ਅਗਲੇ ਇੱਕ ਮਹੀਨੇ ‘ਚ 6 ਹਜ਼ਾਰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਹੋਵੇਗੀ ਭਰਤੀ, ਮੰਤਰੀ ਡਾ: ਬਲਜੀਤ ਕੌਰ ਦਾ ਐਲਾਨ

Updated On: 

28 Jun 2023 16:53 PM

ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਡਾਟਾ ਅਪਲੋਡ ਕਰਨ ਲਈ ਆਂਗਨਵਾੜੀ ਵਰਕਰਾਂ ਦੀ ਮੋਬਾਇਲ ਦੀ ਮੰਗ ਵੀ ਜਲਦੀ ਹੀ ਪੂਰੀ ਹੋਵੇਗੀ। ਇਹ ਕਹਿਣਾ ਹੈ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਦਾ।

ਅਗਲੇ ਇੱਕ ਮਹੀਨੇ ਚ 6 ਹਜ਼ਾਰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਹੋਵੇਗੀ ਭਰਤੀ, ਮੰਤਰੀ ਡਾ: ਬਲਜੀਤ ਕੌਰ ਦਾ ਐਲਾਨ

ਕੈਬਿਨੇਟ ਬਲਜੀਤ ਕੌਰ ਦੀ ਇੱਕ ਪੁਰਾਣੀ ਤਸਵੀਰ

Follow Us On

ਪੰਜਾਬ ‘ਚ ਹਾਲ ਹੀ ‘ਚ ਰੈਗੂਲਰ ਕੀਤੇ ਗਏ 12700 ਠੇਕਾ ਆਧਾਰਿਤ ਅਧਿਆਪਕਾਂ ਨੂੰ ਵੱਡਾ ਤੋਹਫਾ ਦੇਣ ਤੋਂ ਬਾਅਦ ਹੁਣ ਸਰਕਾਰ ਆਂਗਣਵਾੜੀ ਵਰਕਰਾਂ (Anganwadi Worker) ਲਈ ਅਹਿਮ ਐਲਾਨ ਕਰਨ ਜਾ ਰਹੀ ਹੈ। ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਬਕਾਇਆ ਨਵੇਂ ਭੱਤੇ ਦੀ ਰਾਸ਼ੀ ਜਾਰੀ ਕਰਨ ਲਈ 8 ਕਰੋੜ ਰੁਪਏ ਜਲਦ ਜਾਰੀ ਕੀਤੇ ਜਾਣਗੇ।

ਆਂਗਣਵਾੜੀ ਵਰਕਰਾਂ ਨੂੰ ਛੇਤੀ ਮਿਲਣਗੇ ਮੋਬਾਇਲ

ਬੁੱਧਵਾਰ ਨੂੰ ਦੋਰਾਹਾ ਵਿਖੇ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪਹੁੰਚੀ ਕੈਬਨਿਟ ਮੰਤਰੀ ਡਾ: ਬਲਜੀਤ ਕੌਰ (Dr. Baljit Kaur) ਨੇ ਐਲਾਨ ਕੀਤਾ ਕਿ ਸਰਕਾਰ ਆਗਲੇ ਇੱਕ ਮਹੀਨੇ ਅੰਦਰ 6 ਹਜ਼ਾਰ ਨਵੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਭਰਤੀ ਕਰਨ ਜਾ ਰਹੀ ਹੈ। ਇਸ ਨਾਲ ਸਟਾਫ਼ ਦੀ ਘਾਟ ਦੂਰ ਹੋ ਜਾਵੇਗੀ। ਆਂਗਣਵਾੜੀ ਵਰਕਰਾਂ ਦੀ ਮੋਬਾਈਲ ਫੋਨਾਂ ਦੀ ਚਿਰੋਕਣੀ ਮੰਗ ਵੀ ਜਲਦੀ ਪੂਰੀ ਕੀਤੀ ਜਾਵੇਗੀ। ਉਹ ਇਸ ‘ਤੇ ਡਾਟਾ ਅਪਲੋਡ ਕਰ ਸਕਣਗੀਆਂ।

ਨਵੀਂ ਇਮਾਰਤ ਵਿੱਚ ਹੋਣਗੇ ਸ਼ਿਫਟ ਖਸਤਾਹਾਲ ਕੇਂਦਰ

ਬਲਜੀਤ ਕੌਰ ਨੇ ਕਿਹਾ ਕਿ ਆਂਗਣਵਾੜੀ ਕੇਂਦਰਾਂ ਦੀ ਹਾਲਤ ਕਾਫੀ ਸਮੇਂ ਤੋਂ ਖਸਤਾ ਬਣੀ ਹੋਈ ਹੈ। ਪਹਿਲਾਂ ਕਿਸੇ ਵੀ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ। ‘ਆਪ’ ਸਰਕਾਰ ਸੂਬੇ ‘ਚ 1000 ਨਵੇਂ ਕੇਂਦਰ ਬਣਾ ਰਹੀ ਹੈ। ਨਵੀਆਂ ਇਮਾਰਤਾਂ ਬਣਾਈਆਂ ਜਾਣਗੀਆਂ। ਜਿਹੜੇ ਕੇਂਦਰ ਬਿਲਕੁਲ ਕੱਚੇ ਹਨ, ਉਨ੍ਹਾਂ ਨੂੰ ਨਵੀਆਂ ਇਮਾਰਤਾਂ ਵਿੱਚ ਸ਼ਿਫਟ ਕੀਤਾ ਜਾਵੇਗਾ। ਬਾਕੀ ਆਂਗਣਵਾੜੀ ਕੇਂਦਰਾਂ ਵਿੱਚ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇਗਾ।

ਜਾਅਲੀ ਸਰਟੀਫਿਕੇਟਾਂ ਨੌਕਰੀਆਂ ਕਰਨ ਵਾਲਿਆਂ ਤੇ ਕਾਰਵਾਈ

ਜਾਅਲੀ ਸਰਟੀਫਿਕੇਟਾਂ ਦੀ ਮਦਦ ਨਾਲ ਨੌਕਰੀਆਂ ਦੇ ਮੁੱਦੇ ‘ਤੇ ਮੰਤਰੀ ਨੇ ਕਿਹਾ ਕਿ ਹੁਣ ਤੱਕ ਇਸ ਮਾਮਲੇ ਵਿੱਚ 93 ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ 40 ਦੇ ਕਰੀਬ ਨੌਕਰੀਆਂ ਦਾ ਨਿਪਟਾਰਾ ਕਰਦਿਆਂ ਜਾਅਲੀ ਸਰਟੀਫਿਕੇਟਾਂ ਤੇ ਕੰਮ ਕਰਨ ਵਾਲਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਤੋਂ ਲਾਭ ਵੀ ਵਾਪਸ ਲਏ ਜਾਣਗੇ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version