Vegetable Rates Hike: ਟਿੰਡੇ ਤੋਂ ਲੈਕੇ ਬੈਂਗਨ ਤੱਕ ਅਤੇ ਭਿੰਡੀ ਤੋਂ ਲੈ ਕੇ ਟਮਾਟਰ ਤੱਕ, ਮਾਨਸੂਨ ਆਉਂਦਿਆਂ ਹੀ ਅਸਮਾਨੀ ਚੜ੍ਹੇ ਸਬਜੀਆਂ ਦੇ ਭਾਅ

Updated On: 

27 Jun 2023 12:30 PM

Vegetable Rate Hike in Punjab: ਸਬਜੀਆਂ ਦੇ ਭਾਅ ਵੱਧਣ ਤੋਂ ਬਾਅਦ ਆਲੂ-ਪਿਆਜ਼ ਅਤੇ ਟਮਾਟਰ ਵਰਗ੍ਹੀਆ ਮੁੱਢਲੀਆਂ ਸਬਜੀਆਂ ਵੀ ਪਹੁੰਚ ਤੋਂ ਪਰੇ ਹੋ ਗਈਆਂ ਹਨ।

Vegetable Rates Hike: ਟਿੰਡੇ ਤੋਂ ਲੈਕੇ ਬੈਂਗਨ ਤੱਕ ਅਤੇ ਭਿੰਡੀ ਤੋਂ ਲੈ ਕੇ ਟਮਾਟਰ ਤੱਕ, ਮਾਨਸੂਨ ਆਉਂਦਿਆਂ ਹੀ ਅਸਮਾਨੀ ਚੜ੍ਹੇ ਸਬਜੀਆਂ ਦੇ ਭਾਅ

ਅਸਮਾਨੀ ਚੜ੍ਹੀਆਂ ਸਬਜ਼ੀਆਂ ਦੀਆਂ ਕੀਮਤਾਂ

Follow Us On

ਚੰਡੀਗੜ੍ਹ ਨਿਊਜ਼। ਮਾਨਸੂਨ ਦਾ ਮੌਸਮ ਤਾਂ ਹਾਲੇ ਸ਼ੁਰੂ ਹੀ ਹੋਇਆ ਹੈ, ਪਰ ਸਬਜੀਆਂ ਦੇ ਭਾਅ (Vegetable Rates)ਹੁਣੇ ਤੋਂ ਹੀ ਅਸਮਾਨੀ ਚੜ੍ਹ ਗਏ ਹਨ। ਚੰਡੀਗੜ੍ਹ ਵਿੱਚ ਟਮਾਟਰ 80 ਤੋਂ 100 ਰੁਪਏ ਕਿਲੋ ਵਿੱਕ ਰਿਹਾ ਹੈ। ਜਦਕਿ ਭਿੰਡੀ, ਟਿੰਡਾ, ਬੈਂਗਨ ਅਤੇ ਬਾਕੀ ਸਬਜੀਆਂ ਦੀਆਂ ਕੀਮਤਾਂ ਵੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਮੰਡੀਆਂ ਵਿੱਚ ਸਬਜੀਆਂ ਖਰੀਦਣ ਪਹੁੰਚੇ ਲੋਕ ਇਨ੍ਹਾਂ ਦੇ ਰੇਟ ਸੁਣ ਕੇ ਹੈਰਾਨ ਅਤੇ ਪਰੇਸ਼ਾਨ ਹਨ। ਕਿਉਂਕਿ ਜਿਹੜੀ ਸਬਜੀ 3-4 ਦਿਨ ਪਹਿਲਾਂ 20-40 ਰੁਪਏ ਕਿਲੋ ਮਿੱਲ ਰਹੀ ਸੀ, ਉਹੀ ਹੁਣ 60-80 ਰੁਪਏ ਕਿਲੋ ਵਿੱਕ ਰਹੀ ਹੈ।

ਸਬਜੀਆਂ ਦੇ ਵਧੇ ਭਾਅ ਪਿੱਛੇ ਸਭ ਤੋਂ ਵੱਡੀ ਵਜ੍ਹਾ ਇਹ ਮੰਨੀ ਜਾਂਦੀ ਹੈ ਕਿ ਮੀਂਹ ਕਰਕੇ ਆਵਾਜਾਹੀ ਦਾ ਖਰਚਾ ਵੀ ਵੱਧ ਜਾਂਦਾ ਹੈ। ਦੂਜੇ ਸੂਬਿਆਂ ਤੋਂ ਸਬਜੀਆਂ ਦੀ ਢੋਆ-ਢੁਆਹੀ ਕਰਨਾ ਆਮ ਦਿਨਾਂ ਨਾਲੋਂ ਕਾਫੀ ਮਹਿੰਗਾ ਹੋ ਜਾਂਦਾ ਹੈ। ਨਾਲ ਹੀ ਇਨ੍ਹਾਂ ਦੀ ਸਾਂਭ ਸੰਭਾਲ ਵਿੱਚ ਵੀ ਕਾਫੀ ਮਸ਼ਕਤ ਕਰਨੀ ਪੈਂਦੀ ਹੈ। ਲੋਕਾਂ ਨਾਲ ਜਦੋਂ ਇਸ ਮੁੱਦੇ ਤੇ ਗੱਲ ਕੀਤੀ ਗਈ ਤਾਂ ਜਿਆਦਾਤਰ ਦਾ ਕਹਿਣਾ ਸੀ ਕਿ ਸਬਜੀਆਂ ਦੇ ਭਾਅ ਵੱਧਣ ਨਾਲ ਉਨ੍ਹਾਂ ਦੀ ਰਸੋਈ ਦਾ ਸਾਰਾ ਬਜਟ ਹੀ ਵਿਗੜ ਗਿਆ ਹੈ।

ਚੰਡੀਗੜ੍ਹ ਅਤੇ ਪੰਜਾਬ ‘ਚ ਇਹ ਹਨ ਸਬਜ਼ੀਆਂ ਦੇ ਭਾਅ

ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਸਬਜ਼ੀਆਂ ਦੀਆਂ ਕੀਮਤਾਂ ਦਾ ਵੇਰਵਾ ਤੁਹਾਨੂੰ ਦੱਸ ਦਿੰਦੇ ਹਾਂ। ਆਲੂ ਅਤੇ ਪਿਆਜ਼ ਦੀ ਕੀਮਤ 30 ਰੁਪਏ ਤੋਂ 35 ਰੁਪਏ ਹੋ ਗਈ ਹੈ। ਟਮਾਟਰ ਦੀ ਕੀਮਤ 30 ਰੁਪਏ ਤੋਂ ਵਧ ਕੇ 70 ਤੋਂ 80 ਰੁਪਏ ਹੋ ਗਈ ਹੈ। ਸੇਮ ਦੀ ਕੀਮਤ 40 ਤੋਂ 60 ਰੁਪਏ ਤੇ ਪਹੁੰਚ ਗਈ ਹੈ। ਬੈਂਗਨ ਦੀ ਕੀਮਤ 30 ਰੁਪਏ ਤੋਂ ਵਧ ਕੇ 40 ਤੋਂ 50 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਤੋਰੀ 60 ਰੁਪਏ ਤੱਕ ਫੀ ਕਿਲੋ ਪਹੁੰਚ ਗਈ ਹੈ।

ਘੀਏ ਦੀ ਗੱਲ ਕਰੀਏ ਤਾਂ ਇਸਦੀ ਕੀਮਤ 30 ਰੁਪਏ ਤੋਂ ਵੱਧ ਕੇ 60 ਰੁਪਏ ਯਾਨੀ ਦੁੱਗਣੀ ਹੋ ਗਈ ਹੈ। ਕੱਦੂ ਦਾ ਭਾਅ 20 ਰੁਪਏ ਤੋਂ 40 ਰੁਪਏ ਤੱਕ ਪਹੁੰਚ ਗਿਆ ਹੈ। ਸ਼ਿਮਲਾ ਮਿਰਚ ਦੀ ਕੀਮਤ ਤਾਂ ਲਗਭਗ 3 ਗੁਣਾ ਵਧ ਗਈ ਹੈ ਯਾਨੀ 20 ਰੁਪਏ ਤੋਂ 60 ਰੁਪਏ ਤੱਕ। ਫੁੱਲ ਗੋਭੀ ਦੀ ਕੀਮਤ 40 ਰੁਪਏ ਤੋਂ ਵੱਧ ਕੇ 80 ਰੁਪਏ ‘ਤੇ ਆ ਗਈ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ