ਲੋਕ ਸਭਾ ‘ਚ ਗਰਜੇ ਚਰਨਜੀਤ ਸਿੰਘ ਚੰਨੀ, ਸਿੱਧੂ ਮੂਸੇਵਾਲਾ ਤੇ ਅੰਮ੍ਰਿਤਪਾਲ ਦਾ ਚੁੱਕਿਆ ਮੁੱਦਾ, ਬੋਲੇ- ਦੇਸ਼ ਚ ਅਣ-ਐਲਾਨੀ ਐਂਮਰਜੈਂਸੀ ਵਰਗੇ ਬਣੇ ਹਾਲਾਤ

Updated On: 

25 Jul 2024 16:27 PM

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਵਿੱਚ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਜ਼ਬਰਦਸਤੀ ਐਨਐਸਏ ਲਗਾ ਕੇ ਜੇਲ੍ਹ ਭੇਜਿਆ ਗਿਆ ਹੈ।

ਲੋਕ ਸਭਾ ਚ ਗਰਜੇ ਚਰਨਜੀਤ ਸਿੰਘ ਚੰਨੀ, ਸਿੱਧੂ ਮੂਸੇਵਾਲਾ ਤੇ ਅੰਮ੍ਰਿਤਪਾਲ ਦਾ ਚੁੱਕਿਆ ਮੁੱਦਾ, ਬੋਲੇ- ਦੇਸ਼ ਚ ਅਣ-ਐਲਾਨੀ ਐਂਮਰਜੈਂਸੀ ਵਰਗੇ ਬਣੇ ਹਾਲਾਤ

ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਬਿਆਨ 'ਤੇ ਲੋਕ ਸਭਾ 'ਚ ਹੰਗਾਮਾ, ਵੀਡੀਓ

Follow Us On

ਕਾਂਗਰਸ ਦੇ ਜੰਲਧਰ ਤੋਂ ਲੋਕ ਸਭਾ ਸਾਂਸਦ ਚਰਨਜੀਤ ਸਿੰਘ ਚੰਨੀ ਨੇ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਵਿੱਚ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਜ਼ਬਰਦਸਤੀ ਐਨਐਸਏ ਲਗਾ ਕੇ ਜੇਲ੍ਹ ਭੇਜਿਆ ਗਿਆ ਹੈ। ਚੰਨੀ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਲੱਖਾਂ ਵੋਟਾਂ ਲੈ ਕੇ ਲੋਕ ਸਭਾ ਪੁੱਜੇ ਹਨ।

ਅਜਿਹੇ ‘ਚ ਉਨ੍ਹਾਂ ਨੂੰ ਲੋਕ ਸਭਾ ‘ਚ ਬੋਲਣ ਤੋਂ ਰੋਕਣਾ ਬੋਲਣ ਦੀ ਆਜ਼ਾਦੀ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਬੋਲਣ ਤੋਂ ਰੋਕਣ ਦਾ ਮਤਲਬ ਹੈ ਕਰੋੜਾਂ ਲੋਕਾਂ ਦੀ ਆਵਾਜ਼ ਨੂੰ ਬੰਦ ਕਰਨਾ।

ਚੰਨੀ ਨੇ ਸੰਸਦ ‘ਚ ਹੋਰ ਕੀ ਕਿਹਾ?

ਚਰਨਜੀਤ ਸਿੰਘ ਚੰਨੀ ਅੱਜ ਸਦਨ ਵਿੱਚ ਕੇਂਦਰੀ ਬਜਟ 2024-25 ‘ਤੇ ਚਰਚਾ ਦੌਰਾਨ ਬੋਲ ਰਹੇ ਸਨ। ਉਨ੍ਹਾਂ ਸਰਕਾਰ ‘ਤੇ ਦੇਸ਼ ਦੇ ਹਵਾਈ ਅੱਡਿਆਂ ਸਮੇਤ ਸਭ ਕੁਝ ਵੇਚਣ ਦਾ ਦੋਸ਼ ਲਾਇਆ। ਚੰਨੀ ਨੇ ਕਿਹਾ, ਤੁਸੀਂ (ਸਰਕਾਰ) ਦੇਸ਼ ਦੀਆਂ ਜਾਇਦਾਦਾਂ ਦੇ ਰਖਵਾਲੇ ਹੋ, ਮਾਲਕ ਨਹੀਂ। ਉਨ੍ਹਾਂ ਨੂੰ ਵੇਚਣ ਅਤੇ ਦੇਸ਼ ਨੂੰ ਬਰਬਾਦ ਕਰਨ ਦੀ ਗਲਤੀ ਨਾ ਕਰੋ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਈਸਟ ਇੰਡੀਆ ਕੰਪਨੀ ਨਾਲ ਤੁਲਨਾ ਕਰਦਿਆਂ ਕਾਂਗਰਸੀ ਸੰਸਦ ਮੈਂਬਰ ਨੇ ਦੋਸ਼ ਲਾਇਆ, ਉਨ੍ਹਾਂ (ਸੱਤਾਧਾਰੀ ਪਾਰਟੀ) ਅਤੇ ਅੰਗਰੇਜ਼ਾਂ ਵਿੱਚ ਕੋਈ ਫਰਕ ਨਹੀਂ ਹੈ, ਸਿਰਫ ਰੰਗ ਦਾ ਫਰਕ ਹੈ। ਪਹਿਲਾਂ ਉਹ ਸੱਤਾ ਵਿੱਚ ਆਏ ਅਤੇ ਫਿਰ ਸੱਤਾ ਦੇ ਜ਼ਰੀਏ ਉਹ ਆਪਣੇ ਲੋਕਾਂ ਨੂੰ ਦੇਸ਼ ਦੇ ਉਦਯੋਗਾਂ ‘ਤੇ ਕਬਜ਼ਾ ਕਰਨ ਦੀ ਇਜਾਜ਼ਤ ਦੇ ਰਹੇ ਹਨ।

ਸੰਸਦ ‘ਚ ਬਜਟ ‘ਤੇ ਚਰਚਾ ਦੌਰਾਨ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵਿਚਾਲੇ ਵਿਵਾਦ ਸਾਹਮਣੇ ਆਇਆ ਹੈ। ਇਸ ਦੌਰਾਨ ਦੋਵਾਂ ਵਿਚਾਲੇ ਸੰਸਦ ‘ਚ ਕਾਫੀ ਬਹਿਸ ਹੋਈ। ਦਰਅਸਲ ਬਿੱਟੂ ਅਤੇ ਚੰਨੀ ਦੇ ਵਿਵਾਦ ਨੂੰ ਲੈ ਕੇ ਸੰਸਦ ‘ਚ ਵਿਰੋਧੀ ਧਿਰ ਦੇ ਮੈਂਬਰ ਆਹਮੋ-ਸਾਹਮਣੇ ਹੋ ਗਏ ਅਤੇ ਭਾਰੀ ਹੰਗਾਮਾ ਹੋਇਆ। ਇਸ ਭਾਰੀ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰਨੀ ਪਈ। ਬਿੱਟੂ ਨੇ ਚੰਨੀ ਨੂੰ ਪੰਜਾਬ ਦਾ ਸਭ ਤੋਂ ਭ੍ਰਿਸ਼ਟ ਵਿਅਕਤੀ ਕਿਹਾ ਅਤੇ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ।

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਵਾਬੀ ਕਾਰਵਾਈ ਕੀਤੀ

ਲੋਕ ਸਭਾ ਵਿੱਚ ਚਰਨਜੀਤ ਸਿੰਘ ਚੰਨੀ ਨੇ ਰਵਨੀਤ ਸਿੰਘ ਬਿੱਟੂ ਬਾਰੇ ਨਿੱਜੀ ਟਿੱਪਣੀਆਂ ਕੀਤੀਆਂ। ਬਿੱਟੂ ਦੀ ਟਿੱਪਣੀ ‘ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਬਿੱਟੂ ਜੀ, ਤੁਹਾਡੇ ਦਾਦਾ (ਬੇਅੰਤ ਸਿੰਘ) ਸ਼ਹੀਦ ਹੋ ਗਏ ਸਨ, ਪਰ ਉਨ੍ਹਾਂ ਦੀ ਮੌਤ ਉਸੇ ਦਿਨ ਹੋਈ ਸੀ, ਜਿਸ ਦਿਨ ਤੁਸੀਂ ਕਾਂਗਰਸ ਛੱਡੀ ਸੀ।

ਇਸ ‘ਤੇ ਨਾਰਾਜ਼ ਬਿੱਟੂ ਨੇ ਕਿਹਾ ਕਿ ਮੇਰੇ ਦਾਦਾ ਸਰਦਾਰ ਬੇਅੰਤ ਸਿੰਘ ਨੇ ਕਾਂਗਰਸ ਲਈ ਨਹੀਂ, ਦੇਸ਼ ਲਈ ਕੁਰਬਾਨੀ ਦਿੱਤੀ ਅਤੇ ਉਹ ਇਸ ਚੰਨੀ ਦੀ ਗਰੀਬੀ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਉਹ ਪੰਜਾਬ ਦਾ ਸਭ ਤੋਂ ਅਮੀਰ ਆਦਮੀ ਜਾਂ ਸਭ ਤੋਂ ਭ੍ਰਿਸ਼ਟ ਨਹੀਂ ਹੈ ਤਾਂ ਮੈਂ ਆਪਣਾ ਨਾਂ ਬਦਲ ਲਵਾਂਗਾ। ਇਹ ਚਰਨਜੀਤ ਚੰਨੀ ਹਜ਼ਾਰਾਂ ਕਰੋੜਾਂ ਦਾ ਮਾਲਕ ਹੈ।

ਇਹ ਵੀ ਪੜ੍ਹੋ: Rashtrapati Bhavan: ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ਅਤੇ ਅਸ਼ੋਕਾ ਹਾਲ ਦੇ ਬਦਲੇ ਗਏ ਨਾਂ, ਜਾਣੋ ਕੀ ਮਿਲਿਆ ਨਵਾਂ ਨਾਮ