ਭਾਜਪਾ ਦਫ਼ਤਰ ਦੇ ਬਾਹਰ ਹਮਲੇ ‘ਚ ਵਰਤਿਆ ਗਿਆ GHD2P ਗ੍ਰੇਨੇਡ, ਪਾਕਿਸਤਾਨ ‘ਚ ਹੈ ਬਣਿਆ

Published: 

02 Apr 2026 11:04 AM IST

ਚੰਡੀਗੜ੍ਹ ਦੇ ਸੈਕਟਰ 37 'ਚ ਪੰਜਾਬ ਭਾਜਪਾ ਹੈੱਡਕੁਆਰਟਰ ਦੇ ਬਾਹਰ ਹੋਏ ਘੱਟ ਤੀਬਰਤਾ ਵਾਲੇ ਗ੍ਰੇਨੇਡ ਧਮਾਕੇ ਸੰਬੰਧੀ ਦੋ ਨਵੇਂ ਸੀਸੀਟੀਵੀ ਵੀਡੀਓ ਸਾਹਮਣੇ ਆਏ ਹਨ। ਇਨ੍ਹਾਂ ਕਲਿੱਪਾਂ 'ਚ, ਹਮਲਾਵਰ ਹਮਲਾ ਕਰਨ ਤੋਂ ਪਹਿਲਾਂ ਤੇ ਬਾਅਦ 'ਚ ਭੱਜਦੇ ਦਿਖਾਈ ਦੇ ਰਹੇ ਹਨ। ਪੁਲਿਸ ਤੇ CFSL ਟੀਮਾਂ ਜਾਂਚ 'ਚ ਜੁਟੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਮਲੇ 'ਚ ਪਾਕਿਸਤਾਨ 'ਚ ਬਣਿਆ ਗ੍ਰੇਨੇਡ ਵਰਤਿਆ ਗਿਆ ਸੀ।

ਭਾਜਪਾ ਦਫ਼ਤਰ ਦੇ ਬਾਹਰ ਹਮਲੇ ਚ ਵਰਤਿਆ ਗਿਆ GHD2P ਗ੍ਰੇਨੇਡ, ਪਾਕਿਸਤਾਨ ਚ ਹੈ ਬਣਿਆ

ਭਾਜਪਾ ਦਫ਼ਤਰ ਦੇ ਬਾਹਰ ਹਮਲੇ 'ਚ ਵਰਤਿਆ ਗਿਆ ਪਾਕਿਸਤਾਨੀ GHD2P ਗ੍ਰੇਨੇਡ

ਚੰਡੀਗੜ੍ਹ ਦੇ ਸੈਕਟਰ 37 ‘ਚ ਪੰਜਾਬ ਭਾਜਪਾ ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਦੇ ਸੰਬੰਧ ਵਿੱਚ ਦੋ ਨਵੇਂ ਸੀਸੀਟੀਵੀ ਵੀਡੀਓ ਸਾਹਮਣੇ ਆਏ ਹਨ। ਇਨ੍ਹਾਂ ਵੀਡੀਓਜ਼ ‘ਚ, ਹਮਲਾਵਰ ਹਮਲੇ ਤੋਂ ਕੁਝ ਮਿੰਟ ਪਹਿਲਾਂ ਭਾਜਪਾ ਦਫ਼ਤਰ ਦੇ ਨਾਲ ਲੱਗਦੇ ਇੱਕ ਦਫਤਰ ਦੇ ਬਾਹਰ ਖੜ੍ਹੇ ਦਿਖਾਈ ਦੇ ਰਹੇ ਹਨ। ਹਮਲੇ ਤੋਂ ਬਾਅਦ, ਅਪਰਾਧੀ ਸੜਕ ਪਾਰ ਕਰਕੇ ਦੂਜੇ ਪਾਸੇ ਭੱਜ ਜਾਂਦੇ। ਸੀਸੀਟੀਵੀ ਫੁਟੇਜ ‘ਚ ਦੋ ਹਮਲਾਵਰ ਭੱਜਦੇ ਹੋਏ ਸਾਫ਼ ਦਿਖਾਈ ਦੇ ਰਹੇ ਹਨ।

ਵੀਰਵਾਰ ਸਵੇਰ ਤੱਕ, ਚੰਡੀਗੜ੍ਹ ਪੁਲਿਸ ਤੇ ਸੀਐਫਐਸਐਲ (ਚੰਡੀਗੜ੍ਹ) ਦੀਆਂ ਟੀਮਾਂ ਅਪਰਾਧ ਵਾਲੀ ਥਾਂ ‘ਤੇ ਲਗਾਤਾਰ ਮੌਜੂਦ ਹਨ ਤੇ ਜਾਂਚ ਜਾਰੀ ਹੈ। ਘਟਨਾ ਦੇ ਆਲੇ-ਦੁਆਲੇ ਦੀਆਂ ਇਮਾਰਤਾਂ ਤੋਂ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰਾਂ ਦੁਆਰਾ ਭੱਜਣ ਲਈ ਲਿਆ ਗਿਆ ਰਸਤਾ ਸਿੱਧਾ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਨਯਾਗਾਓਂ ਵੱਲ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲੇ ‘ਚ ਪਾਕਿਸਤਾਨ ‘ਚ ਬਣਿਆ GHD2P ਗ੍ਰਨੇਡ ਵਰਤਿਆ ਗਿਆ ਹੈ।

ਸੀਸੀਟੀਵੀ ਫੁਟੇਜ ‘ਚ ਕੀ ਦੇਖਿਆ ਗਿਆ?

ਚੰਡੀਗੜ੍ਹ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਫ਼ਤਰ ਦੇ ਬਾਹਰ ਹੋਏ ਗ੍ਰਨੇਡ ਹਮਲੇ ਦੇ ਸੰਬੰਧ ਵਿੱਚ ਸੀਸੀਟੀਵੀ ਫੁਟੇਜ ਤੋਂ ਮੁੱਖ ਸੁਰਾਗ ਸਾਹਮਣੇ ਆਏ ਹਨ। ਫੁਟੇਜ ‘ਚ ਇੱਕ ਅਣਪਛਾਤਾ ਵਿਅਕਤੀ ਗ੍ਰਨੇਡ ਸੁੱਟਦੇ ਹੋਏ ਸਾਫ਼ ਦਿਖਾਈ ਦੇ ਰਿਹਾ ਹੈ। ਪੁਲਿਸ ਤੇ ਸੁਰੱਖਿਆ ਏਜੰਸੀਆਂ ਉਸ ਦੀ ਭਾਲ ‘ਚ ਜੁਟੀਆਂ ਹੋਈਆਂ ਹਨ। ਵੀਡੀਓ ‘ਚ, ਹਮਲਾਵਰ ਨੂੰ ਗ੍ਰਨੇਡ ਤੋਂ ਪਿੰਨ ਕੱਢਦੇ ਤੇ ਫਿਰ ਇਸ ਨੂੰ ਦਫਤਰ ਵੱਲ ਸੁੱਟਦੇ ਦੇਖਿਆ ਜਾ ਸਕਦਾ ਹੈ। ਹਮਲਾ ਕਰਨ ਤੋਂ ਬਾਅਦ, ਹਮਲਾਵਰ ਇੱਕ ਮੋਟਰਸਾਈਕਲ ‘ਤੇ ਭੱਜ ਗਿਆ।

ਕਦੋਂ ਹੋਇਆ ਹਮਲਾ?

ਇਹ ਘਟਨਾ ਸ਼ਾਮ 5:00 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ। ਧਮਾਕੇ ਦੀ ਆਵਾਜ਼ ਇੰਨੀ ਉੱਚੀ ਸੀ ਕਿ ਇਸ ਨਾਲ ਆਸ-ਪਾਸ ਦੇ ਲੋਕ ਡਰ ਗਏ ਤੇ ਘਟਨਾ ਸਥਾਨ ‘ਤੇ ਦਹਿਸ਼ਤ ਫੈਲ ਗਈ। ਇਹ ਧਮਾਕਾ ਭਾਜਪਾ ਦਫ਼ਤਰ ਦੇ ਬਾਹਰ ਖੜ੍ਹੀ ਇੱਕ ਸਕੂਟੀ ਦੇ ਨੇੜੇ ਹੋਇਆ। ਸਕੂਟੀ ਦੇ ਮਾਲਕ ਨੇ ਦੱਸਿਆ ਕਿ ਧਮਾਕੇ ਕਾਰਨ ਵਾਹਨ ਦੇ ਸ਼ੀਸ਼ੇ ਟੁੱਟ ਗਏ।

Follow Us