ਬੀਜੇਪੀ ਦੇ ਕੌਮੀ ਜਨਰਲ ਸਕੱਤਰ ਦੁਸ਼ਯੰਤ ਗੌਤਮ ਜਲੰਧਰ ਪੁੱਜੇ, ਕਿਹਾ-ਸਾਡੇ ਕੋਲ 2047 ਤੱਕ ਦਾ ਵਿਜ਼ਨ
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਦੁਸ਼ਯੰਤ ਗੌਤਮ ਨੇ ਕਿਹਾ ਕਿ ਦੇਸ਼ ਵਿੱਚ ਸਾਡੀਆਂ ਪ੍ਰਾਪਤੀਆਂ ਬਾਰੇ ਦੱਸਣ ਦੀ ਲੋੜ ਨਹੀਂ ਹੈ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹਮੇਸ਼ਾ ਇਹ ਸੋਚਦੇ ਹਨ ਕਿ ਸਾਡੇ ਦੇਸ਼ ਨੂੰ 2047 ਤੱਕ ਕਿਵੇਂ ਮਜ਼ਬੂਤ ਕੀਤਾ ਜਾਵੇ। ਭਾਵੇਂ ਕਿਸੇ ਵੀ ਦੇਸ਼ ਦੀ ਲੜਾਈ ਹੋਵੇ, ਭਾਰਤ ਨੇ ਅੱਗੇ ਆ ਕੇ ਸਖ਼ਤ ਰੁਖ਼ ਅਪਣਾਉਂਦੇ ਹੋਏ ਆਪਣੇ ਵਿਚਾਰ ਪ੍ਰਗਟਾਏ ਹਨ।
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਕੌਮੀ ਜਨਰਲ ਸਕੱਤਰ ਦੁਸ਼ਯੰਤ ਗੌਤਮ ਨੇ ਅੱਜ ਜਲੰਧਰ ਪਹੁੰਚੇ। ਦੇਸ਼ ਵਿੱਚ ਪੇਸ਼ ਕੀਤੇ ਗਏ ਬਜਟ ਸਬੰਧੀ ਉਨ੍ਹਾਂ ਨੇ ਇੱਕ ਨਿਜੀ ਹੋਟਲ ਵਿੱਚ ਮੀਡੀਆ ਨਾਲ ਗੱਲਬਾਤ ਕੀਤੀ। ਇਸ ਦੌਰਾਨ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਸੀ। ਦੁਸ਼ਯੰਤ ਗੌਤਮ ਨੇ ਕਿਹਾ ਕਿ ਜਲੰਧਰ ਲੋਕ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਨੂੰ 18 ਫੀਸਦੀ ਵੋਟਾਂ ਮਿਲਣ ਲਈ ਮੈਂ ਜਨਤਾ ਦਾ ਧੰਨਵਾਦ ਕਰਦਾ ਹਾਂ। ਕਿਉਂਕਿ ਇਹ ਅੰਕੜਾ ਪਿਛਲੀਆਂ ਕਈ ਚੋਣਾਂ ਨਾਲੋਂ ਬਿਹਤਰ ਸੀ। ਅੱਜ ਪੂਰੀ ਦੁਨੀਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰ ਰਹੀ ਹੈ। ਇੱਕ ਤਰ੍ਹਾਂ ਨਾਲ ਸਾਰੇ ਦੇਸ਼ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ, ਪਰ ਸਾਡਾ ਦੇਸ਼ ਇੱਕ ਵੱਡੀ ਅਰਥਵਿਵਸਥਾ ਵਜੋਂ ਉੱਭਰ ਰਿਹਾ ਹੈ।
ਸਾਡੇ ਕੋਲ 2047 ਤੱਕ ਦਾ ਵਿਜ਼ਨ- ਦੁਸ਼ਯੰਤ ਗੌਤਮ
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਦੁਸ਼ਯੰਤ ਗੌਤਮ ਨੇ ਕਿਹਾ ਕਿ ਦੇਸ਼ ਵਿੱਚ ਸਾਡੀਆਂ ਪ੍ਰਾਪਤੀਆਂ ਬਾਰੇ ਦੱਸਣ ਦੀ ਲੋੜ ਨਹੀਂ ਹੈ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹਮੇਸ਼ਾ ਇਹ ਸੋਚਦੇ ਹਨ ਕਿ ਸਾਡੇ ਦੇਸ਼ ਨੂੰ 2047 ਤੱਕ ਕਿਵੇਂ ਮਜ਼ਬੂਤ ਕੀਤਾ ਜਾਵੇ। ਭਾਵੇਂ ਕਿਸੇ ਵੀ ਦੇਸ਼ ਦੀ ਲੜਾਈ ਹੋਵੇ, ਭਾਰਤ ਨੇ ਅੱਗੇ ਆ ਕੇ ਸਖ਼ਤ ਰੁਖ਼ ਅਪਣਾਉਂਦੇ ਹੋਏ ਆਪਣੇ ਵਿਚਾਰ ਪ੍ਰਗਟਾਏ ਹਨ।
केंद्र की मोदी सरकार 3.0 के प्रथम बजट 2024-25 के निमित प्रेस कांफ्रेंस एवं प्रबुद्ध वर्ग सम्मेलन हेतु जालंधर, पंजाब आगमन I@BJP4Punjab pic.twitter.com/BjXuOJ9npa
— Dushyant Kumar Gautam (@dushyanttgautam) July 29, 2024
ਇਹ ਵੀ ਪੜ੍ਹੋ
10 ਸਾਲ ਪਹਿਲਾਂ ਲਾਇਆ ਬੂਟਾ ਅੱਜ ਵੱਡਾ ਰੁੱਖ ਬਣ ਗਿਆ
ਉਨ੍ਹਾਂ ਨੇ ਕਿਹਾ ਕਿ ਭਾਜਪਾ ਦਾ ਜੋ ਬੂਟਾ ਅਸੀਂ 10 ਸਾਲ ਪਹਿਲਾਂ ਲਾਇਆ ਸੀ, ਉਹ ਅੱਜ ਵੱਡਾ ਰੁੱਖ ਬਣ ਗਿਆ ਹੈ। ਸਾਡੀ ਸਰਕਾਰ ਨੇ ਕਿਸਾਨਾਂ ਦੇ ਲੱਖਾਂ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਹਨ। ਸਰਕਾਰ ਕਿਸਾਨਾਂ ਦੀ ਹਰ ਪੱਖੋਂ ਮਦਦ ਕਰ ਰਹੀ ਹੈ। ਸਾਡੀ ਸਰਕਾਰ ਨੇ ਕਿਸਾਨਾਂ ਨੂੰ ਆਧੁਨਿਕ ਬਣਾਉਣ ਲਈ ਵੀ ਕੰਮ ਕੀਤਾ ਹੈ। ਦੁਸ਼ਯੰਤ ਗੌਤਮ ਨੇ ਕਿਹਾ ਕਿ ਸਾਡੀ ਸਰਕਾਰ ਨੇ ਦੇਸ਼ ਵਿੱਚ ਚਾਰ ਕਰੋੜ ਤੋਂ ਵੱਧ ਲੋਕਾਂ ਨੂੰ ਘਰ ਦਿੱਤੇ ਹਨ ਅਤੇ ਤਿੰਨ ਕਰੋੜ ਹੋਰ ਲੋਕਾਂ ਨੂੰ ਘਰ ਦਿੱਤੇ ਜਾਣਗੇ।
ਇਸ ਦੌਰਾਨ ਦੁਸ਼ਯੰਤ ਗੌਤਮ ਨੇ ਵਿਰੋਧੀਆਂ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਅੱਜ ਦਾ ਵਿਰੋਧੀ ਧਿਰ ਸੰਸਦ ‘ਚ ਚਰਚਾ ਨਹੀਂ ਕਰਦਾ, ਬਾਹਰ ਆ ਕੇ ਸਾਰੀਆਂ ਪਾਰਟੀਆਂ ਬਾਰੇ ਬੁਰਾ ਬੋਲਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਿਰੋਧੀ ਧਿਰ ਝੂਠ ਦੀ ਰਾਜਨੀਤੀ ਕਰ ਰਹੀ ਹੈ। ਇਨ੍ਹਾਂ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਸੰਵਿਧਾਨ ਖ਼ਤਰੇ ਵਿੱਚ ਹੈ ਪਰ ਜੇਕਰ ਵਿਰੋਧੀ ਧਿਰ ਸਦਨ ਵਿੱਚ ਕੋਈ ਚਰਚਾ ਨਹੀਂ ਕਰਵਾਉਣਾ ਚਾਹੁੰਦੀ ਤਾਂ ਉਹ ਬਾਹਰ ਚਰਚਾ ਕਰ ਕੇ ਦੋਸ਼ ਲਗਾ ਸਕਦੇ ਹਨ ਕਿਉਂਕਿ ਉਹ ਜਵਾਬ ਨਹੀਂ ਸੁਣਨਾ ਚਾਹੁੰਦੇ।
ਦਿੱਲੀ ਦੇ IAS ਇੰਸਟੀਚਿਊਟ ‘ਚ ਵਾਪਰੀ ਘਟਨਾ ‘ਤੇ ਗੌਤਮ ਨੇ ਕਿਹਾ ਕਿ ਦਿੱਲੀ ਦਾ ਸੀਵਰੇਜ ਸਿਸਟਮ ਖਰਾਬ ਹੈ, ਜਿਸ ਕਾਰਨ ਇਹ ਘਟਨਾ ਵਾਪਰੀ ਹੈ। ਇਹ ਹਾਦਸਾ ਗਲਤ ਨੀਤੀਆਂ ਕਾਰਨ ਵਾਪਰਿਆ ਹੈ।
ਇਹ ਵੀ ਪੜ੍ਹੋ: ਸੁਰਿੰਦਰ ਛਿੰਦਾ ਦੀ ਪਹਿਲੀ ਬਰਸੀ, ਡਾ. ਬਲਜੀਤ ਕੌਰ ਨੇ ਕਿੱਥੇ ਤੁਰ ਗਿਆਂ ਯਾਰਾ ਗੀਤ ਤੇ ਵੀਡਿਓ ਕੀਤਾ ਜਾਰੀ