Bullying in Schools: ਪ੍ਰਾਈਵੇਟ ਸਕੂਲ ਵਾਲਿਆਂ ਦੀ ਧੱਕਾਸ਼ਾਹੀ, ਬੱਚਿਆਂ ਦੇ ਨਾਲ ਨਾਲ ਮਾਪੇ ਪ੍ਰੇਸ਼ਾਨ ! Bullying in Private Schools parents are worried along with the children Punjabi news - TV9 Punjabi

Bullying in Schools : ਪ੍ਰਾਈਵੇਟ ਸਕੂਲ ਵਾਲਿਆਂ ਦੀ ਧੱਕਾਸ਼ਾਹੀ, ਬੱਚਿਆਂ ਦੇ ਨਾਲ ਨਾਲ ਮਾਪੇ ਪ੍ਰੇਸ਼ਾਨ !

Published: 

11 Mar 2023 21:55 PM

Bullying in Schools : ਬਲਾਚੌਰ ਦੇ ਇੱਕ ਨਿੱਜੀ ਸਕੂਲ ਮੈਨੇਜਮੈਂਟ ਨੇ ਨਰਸਰੀ, ਐਲ.ਕੇ.ਜੀ ਅਤੇ ਯੂ.ਕੇ.ਜੀ ਦੀ ਪੜ੍ਹਾਈ ਪੂਰੀ ਕਰਕੇ ਮੁੜ ਪਹਿਲੀ ਜਮਾਤ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਬੱਚਿਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ, ਜਿਸ ਕਾਰਨ ਮਾਪਿਆਂ ਨੂੰ ਕਾਫੀ ਜੱਦੋ-ਜਹਿਦ ਕਰਨੀ ਪਈ। ਉੱਥੇ ਹੀ ਛੋਟੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਸਕੂਲ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

Bullying in Schools : ਪ੍ਰਾਈਵੇਟ ਸਕੂਲ ਵਾਲਿਆਂ ਦੀ ਧੱਕਾਸ਼ਾਹੀ, ਬੱਚਿਆਂ ਦੇ ਨਾਲ ਨਾਲ ਮਾਪੇ ਪ੍ਰੇਸ਼ਾਨ !

ਪ੍ਰਾਈਵੇਟ ਸਕੂਲ ਵਾਲਿਆਂ ਦੀ ਧੱਕਾਸ਼ਾਹੀ, ਬੱਚਿਆਂ ਦੇ ਨਾਲ ਨਾਲ ਮਾਪੇ ਪ੍ਰੇਸ਼ਾਨ !

Follow Us On

ਸ਼ਹੀਦ ਭਗਤ ਸਿੰਘ ਨਗਰ ਨਿਊਜ਼: ਬਲਾਚੌਰ ਦੇ ਗੜ੍ਹਸ਼ੰਕਰ ਰੋਡ ‘ਤੇ ਸਥਿਤ ਨਿੱਜੀ ਸਕੂਲ ਦੀ ਮੈਨੇਜਮੇੈਂਟ ਨੇ ਬੱਚਿਆਂ ਦੇ ਚੰਗੇ ਭਵਿੱਖ ਦੇ ਸਬਜ਼ਬਾਗ ਦਿਖਾ ਕੇ ਚੰਗੀ ਪਾਏਦਾਰ ਪੜ੍ਹਾਈ ਕਰਵਾਉਣ ਦੇ ਝਾਂਸੇ ‘ਚ ਲੈ ਕੇ ਨਰਸਰੀ, ਐਲਕੇਜੀ, ਯੂਕੇਜੀ ਵਿੱਚ ਬੱਚਿਆਂ ਨੂੰ ਦਾਖ਼ਲ ਕੀਤਾ ਗਿਆ ਸੀ। ਸ਼ੁਰੂਆਤੀ ਦਾਖਲੇ ‘ਚ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਮੈਨੇਜ਼ਮੈਂਟ ਵੱਲੋਂ ਦੱਸਿਆਂ ਗਈਆਂ ਫੀਸਾਂ, ਫੰਡਾ ਸਮੇਤ ਹੋਰ ਖਰਚਿਆਂ ਦੀ ਸਮੇਂ ਸਮੇਂ ਸਿਰ ਅਦਾਇਗੀ ਵੀ ਕੀਤੀ ਗਈ। ਇੱਥੋਂ ਤੱਕ ਕਰੋਨਾ ਦੌਰਾਨ ਆਪਣੇ ਬੰਦ ਹੋ ਚੁੱਕੇ ਕਾਰੋਬਾਰ ਦੌਰਾਨ ਚੱਲ ਰਹੀਆਂ ਘਰੇਲੂ ਤੰਗੀਆਂ ਵਿੱਚ ਵੀ ਮਾਸੂਮ ਬੱਚਿਆਂ ਜਿਨਾਂ ਨੂੰ ਹਾਲੇ ਤੱਕ ਨੱਕ ਪੋਚਣਾ ਵੀ ਨਹੀਂ ਸੀ ਆਉਂਦਾ ਤੋਂ ਆਨਲਾਈਨ ਪੜ੍ਹਾਈ (Online Study) ਦੇ ਖਰਚੇ ਵੀ ਅਦਾ ਕੀਤੇ ਗਏ ਸਨ। ਇਸ ਨਿੱਜੀ ਸਕੂਲ ਦੀ ਮੈਨੇਜਮੇਂਟ ਵੱਲੋਂ ਇਨ੍ਹਾਂ ਨੂੰ ਪਹਿਲੀ ਕਲਾਸ ਵਿੱਚ ਦਾਖਲ ਕਰਨ ਤੋਂ ਇਹ ਕਹਿ ਦਿੱਤਾ ਕਿ ਉਨ੍ਹਾਂ ਵੱਲੋਂ ਆਨਲਾਈਨ ਦਾਖਲੇ ਹੋਣ ਕਾਰਨ ਉਹ ਪਹਿਲੋਂ ਹੀ ਇਸ ਸਕੂਲ ਵਿਚ ਪੜ੍ਹ ਰਹੇ ਇਨ੍ਹਾਂ ਬੱਚਿਆਂ ਨੂੰ ਫਸਟ ਕਲਾਸ ਵਿੱਚ ਦਾਖਲ ਨਹੀਂ ਕਰ ਸਕਦੇ।

ਨਿੱਜੀ ਸਕੂਲ ਦੀ ਮੈਨੇਜਮੇਂਟ ਵੱਲੋਂ ਲਿਆ ਜਾ ਰਿਹਾ ਬਦਲਾ

ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਤੋਂ ਇਸ ਨਿੱਜੀ ਸਕੂਲ (Private School) ਦੀ ਮੈਨੇਜਮੇਂਟ ਵੱਲੋਂ ਇਸ ਗੱਲ ਦਾ ਬਦਲਾ ਲਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਵੱਲੋਂ ਸਕੂਲ ਮੈਨੇਜ਼ਮੈਂਟ ਵੱਲੋਂ ਧੱਕੇ ਨਾਲ ਵਸੂਲਿਆ ਜਾ ਰਹੀਆਂ ਨਜਾਇਜ਼ ਫੀਸਾਂ ਪ੍ਰਤੀ ਆਵਾਜ਼ ਉਠਾਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਮਾਸੂਮ ਬੱਚਿਆਂ ਨੂੰ ਸਕੂਲ ਮੈਨੇਜ਼ਮੈਂਟ ਵੱਲੋਂ ਬਾਹਰ ਦਾ ਰਸਤਾ ਦਿਖਾ ਕੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਸ ਕਾਰਨ ਮਾਪੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ।

ਸਕੂਲ ਪ੍ਰਸ਼ਾਸਨ ਨੇ ਮਾਮਲੇ ਸਬੰਧੀ ਦਿੱਤੀ ਆਪਣੀ ਸਫਾਈ

ਇਸ ਸਬੰਧੀ ਸਕੂਲ ਦੇ ਡਾਇਰੈਕਟਰ ਜੌਨਸਨ ਨੇ ਪ੍ਰਸ਼ਾਸਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ 38 ਬੱਚੇ ਸਕੂਲ ਦੀ ਇਕ ਕਲਾਸ ਵਿੱਚ ਦਾਖ਼ਲ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਦ ਕਿ ਸਾਡੇ ਸਕੂਲ ਦੀ ਮੈਨੇਜਮੇਂਟ ਵੱਲੋਂ 45 ਬੱਚੇ ਰੱਖਣ ਦਾ ਪ੍ਰਾਵਧਾਨ ਹੈ, ਪਰ ਕੁਝ ਕਾਰਨਾਂ ਕਾਰਨ ਪਿਛਲੇ ਸਮੇਂ ਵਿੱਚ 52 ਬੱਚੇ ਇੱਕ ਕਲਾਸ ਵਿੱਚ ਲਏ ਗਏ ਸਨ। ਜਿਸ ਤਹਿਤ ਹੁਣ ਦੁਬਾਰਾ ਪ੍ਰਸ਼ਾਸਨ ਦੀਆਂ ਹਦਾਇਤਾਂ ‘ਤੇ 45 ਬੱਚੇ ਲਏ ਜਾਣੇ ਸਨ। ਜਿਸ ਤਹਿਤ ਸਾਡੇ ਕੋਲ ਕਲਾਸਰੂਮ ਵੱਧ ਨਾ ਹੋਣ ਕਰਕੇ ਪਹਿਲੀ ਜਮਾਤ ਲਈ ਆਨਲਾਈਨ ਇਨ੍ਹਾਂ ਬੱਚਿਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਤਾਂ ਇਹਨਾਂ ਬੱਚਿਆਂ ਦੀ ਰਜਿਸਟ੍ਰੇਸ਼ਨ ਨਹੀਂ ਹੋ ਸਕੀ। ਇਹ ਮਾਮਲਾ ਡੀਓ ਅਤੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦੇ ਧਿਆਨ ਵਿੱਚ ਹੈ। ਇਸ ਮਾਮਲੇ ਨੂੰ ਲੈ ਕੇ ਵੀਰਵਾਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਅਤੇ ਸਾਨੂੰ ਅਤੇ ਬੱਚਿਆਂ ਦੇ ਮਾਪਿਆਂ ਨੂੰ ਬੁਲਾਇਆ ਗਿਆ ਹੈ। ਜੋ ਫੈਸਲਾ ਪ੍ਰਸ਼ਾਸਨ ਕਰੇਗਾ ਉਹ ਅਸੀਂ ਮੰਨਣ ਲਈ ਤਿਆਰ ਰਹਾਂਗੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version