ਬਲਾਸਟ ਤੋਂ ਬਾਅਦ ਚੰਡੀਗੜ੍ਹ ਦੀ ਕਾਨੂੰਨ ਵਿਵਸਥਾ ‘ਤੇ ਸਵਾਲ, ਪ੍ਰਾਈਮ ਲੋਕੇਸ਼ਨ ਨਿਸ਼ਾਨਾ, ਜਾਣੋ ਕੀ ਬੋਲੀ ਐਕਟਿਵਾ ਮਾਲਿਕ ਰੋਜ਼ੀ
Chandigarh Punjab BJP office Blast Update: ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਪੰਜਾਬ ਰਾਜ ਭਾਜਪਾ ਦਫ਼ਤਰ ਦੇ ਬਾਹਰ ਸ਼ਾਮ 5 ਵਜੇ ਦੇ ਕਰੀਬ ਧਮਾਕਾ ਹੋਇਆ। ਇਹ ਧਮਾਕਾ ਐਕਟਿਵਾ ਵਿੱਚ ਹੋਇਆ ਹੈ। ਧਮਾਕੇ ਤੋਂ ਬਾਅਦ, ਪਾਰਟੀ ਦਫ਼ਤਰ ਦੀ ਕੰਧ 'ਤੇ ਲਗਭਗ 70 ਤੋਂ 80 ਪੈਲੇਟ ਵਰਗੇ ਨਿਸ਼ਾਨ ਸਨ।
ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਧਮਾਕਾ ਹੋਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਜਾਂਚ ਸ਼ੁਰੂ ਕਰ ਦਿੱਤੀ। ਚੰਡੀਗੜ੍ਹ ਪੁਲਿਸ ਦੀਆਂ ਕਈ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਭਾਜਪਾ ਦਫ਼ਤਰ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ।
ਇਸ ਦੌਰਾਨ, ਉਸੇ ਦਫ਼ਤਰ ਵਿੱਚ ਕੰਮ ਕਰਨ ਵਾਲੇ ਹਰਸ਼ ਨਾਮ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਧਮਾਕਾ ਉਸ ਦੀ ਸਕੂਟੀ ਵਿੱਚ ਧਮਾਕਾ ਹੋਇਆ ਸੀ। ਉਸ ਨੇ ਸਵੇਰੇ ਇਸ ਨੂੰ ਉੱਥੇ ਖੜ੍ਹਾ ਕੀਤਾ ਸੀ। ਹਾਲਾਂਕਿ, ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਧਮਾਕਾ ਕਿਵੇਂ ਹੋਇਆ। ਜਿਸ ਔਰਤ ਦਾ ਸਕੂਟਰ ਉੱਥੇ ਖੜ੍ਹਾ ਸੀ, ਉਸ ਨੇ ਕਿਹਾ ਕਿ ਉਸ ਦਾ ਨਾਮ ਰੋਜ਼ੀ ਹੈ, ਮੇਰਾ ਪੁੱਤਰ ਭਾਜਪਾ ਦਫ਼ਤਰ ਵਿੱਚ ਕੰਮ ਕਰਦਾ ਹੈ, ਮੈਨੂੰ ਫ਼ੋਨ ਆਇਆ ਕਿ ਮੰਮੀ, ਸਕੂਟਰ ਵਿੱਚ ਧਮਾਕਾ ਹੋਇਆ ਹੈ, ਮੈਂ ਆ ਕੇ ਨਿਸ਼ਾਨ ਦੇਖੇ।
ਮੌਕੇ ‘ਤੇ ਪਹੁੰਚੇ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ
ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਪੰਜਾਬ ਰਾਜ ਭਾਜਪਾ ਦਫ਼ਤਰ ਦੇ ਬਾਹਰ ਸ਼ਾਮ 5 ਵਜੇ ਦੇ ਕਰੀਬ ਧਮਾਕਾ ਹੋਇਆ। ਇਹ ਧਮਾਕਾ ਐਕਟਿਵਾ ਵਿੱਚ ਹੋਇਆ ਹੈ। ਧਮਾਕੇ ਤੋਂ ਬਾਅਦ, ਪਾਰਟੀ ਦਫ਼ਤਰ ਦੀ ਕੰਧ ‘ਤੇ ਲਗਭਗ 70 ਤੋਂ 80 ਪੈਲੇਟ ਵਰਗੇ ਨਿਸ਼ਾਨ ਸਨ।
ਉਨ੍ਹਾਂ ਕਿਹਾ ਕਿ ਨੇੜੇ ਖੜ੍ਹੀ ਇੱਕ ਕਾਰ ਦਾ ਸ਼ੀਸ਼ਾ ਵੀ ਟੁੱਟ ਗਿਆ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਪੂਰੇ ਸ਼ਹਿਰ ਵਿੱਚ ਵਿਸ਼ੇਸ਼ ਨਾਕੇ ਲਗਾ ਰਹੀ ਸੀ। ਇਸ ਨਾਲ ਪੁਲਿਸ ਚੈਕਿੰਗ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਸਾਰੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।
ਘਟਨਾ ਦੀ ਵੀਡੀਓ ਆਈ ਸਾਹਮਣੇ
ਪ੍ਰਾਈਮ ਲੋਕੇਸ਼ਨ ‘ਤੇ ਬਲਾਸਟ
ਇਹ ਘਟਨਾ ਚੰਡੀਗੜ੍ਹ ਦੇ ਇੱਕ ਪ੍ਰਮੁੱਖ ਸਥਾਨ ‘ਤੇ ਵਾਪਰੀ। ਜਿੱਥੇ ਕਈ ਮਹੱਤਵਪੂਰਨ ਸਥਾਨ ਅਤੇ ਪੈਟਰੋਲ ਪੰਪ ਹਨ। ਡਾ. ਅੰਬੇਡਕਰ ਭਵਨ, ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦਫ਼ਤਰ, ਲਾਅ ਭਵਨ ਅਤੇ ਬੱਤਰਾ ਥੀਏਟਰ ਵੀ ਇੱਥੇ ਹੀ ਹੈ।
