ਚੰਡੀਗੜ੍ਹ ‘ਚ ਪੁਲਿਸ ਕਰਮਚਾਰੀਆਂ ‘ਤੇ ਹਮਲਾ, ਇੱਟ ਨਾਲ ਹਮਲਾ, ਕਾਂਸਟੇਬਲ ਦਾ ਫਟਿਆ ਸਿਰ
ਦੋਵੇਂ ਪੁਲਿਸ ਕਰਮਚਾਰੀ ਦੇਰ ਰਾਤ ਗਸ਼ਤ ਕਰ ਰਹੇ ਸਨ, ਜਦੋਂ ਉਹ ਸੈਕਟਰ-16 ਠੇਕੇ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ 7-8 ਨੌਜਵਾਨ ਉੱਥੇ ਖੜ੍ਹੇ ਹਨ। ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਉੱਥੋਂ ਜਾਣ ਲਈ ਕਿਹਾ, ਜਿਸ ਤੋਂ ਬਾਅਦ ਬਹਿਸ ਸ਼ੁਰੂ ਹੋ ਗਈ। ਥੋੜ੍ਹੀ ਹੀ ਦੇਰ 'ਚ ਬਹਿਸ ਝਗੜੇ 'ਚ ਬਦਲ ਗਈ ਤੇ ਨੌਜਵਾਨਾਂ ਨੇ ਅਚਾਨਕ ਪੁਲਿਸ 'ਤੇ ਹਮਲਾ ਕਰ ਦਿੱਤਾ।
ਚੰਡੀਗੜ੍ਹ ‘ਚ ਬੁੱਧਵਾਰ ਦੇਰ ਰਾਤ ਸੈਕਟਰ-16 ਸਥਿਤ ਸ਼ਰਾਬ ਠੇਕੇ ਬਾਹਰ ਨਾਈਟ ਪੈਟ੍ਰੋਲਿੰਗ ਕਰ ਰਹੇ ਸੈਕਟਰ-17 ਥਾਣੇ ਦੇ ਦੋ ਪੁਲਿਸ ਕਰਮਚਾਰੀਆਂ ‘ਤੇ 7-8 ਨੌਜਵਾਨਾਂ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਇੱਕ ਪੁਲਿਸ ਕਾਂਸਟੇਬਲ ਦੇ ਸਿਰ ‘ਤੇ ਇੱਟ ਮਾਰੀ ਗਈ, ਜਿਸ ਨਾਲ ਉਸ ਦਾ ਸਿਰ ਫੱਟ ਗਿਆ ਤੇ ਉਹ ਗੰਭੀਰ ਜ਼ਖ਼ਮੀ ਹੋ ਗਏ। ਉੱਥੇ ਹੀ ਦੂਜਾ ਕਾਂਸਟੇਬਲ ਮੁਲਜ਼ਮਾਂ ਵੱਲੋਂ ਕੁੱਟਮਾਰ ‘ਚ ਜ਼ਖ਼ਮੀ ਹੋ ਗਿਆ। ਦੋਵਾਂ ਨੂੰ ਤੁਰੰਤ ਸੈਕਟਰ-16 ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਹਮਲੇ ਦੀ ਸੂਚਨਾ ਮਿਲਣ ‘ਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।
ਸੂਤਰਾਂ ਮੁਤਾਬਕ ਦੋਵੇਂ ਪੁਲਿਸ ਕਰਮਚਾਰੀ ਦੇਰ ਰਾਤ ਗਸ਼ਤ ਕਰ ਰਹੇ ਸਨ, ਜਦੋਂ ਉਹ ਸੈਕਟਰ-16 ਠੇਕੇ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ 7-8 ਨੌਜਵਾਨ ਉੱਥੇ ਖੜ੍ਹੇ ਹਨ। ਪੁਲਿਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਉੱਥੋਂ ਜਾਣ ਲਈ ਕਿਹਾ, ਜਿਸ ਤੋਂ ਬਾਅਦ ਬਹਿਸ ਸ਼ੁਰੂ ਹੋ ਗਈ। ਥੋੜ੍ਹੀ ਹੀ ਦੇਰ ‘ਚ ਬਹਿਸ ਝਗੜੇ ‘ਚ ਬਦਲ ਗਈ ਤੇ ਨੌਜਵਾਨਾਂ ਨੇ ਅਚਾਨਕ ਪੁਲਿਸ ‘ਤੇ ਹਮਲਾ ਕਰ ਦਿੱਤਾ।
ਇਸ ਦੌਰਾਨ ਇੱਕ ਨੌਜਵਾਨ ਨੇ ਇੱਟ ਚੁੱਕ ਕੇ ਕਾਂਸਟੇਬਲ ਦੀ ਸਿਰ ‘ਤੇ ਮਾਰ ਦਿੱਤੀ, ਜਿਸ ਨਾਲ ਉਸ ਦੇ ਸਿਰ ‘ਚੋਂ ਖੂਨ ਨਿਕਲਣ ਲੱਗ ਪਿਆ। ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਨਿੱਜੀ ਗੱਡੀ ਨਾਲ ਹਸਪਤਾਲ ਪਹੁੰਚਾਇਆ। ਹਮਲੇ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ‘ਤੇ ਫ਼ਰਾਰ ਹੋ ਗਏ।
ਪੁਲਿਸ ਕਰ ਰਹੀ ਸੀਸੀਟੀਵੀ ਜਾਂਚ
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਰਾਬ ਠੇਕੇ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੂਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਹਿਚਾਣ ਕੀਤੀ ਜਾ ਸਕਦੇ। ਇਸ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕਰ ਰਹੀ ਹੈ।
