Bains on Education: ਸਕੂਲੀ ਸਿੱਖਿਆ, ਉੱਚ-ਸਿੱਖਿਆ ਅਤੇ ਤਕਨੀਕੀ ਸਿਖਿਆ ਵਿਚਾਲੇ ਕੜੀ ਦਾ ਕੰਮ ਕਰ ਰਹੀ ਸਰਕਾਰ, ਵਿਦਿਆਰਥੀਆਂ ਨੂੰ ਮਿਲ ਰਿਹਾ ਸਿੱਧਾ ਲਾਭ: ਬੈਂਸ Punjabi news - TV9 Punjabi

Bains on Education: ਸਕੂਲੀ ਸਿੱਖਿਆ, ਉੱਚ-ਸਿੱਖਿਆ ਅਤੇ ਤਕਨੀਕੀ ਸਿਖਿਆ ਵਿਚਾਲੇ ਕੜੀ ਦਾ ਕੰਮ ਕਰ ਰਹੀ ਸਰਕਾਰ, ਵਿਦਿਆਰਥੀਆਂ ਨੂੰ ਮਿਲ ਰਿਹਾ ਸਿੱਧਾ ਲਾਭ: ਬੈਂਸ

Published: 

09 May 2023 21:50 PM

Harjot Singh Bains ਵੱਲੋਂ ਦੱਸਿਆ ਗਿਆ ਕਿ ਸਕੂਲ ਸਿੱਖਿਆ, ਤਕਨੀਕੀ ਸਿਖਿਆ ਤੇ ਉਚੇਰੀ ਸਿੱਖਿਆ ਵਿੱਚ ਆਪਸੀ ਰਾਬਤਾ ਘਟਦਾ ਜਾ ਰਿਹਾ ਸੀ। ਆਪੋ ਆਪਣੀ ਸਮਰੱਥਾ ਨਾਲ ਬਿਹਤਰ ਭਾਵੇਂ ਕਰ ਰਹੇ ਸੀ, ਪਰ ਮਿਲਕੇ ਬਹੁਤ ਬਿਹਤਰ ਵੱਲ ਕਦਮ ਨਹੀਂ ਵਧ ਰਹੇ ਸਨ।

Bains on Education: ਸਕੂਲੀ ਸਿੱਖਿਆ, ਉੱਚ-ਸਿੱਖਿਆ ਅਤੇ ਤਕਨੀਕੀ ਸਿਖਿਆ ਵਿਚਾਲੇ ਕੜੀ ਦਾ ਕੰਮ ਕਰ ਰਹੀ ਸਰਕਾਰ, ਵਿਦਿਆਰਥੀਆਂ ਨੂੰ ਮਿਲ ਰਿਹਾ ਸਿੱਧਾ ਲਾਭ: ਬੈਂਸ

ਪੁਰਾਣੀ ਤਸਵੀਰ

Follow Us On

ਕਪੂਰਥਲਾ/ਚੰਡੀਗੜ੍ਹ ਨਿਊਜ: ਪੰਜਾਬ ਸਰਕਾਰ ਬੀਤੇ ਇੱਕ ਸਾਲ ਤੋਂ ਸਕੂਲੀ ਸਿੱਖਿਆ, ਉੱਚ-ਸਿੱਖਿਆ ਤੇ ਤਕਨੀਕੀ ਸਿਖਿਆ ਵਿਚਾਲੇ ਕੜੀ ਦਾ ਕੰਮ ਕਰ ਰਹੀ ਹੈ। ਇਸਦਾ ਨਤੀਜਾ ਹੈ ਕਿ ਇਸ ਵਾਰ ਸਕੂਲਾਂ ਵਿਚ ਦਾਖਲੇ 13 ਪ੍ਰਤੀਸ਼ਤ ਤਕ ਵਧੇ ਹਨ ਤੇ ਹੁਣ ਉਮੀਦ ਹੈ ਕਿ ਉੱਚ ਸਿੱਖਿਆ ਦੇ ਅਦਾਰਿਆਂ ਵਿਚ ਵੀ ਇਸ ਬਾਰ ਦਾਖਲਿਆਂ ਦਾ ਗ੍ਰਾਫ ਉੱਚਾ ਹੋਵੇਗਾ। ਇਹ ਕਹਿਣਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਦਾ। ਸਿੱਖਿਆ ਮੰਤਰੀ ਬੈਂਸ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਵਿਖੇ ਚਲਾਏ ਗਏ ਪ੍ਰੋਜੈਕਟ “ਘਰ ਦੇ ਨੇੜੇ-ਮੇਰੇ ਨਾਲ, ਉੱਚ ਸਿਖਿਆ ਦੇ ਮੌਕੇ ਅਪਾਰ” ਦਾ ਰਿਵਿਊ ਕਰਨ ਪਹੁੰਚੇ ਸਨ। ਯੂਨੀਵਰਸਿਟੀ ਰਜਿਸਟਰਾਰ ਡਾ.ਐਸ.ਕੇ.ਮਿਸ਼ਰਾ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ।

ਹਰਜੋਤ ਸਿੰਘ ਬੈਂਸ ਵੱਲੋਂ ਦੱਸਿਆ ਗਿਆ ਕਿ ਸਕੂਲ ਵਿਦਿਆਥੀਆਂ, ਉਹਨਾਂ ਦੇ ਮਾਪਿਆਂ ਨੂੰ ਜਾਣਕਾਰੀ ਹੀ ਨਹੀਂ ਸੀ ਕਿ ਉਨ੍ਹਾਂ ਦੇ ਘਰ ਦੇ ਨੇੜੇ ਵੱਡੇ ਤੇ ਅਤਿ ਆਧੁਨਿਕ ਸਹੂਲਤਾਂ ਨਾਲ ਸੰਪੰਨ, ਵਰਲਡ ਕਲਾਸ ਇਨਫਰਾਸਟਰਕਚਰ ਵਾਲੇ ਉੱਚ ਸਿੱਖਿਆ ਦੇ ਅਦਾਰੇ ਮੌਜੂਦ ਹਨ। ਇਸੇ ਜਾਗਰੂਕਤਾ ਲਈ ਸਰਕਾਰੀ ਸਕੂਲਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਜਿਥੇ ਪੰਜਾਬ ਅੰਦਰਲੇ ਵੱਡੇ ਉੱਚ ਸਿੱਖਿਆ ਦੇ ਅਦਾਰਿਆਂ ਦੇ ਵਿਦਿਅਕ ਟੂਰ ਕਰਵਾਏ ਗਏ ਉਥੇ ਹੀ ਉੱਚ ਸਿੱਖਿਆ ਦੇ ਅਦਾਰਿਆਂ ਨੂੰ ਵੀ ਆਪਣੀ ਪਹੁੰਚ ਸਕੂਲਾਂ ਤੱਕ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।

ਤਕਨੀਕੀ ਸਿੱਖਿਆ ‘ਚ ਬਿਹਤਰ ਮੌਕੇ ਮੌਜੂਦ

ਆਈ ਕੇ ਗੁਜ਼ਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (Punjab Technical University) ਕਪੂਰਥਲਾ ਇਸ ਵਿਚ ਮੋਹਰੀ ਯੂਨੀਵਰਸਿਟੀ ਬਣੀ। ਹਜ਼ਾਰਾਂ ਵਿਦਿਆਰਥੀਆਂ ਨੂੰ ਅਤੇ ਫੈਕਲਟੀ ਮੈਂਬਰਾਂ ਨੂੰ ਯੂਨੀਵਰਸਿਟੀ ਵੱਲੋਂ ਅਕਾਦਮਿਕ ਵਿਜਿਟ ਕਰਵਾਈ ਗਈ। ਯੂਨੀਵਰਸਿਟੀ ਟੀਮਾਂ ਵੱਲੋਂ ਖੁਦ ਵੀ ਵੱਖੋ ਵੱਖ ਸਕੂਲਾਂ ਵਿੱਚ ਪਹੁੰਚ ਬਣਾ ਕੇ ਪੰਜਾਬ ਅੰਦਰ ਤਕਨੀਕੀ ਸਿੱਖਿਆ ਦੇ ਮੌਜੂਦ ਬੇਹਤਰ ਮੌਕਿਆਂ ਬਾਰੇ ਦੱਸਿਆ ਗਿਆ।

ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਾਨੂੰ ਪੂਰਨ ਆਸ ਹੈ ਕਿ “ਘਰ ਦੇ ਨੇੜੇ, ਮੇਰੇ ਨਾਲ – ਉੱਚ ਸਿੱਖਿਆ ਦੇ ਮੌਕੇ ਅਪਾਰ” ਮਿਸ਼ਨ ਦਾ ਲਾਭ ਸਾਲ 2023-24 ਦੇ ਅਕਾਦਮਿਕ ਦਾਖਲਿਆਂ ਵਿਚ ਮਾਰਕੇ ਦੇ ਮੁਕਾਮ ਹਾਸਲ ਕਰਨ ਵਿਚ ਮਦਦਗਾਰ ਸਾਬਿਤ ਹੋਵੇਗਾ। ਇਸ ਦੌਰਾਨ ਉਹਨਾਂ ਵੱਲੋਂ ਯੂਨੀਵਰਸਿਟੀ ਦੇ ਐਡਮਿਸ਼ਨ ਸੱਤਰ 2023-24 ਸੰਬੰਧੀ ਔਨਲਾਈਨ ਪੋਰਟਲ ਦੀ ਸ਼ੁਰੂਆਤ ਵੀ ਕੀਤੀ ਗਈ! ਇਹ ਪੋਰਟਲ ਯੂਨੀਵਰਸਿਟੀ ਦੇ ਆਈ.ਟੀ ਵਿਭਾਗ ਵੱਲੋਂ ਐਡਮਿਸ਼ਨ ਸੈੱਲ ਨਾਲ ਮਿਲਕੇ ਤਿਆਰ ਕੀਤਾ ਗਿਆ ਹੈ! ਕੈਬਿਨੇਟ ਮੰਤਰੀ ਵੱਲੋਂ ਯੂਨੀਵਰਸਿਟੀ ਵਿਖੇ ਪੜ੍ਹਦੇ ਵੱਖੋ-ਵੱਖ ਰਾਜਾਂ ਦੇ ਵਿਦਿਆਰਥੀਆਂ ਨਾਲ ਵੀ ਮਿਲਣੀ ਕੀਤੀ ਗਈ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਯੂਨੀਵਰਸਿਟੀ ਨੂੰ 7ਵੇਂ ਪੇ-ਕਮਿਸ਼ਨ ਦੇ ਲਾਭ ਜਲਦ ਦਿਲਵਾਉਣ, ਪੈਨਸ਼ਨ ਦੇ ਦਾਇਰੇ ਚ ਲੈ ਕੇ ਆਉਣ ਸੰਬੰਧੀ ਮੰਗਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ! ਉਹਨਾਂ ਵੱਲੋਂ ਆਈ.ਕੇ.ਜੀ ਪੀ.ਟੀ.ਯੂ ਦੇ ਉਪ-ਕੁਲਪਤੀ ਦੀ ਨਿਯੁਕਤੀ ਵੀ ਇਸੇ ਮਹੀਨੇ ਕਰਨ ਦੇ ਸੰਕੇਤ ਦਿੱਤੇ ਗਏ! ਉਹਨਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਦਾ ਜਿਕਰ ਕਰਦੇ ਹੋਏ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਨੂੰ ਦੇਸ਼ ਚ ਸੱਭ ਤੋਂ ਅੱਗੇ ਰੱਖਣ ਦਾ ਟੀਚਾ ਰੱਖਣ ਬਾਰੇ ਵੀ ਪੰਜਾਬ ਸਰਕਾਰ ਦਾ ਵਿਜ਼ਨ ਮੰਚ ਤੋਂ ਸਾਂਝਾ ਕੀਤਾ! ਇਸ ਮੌਕੇ ਯੂਨੀਵਰਸਿਟੀ ਦੀ ਖਾਸ ਪਹਿਚਾਣ ਵੱਖੋ-ਵੱਖ ਰਾਜਾਂ ਦੇ ਲੋਕ ਨਾਚ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ।

ਪ੍ਰੋਗਰਾਮ ਦੌਰਾਨ ਯੂਨੀਵਰਸਿਟੀ ਦੇ ਸਾਰੇ ਡੀਨ ਅਤੇ ਉੱਚ ਅਧਿਕਾਰੀ ਸ਼ਾਮਿਲ ਰਹੇ! ਧੰਨਵਾਦ ਦਾ ਪ੍ਰਸਤਾਵ ਡੀਨ ਪੀ.ਐਂਡ.ਈ.ਪੀ ਡਾ.ਆਰ.ਪੀ.ਐਸ ਬੇਦੀ ਵੱਲੋਂ ਰੱਖਿਆ ਗਿਆ ਤੇ ਮੰਚ ਸੰਚਾਲਨ ਡਿਪਟੀ ਰਜਿਸਟਰਾਰ ਲੋਕ ਸੰਪਰਕ ਰਜਨੀਸ਼ ਸ਼ਰਮਾਂ ਵੱਲੋਂ ਕੀਤਾ ਗਿਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Related Stories
Good News: ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਅੱਠ ਵਿਦਿਆਰਥਣਾਂ ਐਜੂਕੇਸ਼ਨ ਟੂਰ ‘ਤੇ ਜਾਣਗੀਆਂ ਜਾਪਾਨ, ਸਿੱਖਿਆ ਮੰਤਰੀ ਨੇ ਸਾਂਝੀ ਕੀਤੀ ਜਾਣਕਾਰੀ
ਧੁੰਦ ਕਾਰਨ ਪੰਜਾਬ ਸਰਕਾਰ ਨੇ ਬਦਲਿਆ ਸਕੂਲਾਂ ਦਾ ਸਮਾਂ, ਹੁਣ ਇੰਨੇ ਵਜੇ ਖੁੱਲ੍ਹਣਗੇ ਸਕੂਲ
ਪੰਜਾਬ ‘ਚ ਮਿਸ਼ਨ 100% ਲਾਂਚ, ਸਿੱਖਿਆ ਮੰਤਰੀ ਬੈਂਸ ਨੇ ਕਿਹਾ- 2024 ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ‘ਚ ਹੋਵੇਗਾ ਸੁਧਾਰ
ਪੰਜਾਬ ਦੇ ਸਕੂਲਾਂ ‘ਚ ਹੁਣ ਆਨਲਾਈਨ ਹਾਜ਼ਰੀ, ਵਿਦਿਆਰਥੀ ਦੀ ਗੈਰ-ਹਾਜ਼ਰੀ ‘ਚ ਮਾਪਿਆਂ ਤੱਕ ਪਹੁੰਚੇਗਾ ਮੈਸੇਜ਼, ਦਸੰਬਰ ਤੋਂ ਸ਼ੁਰੂ ਹੋਵੇਗੀ ਸੇਵਾ
ਸਹਾਇਕ ਪ੍ਰੋਫੈਸਰ ਸੁਸਾਇਡ ਕੇਸ ਬਣਿਆ ਸਿਆਸੀ ਮੁੱਦਾ, ਪੰਜਾਬ ਅੰਦਰ ਵਿਰੋਧੀਆਂ ਨੇ ਘੇਰੀ ਮਾਨ ਸਰਕਾਰ, ਮੁਸ਼ਕਲਾਂ ਵਧੀਆਂ
Good News: 500 ਵਿਦਿਆਰਥੀਆਂ ਦੇ ਸਕੂਲ ‘ਚ 2 ਸੁਰੱਖਿਆ ਮੁਲਾਜ਼ਮ ਹੋਣਗੇ ਤੈਨਾਤ, ਲੁਧਿਆਣਾ ਪਹੁੰਚੇ ਸਿੱਖਿਆ ਮੰਤਰੀ ਦਾ ਵੱਡੇ ਐਲਾਨ
Exit mobile version