Efforts to Strengthen Education: ‘ਸਿੱਖਿਆ ਨੂੰ ਸਿਖਰਾਂ ‘ਤੇ ਲੈ ਜਾਵੇਗਾ ਚੰਡੀਗੜ੍ਹ ਵੈਲਫੇਅਰ ਟਰੱਸਟ ਅਤੇ ਯੂਟੀ ਪ੍ਰਸ਼ਾਸਨ’

Updated On: 

16 May 2023 09:11 AM

ਦੇਸ਼ ਵਿੱਚ ਸਕੂਲੀ ਸਿੱਖਿਆ ਵਿੱਚ ਚੰਡੀਗੜ੍ਹ ਨੂੰ ਨੰਬਰ 1 ਬਣਾਉਣ ਲਈ ਚੰਡੀਗੜ੍ਹ ਵੈਲਫੇਅਰ ਟਰੱਸਟ ਅਤੇ ਯੂਟੀ ਪ੍ਰਸ਼ਾਸਨ ਦੀਆਂ ਤਤਪਰ ਕੋਸ਼ਿਸ਼ਾਂ ਜਾਰੀ ਹਨ। ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਨੇ ਯੂਟੀ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਲਈ ਹੁਨਰ ਵਿਕਾਸ ਲਈ ਦੋ ਸਿਖਲਾਈ ਪ੍ਰੋਗਰਾਮਾਂ ਦਾ ਐਲਾਨ ਕੀਤਾ।

Efforts to Strengthen Education: ਸਿੱਖਿਆ ਨੂੰ ਸਿਖਰਾਂ ਤੇ ਲੈ ਜਾਵੇਗਾ ਚੰਡੀਗੜ੍ਹ ਵੈਲਫੇਅਰ ਟਰੱਸਟ ਅਤੇ ਯੂਟੀ ਪ੍ਰਸ਼ਾਸਨ
Follow Us On

ਚੰਡੀਗੜ੍ਹ। ਚੰਡੀਗੜ੍ਹ ਵੈਲਫੇਅਰ ਟਰੱਸਟ (CWT) ਅਤੇ ਯੂਟੀ ਪ੍ਰਸ਼ਾਸਨ (UT Administration) ਕੇਂਦਰੀ ਸਿੱਖਿਆ ਮੰਤਰਾਲੇ ਦੇ ਪਰਫਾਰਮੈਂਸ ਗਰੇਡਿੰਗ ਇੰਡੈਕਸ (PGI) ਜੋ ਕਿ ਦੇਸ਼ ਭਰ ਦੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਕੂਲੀ ਸਿੱਖਿਆ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਹਰ ਸਾਲ ਜਾਰੀ ਕੀਤਾ ਜਾਂਦਾ ਹੈ। ਇਸਦੇ ਚੰਡੀਗੜ੍ਹ ਨੂੰ ਇੱਕ ਵਾਰ ਫਿਰ ਆਪਣਾ ਸਿਖਰਲਾ ਸਥਾਨ ਹਾਸਲ ਕਰਨ ਲਈ ਸਾਂਝੇ ਤੌਰ ਤੇ ਕੰਮ ਕਰੇਗਾ।

ਇਹ ਐਲਾਨ ਚੰਡੀਗੜ੍ਹ ਵੈਲਫੇਅਰ ਟਰੱਸਟ ਦੇ ਸੰਸਥਾਪਕ ਅਤੇ ਚੰਡੀਗੜ੍ਹ (Chandigarh) ਯੂਨੀਵਰਸਿਟੀ (ਸੀ.ਯੂ.) ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕੀਤਾ। ਉਹ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸੈਂਟਰ, ਚੰਡੀਗੜ੍ਹ ਵਿਖੇ ਸੀ.ਡਬਲਿਊ.ਟੀ ਵੱਲੋਂ ਸੀ.ਯੂ ਦੇ ਸਹਿਯੋਗ ਨਾਲ ਕਰਵਾਏ ਗਏ ਪਹਿਲੇ ਚੰਡੀਗੜ੍ਹ ਸਕੂਲਜ਼ ਐਕਸੀਲੈਂਸ ਐਵਾਰਡ (ਸੀ.ਐਸ.ਈ.ਏ.) ਨੂੰ ਸੰਬਧੋਨ ਕਰ ਰਹੇ ਸਨ।

13 ਮਈ ਨੂੰ ਕਰਵਾਇਆ ਗਿਆ ਸਮਾਗਮ

ਇਹ ਸਮਾਗਮ 13 ਮਈ, ਸ਼ਨੀਵਾਰ ਨੂੰ ਕਰਵਾਇਆ ਗਿਆ ਅਤੇ ਇਸ ਵਿੱਚ ਪੰਜਾਬ ਦੇ ਰਾਜਪਾਲ (Governor of Punjab) ਅਤੇ ਯੂਟੀ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਤੋਂ ਇਲਾਵਾ ਧਰਮਪਾਲ (ਆਈਏਐਸ), ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ, ਐਚ.ਐਸ.ਬਰਾੜ, ਸਕੂਲ ਸਿੱਖਿਆ ਦੇ ਡਾਇਰੈਕਟਰ ਚੰਡੀਗੜ੍ਹ; ਬਿੰਦੂ ਅਰੋੜਾ, ਜ਼ਿਲ੍ਹਾ ਸਿੱਖਿਆ ਅਫ਼ਸਰ ਚੰਡੀਗੜ੍ਹ ਨੇ ਵਿਸ਼ੇਸ਼ ਮਹਿਮਾਨਾਂ ਵੱਜੋਂ ਹਾਜਰੀ ਲਵਾਈ।

237 ਪੁਰਸਕਾਰ ਕੀਤੇ ਪ੍ਰਦਾਨ

ਜਿਕਰਯੋਗ ਹੈ ਕਿ ਪਹਿਲੀ ਵਾਰ ਕਰਵਾਏ ਗਏ ਚੰਡੀਗੜ੍ਹ ਸਕੂਲ ਐਕਸੀਲੈਂਸ ਅਵਾਰਡਸ (CSEA) ਦੌਰਾਨ ਪੰਜਾਬ ਦੇ ਰਾਜਪਾਲ ਵੱਲੋਂ 21 ਸ਼੍ਰੇਣੀਆਂ ਅਧੀਨ 237 ਪੁਰਸਕਾਰ ਪ੍ਰਦਾਨ ਕੀਤੇ ਗਏ। ਜਿਹਨਾਂ ਵਿੱਚ 136 ਅਧਿਆਪਕਾਂ ਨੂੰ, 62 ਸਕੂਲਾਂ ਨੂੰ ਅਤੇ 39 ਪ੍ਰਿੰਸੀਪਲਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਰਾਜਪਾਲ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਨੂੰ ਹੋਰ ਮਿਹਤਨ ਨਾਲ ਪੜਾਉਣ ਦੀ ਅਪੀਲ ਕੀਤੀ।

‘ਸਿੱਖਿਆ ਨੂੰ ਉੱਚਾ ਚੁੱਕਣ ਲਈ ਹੋਰ ਮਿਹਨਤ ਦੀ ਲੋੜ’

ਸਤਨਾਮ ਸਿੰਘ ਸੰਧੂ ਨੇ ਦੱਸਿਆ ਕਿ ਚੰਡੀਗੜ੍ਹ ਵਰਤਮਾਨ ਵਿੱਚ ਪ੍ਰਦਰਸ਼ਨ ਗਰੇਡਿੰਗ ਸੂਚਕਾਂਕ 2020-21 ਵਿੱਚ ਦੂਜੇ ਸਥਾਨ ‘ਤੇ ਹੈ ਜਦਕਿ 2017-18, 2018-19 ਦੌਰਾਨ ਚੰਡੀਗੜ੍ਹ, ਦੇਸ਼ ਭਰ ‘ ਨਾਲ ਪਹਿਲੇ ਸਥਾਨ ਸੀ ਉਹਨਾਂ ਕਿਹਾ, ਭਾਵੇਂ ਚੰਡੀਗੜ੍ਹ ਨੇ ਪ੍ਰਦਰਸ਼ਨ ਗਰੇਡਿੰਗ ਸੂਚਕਾਂਕ ਇੰਡੈਕਸ 2020-21 ਵਿੱਚ ਆਪਣੇ ਸਕੋਰ ਵਿੱਚ (912 ਤੋਂ 927) ਸੁਧਾਰ ਕੀਤਾ ਹੈ, ਪਰ ਅਸੀਂ ਦੂਜੇ ਸਥਾਨ ‘ਤੇ ਖਿਸਕ ਗਏ ਹਾਂ। ਉਨ੍ਹਾਂ ਨੇ ਕਿਹਾ ਕਿ ਨੰਬਰ 1 ਤੇ ਆਉਣ ਲਈ ਹੋਰ ਮਿਹਨਤ ਕਰਨੀ ਪਵੇਗੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ