ਬੀਐੱਸਐੱਫ ਨੂੰ ਸਰਹੱਦ ਤੋਂ ਮਿਲਿਆ ਚੀਨ ‘ਚ ਬਣਿਆ ਡ੍ਰੋਨ, ਪਾਕਿਸਤਾਨ ਨੇ ਮੁੜ ਕੀਤੀ ਸ਼ਰਾਰਤ, 545 ਗ੍ਰਾਮ ਹੈਰੋਇਨ ਬਰਾਮਦ
ਬੀਐਸਐਫ ਦੇ ਬੁਲਾਰੇ ਅਨੁਸਾਰ, ਸੈਨਿਕਾਂ ਨੇ ਚੀਨ ਵਿੱਚ ਬਣੇ ਇੱਕ ਕਵਾਡਕਾਪਟਰ (ਮਾਡਲ-ਡੀਜੇਆਈ ਮੈਵਿਕ 3 ਕਲਾਸਿਕ) ਡਰੋਨ ਨੂੰ ਕਬਜ਼ੇ ਵਿੱਚ ਲਿਆ ਹੈ। ਫੋਰਸ ਦੇ ਮੁਲਾਜ਼ਮਾਂ ਨੇ ਡਰੋਨ ਨਾਲ ਬਰਾਮਦ ਹੋਈ ਪਲਾਸਟਿਕ ਦੀ ਬੋਤਲ 'ਚੋਂ 545 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਪੰਜਾਬ ਨਿਊਜ। ਅੰਮ੍ਰਿਤਸਰ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਸ਼ੁੱਕਰਵਾਰ ਦੁਪਹਿਰ ਨੂੰ ਪਾਕਿਸਤਾਨ ਦੇ ਨੇੜੇ ਸਥਿਤ ਰਾਜਾਤਾਲ ਪਿੰਡ ਦੇ ਬਾਹਰ ਇੱਕ ਖੇਤ ਵਿੱਚੋਂ ਇੱਕ ਪਾਕਿਸਤਾਨੀ ਡਰੋਨ (Pakistani drones) ਬਰਾਮਦ ਕੀਤਾ। ਜਵਾਨਾਂ ਨੇ ਇਸ ਡਰੋਨ ਦੇ ਨਾਲ ਇੱਕ ਬੋਤਲ ਵਿੱਚ ਹੈਰੋਇਨ ਵੀ ਬਰਾਮਦ ਕੀਤੀ ਹੈ। ਮੁੱਢਲੀ ਜਾਂਚ ਤੋਂ ਬਾਅਦ ਫੋਰਸ ਅਧਿਕਾਰੀਆਂ ਨੇ ਡਰੋਨ ਅਤੇ ਹੈਰੋਇਨ ਦੀ ਬੋਤਲ ਸਥਾਨਕ ਪੁਲਿਸ ਨੂੰ ਸੌਂਪ ਦਿੱਤੀ। ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੀਐਸਐਫ ਦੇ ਬੁਲਾਰੇ ਨੇ ਦੱਸਿਆ ਕਿ ਬੀਐਸਐਫ (BSF) ਦੇ ਜਵਾਨ ਸ਼ੁੱਕਰਵਾਰ ਦੁਪਹਿਰ ਨੂੰ ਭਾਰਤੀ ਸਰਹੱਦੀ ਪਿੰਡ ਰਾਜਾਤਾਲ ਨੇੜੇ ਗਸ਼ਤ ਕਰ ਰਹੇ ਸਨ। ਇਸ ਦੌਰਾਨ ਜਵਾਨਾਂ ਨੇ ਇਕ ਸ਼ੱਕੀ ਡਰੋਨ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਕੀਤੀ ਅਤੇ ਪਿੰਡ ਰਾਜਾਤਾਲ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਵਾਨਾਂ ਨੇ ਪਿੰਡ ਦੇ ਬਾਹਰ ਝੋਨੇ ਦੇ ਖੇਤ ਵਿੱਚੋਂ ਇੱਕ ਡਰੋਨ ਅਤੇ ਇੱਕ ਬੋਤਲ ਹੈਰੋਇਨ ਬਰਾਮਦ ਕੀਤੀ।
ਬੁਲਾਰੇ ਅਨੁਸਾਰ ਸੈਨਿਕਾਂ ਨੇ ਚੀਨ ਵਿੱਚ ਬਣੇ ਇੱਕ ਕਵਾਡਕਾਪਟਰ ਡਰੋਨ (ਮਾਡਲ-ਡੀਜੇਆਈ ਮੈਵਿਕ 3 ਕਲਾਸਿਕ) ਨੂੰ ਕਬਜ਼ੇ ਵਿੱਚ ਲਿਆ ਹੈ। ਫੋਰਸ ਦੇ ਮੁਲਾਜ਼ਮਾਂ ਨੇ ਡਰੋਨ ਨਾਲ ਬਰਾਮਦ ਹੋਈ ਪਲਾਸਟਿਕ ਦੀ ਬੋਤਲ ‘ਚੋਂ 545 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।