POSCO ਐਕਟ ਦੇ ਦੋਸ਼ੀ ਨੂੰ ਮਿਲੀ ਪੈਰੋਲ, ਹੋਇਆ ਸ਼ਾਨਦਾਰ ਸਵਾਗਤ, ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ

Published: 

23 Jul 2023 18:41 PM

ਚੰਡੀਗੜ੍ਹ ਤੋਂ ਵਾਇਰਲ ਹੋਈ ਵੀਡੀਓ 'ਚ ਵਾਹਨਾਂ ਦੀਆਂ ਛੱਤਾਂ 'ਤੇ ਬੈਠੇ, ਖਿੜਕੀਆਂ 'ਤੇ ਲਟਕਦੇ ਅਤੇ ਬਿਨਾਂ ਹੈਲਮੇਟ ਤੋਂ ਦੋਪਹੀਆ ਵਾਹਨਾਂ 'ਤੇ ਸਵਾਰ ਨੌਜਵਾਨ ਜਸ਼ਨ ਮਨਾਉਣ ਦੇ ਨਾਂ 'ਤੇ ਹੰਗਾਮਾ ਕਰਦੇ ਦੇਖੇ ਗਏ, ਜਿਸ ਤੋਂ ਬਾਅਦ ਪੁਲਿਸ ਹਰਕਤ 'ਚ ਆ ਗਈ।

POSCO ਐਕਟ ਦੇ ਦੋਸ਼ੀ ਨੂੰ ਮਿਲੀ ਪੈਰੋਲ, ਹੋਇਆ ਸ਼ਾਨਦਾਰ ਸਵਾਗਤ, ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ

POSCO ਐਕਟ ਦੇ ਦੋਸ਼ੀ ਨੂੰ ਮਿਲੀ ਪੈਰੋਲ, ਹੋਇਆ ਸ਼ਾਨਦਾਰ ਸਵਾਗਤ, ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ

Follow Us On

ਚੰਡੀਗੜ੍ਹ ਨਿਊਜ਼। ਚੰਡੀਗੜ੍ਹ ਦੀਆਂ ਸੜਕਾਂ ‘ਤੇ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਲੋਕਾਂ ਦੀ ਵੀਡੀਓ ਨੂੰ ਲੈ ਕੇ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਵਿੱ 8 ਲੋਕਾਂ ਦੇ ਚਲਾਨ ਵੀ ਕੀਤੇ ਹਨ। ਚਲਾਨ ਕੱਟੇ ਗਏ ਲੋਕਾਂ ਤੋਂ ਪੁੱਛਗਿੱਛ ਕਰਨ ‘ਤੇ ਪੁਲਿਸ ਨੂੰ ਪਤਾ ਲੱਗਾ ਕਿ ਬਦਨਾਮ ਅਪਰਾਧੀ ਨਾਨੀ ਨੂੰ ਪੈਰੋਲ ਮਿਲਣ ਤੋਂ ਬਾਅਦ ਚੰਡੀਗੜ੍ਹ ਦੇ ਧਨਾਸ ਇਲਾਕੇ ‘ਚ ਹੁੜਦੰਗ ਮਚਾਇਆ ਸੀ।

ਬਦਨਾਮ ਬਦਮਾਸ਼ ਨਾਨੀ ਖਿਲਾਫ ਚੰਡੀਗੜ੍ਹ, ਪੰਚਕੂਲਾ ਅਤੇ ਮੋਹਾਲੀ ‘ਚ ਕਈ ਵੱਖ-ਵੱਖ ਮਾਮਲੇ ਦਰਜ ਹਨ। ਉਹ ਇਸ ਸਮੇਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਪੋਕਸੋ ਐਕਟ ਤਹਿਤ ਸਜ਼ਾ ਕੱਟ ਰਿਹਾ ਹੈ। ਅਤੇ ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ ਤਾਂ ਉਸਦੇ ਦੋਸਤਾਂ ਨੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਉਸਦਾ ਸਵਾਗਤ ਕਰਨ ਲਈ ਸੜਕ ‘ਤੇ ਨੰਗਾ ਨਾਚ ਕੀਤਾ।

ਕੀ ਹੈ ਪੂਰਾ ਮਾਮਲਾ?

ਸੜਕ ਤੇ ਹੁੜਦੰਗ ਦੀਆਂ ਇਹ ਵਾਇਰਲ ਵੀਡੀਓਜ਼ 20 ਜੁਲਾਈ ਨੂੰ ਚੰਡੀਗੜ੍ਹ ਟ੍ਰੈਫਿਕ ਪੁਲਿਸ ਕੋਲ ਪਹੁੰਚ ਗਈਆਂ ਸਨ। ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਵੀਡੀਓ 17 ਜੁਲਾਈ ਦੀਆਂ ਹਨ ਅਤੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚੋਂ ਪੈਰੋਲ ‘ਤੇ ਬਾਹਰ ਆਉਣ ਤੋਂ ਬਾਅਦ ਦੀਆਂ ਹਨ। ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਜਸ਼ਨ ਮਨਾਉਣ ਦੇ ਨਾਂ ‘ਤੇ ਉਸ ਦੇ ਦੋਸਤਾਂ ਨੇ ਬਦਮਾਸ਼ ਦਾ ਸਵਾਗਤ ਕਰਨ ਲਈ ਹੰਗਾਮਾ ਕੀਤਾ ਸੀ। ਨਾਨੀ ‘ਤੇ ਪੋਸਕੋ ਐਕਟ ਤਹਿਤ ਨਾਬਾਲਗ ਨਾਲ ਬਲਾਤਕਾਰ ਕਰਨ ਦੇ ਨਾਲ-ਨਾਲ ਚੋਰੀ ਦਾ ਵੀ ਮਾਮਲਾ ਦਰਜ ਹੈ।

8 ਵਾਹਨਾਂ ਦੇ ਹੋਏ ਚਲਾਨ

ਵਾਇਰਲ ਵੀਡੀਓ ‘ਚ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 8 ਡਰਾਈਵਰਾਂ ਦੇ ਚਲਾਨ ਕੱਟੇ।

ਪੈਰੋਲ ਮਿਲਣ ਤੋਂ ਬਾਅਦ ਸੜਕਾਂ ‘ਤੇ ਹੰਗਾਮਾ ਮਚਾਉਣ ਵਾਲੀ ਬਦਮਾਸ਼ ਨਾਨੀ ਖਿਲਾਫ ਚੰਡੀਗੜ੍ਹ ਸਮੇਤ ਟ੍ਰਾਈਸਿਟੀ ‘ਚ ਕਈ ਮਾਮਲੇ ਦਰਜ ਹਨ। ਪੁਲਿਸ ਹੁਣ ਇਨ੍ਹਾਂ ਸਾਰੇ ਲੁਟੇਰਿਆਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ