Maan-Shah Meeting: ਪੰਜਾਬ ਵਿੱਚ ਤੈਨਾਤ ਹੋਵੇਗੀ ਕੇਂਦਰੀ ਸੁਰੱਖਿਆ ਫੋਰਸ

Updated On: 

03 Mar 2023 10:27 AM

Central Force in Punjab: ਪੰਜਾਬ ਅੰਦਰ ਮਾਰਚ ਮਹੀਨੇ ਦੌਰਾਨ ਦੇਸ਼ ਵਿਰੋਧੀ ਅਨਸਰ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ, ਲਿਹਾਜਾ ਭਗਵੰਤ ਮਾਨ ਵਲੋਂ ਕੇਂਦਰ ਤੋਂ ਵਾਧੂ ਫੋਰਸ ਪੰਜਾਬ ਲਈ ਮੰਗੀ ਗਈ ਹੈ ਅਤੇ ਇਨ੍ਹਾਂ ਫੋਰਸਾਂ ਨੂੰ ਜਲਦ ਪੰਜਾਬ ਚ ਤਾਇਨਾਤ ਕਰਨ ਦੀ ਗੱਲ ਵੀ ਆਖੀ ਗਈ ਹੈ।

Maan-Shah Meeting: ਪੰਜਾਬ ਵਿੱਚ ਤੈਨਾਤ ਹੋਵੇਗੀ ਕੇਂਦਰੀ ਸੁਰੱਖਿਆ ਫੋਰਸ

ਪੰਜਾਬ ਅੰਦਰ ਮਾਰਚ ਮਹੀਨੇ ਦੌਰਾਨ ਦੇਸ਼ ਵਿਰੋਧੀ ਅਨਸਰ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ,ਲਿਹਾਜਾ ਭਗਵੰਤ ਮਾਨ ਵਲੋਂ ਕੇਂਦਰ ਤੋਂ ਵਾਧੂ ਫੋਰਸ ਪੰਜਾਬ ਲਈ ਮੰਗੀ ਗਈ ਹੈ ਅਤੇ ਇਨ੍ਹਾਂ ਫੋਰਸਾਂ ਨੂੰ ਜਲਦ ਪੰਜਾਬ ’ਚ ਤਾਇਨਾਤ ਕਰਨ ਦੀ ਗੱਲ ਵੀ ਆਖੀ ਗਈ ਹੈ।

Follow Us On

ਪੰਜਾਬ ਦੀ ਵੱਡੀ ਖਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwat Maan) ਵਲੋਂ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨਾਲ ਦਿੱਲੀ ਵਿਖੇ ਮੁਲਾਕਾਤ ਕਰਕੇ ਕੁੱਝ ਅਹਿਮ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ ਅਤੇ ਭਗਵੰਤ ਮਾਨ ਵਲੋਂ ਕੇਂਦਰੀ ਗ੍ਰਹਿ ਮੰਤਰੀ ਅੱਗੇ ਕੁੱਝ ਮੰਗਾਂ ਵੀ ਰੱਖੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਪੰਜਾਬ ਲਈ ਵਾਧੂ ਕੇਂਦਰੀ ਸੁਰੱਖਿਆ ਫੋਰਸ ਦੀ ਮੰਗ ਵੀ ਕੀਤੀ ਗਈ ਹੈ ਕਿਉਂਕਿ ਕਿਆਸ ਲਗਾਏ ਜਾ ਰਹੇ ਹਨ ਕਿ ਪੰਜਾਬ ਅੰਦਰ ਮਾਰਚ ਮਹੀਨੇ ਦੌਰਾਨ ਦੇਸ਼ ਵਿਰੋਧੀ ਅਨਸਰ ਕੋਈ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ,ਲਿਹਾਜਾ ਭਗਵੰਤ ਮਾਨ ਵਲੋਂ ਕੇਂਦਰ ਤੋਂ ਵਾਧੂ ਫੋਰਸ ਪੰਜਾਬ ਲਈ ਮੰਗੀ ਗਈ ਹੈ ਅਤੇ ਇਨ੍ਹਾਂ ਫੋਰਸਾਂ ਨੂੰ ਜਲਦ ਪੰਜਾਬ ਚ ਤਾਇਨਾਤ ਕਰਨ ਦੀ ਗੱਲ ਵੀ ਆਖੀ ਗਈ ਹੈ।

ਕੇਂਦਰ ਨੇ ਮਨਜੂਰ ਕੀਤੀ ਸੀਐੱਮ ਦੀ ਮੰਗ

ਪੰਜਾਬ ਦੇ ਮੁੱਖ ਮੰਤਰੀ ਦੀ ਮੰਗ ਨੂੰ ਕੇਂਦਰ ਨੇ ਤੁਰੰਤ ਸਵੀਕਾਰ ਕਰ ਲਿਆ ਹੈ। ਜਿਸਦੇ ਚਲਦੇ 6 ਮਾਚਰ ਤੋਂ ਪਹਿਲਾਂ ਪਹਿਲਾਂ ਪੰਜਾਬ ਵਿੱਚ ਸੀ.ਆਰ.ਪੀ.ਐਫ. ਦੀ 20 ਤੋਂ ਵੱਧ ਕੰਪਨੀਆਂ ਤੈਨਾਤ ਹੋਣਗੀਆਂ। ਜੇਕਰ ਲੋੜ ਪੈਂਦੀ ਹੈ ਤਾਂ ਕੇਂਦਰ ਸਰਕਾਰ ਪੰਜਾਬ ਵਿੱਚ ਹੋਰ ਫੋਰਸ ਵੀ ਭੇਜਣ ਨੂੰ ਤਿਆਰ ਹੈ।ਇਨ੍ਹਾਂ ਮੰਗਾਂ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਅਕਾਊਟ ਤੇ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਬਾਰਡਰ ਤੇ ਆਉਂਦੇ ਡ੍ਰੋਨ ਤੇ ਨਸ਼ੇ ਦੇ ਮਸਲੇ ‘ਤੇ ਚਰਚਾ ਕੀਤੀ। ਭਗਵੰਤ ਮਾਨ ਨੇ ਅੱਗੇ ਲਿਖਿਆ ਕਿ ਇਸ ਮੀਟਿੰਗ ਵਿਚ ਸਰਹੱਦ ‘ਤੇ ਕੰਡਿਆਲੀ ਤਾਰ ਸ਼ਿਫਟ ਕਰਨ ਦਾ ਮਸਲਾ ਵੀ ਵਿਚਾਰਿਆ ਗਿਆ ਤੇ ਪੰਜਾਬ ਦਾ ਰੁਕਿਆ ਪੇਂਡੂ ਵਿਕਾਸ ਫੰਡ ਵੀ ਜਲਦ ਜਾਰੀ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਗਈ। ਇਸਤੋਂ ਇਲਾਵਾ ਭਗਵੰਤ ਮਾਨ ਨੇ ਲਿਖਿਆ ਕਿ ਉਨ੍ਹਾਂ ਕਾਨੂੰਨ ਵਿਵਸਥਾ ਦੇ ਮਸਲੇ ਤੇ ਕੇਂਦਰ-ਪੰਜਾਬ ਨੂੰ ਮਿਲ ਕੇ ਕੰਮ ਕਰਨ ਦੀ ਗੱਲ ਵੀ ਆਖੀ ਹੈ।

ਕਾਨੂੰਨ ਵਿਵਸਥਾ ਨੂੰ ਲੈ ਕੇ ਨਿਸ਼ਾਨੇ ‘ਤੇ ਹੈ ਸਰਕਾਰ

ਜਿਕਰਯੋਗ ਹੈ ਕਿ ਪੰਜਾਬ ਅੰਦਰ ਲੰਘੇ ਸਮੇਂ ਦੌਰਾਨ ਹੋਈਆਂ ਘਟਨਾਵਾਂ ਤੋਂ ਬਾਅਦ ਪੰਜਾਬ ਸਰਕਾਰ ਨੂੰ ਸੂਬੇ ਅੰਦਰ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਘੇਰਿਆ ਜਾ ਰਿਹਾ ਹੈ ਅਤੇ 3 ਮਾਰਚ ਤੋਂ ਪੰਜਾਬ ਵਿਧਾਨ ਸਭਾ ਦਾ ਸ਼ੈਸ਼ਨ ਵੀ ਸ਼ੁਰੂ ਹੋਣ ਜਾ ਰਿਹਾ ਹੈ। ਲਿਹਾਜਾ ਅਜਿਹੇ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਵਾਧੂ ਫੋਰਸ ਦੀ ਮੰਗ ਕਰਨਾ ਜਿਥੇ ਵੱਡਾ ਸਵਾਲ ਖੜੇ ਕਰਦੇ ਹੈ। ਉਥੇ ਹੀ ਇਸ ਨਾਲ ਇਹ ਵੀ ਸ਼ਪੱਸ਼ਟ ਹੁੰਦਾ ਹੈ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਹੇਠ ਲਿਆਉਣ ਲਈ ਪੰਜਾਬ ਸਰਕਾਰ ਵਲੋਂ ਇਹ ਵਾਧੂ ਫੋਰਸ ਪੰਜਾਬ ਚ ਤਾਇਨਤ ਕੀਤੀ ਜਾ ਰਹੀ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Related Stories
ਹਿੱਟ ਐਂਡ ਰਨ ਕਾਨੂੰਨ ਅਜੇ ਨਹੀਂ ਹੋਵੇਗਾ ਲਾਗੂ, ਟਰਾਂਸਪੋਰਟ ਐਸੋਸੀਏਸ਼ਨ ਨਾਲ ਮੀਟਿੰਗ ਕਰਕੇ ਸਰਕਾਰ ਨੇ ਲਿਆ ਫੈਸਲਾ, ਹੜਤਾਲ ਵਾਪਸ ਲੈਣ ਦੀ ਕੀਤੀ ਅਪੀਲ
ਜੰਮੂ-ਕਸ਼ਮੀਰ ‘ਚ ਤਹਿਰੀਕ-ਏ-ਹੁਰੀਅਤ ‘ਤੇ ਪਾਬੰਦੀ, ਅਮਿਤ ਸ਼ਾਹ ਬੋਲੇ-ਅੱਤਵਾਦ ਖਿਲਾਫ਼ ਜ਼ੀਰੋ ਟਾਲਰੈਂਸ
ਗ੍ਰਹਿ ਮੰਤਰੀ ਅਮਿਤ ਸਾਹ ਦਾ ਚੰਡੀਗੜ੍ਹ ਦੌਰਾ, ਕਰੋੜਾਂ ਦੇ ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
ਕਾਂਗਰਸ ਸੰਸਦ ਮੈਂਬਰ ਧੀਰਜ ਸਾਹੂ ਦੇ ਘਰ ਕਰੋੜਾਂ ਦੀ ਨਕਦੀ ਮਿਲਣ ‘ਤੇ ਅਮਿਤ ਸ਼ਾਹ ਦਾ ਬਿਆਨ, ਕਿਹਾ- ਇੰਡੀਆ ਗਠਜੋੜ ਦੇ ਨੇਤਾ ਕਿਉਂ ਹਨ ਚੁੱਪ ?
ਜੰਮੂ ‘ਚ 43, ਕਸ਼ਮੀਰ ‘ਚ 47 ਅਤੇ ਮਕਬੂਜ਼ਾ ਕਸ਼ਮੀਰ ‘ਚ 24 ਵਿਧਾਨ ਸਭਾ ਸੀਟਾਂ, ਲੋਕ ਸਭਾ ‘ਚ ਅਮਿਤ ਸ਼ਾਹ ਦਾ ਐਲਾਨ
ਪੰਜਾਬ ਦੀ ਰੀੜ ਦੀ ਹੱਡੀ ਹਨ ਬਲਾਕ ਪ੍ਰਧਾਨ, ਵਲੰਟੀਅਰਾਂ ਦੀ ਹੀ ਕੀਤੀ ਗਈ ਹੈ ਚੋਣ, ਮੁੱਖ ਮੰਤਰੀ ਮਾਨ ਨੇ 1609 ਪ੍ਰਧਾਨਾਂ ਨੂੰ ਚੁਕਵਾਈ ਸਹੁੰ