500 ਵਿਦਿਆਰਥੀਆਂ ਦੇ ਸਕੂਲ 'ਚ 2 ਸੁਰੱਖਿਆ ਮੁਲਾਜ਼ਮ ਹੋਣਗੇ ਤੈਨਾਤ, ਲੁਧਿਆਣਾ ਦੇ ਮੈਰੀਟੋਰੀਅਸ ਸਕੂਲ ਪਹੁੰਚੇ ਸਿੱਖਿਆ ਮੰਤਰੀ ਦਾ ਵੱਡੇ ਐਲਾਨ | security personal will depute in government schools in which 500 & above students are studying know full detail in punjabi Punjabi news - TV9 Punjabi

Good News: 500 ਵਿਦਿਆਰਥੀਆਂ ਦੇ ਸਕੂਲ ‘ਚ 2 ਸੁਰੱਖਿਆ ਮੁਲਾਜ਼ਮ ਹੋਣਗੇ ਤੈਨਾਤ, ਲੁਧਿਆਣਾ ਪਹੁੰਚੇ ਸਿੱਖਿਆ ਮੰਤਰੀ ਦਾ ਵੱਡੇ ਐਲਾਨ

Updated On: 

04 Oct 2023 19:08 PM

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸਕੂਲ ਆਫ਼ ਐਮੀਨੈਂਸ ਵਿੱਚ ਵਿਦਿਆਰਥੀਆਂ ਨੂੰ ਸਰਕਾਰੀ ਟ੍ਰਾਂਸਪੋਰਟ ਦੀ ਸਹੂਲਤ ਦਿੱਤੀ ਹੈ। ਸਕੂਲੀ ਬੱਸਾਂ ਬੱਚਿਆਂ ਨੂੰ ਲੈਣ ਲਈ 30 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਜਾਣਗੀਆਂ। ਪਹਿਲੇ ਪੜਾਅ ਵਿੱਚ 117 ਸਕੂਲਾਂ ਵਿੱਚ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਸਕੂਲਾਂ ਵਿੱਚ 8200 ਸੀਟਾਂ ਹਨ, ਇੱਥੇ ਦਾਖ਼ਲਾ ਲੈਣ ਲਈ 1 ਲੱਖ ਅਰਜ਼ੀਆਂ ਆਈਆਂ ਹਨ।

Good News: 500 ਵਿਦਿਆਰਥੀਆਂ ਦੇ ਸਕੂਲ ਚ 2 ਸੁਰੱਖਿਆ ਮੁਲਾਜ਼ਮ ਹੋਣਗੇ ਤੈਨਾਤ, ਲੁਧਿਆਣਾ ਪਹੁੰਚੇ ਸਿੱਖਿਆ ਮੰਤਰੀ ਦਾ ਵੱਡੇ ਐਲਾਨ
Follow Us On

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਜੇ ਲੁਧਿਆਣਾ ਦੇ ਮੈਰੀਟੋਰੀਅਸ ਸਕੂਲ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਸਕੂਲ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਉੱਥੇ ਹੀ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਨਵੀਂ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਪਿਛਲੇ ਮਹੀਨੇ ਅਸੀਂ ਸਕੂਲ ਆਫ ਐਨੀਮੈਸ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਸੁਰਖਿਆ ਮੁਲਾਜ਼ਮ ਰੱਖੇ ਜਾਣਗੇ, 23 ਜ਼ਿਲ੍ਹਿਆਂ ਚ ਜਿੱਥੇ ਵਿਦਿਆਰਥੀਆਂ ਦੀ ਗਿਣਤੀ 500 ਤੋਂ ਵੱਧ ਹਨ ਓਥੇ ਸਾਬਕਾ ਫੌਜੀਆਂ ਨੂੰ ਸੁਰਖਿਆ ਲਈ ਤੈਨਾਤ ਕੀਤਾ ਜਾਵੇਗਾ। ਜਿੱਥੇ ਬੱਚੀਆਂ ਪੜੱਦੀਆਂ ਨੇ ਉੱਥੇ ਵੀ ਸੁਰਖਿਆ ਮੁਲਾਜ਼ਮ ਤੈਨਾਤ ਕੀਤੇ ਹਨ।

1000 ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ

ਸਿੱਖਿਆ ਮਤਰੀ ਨੇ ਦੱਸਿਆ ਕਿ ਪੂਰੇ ਦੇਸ਼ ਦੇ ਵਿੱਚ ਅਜਿਹਾ ਕੰਮ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੋਵੇਗਾ ਜਿੱਥੇ ਸਰਕਾਰੀ ਸਕੂਲਾਂ ਦੇ ਵਿੱਚ ਸੁਰੱਖਿਆ ਮੁਲਾਜ਼ਮ ਤੈਨਾਤ ਰਹਿਣਗੇ, ਉਹਨਾਂ ਦੱਸਿਆ ਕਿ ਕਈ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਅਜਿਹੀ ਸੁਵਿਧਾ ਨਹੀਂ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ 1000 ਸੁਰੱਖਿਆ ਮੁਲਾਜ਼ਮਾਂ ਦੀ ਭਰਤੀ ਕੀਤੀ ਜਾ ਚੁੱਕੀ ਹੈ। 1378 ਕੁਲ ਜੁਆਇੰਨ ਹੋਣਗੇ। ਉਨ੍ਹਾਂ ਨੂੰ ਵੀਡਿਓ ਕਾਨਫਰੰਸ ਕਰਕੇ ਪੁੱਛਿਆ ਜਾਵੇਗਾ। ਇਸ ਨਾਲ। ਮਹੌਲ ਬਾਦਲ ਜਾਵੇਗਾ। ਇਨ੍ਹਾਂ ਦਾ ਤਜ਼ੁਰਬਾ ਪੁੱਛਿਆ ਜਾਵੇਗਾ।

2000 ਸਕੂਲਾਂ ‘ਚ ਰੱਖੇ ਗਏ ਕੈਂਪਸ ਮੈਨੇਜਰ

ਸਿੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਦੇ ਸਕੂਲਾਂ ਦੇ ਵਿੱਚ 2000 ਸਕੂਲਾਂ ਚ ਕੈਂਪਸ ਮੈਨੇਜਰ ਰੱਖੇ ਨੇ, ਜੋਕਿ ਸਕੂਲ ਦੇ ਕੰਮ ਦੇਖਣੇ, ਕਿੱਥੇ ਲੋੜ ਹੈ ਰਿਪੇਅਰ ਹੈ। ਅਸੀਂ 300 ਰੱਖ ਚੁਕੇ ਹਨ ਅਤੇ 600 ਹੋਰ ਦਾ ਵਿਗਿਆਪਨ ਦੇ ਦਿੱਤਾ ਹੈ। ਉਨ੍ਹਾ ਕਿਹਾ ਰਾਤ ਲਈ ਸਕੂਲਾਂ ਚ ਗਾਰਡ ਰੱਖੇ ਜਾਣਗੇ, ਇਸ ਤੋਂ ਇਲਾਵਾ ਸਕੂਲਾਂ ਚ ਸੁਰਖਿਆ ਗਾਰਡ 1 ਘੰਟਾ ਪਹਿਲਾਂ ਆ ਜਾਣਗੇ।

ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਲਾਂਚ ਹੋਵੇਗਾ ਐਪ

ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਜਲਦੀ ਹੀ ਸਕੂਲਾਂ ਵਿੱਚ ਸਫਾਈ ਪ੍ਰਬੰਧਾਂ ਦੀ ਜਾਂਚ ਕਰਨ ਲਈ ਇੱਕ ਐਪ ਲਾਂਚ ਕਰਨਗੇ। ਉਸ ਐਪ ‘ਤੇ ਸਾਰੇ ਸਰਕਾਰੀ ਸਕੂਲਾਂ ਦੇ ਟਾਇਲਟਾਂ ਦੀਆਂ ਤਸਵੀਰਾਂ ਅਤੇ ਬਾਕੀ ਸਾਰੇ ਸਫਾਈ ਪ੍ਰਬੰਧਾਂ ਦੀ ਹਰ ਰੋਜ ਜਾਂਚ ਕੀਤੀ ਜਾਵੇਗੀ।

ਸਾਰੇ ਸਰਕਾਰੀ ਸਕੂਲਾਂ ਨੂੰ ਮਿਲੇਗਾ ਸਫ਼ਾਈ ਫੰਡ

ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ 8200 ਸਕੂਲਾਂ ਲਈ ਸਫ਼ਾਈ ਫੰਡ ਜਾਰੀ ਕਰੇਗਾ। 100 ਤੋਂ ਵੱਧ ਵਿਦਿਆਰਥੀਆਂ ਵਾਲੇ ਸਕੂਲ ਨੂੰ 3000 ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਵੇਗੀ। ਇਸੇ ਤਰ੍ਹਾਂ 500 ਤੋਂ ਵੱਧ ਬੱਚੇ ਵਾਲੇ ਸਕੂਲ ਨੂੰ ਹਰ ਮਹੀਨੇ 5,000 ਰੁਪਏ ਦਾ ਫੰਡ ਭੇਜਿਆ ਜਾਵੇਗਾ ਅਤੇ 1000 ਤੋਂ ਵੱਧ ਬੱਚੇ ਵਾਲੇ ਸਕੂਲ ਨੂੰ ਹਰ ਮਹੀਨੇ 10,000 ਰੁਪਏ ਦੀ ਰਾਸ਼ੀ ਭੇਜੀ ਜਾਵੇਗੀ। ਉਨ੍ਹਾਂ ਸਾਬਕਾ ਸਰਕਾਰਾਂ ਤੇ ਤੰਜ ਕੱਸਿਆ ਕਿ ਉਨ੍ਹਾਂ ਦੀ ਸਰਕਾਰ ਤੋਂ ਪਹਿਲਾਂ ਕਿਸੇ ਨੇ ਵੀ ਹੁਣ ਸਕੂਲਾਂ ਦੀ ਸਫਾਈ ਲਈ ਇਸ ਤਰ੍ਹਾਂ ਦਾ ਕਦਮ ਚੁੱਕਣ ਦੀ ਪਹਿਲ ਨਹੀਂ ਕੀਤੀ ਹੈ।

Related Stories
ਪੰਜਾਬ ‘ਚ ਸਾਇੰਸ-ਮੈਥ ਅਧਿਆਪਕਾਂ ਨੂੰ ਸਿਰਫ਼ ਪੜ੍ਹਾਉਣ ਦਾ ਕੰਮ, ਵਿਭਾਗ ਨਹੀਂ ਸੌਂਪੇਗਾ ਕੋਈ ਹੋਰ ਕੰਮ
Good News: ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਅੱਠ ਵਿਦਿਆਰਥਣਾਂ ਐਜੂਕੇਸ਼ਨ ਟੂਰ ‘ਤੇ ਜਾਣਗੀਆਂ ਜਾਪਾਨ, ਸਿੱਖਿਆ ਮੰਤਰੀ ਨੇ ਸਾਂਝੀ ਕੀਤੀ ਜਾਣਕਾਰੀ
ਧੁੰਦ ਕਾਰਨ ਪੰਜਾਬ ਸਰਕਾਰ ਨੇ ਬਦਲਿਆ ਸਕੂਲਾਂ ਦਾ ਸਮਾਂ, ਹੁਣ ਇੰਨੇ ਵਜੇ ਖੁੱਲ੍ਹਣਗੇ ਸਕੂਲ
ਪੰਜਾਬ ‘ਚ ਮਿਸ਼ਨ 100% ਲਾਂਚ, ਸਿੱਖਿਆ ਮੰਤਰੀ ਬੈਂਸ ਨੇ ਕਿਹਾ- 2024 ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ‘ਚ ਹੋਵੇਗਾ ਸੁਧਾਰ
ਪੰਜਾਬ ਦੇ ਸਕੂਲਾਂ ‘ਚ ਹੁਣ ਆਨਲਾਈਨ ਹਾਜ਼ਰੀ, ਵਿਦਿਆਰਥੀ ਦੀ ਗੈਰ-ਹਾਜ਼ਰੀ ‘ਚ ਮਾਪਿਆਂ ਤੱਕ ਪਹੁੰਚੇਗਾ ਮੈਸੇਜ਼, ਦਸੰਬਰ ਤੋਂ ਸ਼ੁਰੂ ਹੋਵੇਗੀ ਸੇਵਾ
ਪੰਜਾਬ ਬੋਰਡ ਦੀਆਂ ਕਲਾਸਾਂ ਦਾ 100% ਨਤੀਜਾ ਲਿਆਉਣ ਲਈ ਚਲਾਈ ਜਾਵੇਗੀ ਬਿਹਤਰੀਨ ਮੁਹਿੰਮ, ਲਗਾਈਆਂ ਜਾਣਗੀਆਂ ਹੋਰ ਕਲਾਸਾਂ
Exit mobile version