ਚੰਡੀਗੜ੍ਹ ‘ਚ ਕੋਰੋਨਾ ਨਾਲ ਪਹਿਲੀ ਮੌਤ, ਲੁਧਿਆਣਾ ਦਾ ਰਹਿਣ ਵਾਲਾ ਸੀ ਮ੍ਰਿਤਕ, ਕੱਲ ਹੀ ਪਾਜੇਟਿਵ ਆਈ ਸੀ ਰਿਪੋਰਟ
Chandigarh Covid Death : ਕੋਰੋਨਾ ਇੱਕ ਵਾਰ ਫਿਰ ਪੂਰੀ ਦੁਨੀਆ ਲਈ ਚਿੰਤਾ ਦਾ ਕਾਰਨ ਬਣ ਗਿਆ ਹੈ। ਸਿੰਗਾਪੁਰ, ਹਾਂਗਕਾਂਗ ਅਤੇ ਚੀਨ ਤੋਂ ਬਾਅਦ, ਕੋਰੋਨਾ ਦੀ ਲਾਗ ਅਮਰੀਕਾ ਅਤੇ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਫੈਲ ਗਈ ਹੈ। ਹਰ ਸਾਲ ਕੋਰੋਨਾ ਦਾ ਇੱਕ ਨਵਾਂ ਰੂਪ ਦੁਨੀਆ ਨੂੰ ਪਰੇਸ਼ਾਨ ਕਰਦਾ ਹੈ। ਇਸ ਸਾਲ ਵੀ ਕੋਰੋਨਾ ਦੀ ਲਾਗ ਦਾ ਫੈਲਾਅ ਅਪ੍ਰੈਲ ਵਿੱਚ ਸ਼ੁਰੂ ਹੋਇਆ ਸੀ ਅਤੇ ਹੁਣ ਤੱਕ ਕੋਰੋਨਾ ਦੇ ਤਿੰਨ ਨਵੇਂ ਰੂਪ ਸਾਹਮਣੇ ਆ ਚੁੱਕੇ ਹਨ।

ਪੂਰੇ ਦੇਸ਼ ਦੇ ਨਾਲ- ਨਾਲ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਕੋਰੋਨਾ ਮੁੜ ਤੋਂ ਪੈਰ ਪਸਾਰ ਰਿਹਾ ਹੈ। ਹੁਣ ਤੱਕ ਕੋਵਿਡ ਦੇ ਮਾਮਲੇ ਸਾਹਮਣੇ ਆ ਰਹੇ ਸਨ, ਪਰ ਹੁਣ ਡਰਾਉਣ ਵਾਲੀ ਖਬਰ ਸਾਹਮਣੇ ਆਈ ਹੈ। ਚੰਡੀਗੜ੍ਹ ਵਿੱਚ ਲੁਧਿਆਣਾ ਦੇ ਰਹਿਣ ਵਾਲੇ 40 ਸਾਲਾ ਇੱਕ ਆਦਮੀ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸ ਸ਼ਖਸ ਨੂੰ ਸਾਹ ਦੀ ਦਿੱਕਤ ਹੋਣ ਤੋਂ ਬਾਅਦ 4 ਦਿਨ ਪਹਿਲਾਂ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਸੂਬੇ ਵਿੱਚ ਮੋਹਾਲੀ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਤੋਂ ਇਸਦੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ। ਅਤੇ ਹੁਣ ਲੁਧਿਆਣਾ ਦੇ ਵਿਅਕਤੀ ਦੀ ਚੰਡੀਗੜ੍ਹ ਵਿੱਚ ਮੌਤ ਹੋ ਗਈ ਹੈ। ਹਾਲਾਂਕਿ, ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਸ ਦੀਆਂ ਤਿਆਰੀਆਂ ਕਾਫੀ ਪੁਖਤਾ ਹਨ ਅਤੇ ਹਰ ਹਾਲਾਤ ਨਾਲ ਨਜਿੱਠਣ ਲਈ ਸਰਕਾਰ ਤਿਆਰ ਹੈ।
ਘਬਰਾਉਣ ਦੀ ਨਹੀਂ, ਸਾਵਧਾਨੀ ਦੀ ਹੈ ਲੋੜ
ਕੋਰੋਨਾ ਨੂੰ ਲੈ ਕੇ ਚੰਡੀਗੜ੍ਹ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਦਾ ਇਹ ਵੈਰੀਅੰਟ ਓਮੀਕਰੋਟ ਦਾ ਸਬ ਵੈਰੀਐਂਟ ਹੈ। ਹਾਲਾਂਕਿ, ਇਹ ਡੇਲਟਾ ਵੈਰੀਐਂਟ ਵਰਗ੍ਹਾ ਜਾਨਲੇਵਾ ਨਹੀਂ ਹੈ। ਪਰ ਇਹ ਤੇਜੀ ਨਾਲ ਇੱਕ ਤੋਂ ਦੂਜੇ ਵਿਅਕਤੀ ਵਿੱਚ ਫੈਲ ਰਿਹਾ ਹੈ। ਪਰ ਇਸਦੀ ਗੰਭੀਰਤਾ ਕਾਫੀ ਘੱਟ ਹੈ। ਇਸ ਨਾਲ ਜਾਨ ਜਾਣ ਦਾ ਜੋਖਿਮ ਪਿਛਲੀ ਵਾਰ ਨਾਲੋਂ ਕਾਫੀ ਘੱਟ ਹੈ। ਨਾਲ ਹੀ ਸਮੈਲ, ਟੈਸਟ ਜਾਣ ਵਾਲੀ ਸੱਮਸਿਆ ਵੀ ਸਾਹਮਣੇ ਨਹੀਂ ਆ ਰਹੀ ਹੈ। ਫਿਰ ਵੀ ਦਿਲ ਅਤੇ ਸ਼ੂਗਰ ਦੇ ਮਰੀਜਾਂ ਦੇ ਨਾਲ-ਨਾਲ ਉਹ ਲੋਕ, ਜੋ ਲਗਾਤਾਰ ਦਵਾਈਆਂ ਲੈ ਰਹੇ ਹਨ, ਉਨ੍ਹਾਂ ਨੂੰ ਖਾਸ ਤੌਰ ਤੇ ਸੁਚੇਤ ਰਹਿਣ ਦੀ ਲੋੜ ਹੈ।
ਪੰਜਾਬ ਸਰਕਾਰ ਦੀ ਪੂਰੀ ਤਿਆਰੀ
ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਸੂਬੇ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕੋਰੋਨਾ ਦੀ ਸਥਿਤੀ ਤੇ ਡੂੰਘੀ ਨਜ਼ਰ ਰੱਖ ਰਹੀ ਹੈ। ਹਾਲੇ ਹਾਲਾਤ ਪੂਰੀ ਤਰ੍ਹਾਂ ਨਾਲ ਕਾਬੂ ਹੇਠ ਹਨ। ਮੰਤਰੀ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਟੈਸਟਿੰਗ ਵਧਾ ਦਿੱਤੀ ਗਈ ਹੈ। ਉਨ੍ਹਾ ਬੁਜੁਰੱਗ, ਗਰਭਵਤੀ ਔਰਤਾਂ ਅਤੇ ਬੀਪੀ, ਹਾਰਟ, ਟੀਬੀ ਅਤੇ ਸ਼ੂਗਰ ਦੇ ਮਰੀਜਾਂ ਨੂੰ ਅਪੀਲ ਕੀਤੀ ਹੈ ਕਿ ਉਹ ਭੀੜ-ਭੜਕੇ ਵਾਲੀ ਥਾਂ ਤੇ ਜਾਉਣ ਤੋਂ ਬਚੋ, ਜੇ ਜਾਣਾ ਹੀ ਪਵੇ ਤਾਂ ਮਾਸਕ ਜਰੂਰ ਪਾਓ ਅਤੇ ਸਾਫ-ਸਫਾਈ ਦਾ ਪੂਰਾ ਧਿਆਨ ਰੱਖੋ।
Sure! Here’s the English translation:
ਇਹ ਵੀ ਪੜ੍ਹੋ
“No COVID-19 case has been reported in Punjab so far. In this regard, the Punjab government has made all necessary arrangements, and the testing process is ongoing. There is no need for people to worry, as the government is fully active in pic.twitter.com/Xiu3REM1je
— Dr Balbir Singh (@AAPbalbir) May 27, 2025
ਹਰਿਆਣਾ ਸਰਕਾਰ ਵੀ ਐਕਸ਼ਨ ਵਿੱਚ
ਉੱਧਰ, ਹਰਿਆਣਾ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ, ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਚੰਡੀਗੜ੍ਹ ਦੇ ਸਕੱਤਰੇਤ ਵਿੱਚ ਸਿਹਤ ਵਿਭਾਗ ਦੀ ਇੱਕ ਮੀਟਿੰਗ ਬੁਲਾਈ ਹੈ। ਸੂਬੇ ਵਿੱਚ ਹੁਣ ਤੱਕ ਕੋਰੋਨਾ ਦੇ 16 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਤੋਂ ਬਾਅਦ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ। ਸਰਕਾਰ ਦਾ ਪੂਰਾ ਧਿਆਨ ਇਸ ਵੇਲ੍ਹੇ ਹਸਪਤਾਲਾਂ ਵਿੱਚ ਫਲੂ ਕਾਰਨਰ,ਆਈਸੋਲੇਸ਼ਨ ਬੈੱਡ, ਆਕਸੀਜਨ, ਐਂਟੀਬਾਇਓਟਿਕਸ ਅਤੇ ਹੋਰ ਦਵਾਈਆਂ ਉਪਲਬਧ ਕਰਵਾਉਣ ਤੇ ਹੈ।
ਕੋਰੋਨਾ ਦੇ ਲੱਛਣ
ਲੋਅ ਗਰੇਡ ਫੀਵਰ
ਥਕਾਨ
ਕਮਜੋਰੀ
ਗਲ੍ਹਾ ਖਰਾਬ
ਪੇਟ ਖਰਾਬ ਹੋਣਾ (ਉਲਟੀ-ਦਸਤ)
ਕੀ ਹੈ ਇਲਾਜ?
ਉੱਪਰ ਲਿੱਖੇ ਲੱਛਣ ਦਿੱਖਣ ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਅਤੇ ਆਰਟੀਪੀਸੀ ਅਤੇ ਰੈਪਿਡ ਐਂਟੀਜਨ ਟੈਸਟ ਵਰਗ੍ਹੇ ਕੋਵਿਡ ਟੈਸਟ ਕਰਵਾਉਣਾ ਜਰੂਰੀ ਹੈ ਤਾਂ ਜੋਂ ਇਸਦਾ ਸ਼ੁਰੂ ਤੋਂ ਹੀ ਇਲਾਜ ਕੀਤਾ ਜਾ ਸਕੇ। ਜੇਕਰ ਕੋਵਿਡ ਦੀ ਰਿਪੋਰਟ ਪਾਜੇਟਿਵ ਆਉਂਦੀ ਹੈ ਖੁਦ ਨੂੰ ਦੂਜਿਆਂ ਤੋਂ ਵੱਖ ਕਰੋ। ਟਾਈਮ ਤੇ ਦਵਾਈ ਲਵੋ, ਸਾਫ-ਸਫਾਈ ਦਾ ਖਿਆਲ ਰੱਖੋ ਅਤੇ ਹੈਲਦੀ ਭੋਜਨ ਖਾਓ। ਅਜਿਹਾ ਕਰਨ ਨਾਲ 4-6 ਦਿਨਾਂ ਦੇ ਅੰਦਰ ਹੀ ਤੁਸੀਂ ਠੀਕ ਹੋਣਾ ਸ਼ੁਰੂ ਹੋ ਜਾਵੋਗੇ। ਰਿਪੋਰਟ ਪਾਜੇਟਿਵ ਆਉਣ ਤੇ ਘਬਰਾਉਣ ਦੀ ਬਿੱਲਕੁਲ ਵੀ ਲੋੜ ਨਹੀਂ ਹੈ। ਬੱਸ ਡਾਕਟਰਾਂ ਵੱਲੋਂ ਦੱਸੀਆਂ ਹਦਾਇਤਾਂ ਦੀ ਪਾਲਣਾ ਕਰਦੇ ਰਹੋ।