BJP-SAD Alliance: ਮੁੜ ਇੱਕ ਹੋਣ ਜਾ ਰਹੇ ਪੁਰਾਣੇ ਭਾਈਵਾਲ! ਕੱਲ ਹੋ ਸਕਦਾ ਹੈ ਭਾਜਪਾ- ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਦਾ ਐਲਾਨ

Updated On: 

05 Jul 2023 16:31 PM

ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿੱਚ ਮੁੜ ਤੋਂ ਗਠਜੋੜ ਦੀਆਂ ਕਿਆਸ ਅਰਾਈਆਂ ਇੱਕ ਵਾਰ ਫਿਰ ਤੋਂ ਲਾਈਆਂ ਜਾ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਗਠਜੋੜ ਤੋਂ ਬਾਅਦ ਸੁਖਬੀਰ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਚੋਂ ਇੱਕ ਕੇਂਦਰੀ ਕੈਬਿਨੇਟ ਦਾ ਹਿੱਸਾ ਬਣ ਸਕਦਾ ਹੈ।

BJP-SAD Alliance: ਮੁੜ ਇੱਕ ਹੋਣ ਜਾ ਰਹੇ ਪੁਰਾਣੇ ਭਾਈਵਾਲ! ਕੱਲ ਹੋ ਸਕਦਾ ਹੈ ਭਾਜਪਾ- ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਦਾ ਐਲਾਨ

ਪੁਰਾਣੀ ਤਸਵੀਰ

Follow Us On

ਪੰਜਾਬ ਵਿੱਚ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਅਤੇ ਭਾਰਤੀ ਜਨਤਾ ਪਾਰਟੀ (Bhartiya Janta Party) ਦਾ ਗਠਜੋੜ ਹੋਣਾ ਲਗਭਗ ਤੈਅ ਹੈ। ਦੋਵਾਂ ‘ਚ ਸੀਟ ਫਾਰਮੂਲੇ ਤੋਂ ਲੈ ਕੇ ਚੋਣ ਰਣਨੀਤੀ ਤੱਕ ਸਭ ਕੁਝ ਤੈਅ ਹੋ ਗਿਆ ਹੈ। ਹੁਣ ਸਿਰਫ਼ ਐਲਾਨ ਦੀ ਉਡੀਕ ਹੈ। ਦੋਵਾਂ ਪਾਰਟੀਆਂ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਪਾਰਟੀਆਂ ਜਲਦੀ ਹੀ ਗੱਠਜੋੜ ਦਾ ਐਲਾਨ ਕਰ ਸਕਦੀਆਂ ਹਨ।

ਇਸ ਦਾ ਮੁੱਖ ਕਾਰਨ ਵਿਰੋਧੀ ਧਿਰਾਂ ਦਾ ਮਹਾਗਠਜੋੜ ਹੈ। ਬੇਸ਼ੱਕ ਭਾਜਪਾ ਨੇ ਵੱਡੇ-ਵੱਡੇ ਦਾਅਵੇ ਕੀਤੇ ਹਨ ਕਿ ਉਨ੍ਹਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਅੰਦਰਲੀ ਹਕੀਕਤ ਇਹ ਹੈ ਕਿ ਭਾਜਪਾ ਉਨ੍ਹਾਂ ਪਾਰਟੀਆਂ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਉਸ ਤੋਂ ਵੱਖ ਹੋ ਚੁੱਕੀਆਂ ਹਨ। ਪੰਜਾਬ ਵਿੱਚ ਅਕਾਲੀ ਦਲ ਨਾਲ ਗਠਜੋੜ ਵੀ ਇਸੇ ਰਣਨੀਤੀ ਦਾ ਹੀ ਇੱਕ ਹਿੱਸਾ ਹੈ, ਜਦਕਿ ਦੂਜੇ ਪਾਸੇ ਗਠਜੋੜ ਨਾਲੋਂ ਨਾਤਾ ਤੋੜਨ ਵਾਲੇ ਅਕਾਲੀ ਦਲ ਦੀ ਚਿੰਤਾ ਕੁਝ ਹੋਰ ਹੀ ਹੈ।

ਦਿੱਲੀ ਵਿੱਚ ਤੈਅ ਹੋਈਆਂ ਗਠਜੋੜ ਦੀਆਂ ਸ਼ਰਤਾਂ!

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਨ੍ਹਾਂ ਦਿਨੀਂ ਦਿੱਲੀ ਵਿੱਚ ਹਨ। ਗਠਜੋੜ ਦੀਆਂ ਸ਼ਰਤਾਂ ਤੈਅ ਕਰਨ ਲਈ ਉਹ ਉੱਥੇ ਭਾਜਪਾ ਦੀ ਉੱਚ ਲੀਡਰਸ਼ਿਪ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ 5 ਜੁਲਾਈ ਨੂੰ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਜਾ ਰਹੇ ਹਨ। ਉਹ ਫਿਰ ਤੋਂ ਨਵੇਂ ਗਠਜੋੜ ਦੀਆਂ ਨਵੀਆਂ ਸ਼ਰਤਾਂ ਅਹੁਦੇਦਾਰਾਂ ਦੇ ਸਾਹਮਣੇ ਰੱਖਣ ਜਾ ਰਹੇ ਹਨ ਅਤੇ ਨਾਲ ਹੀ ਉਨ੍ਹਾਂ ਦੀਆਂ ਸ਼ਰਤਾਂ ਤੇ ਵੀ ਸਹਿਮਤੀ ਬਣਾਈ ਜਾਵੇਗੀ।

ਇਸ ਤੋਂ ਬਾਅਦ ਸੁਖਬੀਰ ਬਾਦਲ ਨੇ 6 ਜੁਲਾਈ ਯਾਨਿ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਦੀ ਮੀਟਿੰਗ ਸੱਦੀ ਹੈ। ਅਹੁਦੇਦਾਰਾਂ ਦੀ ਮੀਟਿੰਗ ਤੋਂ ਜੋ ਵੀ ਸਾਹਮਣੇ ਆਵੇਗਾ, ਉਸ ਨੂੰ ਕੋਰ ਕਮੇਟੀ ਦੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਅਹੁਦੇਦਾਰਾਂ ਅਤੇ ਕੋਰ ਕਮੇਟੀ ਦੀ ਮੀਟਿੰਗ ਸਿਰਫ਼ ਇੱਕ ਬਹਾਨਾ ਹੈ। ਪਾਰਟੀ ਨੇ ਗਠਜੋੜ ਸਬੰਧੀ ਫੈਸਲਾ ਲੈਣ ਦਾ ਹੱਕ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਦੇ ਦਿੱਤਾ ਹੈ।

ਲੋਕ ਸਭਾ ਚੋਣਾਂ ਲਈ 5 ਅਤੇ 8 ਸੀਟਾਂ ਦਾ ਫਾਰਮੂਲਾ!

ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਦੋਵਾਂ ਪਾਰਟੀਆਂ ਵੱਲੋਂ ਤੈਅ ਕੀਤੇ ਗਏ ਸੀਟ ਫਾਰਮੂਲੇ ਵਿਚ ਭਾਜਪਾ ਨੇ ਨਵੇਂ ਗਠਜੋੜ ਵਿਚ ਆਪਣਾ ਕੱਦ ਵਧਾਇਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਕੱਦ ਘਟਾ ਦਿੱਤਾ ਹੈ। ਪੁਰਾਣੇ ਗਠਜੋੜ ਵਿੱਚ ਪਹਿਲਾਂ 10 ਅਤੇ 3 ਦਾ ਫਾਰਮੂਲਾ ਸੀ। ਪਰ ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਇਹ ਫਾਰਮੂਲਾ 8 ਅਤੇ 5 ਬਣ ਗਿਆ ਹੈ। ਭਾਜਪਾ 5 ਅਤੇ ਅਕਾਲੀ ਦਲ 8 ਸੀਟਾਂ ‘ਤੇ ਚੋਣ ਲੜੇਗੀ।

ਹਰਸਿਮਰਤ ਜਾਂ ਸੁਖਬੀਰ ਬਣ ਸਕਦੇ ਹਨ ਕੇਂਦਰੀ ਮੰਤਰੀ

ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਗਠਜੋੜ ਦੇ ਐਲਾਨ ਤੋਂ ਬਾਅਦ ਹੀ ਮੋਦੀ ਸਰਕਾਰ ਆਪਣੇ ਕਾਰਜਕਾਲ ਦਾ ਅੰਤਿਮ ਵਿਸਥਾਰ ਕਰੇਗੀ। ਕੇਂਦਰੀ ਮੰਤਰੀ ਮੰਡਲ ਦੇ ਇਸ ਆਖਰੀ ਵਿਸਥਾਰ ਵਿੱਚ SAD ਦੀ ਐੱਮਪੀ ਹਰਸਿਮਰਤ ਕੌਰ ਬਾਦਲ ਜਾਂ ਫੇਰ ਸੁਖਬੀਰ ਬਾਦਲ ਨੂੰ ਕੇਂਦਰੀ ਮੰਤਰੀ ਮੰਡਲ ਦਾ ਹਿੱਸਾ ਬਣਾਇਆ ਜਾ ਸਕਦਾ ਹੈ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ