ਰਵਨੀਤ ਬਿੱਟੂ ‘ਤੇ ਵਰ੍ਹੇ ਅਮਨ ਅਰੋੜਾ, ਬੋਲੇ- ਭਾਜਪਾ ਚਾਹੁੰਦੀ ਸਾਡੇ ਲਈ ਕੋਈ ਕਾਨੂੰਨ ਨਾ ਹੋਵੇ

Updated On: 

27 May 2026 15:23 PM IST

ਅਮਨ ਅਰੋੜਾ ਨੇ ਇਲਜ਼ਾਮ ਲਗਾਇਆ ਕਿ ਰਵਨੀਤ ਬਿੱਟੂ ਨੇ ਗਲਤ ਸ਼ਬਦਾਵਲੀ ਵਰਤੀ ਤੇ ਪੁਲਿਸ ਵਾਲਿਆਂ ਨਾਲ ਬਦਤਮੀਜ਼ੀ ਕੀਤੀ। ਉਨ੍ਹਾਂ ਨੇ ਰਵਨੀਤ ਬਿੱਟੂ ਦੀ ਵੀਡੀਓ ਦਿਖਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਗੁੰਡਾ ਤੇ ਦਲਾਲ ਕਿਹਾ, ਜਿਸ ਦੀ ਪੂਰਾ ਪੰਜਾਬ ਨਿਖੇਧੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਵੱਲੋਂ ਸੜਕਾਂ 'ਤੇ ਉੱਤਰ ਕੇ ਹਲਕੀ ਗੁੰਡਾਗਰਦੀ ਕਰਨਾ ਬਰਦਾਸ਼ਤ ਤੋਂ ਬਾਹਰ ਹੈ।

ਰਵਨੀਤ ਬਿੱਟੂ ਤੇ ਵਰ੍ਹੇ ਅਮਨ ਅਰੋੜਾ, ਬੋਲੇ- ਭਾਜਪਾ ਚਾਹੁੰਦੀ ਸਾਡੇ ਲਈ ਕੋਈ ਕਾਨੂੰਨ ਨਾ ਹੋਵੇ

ਪੰਜਾਬ ਆਮ ਆਦਮੀ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਭਾਜਪਾ ਆਗੂ ਤੇ ਕੇਂਦਰੀ ਕੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ‘ਤੇ ਗੁੰਡਾਗਰਦੀ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਦਾ ਗੁੰਡਾਗਰਦੀ ਕਰਨਾ ਵਰਕਿੰਗ ਸਟਾਇਲ ਬਣ ਚੁੱਕਿਆ ਹੈ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਭਾਜਪਾ ਹਰ ਚੋਣਾਂ ‘ਚ ਗੁੰਡਾਗਰਦੀ ਦਾ ਸਹਾਰਾ ਲੈਂਦੀ ਹੈ ਤੇ ਤੰਤਰ-ਯੰਤਰ ਦੀ ਦੂਰਵਰਤੋਂ ਕਰਦੀ ਹੈ। ਅਮਨ ਅਰੋੜਾ ਨੇ ਇਹ ਵੀ ਕਿਹਾ ਕਿ ਭਾਰਤੀ ਜਨਤੀ ਪਾਰਟੀ ਨੇ ਪੱਛਮੀ ਬੰਗਾਲ ਚੋਣਾਂ ਦੌਰਾਨ ਗੁੰਡਾਗਰਦੀ ਕੀਤੀ ਤੇ ਹੁਣ ਪੰਜਾਬ ‘ਚ ਵੀ ਇਹ ਵਰਤਾਰਾ ਕਰ ਰਹੀ ਹੈ।

ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ‘ਚ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਹੋਈਆਂ। ਇਸ ਦੌਰਾਨ ਰਵਨੀਤ ਸਿੰਘ ਬਿੱਟੂ ਧੂਰੀ, ਸੰਗਰੂਰ ‘ਚ ਪਹੁੰਚੇ ਸਨ। ਪੰਜਾਬ ਪੁਲਿਸ ਨੇ ਉਨ੍ਹਾਂ ਨੂੰ ਪ੍ਰਕਿਰਿਆ ਦਾ ਹਵਾਲਾ ਦਿੰਦੇ ਹੋਏ ਅੱਗੇ ਜਾਣ ਤੋਂ ਰੋਕ ਦਿੱਤਾ। ਇਸ ਤੋਂ ਬਾਅਦ ਰਵਨੀਤ ਬਿੱਟੂ ਦੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨਾਲ ਤੀਖੀ ਬਹਿਸ ਹੋ ਗਈ ਸੀ।

ਇਸ ਮਾਮਲੇ ‘ਚ ਪ੍ਰੈੱਸ ਕਾਨਫਰੰਸ ਕਰਦੇ ਹੋਏ, ਹੁਣ ਅਮਨ ਅਰੋੜਾ ਨੇ ਇਲਜ਼ਾਮ ਲਗਾਇਆ ਕਿ ਰਵਨੀਤ ਬਿੱਟੂ ਨੇ ਗਲਤ ਸ਼ਬਦਾਵਲੀ ਵਰਤੀ ਤੇ ਪੁਲਿਸ ਵਾਲਿਆਂ ਨਾਲ ਬਦਤਮੀਜ਼ੀ ਕੀਤੀ। ਉਨ੍ਹਾਂ ਨੇ ਰਵਨੀਤ ਬਿੱਟੂ ਦੀ ਵੀਡੀਓ ਦਿਖਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਗੁੰਡਾ ਤੇ ਦਲਾਲ ਕਿਹਾ, ਜਿਸ ਦੀ ਪੂਰਾ ਪੰਜਾਬ ਨਿਖੇਧੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਵੱਲੋਂ ਸੜਕਾਂ ‘ਤੇ ਉੱਤਰ ਕੇ ਹਲਕੀ ਗੁੰਡਾਗਰਦੀ ਕਰਨਾ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਸਾਡੇ ਲਈ ਕੋਈ ਕਾਨੂੰਨ ਨਾ ਹੋਵੇ।

ਅਮਨ ਅਰੋੜ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਚਾਹੁੰਦੇ ਹਨ ਕਿ ਦੇਸ਼ ਦਾ ਕਾਨੂੰਨ ਤੇ ਸੰਵਿਧਾਨ ਸਾਡੀ ਕੁਰਸੀ ਦੇ ਪਾਵੇ ਦਾ ਗੁਲਾਮ ਬਣ ਕੇ ਰਹੇ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਰਵਨੀਤ ਬਿੱਟੂ ਨੇ ਪੁਲਿਸ ਮੁਲਾਜ਼ਮਾਂ ਦੇ ਗਲਵੇਂ ਨੂੰ ਹੱਥ ਪਾਇਆ ਤੇ ਇੱਕ ਮਹਿਲਾ ਪੁਲਿਸ ਅਧਿਕਾਰੀ ‘ਤੇ ਵੀ ਭੱਦੀ ਟਿੱਪਣੀ ਕੀਤੀ।

ਅਰੋੜਾ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਪੰਜਾਬ ਪੁਲਿਸ ਦੀ ਵਰਦੀ ਨਹੀਂ, ਸਗੋਂ ਉਸ ਅੰਦਰ ਵਿਅਕਤੀ ਦਾ ਧਰਮ, ਮਜ਼੍ਹਬ ਤੇ ਫਿਰਕਾ ਨਜ਼ਰ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਹੀ ਪੰਜਾਬ ਪੁਲਿਸ ਨੇ ਜਿਸ ਨੇ ਪੰਜਾਬ ਨੂੰ ਅੱਤਵਾਦ ਦੀ ਅੱਗ ਤੋਂ ਕੱਢਿਆ ਤੇ ਆਪਣੀ ਜਾਨਾਂ ਦੀ ਪਰਵਾਹ ਕੀਤੇ ਬਿਨਾਂ ਸੇਵਾ ਨਿਭਾਈ।

Follow Us
Related Stories
ਜਲੰਧਰ: ਲੱਕੜ ਗੋਦਾਮ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ
ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਮੁੜ ਹਾਦਸਾ, ਗਰਮੀਆਂ ਚ ਲਗਾਏ ਤੰਬੂ ਨੂੰ ਲੱਗੀ ਅੱਗ, ਐਤਵਾਰ ਨੂੰ ਡਿੱਗੀ ਸੀ ਲੰਗਰ ਹਾਲ ਦਾ ਸ਼ਟਰਿੰਗ
ਅੰਮ੍ਰਿਤਸਰ: ਅੰਤਰਰਾਜੀ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼, 5 ਮੁਲਜ਼ਮ ਗ੍ਰਿਫ਼ਤਾਰ; 8 ਅਤਿ-ਆਧੁਨਿਕ ਪਿਸਤੌਲ ਤੇ ਜ਼ਿੰਦਾ ਕਾਰਤੂਸ ਬਰਾਮਦ
ਆਕਸੀਟੋਸਿਨ ਇੰਜੈਕਸ਼ਨ ਤੋਂ ਬਾਅਦ 5 ਗਰਭਵਤੀ ਮਹਿਲਾਵਾਂ ਦੀ ਮੌਤ, ਜਾਂਚ ਦੇ ਘੇਰੇ ‘ਚ ਅੰਮ੍ਰਿਤਸਰ ਦੀ ਫੈਕਟਰੀ
ਲੁਧਿਆਣਾ: 20 ਘੰਟੇ ਕੰਮ, ਦਿਹਾੜੀ ਸਿਰਫ਼ 200… ਜ਼ਿੰਮੀਦਾਰ ਦੇ ਘਰ ਬੰਧਕ ਮਜ਼ਦੂਰੀ ਕਰ ਰਿਹਾ ਸੀ ਨੌਜਵਾਨ, ਨਿਹੰਗਾਂ ਨੇ ਛੁਡਵਾਇਆ
ਪ੍ਰਚਾਰ ਡਿਫੈਂਡਰਾਂ ‘ਤੇ, ਵੋਟ ਰਿਹੜਿਆਂ ‘ਤੇ, ਵੜਿੰਗ ‘ਤੇ CM ਦਾ ਤੰਜ- ਕੁਰਸੀ ਪਿੱਛੇ ਕਿਵੇਂ ਹੱਥ-ਪੈਰ ਮਾਰਦੇ…