਦੀ ਭਰਤੀ ਦੇ ਨਾਲ ਇਹ ਅੰਕੜਾ 59 ਹਜ਼ਾਰ ਨੂੰ ਪਾਰ ਕਰ ਜਾਵੇਗਾ।

ਅੱਜ ਅੰਮ੍ਰਿਤਸਰ ਦੌਰੇ ਤੇ ਮੁੱਖ ਮੰਤਰੀ ਭਗਵੰਤ ਮਾਨ, 2200 ਨੌਜਵਾਨਾਂ ਨੂੰ ਵੰਡਣਗੇ ਨਿਯੁਕਤੀ ਪੱਤਰ
Follow Us On

ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਦੌਰੇ ‘ਤੇ ਹਨ। ਉਹ ਇੱਥੇ ਇੱਕ ਵਾਰ ਫਿਰ ਨਿਯੁਕਤੀ ਪੱਤਰ ਵੰਡਣਗੇ। ਦਰਅਸਲ, ਬਿਜਲੀ ਵਿਭਾਗ 2200 ਕਰਮਚਾਰੀਆਂ ਦੀ ਭਰਤੀ ਕਰਨ ਜਾ ਰਿਹਾ ਹੈ। ਇਨ੍ਹਾਂ ਨਵ-ਨਿਯੁਕਤ ਕਰਮਚਾਰੀਆਂ ਨੂੰ ਸੀਐਮ ਮਾਨ ਅੱਜ ਨਿਯੁਕਤੀ ਪੱਤਰ ਦੇਣਗੇ। ਇਸ ਦੌਰਾਨ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈਟੀਓ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ।

ਸੀਐਮ ਇਹ ਨਿਯੁਕਤੀ ਪੱਤਰ ਅੰਮ੍ਰਿਤਸਰ ਦੇ ਮੈਡਿਕਲ ਕਾਲੇਜ ‘ਚ ਬਣੇ ਆਡੀਟੋਰੀਅਮ ‘ਚ ਦੇਣਗੇ। ਹੁਣ ਤੱਕ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਖ-ਵੱਖ ਵਿਭਾਗਾਂ 56 ਹਜ਼ਾਰ 856 ਭਰਤੀਆਂ ਕਰ ਚੁੱਕੀ ਹੈ। ਇਨ੍ਹਾਂ 2200 ਨਵ-ਨਿਯੁਕਤ ਕਰਮਚਾਰੀਆਂ ਦੀ ਭਰਤੀ ਦੇ ਨਾਲ ਇਹ ਅੰਕੜਾ 59 ਹਜ਼ਾਰ ਨੂੰ ਪਾਰ ਕਰ ਜਾਵੇਗਾ।

ਸੀਐਮ ਭਗਵੰਤ ਮਾਨ ਬੀਤੇ ਇੱਕ ਮਹੀਨੇ ਤੋਂ ਲਗਾਤਾਰ ਅੰਮ੍ਰਿਤਸਰ ਦੇ ਤਰਨਤਾਰਨ ਦਾ ਦੌਰਾ ਕਰ ਰਹੇ ਹਨ। ਤਰਨਤਾਰਨ ਜ਼ਿਮਨੀ ਚੋਣ ਦੀ ਕਮਾਨ ਮੁੱਖ ਮੰਤਰੀ ਮਾਨ ਨੇ ਖੁਦ ਸੰਭਾਲੀ ਹੈ। ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਖੁਦ ਪ੍ਰਚਾਰ ਕਰ ਰਹੇ ਹਨ। ਇਸੇ ਵਿਚਕਾਰ ਉਹ ਸਮਾਂ ਕੱਢ ਕੇ ਅੱਜ ਅੰਮ੍ਰਿਤਸਰ ਮੈਡਿਕਲ ਕਾਲੇਜ ਪਹੁੰਚ ਰਹੇ ਹਨ।