ਪੰਜਾਬ ‘ਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ, ਆਈਏਐਸ-ਆਈਪੀਐਸ ਸਮੇਤ 22 ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਜੁਆਇਨ ਕਰਨ ਦੇ ਹੁਕਮ

Published: 

17 Jul 2023 19:40 PM

Officer's Transfer Order: ਪ੍ਰਿਅੰਕਾ ਭਾਰਤੀ ਨੂੰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਦੀਪਰਵਾ ਲਾਕੜਾ ਨੂੰ ਸਕੱਤਰ ਵਿੱਤ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੀ.ਆਈ.ਡੀ.ਬੀ ਦਾ ਮੈਨੇਜਿੰਗ ਡਾਇਰੈਕਟਰ ਵੀ ਬਣਾਇਆ ਗਿਆ ਹੈ। ਪ੍ਰਦੀਪ ਸਿੰਘ ਬੈਂਸ ਨੂੰ ਉਪ ਸਕੱਤਰ, ਮਾਲ ਤੇ ਮੁੜ ਵਸੇਬਾ ਲਾਇਆ ਗਿਆ ਹੈ।

ਪੰਜਾਬ ਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ, ਆਈਏਐਸ-ਆਈਪੀਐਸ ਸਮੇਤ 22 ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਜੁਆਇਨ ਕਰਨ ਦੇ ਹੁਕਮ
Follow Us On

ਪੰਜਾਬ ਸਰਕਾਰ ਨੇ ਅੱਜ ਆਈਏਐਸ-ਆਈਪੀਐਸ ਸਮੇਤ 22 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਤਬਾਦਲੇ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਸਾਰੇ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਜੁਆਇਨ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਹੁਕਮ ਜਸਵਿੰਦਰ ਕੌਰ ਸਿੱਧੂ ਸਕੱਤਰ ਪੰਜਾਬ ਵੱਲੋਂ ਜਾਰੀ ਕੀਤੇ ਗਏ ਹਨ।

ਨਵੇਂ ਹੁਕਮਾਂ ਤਹਿਤ ਪ੍ਰਦੀਪ ਕੁਮਾਰ ਯਾਦਵ ਨੂੰ ਆਈਜੀ ਟੈਕਨੀਕਲ ਸਰਵਿਸਿਜ਼ ਪੰਜਾਬ, ਗੁਰਦਿਆਲ ਸਿੰਘ ਆਈਪੀਐਸ ਨੂੰ ਡੀਆਈਜੀ ਇੰਟੈਲੀਜੈਂਸ ਪੰਜਾਬ ਐਸਏਐਸ ਨਗਰ, ਅਜੈ ਮੁਲੂਜਾ ਨੂੰ ਡੀਆਈਜੀ ਐਸਟੀਐਫ ਬਠਿੰਡਾ ਨੂੰ ਡੀਆਈਜੀ ਫਰੀਦਕੋਟ ਰੇਂਜ ਲਾਇਆ ਗਿਆ ਹੈ।

ਦੀਪਕ ਹਿਲੋਰੀ ਆਈਪੀਐਸ ਨੂੰ ਐਸਐਸਪੀ ਫਿਰੋਜ਼ਪੁਰ ਲਾਇਆ ਗਿਆ ਹੈ। ਅਖਿਲ ਚੌਧਰੀ ਆਈਪੀਐਸ ਨੂੰ ਏਆਈਜੀ ਪਰਸਨਲ ਪੰਜਾਬ ਚੰਡੀਗੜ੍ਹ ਤੋਂ ਬਦਲ ਕੇ ਐਸਐਸਪੀ ਸ਼ਹੀਦ ਭਗਤ ਸਿੰਘ ਨਗਰ ਲਾਇਆ ਗਿਆ ਹੈ। ਗੁਰਸ਼ਰਨ ਦੀਪ ਸਿੰਘ ਗਰੇਵਾਲ ਨੂੰ ਐਸਐਸਪੀ ਮਾਲੇਰਕੋਟਲਾ ਬਣਾਇਆ ਗਿਆ ਹੈ।

ਇਨ੍ਹਾਂ ਅਧਿਕਾਰੀਆਂ ਨੂੰ ਵੀ ਬਦਲਿਆ ਗਿਆ

ਭਾਗੀਰਥ ਸਿੰਘ ਮੀਨਾ ਨੂੰ ਏਆਈਜੀ ਪਰਸਨਲ ਪੰਜਾਬ ਚੰਡੀਗੜ੍ਹ ਲਾਇਆ ਗਿਆ ਹੈ। ਸਵਰਨਦੀਪ ਸਿੰਘ ਨੂੰ ਏਆਈਜੀ ਸਪੈਸ਼ਲ ਬ੍ਰਾਂਚ ਵਨ ਇੰਟੈਲੀਜੈਂਸ ਪੰਜਾਬ ਵਜੋਂ ਐਸਏਐਸ ਨਗਰ ਵਿੱਚ ਇੱਕ ਖਾਲੀ ਅਸਾਮੀ ਉੱਤੇ ਤਾਇਨਾਤ ਕੀਤਾ ਗਿਆ ਹੈ। ਭੁਪਿੰਦਰ ਸਿੰਘ ਦਾ ਤਬਾਦਲਾ ਐਸਐਸਪੀ ਮਲੇਰਕੋਟਲਾ ਤੋਂ ਕਮਾਂਡੈਂਟ 3ਆਰਬੀ ਲੁਧਿਆਣਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਪੀਪੀਐਸ ਅਧਿਕਾਰੀ ਪਰਮਪਾਲ ਸਿੰਘ ਨੂੰ ਕਮਾਂਡੈਂਟ ਫੋਰਥ ਕਮਾਂਡੋ ਲਾਇਆ ਗਿਆ ਹੈ। ਮਨਜੀਤ ਸਿੰਘ ਢੇਸੀ ਨੂੰ ਐਸਐਸਪੀ ਫਾਜ਼ਿਲਕਾ, ਅਵਨੀਤ ਕੌਰ ਸਿੱਧੂ ਜੀਪੀਐਸ ਨੂੰ ਕਮਾਂਡੈਂਟ 27 ਆਰਬੀ-ਪੀਏਪੀ ਜਲੰਧਰ, ਸੁਰਿੰਦਰਪਾਲ ਸਿੰਘ ਪੀਪੀਐਸ ਨੂੰ ਜ਼ੋਨਲ ਏਆਈਜੀ ਸੀਆਈਡੀ ਫ਼ਿਰੋਜ਼ਪੁਰ ਲਾਇਆ ਗਿਆ ਹੈ।

ਕਰਨਵੀਰ ਸਿੰਘ ਪੀਪੀਐਸ ਨੂੰ ਸਪੈਸ਼ਲ ਬਰਾਂਚ ਪੰਜਾਬ, ਮੁਖਤਿਆਰ ਰਾਏ ਪੀਪੀਐਸ ਨੂੰ ਏਆਈਜੀ ਐਸਟੀਐਫ ਬਾਰਡਰ ਰੇਂਜ ਅਤੇ ਏਆਈਜੀ ਐਸਟੀਐਫ ਰੂਪਨਗਰ ਰੇਂਜ ਦਾ ਚਾਰਜ ਦਿੱਤਾ ਗਿਆ ਹੈ। ਹਰਪ੍ਰੀਤ ਸਿੰਘ ਆਈਪੀਐਸ ਨੂੰ ਡੀਆਈਜੀ ਪ੍ਰਸ਼ਾਸਨ ਐਸਡੀਐਮ ਪੰਜਾਬ ਲਾਇਆ ਗਿਆ ਹੈ।

4 ਆਈਏਐਸ ਅਤੇ ਇੱਕ ਪੀਸੀਐਸ ਦਾ ਵੀ ਤਬਾਦਲਾ

ਰਾਖੀ ਗੁਪਤਾ ਭੰਡਾਰੀ ਨੂੰ ਪ੍ਰਮੁੱਖ ਸਕੱਤਰ ਸੰਸਦੀ ਮਾਮਲਿਆਂ ਦੇ ਨਾਲ-ਨਾਲ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਗੁਰਕੀਰਤ ਪਾਲ ਸਿੰਘ ਨੂੰ ਗ੍ਰਹਿ ਵਿਭਾਗ ਦੇ ਪ੍ਰਸ਼ਾਸਨਿਕ ਸਕੱਤਰ ਦੇ ਨਾਲ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਖਾਣ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version