ਪਹਿਲੇ X-Ray ਤੇ MRI ਮਸ਼ੀਨਾਂ ‘ਤੇ ਕਬੂਤਰਾਂ ਦੇ ਆਲ੍ਹਣੇ ਹੁੰਦੇ ਸਨ, ਸੀਐਮ ਮਾਨ ਬੋਲੇ- ਅਸੀਂ ਕੀਤਾ ਸੁਧਾਰ
Aam Aadmi Clinic Whatapp Chatbot: ਸੀਐਮ ਮਾਨ ਨੇ ਦੱਸਿਆ ਕਿ ਮਰੀਜ਼ਾਂ ਨੂੰ ਦਵਾਈ ਦੀ ਪਰਚੀ ਯਾਨੀ ਕਿ ਪ੍ਰੈਸਕ੍ਰਿਪਸ਼ਨ ਤੇ ਹੋਰ ਜਾਣਕਾਰੀ ਮੋਬਾਇਲ 'ਤੇ ਹੀ ਮਿਲ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਸੀ। ਐਕਸ-ਰੇ ਤੇ ਐਮਆਰਆਈ ਮਸ਼ੀਨਾਂ 'ਤੇ ਕਬੂਤਰਾਂ ਦੇ ਆਲ੍ਹਣੇ ਹੁੰਦੇ ਸਨ, ਪਰ ਅਸੀਂ ਇਸ ਨੂੰ ਸੁਧਾਰਿਆ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਕਲੀਨਿਕ ‘ਚ ਇਲਾਜ਼ ਕਰਵਾਉਣ ਆਉਣ ਵਾਲੇ ਮਰੀਜ਼ਾ ਲਈ ਇੱਕ ਵਟਸਐਪ ਚੈਟਬੋਟ ਦੀ ਸ਼ੁਰੂਆਤ ਕੀਤੀ। ਇਸ ਚੈਟਬੋਟ ਰਾਹੀਂ ਮਰੀਜ਼ਾਂ ਨੂੰ ਦਵਾਈ ਕਿਸ ਸਮੇਂ ਖਾਣੀ ਹੈ, ਅਗਲੀ ਬਾਰ ਕਲੀਨਿਕ ਕਦੋਂ ਜਾਣਾ ਹੈ ਤੇ ਉਨ੍ਹਾਂ ਦੀ ਮੈਡਿਕਲ ਰਿਪੋਰਟ ਕੀ ਹੈ, ਇਸ ਦੀ ਸਾਰੀ ਜਾਣਕਾਰੀ ਵਟਸਐਪ ਚੈਟਬੋਟ ਰਾਹੀਂ ਮੋਬਾਇਲ ‘ਤੇ ਹੀ ਮਿਲ ਜਾਵੇਗੀ।
ਸੀਐਮ ਮਾਨ ਨੇ ਦੱਸਿਆ ਕਿ ਮਰੀਜ਼ਾਂ ਨੂੰ ਦਵਾਈ ਦੀ ਪਰਚੀ ਯਾਨੀ ਕਿ ਪ੍ਰੈਸਕ੍ਰਿਪਸ਼ਨ ਤੇ ਹੋਰ ਜਾਣਕਾਰੀ ਮੋਬਾਇਲ ‘ਤੇ ਹੀ ਮਿਲ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਰਕਾਰੀ ਹਸਪਤਾਲਾਂ ਦਾ ਬੁਰਾ ਹਾਲ ਸੀ। ਐਕਸ-ਰੇ ਤੇ ਐਮਆਰਆਈ ਮਸ਼ੀਨਾਂ ‘ਤੇ ਕਬੂਤਰਾਂ ਦੇ ਆਲ੍ਹਣੇ ਹੁੰਦੇ ਸਨ, ਪਰ ਅਸੀਂ ਇਸ ਨੂੰ ਸੁਧਾਰਿਆ।
ਸੀਐਮ ਭਗਵੰਤ ਮਾਨ ਨੇ ਇਸ ਦੌਰਾਨ ਕਿਹਾ ਕਿ ਦੋ ਮਹੀਨਿਆਂ ‘ਚ 200 ਆਮ ਆਦਮੀ ਕਲੀਨਿਕ ਸ਼ੁਰੂ ਹੋਣਗੇ, ਜਦਕਿ ਚਾਰ ਮੈਡਿਕਲ ਕਾਲਜ ਸਥਾਪਤ ਕਰਨ ਜਾ ਰਹੇ ਹਾਂ। ਦੋ ਅਕਤੂਬਰ ਤੋਂ ਦੇਸ਼ ਦੀ ਸਭ ਤੋਂ ਵੱਡੀ ਸਕੀਮ ਦੀ ਸ਼ੁਰੂਆਤ ਹੋਵੇਗੀ, ਜਿਸ ‘ਚ ਹਰ ਇੱਕ ਪਰਿਵਾਰ ਨੂੰ ਦੱਸ ਲੱਖ ਦਾ ਮੈਡਿਕਲ ਇਲਾਜ਼ ਮੁਫ਼ਤ ਮਿਲੇਗਾ।
200 ਨਵੇਂ ਆਮ ਆਦਮੀ ਕਲੀਨਿਕ
ਸਿਹਤ ਵਿਭਾਗ ਜਲਦੀ ਹੀ ਪੰਜਾਬ ਦੇ ਲੋਕਾਂ ਨੂੰ ਘਰ ਤੱਕ ਸਿਹਤ ਸੁਵਿਧਾਵਾਂ ਪਹੁੰਚਾਉਣ ਲਈ 200 ਨਵੇਂ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਹ ਕਲੀਨਿਕ ਅਗਲੇ ਦੋ ਤੋਂ ਢਾਈ ਮਹੀਨਿਆਂ ‘ਚ ਸ਼ੁਰੂ ਹੋ ਜਾਣਗੇ। ਇਸ ਤੋਂ ਬਾਅਦ ਲੋਕਾਂ ਨੂੰ ਇਲਾਜ਼ ਲਈ ਦੂਰ ਨਹੀਂ ਜਾਣਾ ਪਵੇਗਾ।
ਇਸ ਦੌਰਾਨ ਜਾਣਕਾਰੀ ਦਿੱਤੀ ਗਈ ਕਲੀਨਿਕਾਂ ‘ਚ ਆਉਣ ਵਾਲੇ ਮਰੀਜ਼ਾਂ ‘ਚ 63 ਫ਼ੀਸਦੀ ਮਹਿਲਾਵਾਂ ਹਨ, ਜਦਕਿ 27 ਫ਼ੀਸਦੀ ਪੁਰਸ਼ ਹਨ। ਇਸ ਦਾ ਮਤਲਬ ਹੈ ਕਿ ਮਹਿਲਾਵਾਂ ਸਿਹਤ ਪ੍ਰਤੀ ਜਾਗਰੂਕ ਹੋ ਰਹੀਆਂ ਹਨ ਤੇ ਆਪਣਾ ਇਲਾਜ਼ ਕਰਵਾ ਰਹੀਆਂ ਹਨ।
ਇਹ ਵੀ ਪੜ੍ਹੋ
ਮੈਡਿਕਲ ਕਾਲਜਾਂ ਦੀ ਸਥਾਪਨਾ
ਸੀਐਮ ਮਾਨ ਨੇ ਕਿਹਾ ਕਿ ਐਨਐਚਐਮ ਤੋਂ ਥੋੜ੍ਹੇ ਪੈਸਿਆਂ ਦੀ ਦਿੱਕਤ ਹੈ, ਪਰ ਅਸੀਂ ਜ਼ਰਮਨੀ ਵਰਗੀਆਂ ਮਸ਼ੀਨਾਂ ਮੰਗਵਾਈਆਂ ਹਨ। ਸਾਡੇ ਕੋਲ ਕੈਂਸਰ ਤੇ ਦੋ ਵੱਡੇ ਹਸਪਤਾਲ ਹਨ। ਲੋਕ ਸਾਡੇ ਕੋਲ ਇਲਾਜ਼ ਕਰਵਾਉਣ ਲਈ ਆ ਰਹੇ ਹਨ, ਇਨ੍ਹਾਂ ‘ਚ ਐਨਆਰਆਈ ਵੀ ਸ਼ਾਮਲ ਹਨ। ਬਠਿੰਡਾ ‘ਚ ਏਮਸ ਵਰਗਾ ਹਸਪਤਾਲ ਬਣ ਰਿਹਾ ਹੈ। ਕਪੂਰਥਲਾ, ਹੁਸ਼ਿਆਰਪੁਰ, ਸੰਗਰੂਰ ਤੇ ਨਵਾਂਸ਼ਹਿਰ ‘ਚ ਚਾਰ ਨਵੇਂ ਮੈਡਿਕਲ ਕਾਲਜ ਬਣਨ ਜਾ ਰਹੇ ਹਨ। ਸਾਰਿਆਂ ‘ਚ 100-100 ਸੀਟਾਂ ਰਹਿਣਗੀਆਂ। ਇਸ ਨਾਲ ਸਿਵਲ ਹਸਪਤਾਲਾਂ ‘ਚ ਬੈੱਡਾਂ ਦੀ ਸਮਰੱਥਾਂ ਵੱਧ ਜਾਵੇਗਾ।
