ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਤੋਂ ਸੀਬੀਆਈ ਦੀ ਪੁੱਛਗਿੱਛ, ਆਮਦਨ ਤੋਂ ਵੱਧ ਜਾਇਦਾਦ ਦਾ ਹੈ ਮਾਮਲਾ
CBI Questioned to Jalandhar SSP: ਡੀਜੀਪੀ ਚੰਡੀਗੜ੍ਹ ਪ੍ਰਵੀਰ ਰੰਜਨ ਨੇ 30 ਨਵੰਬਰ ਨੂੰ ਸਾਬਕਾ ਸੀਐਸ ਵੀਕੇ ਜੰਜੂਆ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਉਸੇ ਦਿਨ, ਚੰਡੀਗੜ੍ਹ ਦੇ ਪ੍ਰਸ਼ਾਸਕ ਬੀ.ਐਲ. ਪੁਰੋਹਿਤ ਦੇ ਐਡਵਾਈਜ਼ਰ ਸਲਾਹਕਾਰ ਨੇ ਵੀ ਸੀਐਸ ਨੂੰ ਨਵਾਂ ਪੈਨਲ ਭੇਜਣ ਲਈ ਟੈਲੀਫੋਨ ਕੀਤਾ।
ਚੰਡੀਗੜ੍ਹ ਦੇ ਸਾਬਕਾ ਐਸਐਸਪੀ, ਆਈਪੀਐਸ ਕੁਲਦੀਪ ਚਾਹਲ (Kuldeep Chahal) ਤੋਂ ਸੀਬੀਆਈ (CBI) ਟੀਮ ਨੇ ਚੰਡੀਗੜ੍ਹ ਦੇ ਦਫਚਰ ਵਿੱਚ ਪੁੱਛਗਿੱਛ ਕੀਤੀ ਹੈ। ਚਹਿਲ ਮੌਜੂਦਾ ਸਮੇਂ ਚ ਜਲੰਧਰ ਦੇ ਪੁਲਿਸ ਕਮਿਸ਼ਨਰ ਦੇ ਅਹੁਦੇ ਤੇ ਤਾਇਨਾਤ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਮਿਸ਼ਨਰ, ਜਲੰਧਰ ਕੁਲਦੀਪ ਚਾਹਲ ਤੋਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ।
ਸੀਬੀਆਈ ਦੀ ਟੀਮ ਆਈਪੀਐਸ ਕੁਲਦੀਪ ਚਾਹਲ ਨੂੰ ਕਈ ਸਵਾਲ ਕੀਤੇ ਹਨ। ਜਿਕਰਯੋਗ ਹੈ ਕਿ ਆਈਪੀਐਸ ਕੁਲਦੀਪ ਚਾਹਲ ਨੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਚੰਡੀਗੜ੍ਹ ਵਿੱਚ ਐਸਐਸਪੀ ਵਜੋਂ ਸੇਵਾ ਨਿਭਾਈ। ਪਰ ਉਸ ਦੌਰਾਨ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਕੁਝ ਸ਼ਿਕਾਇਤਾਂ ਮਿਲਣ ਤੋਂ ਬਾਅਦ ਆਈਪੀਐਸ ਚਾਹਲ ਨੂੰ ਉਨ੍ਹਾਂ ਦੇ ਅਸਲ ਕਾਡਰ ਪੰਜਾਬ ਵਿੱਚ ਵਾਪਸ ਭੇਜ ਦਿੱਤਾ ਸੀ।
IPS ਕੁਲਦੀਪ ਚਾਹਲ ‘ਤੇ ਅਨੁਸ਼ਾਸਨਹੀਣਤਾ ਦੇ ਇਲਜ਼ਾਮ
IPS ਕੁਲਦੀਪ ਚਾਹਲ ‘ਤੇ ਅਨੁਸ਼ਾਸਨਹੀਣਤਾ ਦੇ ਦੋਸ਼ ਲੱਗੇ ਸਨ। ਚੰਡੀਗੜ੍ਹ ਤੋਂ ਪੰਜਾਬ ਵਾਪਸ ਭੇਜਣ ਤੋਂ ਪਹਿਲਾਂ, ਉਨ੍ਹਾਂ ਨੂੰ ਚੰਡੀਗੜ੍ਹ ਦੇ ਸਲਾਹਕਾਰ ਧਰਮਪਾਲ ਨੇ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਵੀਕੇ ਜੰਜੂਆ (VK Janjua) ਨੂੰ ਐਸਐਸਪੀ ਅਹੁਦੇ ਦੀ ਜਿੰਮੇਦਾਰੀ ਲਈ ਹੋਰ ਆਈਪੀਐਸ ਅਧਿਕਾਰੀਆਂ ਦਾ ਪੈਨਲ ਭੇਜਣ ਲਈ ਕਿਹਾ ਸੀ। ਇਸ ਦੇ ਨਾਲ ਹੀ ਡੀਜੀਪੀ ਚੰਡੀਗੜ੍ਹ ਨੇ ਵੀ ਸੀਐਸ ਪੰਜਾਬ ਨੂੰ ਮਿਲ ਕੇ ਜਾਣਕਾਰੀ ਦਿੱਤੀ ਸੀ।
ਪੰਜਾਬ ਦੇ ਰਾਜਪਾਲ ਨੇ ਸੀਐਸ ਨੂੰ ਫ਼ੋਨ ‘ਤੇ ਦਿੱਤੇ ਹੁਕਮ
ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਨੇ 12 ਦਸੰਬਰ 2022 ਨੂੰ ਪੰਜਾਬ ਕੇਡਰ ਦੇ ਆਈਪੀਐਸ ਅਤੇ ਚੰਡੀਗੜ੍ਹ ਦੇ ਸਾਬਕਾ ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਵਾਪਸ ਭੇਜਣ ਦਾ ਫੈਸਲਾ ਕੀਤਾ ਸੀ। ਇਸ ਸਬੰਧੀ ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਵੀਕੇ ਜੰਜੂਆ ਨੂੰ ਫੋਨ ਤੇ ਸੂਚਨਾ ਦਿੰਦੇ ਹੋਏ ਯੋਗ ਆਈਪੀਐਸ ਦਾ ਪੈਨਲ ਭੇਜਣ ਦੇ ਆਦੇਸ਼ ਦਿੱਤੇ।
ਚਿੱਠੀ ਵਿੱਚ ਅਸਲ ਕਾਰਨ ਨਹੀਂ ਦੱਸਿਆ ਗਿਆ
ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖੇ ਇੱਕ ਪੱਤਰ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Banwari Lal Purohit) ਨੇ ਸਾਬਕਾ ਐਸਐਸਪੀ ਚੰਡੀਗੜ੍ਹ ਕੁਲਦੀਪ ਚਾਹਲ ਦੇ ਆਈ.ਪੀ.ਐਸ. ਦੀ ਵਾਪਸੀ ਦਾ ਕਾਰਨ ਉਨ੍ਹਾਂ ਦਾ ਮਿਸ ਕੰਡਕਟ ਦੱਸਿਆ। ਪਰ ਇਹ ਮਿਸ ਕੰਡਕਟ ਕਿਸ ਤਰ੍ਹਾਂ ਦਾ ਸੀ ਜਾਂ ਅਸਲ ਮਾਮਲਾ ਕੀ ਹੈ, ਇਸ ਦਾ ਜ਼ਿਕਰ ਉਸ ਦੀ ਚਿੱਠੀ ਵਿਚ ਨਹੀਂ ਸੀ। ਡੀਜੀਪੀ ਚੰਡੀਗੜ੍ਹ, ਪ੍ਰਵੀਰ ਰੰਜਨ ਵੱਲੋਂ ਆਈਪੀਐਸ ਚਾਹਲ ਦੇ ਮਾੜੇ ਵਿਵਹਾਰ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਵੀਕੇ ਜੰਜੂਆ ਨੂੰ ਰਿਪੋਰਟ ਕੀਤੇ ਗਏ ਕੇਸ ਦੇ ਵੇਰਵੇ ਜਨਤਕ ਨਹੀਂ ਕੀਤੇ ਗਏ।
ਇਹ ਵੀ ਪੜ੍ਹੋ
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ