ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ਯੂਨੀਵਰਸਿਟੀ ‘ਚ ਸਟੈਂਡਿੰਗ ਕਮੇਟੀ ਦਾ ਗਠਨ: ਜਿਨਸੀ ਸ਼ੋਸ਼ਣ ਤੇ ਵਿੱਤੀ ਬੇਨਿਯਮੀਆਂ ਦੀ ਹੋਵੇਗੀ ਜਾਂਚ, ਅਧਿਆਪਕਾਂ ਤੇ ਮੁਲਾਜ਼ਮਾਂ ‘ਤੇ ਇਲਜ਼ਾਮ

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਆਪਣੇ ਅਧਿਆਪਕਾਂ, ਅਧਿਕਾਰੀਆਂ ਤੇ ਸਟਾਫ਼ ਵਿਰੁੱਧ ਗੰਭੀਰ ਇਲਜ਼ਾਮ ਦੀ ਜਾਂਚ ਲਈ ਇੱਕ ਸਟੈਂਡਿੰਗ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਦਾ ਗਠਨ ਪੀਯੂ ਕੈਲੰਡਰ ਖੰਡ-3 2019 ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੀਤਾ ਗਿਆ ਹੈ। ਕਮੇਟੀ ਸਬੂਤਾਂ ਦਾ ਵਿਸ਼ਲੇਸ਼ਣ ਕਰੇਗੀ ਤੇ ਸ਼ਿਕਾਇਤਾਂ ਦੀ ਜਾਂਚ ਲਈ ਦੋਵਾਂ ਧਿਰਾਂ ਨਾਲ ਗੱਲ ਕਰੇਗੀ।

ਪੰਜਾਬ ਯੂਨੀਵਰਸਿਟੀ ‘ਚ ਸਟੈਂਡਿੰਗ ਕਮੇਟੀ ਦਾ ਗਠਨ: ਜਿਨਸੀ ਸ਼ੋਸ਼ਣ ਤੇ ਵਿੱਤੀ ਬੇਨਿਯਮੀਆਂ ਦੀ ਹੋਵੇਗੀ ਜਾਂਚ, ਅਧਿਆਪਕਾਂ ਤੇ ਮੁਲਾਜ਼ਮਾਂ ‘ਤੇ ਇਲਜ਼ਾਮ
Follow Us
tv9-punjabi
| Published: 19 Dec 2024 12:37 PM

ਪੰਜਾਬ ਯੂਨੀਵਰਸਿਟੀ ਨੇ ਆਪਣੇ ਅਧਿਕਾਰੀਆਂ, ਅਧਿਆਪਕਾਂ ਤੇ ਸਟਾਫ਼ ਵਿਰੁੱਧ ਗੰਭੀਰ ਇਲਜ਼ਾਮ ਦੀ ਜਾਂਚ ਲਈ ਇੱਕ ਸਟੈਂਡਿੰਗ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਸਾਲ 2025 ਤੱਕ ਸਰਗਰਮ ਰਹੇਗੀ ਤੇ ਜਿਨਸੀ ਸ਼ੋਸ਼ਣ, ਵਿੱਤੀ ਬੇਨਿਯਮੀਆਂ ਦੇ ਨਾਲ-ਨਾਲ ਨਿਯਮਾਂ ਦੀ ਉਲੰਘਣਾ ਵਰਗੇ ਇਲਜ਼ਾਮਾਂ ਦੀ ਡੂੰਘਾਈ ਨਾਲ ਜਾਂਚ ਕਰੇਗੀ।

ਕਮੇਟੀ ਦਾ ਗਠਨ ਅਤੇ ਉਦੇਸ਼

ਇਸ ਕਮੇਟੀ ਦਾ ਗਠਨ ਪੀਯੂ ਕੈਲੰਡਰ ਖੰਡ-3 2019 ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੀਤਾ ਗਿਆ ਹੈ। ਇਸ ਦਾ ਉਦੇਸ਼ ਯੂਨੀਵਰਸਿਟੀ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣਾ ਤੇ ਗੰਭੀਰ ਇਲਜ਼ਾਮਾਂ ਦੀ ਨਿਰਪੱਖ ਜਾਂਚ ਕਰਵਾਉਣਾ ਹੈ।

ਕਾਨੂੰਨ ਵਿਭਾਗ ਦੇ ਡਾ: ਦਵਿੰਦਰ ਸਿੰਘ ਨੂੰ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੈਮਿਸਟਰੀ ਵਿਭਾਗ ਦੀ ਸੋਨਲ ਸਿੰਗਲ, ਯੂਆਈਐਮਐਸ ਦੀ ਮੋਨਿਕਾ ਅਗਰਵਾਲ ਤੇ ਗਾਂਧੀਅਨ ਐਂਡ ਪੀਸ ਸਟੱਡੀਜ਼ ਵਿਭਾਗ ਦੇ ਪ੍ਰੋ. ਮਨੀਸ਼ ਸ਼ਰਮਾ ਨੂੰ ਵਿਸ਼ੇਸ਼ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।

ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸ਼ਮੂਲੀਅਤ

ਕਮੇਟੀ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਵੀ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿੱਚ ਸਹਾਇਕ ਰਜਿਸਟਰਾਰ (ਸਥਾਪਨਾ ਇੱਕ ਅਤੇ ਦੋ), ਸਹਾਇਕ ਰਜਿਸਟਰਾਰ (ਡੀਐਸਡਬਲਿਊ ਦਫ਼ਤਰ) ਤੇ ਡਿਪਟੀ ਰਜਿਸਟਰਾਰ (ਕਾਲਜ) ਸ਼ਾਮਲ ਹਨ।

ਰਜਿਸਟਰਾਰ ਨੇ ਸਰਕੂਲਰ ਜਾਰੀ ਕੀਤਾ

ਕਮੇਟੀ ਸਬੂਤਾਂ ਦਾ ਵਿਸ਼ਲੇਸ਼ਣ ਕਰੇਗੀ ਤੇ ਸ਼ਿਕਾਇਤਾਂ ਦੀ ਜਾਂਚ ਲਈ ਦੋਵਾਂ ਧਿਰਾਂ ਨਾਲ ਗੱਲ ਕਰੇਗੀ। ਜਾਂਚ ਦੇ ਆਧਾਰ ‘ਤੇ ਕਮੇਟੀ ਅਨੁਸ਼ਾਸਨੀ ਕਾਰਵਾਈ ਦੀ ਸਿਫ਼ਾਰਸ਼ ਕਰੇਗੀ। ਪੀਯੂ ਦੇ ਰਜਿਸਟਰਾਰ ਨੇ ਕਮੇਟੀ ਦੇ ਗਠਨ ਸਬੰਧੀ ਸਰਕੂਲਰ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਅਜਿਹੀਆਂ ਕਮੇਟੀਆਂ ਬਣ ਚੁੱਕੀਆਂ ਹਨ ਜੋ ਜਿਨਸੀ ਸ਼ੋਸ਼ਣ ਤੇ ਹੋਰ ਦੋਸ਼ਾਂ ਦੀ ਜਾਂਚ ਕਰਦੀਆਂ ਹਨ।

ਕਰੋੜਾਂ ਚ ਖੇਡਦੇ ਹਨ ਅੰਨਾ,ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ
ਕਰੋੜਾਂ ਚ ਖੇਡਦੇ ਹਨ ਅੰਨਾ,ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ...
'ਉਮੀਦ ਛੱਡ ਦਿੱਤੀ ਸੀ... ਧੋਖੇ ਨਾਲ ਪਾਕਿਸਤਾਨ ਲਿਜਾਇਆ ਗਿਆ', 23 ਸਾਲਾਂ ਬਾਅਦ ਭਾਰਤ ਪਰਤੀ ਹਮੀਦਾ ਦੀ ਦਰਦਨਾਕ ਕਹਾਣੀ !
'ਉਮੀਦ ਛੱਡ ਦਿੱਤੀ ਸੀ... ਧੋਖੇ ਨਾਲ ਪਾਕਿਸਤਾਨ ਲਿਜਾਇਆ ਗਿਆ', 23 ਸਾਲਾਂ ਬਾਅਦ ਭਾਰਤ ਪਰਤੀ ਹਮੀਦਾ ਦੀ ਦਰਦਨਾਕ ਕਹਾਣੀ !...
ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਬੈਠੇ ਕਿਸਾਨ, ਕਿਵੇਂ ਕੱਢਿਆ ਜਾਵੇਗਾ ਹੱਲ ਪੰਧੇਰ ਨੇ ਦੱਸਿਆ
ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਬੈਠੇ ਕਿਸਾਨ, ਕਿਵੇਂ  ਕੱਢਿਆ ਜਾਵੇਗਾ ਹੱਲ ਪੰਧੇਰ ਨੇ ਦੱਸਿਆ...
ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ ਦੇ ਬੈਗ ਨੂੰ ਲੈ ਕੇ ਕਿਉਂ ਹੋ ਰਹੀ ਹੈ ਚਰਚਾ?
ਸੰਸਦ ਪਹੁੰਚੀ ਪ੍ਰਿਅੰਕਾ ਗਾਂਧੀ ਦੇ ਬੈਗ ਨੂੰ ਲੈ ਕੇ ਕਿਉਂ ਹੋ ਰਹੀ ਹੈ ਚਰਚਾ?...
ਰੰਧਾਵਾਂ ਦਾ ਵੱਡਾ ਬਿਆਨ ਬੋਲੇ- ਕਿਸਾਨਾਂ ਦੇ ਉੱਤੇ ਅਣ-ਐਲਾਨੀ Emergency ਹੈ, Subsidy ਉਨ੍ਹਾਂ ਨੂੰ ਦੇਣੀ ਹੀ ਪਵੇਗੀ
ਰੰਧਾਵਾਂ ਦਾ ਵੱਡਾ ਬਿਆਨ ਬੋਲੇ- ਕਿਸਾਨਾਂ ਦੇ ਉੱਤੇ ਅਣ-ਐਲਾਨੀ Emergency ਹੈ, Subsidy ਉਨ੍ਹਾਂ ਨੂੰ ਦੇਣੀ ਹੀ ਪਵੇਗੀ...
ਮਰਨ ਵਰਤ 'ਤੇ ਬੈਠੇ ਡੱਲੇਵਾਲ ਨੂੰ ਮਿਲੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਕੀ ਹੋਈ ਗੱਲ?
ਮਰਨ ਵਰਤ 'ਤੇ ਬੈਠੇ ਡੱਲੇਵਾਲ ਨੂੰ ਮਿਲੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਕੀ ਹੋਈ ਗੱਲ?...
ਕੇਜਰੀਵਾਲ ਨਵੀਂ ਦਿੱਲੀ ਤੋਂ ਆਤਿਸ਼ੀ ਕਾਲਕਾਜੀ ਤੋਂ ਲੜਨਗੇ ਚੋਣ
ਕੇਜਰੀਵਾਲ ਨਵੀਂ ਦਿੱਲੀ ਤੋਂ ਆਤਿਸ਼ੀ ਕਾਲਕਾਜੀ ਤੋਂ ਲੜਨਗੇ ਚੋਣ...
ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨਾਂ ਨੇ ਰਣਨੀਤੀ ਬਦਲੀ...ਹੁਣ ਕਰ ਰਹੇ ਹਨ ਇਹ ਤਿਆਰੀਆਂ
ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨਾਂ ਨੇ ਰਣਨੀਤੀ ਬਦਲੀ...ਹੁਣ ਕਰ ਰਹੇ ਹਨ ਇਹ ਤਿਆਰੀਆਂ...
ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ 'ਤੇ ਦਾਗੇ ਗਏ ਅੱਥਰੂ ਗੈਸ, ਪੰਧੇਰ ਨੇ ਕੀਤਾ ਰੋਲ ਰੋਕਣ ਦਾ ਐਲਾਨ
ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ 'ਤੇ ਦਾਗੇ ਗਏ ਅੱਥਰੂ ਗੈਸ, ਪੰਧੇਰ ਨੇ ਕੀਤਾ ਰੋਲ ਰੋਕਣ ਦਾ ਐਲਾਨ...