PU Student Election: ਕਾਂਗਰਸ ਦੀ NSUI ਦੀ ਵੱਡੀ ਜਿੱਤ, AAP ਦੀ ਵਿਦਿਆਰਥੀ ਜਥੇਬੰਦੀ ਨੂੰ ਝਟਕਾ, ABVP ਦਾ ਵੀ ਜਾਣੋ ਹਾਲ
PU Student Election Result: ਪਿਛਲੀਆਂ ਚੋਣਾਂ ਵਿੱਚ ਸੀਵਾਈਐਸਐਸ ਨੇ ਪੀਯੂ ਵਿੱਚ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਦੀ ਚੋਣ ਜਿੱਤੀ ਸੀ। ਇਸ ਤੇ ਜਥੇਬੰਦੀ ਨੂੰ ਦੂਜੇ ਸਥਾਨ ਤੇ ਹੀ ਸੰਤੁਸ਼ਟੀ ਕਰਨੀ ਪਈ। ਦੂਜੇ ਪਾਸੇ ਭਾਜਪਾ ਦੀ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਤੀਜੇ ਸਥਾਨ 'ਤੇ ਰਹੀ। ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਦੀ ਚੋਣ ਵਿੱਚ ਐਨਐਸਯੂਆਈ ਦੇ ਉਮੀਦਵਾਰ ਜਤਿੰਦਰ ਸਿੰਘ ਨੇ ਜਿੱਤ ਹਾਸਲ ਕੀਤੀ ਹੈ। ਜਤਿੰਦਰ ਸਿੰਘ 603 ਵੋਟਾਂ ਨਾਲ ਜੇਤੂ ਰਹੇ ਹਨ।

ਬੁੱਧਵਾਰ ਨੂੰ ਪੰਜਾਬ ਯੂਨੀਵਰਸਿਟੀ ਦੇ ਨਾਲ-ਨਾਲ ਚੰਡੀਗੜ੍ਹ ਦੇ 10 ਕਾਲਜਾਂ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਵੋਟਿੰਗ ਹੋਈ। ਇਸ ਵਾਰ ਕੁੱਲ 131 ਉਮੀਦਵਾਰ ਮੈਦਾਨ ਵਿੱਚ ਸਨ। ਇਨ੍ਹਾਂ ਵਿੱਚੋਂ 21 ਉਮੀਦਵਾਰਾਂ ਨੇ ਪੰਜਾਬ ਯੂਨੀਵਰਸਿਟੀ ਅਤੇ 110 ਕਾਲਜਾਂ ਵਿੱਚ ਆਪਣੀ ਕਿਸਮਤ ਅਜ਼ਮਾਈ।
ਕਾਂਗਰਸ ਦੇ ਵਿਦਿਆਰਥੀ ਵਿੰਗ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨਐਸਯੂਆਈ) ਨੇ ਬੁੱਧਵਾਰ ਨੂੰ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਵਿੱਚ ਪ੍ਰਧਾਨ ਦਾ ਅਹੁਦਾ ਜਿੱਤ ਲਿਆ ਹੈ। ਆਮ ਆਦਮੀ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਛਤਰ ਯੁਵਾ ਸੰਘਰਸ਼ ਸਮਿਤੀ (ਸੀਵਾਈਐਸਐਸ) ਨੂੰ ਵੱਡਾ ਝਟਕਾ ਲੱਗਾ ਹੈ।
NSUI ਦੇ ਜਤਿੰਦਰ ਸਿੰਘ ਬਣੇ ਪ੍ਰਧਾਨ
ਕਾਂਗਰਸ ਦੇ ਵਿੰਗ NSUI ਦੇ ਜਤਿੰਦਰ ਸਿੰਘ ਪ੍ਰਧਾਨ ਬਣੇ ਜਦਕਿ SATH ਪਾਰਟੀ ਤੋਂ ਰਮਣੀਕਜੋਤ ਕੌਰ ਉੱਪ ਪ੍ਰਧਾਨ ਚੁਣੇ ਗਏ ਹਨ। ਉੱਧਰ INSO ਦੇ ਦੀਪਕ ਗੋਯਤ ਨੇ ਦੂਜੀ ਵਾਰ ਸਕੱਤਰ ਦੇ ਅਹੁਦੇ ਤੇ ਕਬਜਾ ਕੀਤਾ ਹੈ। INSO ਹਰਿਆਣਾ ਦੀ ਜੇਜੇਪੀ ਦਾ ਸਟੂਡੈਂਟ ਵਿੰਗ ਹੈ। ਜਦਕਿ, PUHH ਦੇ ਗੌਰਵ ਚਾਹਲ ਨੇ ਜੁਆਇੰਟ ਸਕੱਤਰ ਦੇ ਅਹੁਦੇ ਤੇ ਕਬਜ਼ਾ ਕੀਤਾ ਹੈ।
ਪਿਛਲੇ ਸਾਲ (ਸਾਲ 2022) NSUI ਨੇ ਉਪ ਪ੍ਰਧਾਨ ਅਤੇ ਸੰਯੁਕਤ ਸਕੱਤਰ ਦੇ ਦੋ ਅਹੁਦੇ ਜਿੱਤੇ ਸਨ ਅਤੇ ਇਸ ਤੋਂ ਪਹਿਲਾਂ ਸਾਲ 2021 ਵਿੱਚ NSUI ਨੇ ਪ੍ਰਧਾਨ ਦੇ ਅਹੁਦੇ ਨੂੰ ਛੱਡ ਕੇ ਸਾਰੀਆਂ ਤਿੰਨ ਸੀਟਾਂ ਜਿੱਤੀਆਂ ਸਨ। ਇਸ ਵਾਰ ਪ੍ਰਧਾਨ ਦਾ ਅਹੁਦਾ ਹੀ ਜਿੱਤ ਸਕੇ। ਪਿਛਲੇ ਤਿੰਨ ਸਾਲਾਂ ਵਿੱਚ, ਸੰਗਠਨ ਨੇ ਇੱਕ-ਇੱਕ ਅਹੁਦਾ ਗੁਆ ਦਿੱਤਾ ਹੈ, ਯਾਨੀ ਕਿ ਇਹ ਸੰਗਠਨ ਲਗਾਤਾਰ ਕਮਜ਼ੋਰ ਹੁੰਦਾ ਜਾ ਰਿਹਾ ਹੈ।
ਰਣਮੀਕਜੋਤ ਕੌਰ ਬਣੇ ਮੀਤ ਪ੍ਰਧਾਨ
ਸੱਥ ਦੀ ਰਣਮੀਕਜੋਤ ਕੌਰ ਨੇ ਪੀਯੂ ਦੀ ਵਿਦਿਆਰਥੀ ਯੂਨੀਅਨ ਦੇ ਮੀਤ ਪ੍ਰਧਾਨ ਦੇ ਅਹੁਦੇ ਤੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਦਾ ਮੁਕਾਬਲਾ ਇਨਸੋ ਉਮੀਦਵਾਰ ਅਨੁਰਾਗ ਵਰਧਨ, ਆਈਐਸਏ ਦੇ ਗੌਰਵ ਚੌਹਾਨ ਅਤੇ ਗੌਰਵ ਕਸ਼ਿਸ਼ ਨਾਲ ਸੀ। ਰਣਮੀਕਜੋਤ ਕੌਰ ਨੇ ਸ਼ੁਰੂ ਵਿੱਚ ਹੀ ਵੱਡੀ ਲੀਡ ਬਣਾ ਲਈ ਸੀ ਅਤੇ ਇਹ ਲੀਡ ਜਿੱਤ ਤੱਕ ਬਰਕਰਾਰ ਰਹੀ। ਜੁਆਇੰਟ ਸੈਕਟਰੀ ਦਾ ਅਹੁਦਾ ਪੀਯੂਐਚਐਚ ਦੇ ਗੌਰਵ ਚਾਹਲ ਨੇ ਜਿੱਤਿਆ। ਇਨਸੋ ਦੇ ਦੀਪਕ ਗੋਇਤ ਜਨਰਲ ਸਕੱਤਰ ਦੀ ਚੋਣ ਜਿੱਤ ਗਏ ਹਨ।
ਪ੍ਰੈਜ਼ੀਡੇਂਟ ਦੇ ਨਤੀਜੇ
NSUI ਦੇ ਜਤਿੰਦਰ ਸਿੰਘ ਨੂੰ 3002 ਵੋਟਾਂ ਮਿਲੀਆਂ।
CYSS ਦੇ ਦਿਵੇਯਾਂਸ਼ ਠਾਕੁਰ ਨੂੰ 2399 ਵੋਟਾਂ ਮਿਲੀਆਂ।
ABVP ਦੇ ਰਾਕੇਸ਼ ਦੇਸਵਾਲ ਨੂੰ 2182 ਵੋਟਾਂ ਮਿਲੀਆਂ।
ਯੂਨੀਵਰਸਿਟੀ ਦੇ ਕਰੀਬ 15693 ਵਿਦਿਆਰਥੀਆਂ ਨੇ ਵੋਟਿੰਗ ਵਿੱਚ ਹਿੱਸਾ ਲਿਆ। 10 ਕਾਲਜਾਂ ਵਿੱਚ ਕਰੀਬ 43705 ਵੋਟਰ ਸਨ। 10 ਕਾਲਜਾਂ ਵਿੱਚ 110 ਉਮੀਦਵਾਰ ਮੈਦਾਨ ਵਿੱਚ ਸਨ। ਜਦੋਂਕਿ ਪੰਜਾਬ ਯੂਨੀਵਰਸਿਟੀ ਵਿੱਚ 4 ਅਸਾਮੀਆਂ ਲਈ 21 ਉਮੀਦਵਾਰ ਮੈਦਾਨ ਵਿੱਚ ਸਨ।