ਮਹਿਲਾ ਮੋਰਚਾ ਦਾ ਇੰਚਾਰਜ ਪੁਰਸ਼ ਨੂੰ ਬਣਾਉਣ ‘ਤੇ ਭਾਜਪਾ ਘਿਰੀ, AAP ਨੇ ਮਹਿਲਾ ਸਸ਼ਕਤੀਕਰਨ ਦੇ ਦਾਅਵਿਆਂ ‘ਤੇ ਚੁੱਕੇ ਸਵਾਲ
ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਇਸ ਨਿਯੁਕਤੀ ਨੂੰ ਲੈ ਕੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸੋਸ਼ਲ ਮੀਡੀਆ 'ਤੇ ਪਾਰਟੀ ਦੀ ਨਿਯੁਕਤੀਆਂ ਵਾਲੀ ਸੂਚੀ ਸਾਂਝੀ ਕਰਦਿਆਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਤੇ ਮਹਿਲਾ ਰਾਖਵੇਂਕਰਨ ਦੀਆਂ ਗੱਲਾਂ ਕਰਨ ਵਾਲੀ ਭਾਜਪਾ ਦੀ ਅਸਲੀ ਸੋਚ ਉਸ ਦੀਆਂ ਨਿਯੁਕਤੀਆਂ ਤੋਂ ਸਾਫ਼ ਦਿਖਾਈ ਦਿੰਦੀ ਹੈ।
2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਇੱਕ ਨਿਯੁਕਤੀ ਨੂੰ ਲੈ ਕੇ ਸਿਆਸੀ ਮਾਹੌਲ ਗਰਮਾ ਗਿਆ ਹੈ। ਪੰਜਾਬ ਭਾਜਪਾ ਵੱਲੋਂ ਵੱਖ-ਵੱਖ ਮੋਰਚਿਆਂ ਦੇ ਇੰਚਾਰਜਾਂ ਦੀ ਜਾਰੀ ਕੀਤੀ ਸੂਚੀ ‘ਚ ਮਹਿਲਾ ਮੋਰਚਾ ਦੀ ਜ਼ਿੰਮੇਵਾਰੀ ਪੁਰਸ਼ ਆਗੂ ਅਨਿਲ ਸਰੀਨ ਨੂੰ ਸੌਂਪੇ ਜਾਣ ‘ਤੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਹਨ।
ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਇਸ ਨਿਯੁਕਤੀ ਨੂੰ ਲੈ ਕੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਪਾਰਟੀ ਦੀ ਨਿਯੁਕਤੀਆਂ ਵਾਲੀ ਸੂਚੀ ਸਾਂਝੀ ਕਰਦਿਆਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਤੇ ਮਹਿਲਾ ਰਾਖਵੇਂਕਰਨ ਦੀਆਂ ਗੱਲਾਂ ਕਰਨ ਵਾਲੀ ਭਾਜਪਾ ਦੀ ਅਸਲੀ ਸੋਚ ਉਸ ਦੀਆਂ ਨਿਯੁਕਤੀਆਂ ਤੋਂ ਸਾਫ਼ ਦਿਖਾਈ ਦਿੰਦੀ ਹੈ।
ਨੀਲ ਗਰਗ ਨੇ ਸਵਾਲ ਕੀਤਾ ਕਿ ਜਦੋਂ ਪਾਰਟੀ ਆਪਣੇ ਮਹਿਲਾ ਮੋਰਚੇ ਦੀ ਅਗਵਾਈ ਲਈ ਵੀ ਕਿਸੇ ਮਹਿਲਾ ਆਗੂ ਨੂੰ ਜ਼ਿੰਮੇਵਾਰੀ ਨਹੀਂ ਸੌਂਪ ਰਹੀ ਤਾਂ ਫਿਰ ਮਹਿਲਾ ਸਸ਼ਕਤੀਕਰਨ ਦੇ ਦਾਅਵਿਆਂ ਦਾ ਕੀ ਮਤਲਬ ਹੈ?
ਉਨ੍ਹਾਂ ਕਿਹਾ ਕਿ ਮਹਿਲਾਵਾਂ ਦੇ ਹੱਕਾਂ ਦੀ ਗੱਲ ਕਰਨਾ ਤਾਂ ਸੌਖਾ ਹੈ, ਪਰ ਅਸਲ ਸਸ਼ਕਤੀਕਰਨ ਉਦੋਂ ਹੁੰਦਾ ਹੈ ਜਦੋਂ ਔਰਤਾਂ ਨੂੰ ਅੱਗੇ ਆਉਣ, ਸੰਗਠਨ ਦੀ ਅਗਵਾਈ ਕਰਨ ਅਤੇ ਅਹਿਮ ਫੈਸਲੇ ਲੈਣ ਦਾ ਮੌਕਾ ਦਿੱਤਾ ਜਾਵੇ।
ਇਹ ਵੀ ਪੜ੍ਹੋ
ਭਾਜਪਾ ਨੇ ਕਿਹੜੇ ਆਗੂਆਂ ਨੂੰ ਸੌਂਪੀ ਜ਼ਿੰਮੇਵਾਰੀ?
ਭਾਜਪਾ ਵੱਲੋਂ 28 ਨਵੰਬਰ ਨੂੰ ਵੱਖ-ਵੱਖ ਮੋਰਚਿਆਂ ਦੇ ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਇਸ ‘ਚ ਅਨਿਲ ਸਰੀਨ ਨੂੰ ਮਹਿਲਾ ਮੋਰਚਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੂਚੀ ‘ਚ ਇਸ ਤੋਂ ਇਲਾਵਾ ਹੋਰ ਨਿਯੁਕਤੀਆਂ ਬਾਰੇ ਵੀ ਵੇਰਵੇ ਸਾਂਝੇ ਕੀਤੇ ਗਏ ਹਨ।
- ਐਸ ਪਰਮਿੰਦਰ ਬਰਾੜ- ਯੁਵਾ ਮੋਰਚਾ
- ਅਨਿਲ ਸਰੀਨ- ਮਹਿਲਾ ਮੋਰਚਾ
- ਜੀਵਨ ਗਰਗ- ਕਿਸਾਨ ਮੋਰਚਾ
- ਰਜਨੀਸ਼ ਧੀਮਾਨ- ਐਸ.ਸੀ. ਮੋਰਚਾ
- ਰਾਜੇਸ਼ ਬਾਘਾ- ਓ.ਬੀ.ਸੀ. ਮੋਰਚਾ
- ਰਾਕੇਸ਼ ਰਾਠੌੜ- ਘੱਟ ਗਿਣਤੀ ਮੋਰਚਾ
ਭਾਜਪਾ ਵੱਲੋਂ ਅਜੇ ਤੱਕ ਕੋਈ ਜਵਾਬ ਨਹੀਂ
ਇਹ ਮਾਮਲਾ ਸਿਆਸੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਹਾਲਾਂਕਿ, ਇਸ ਵਿਵਾਦ ‘ਤੇ ਭਾਜਪਾ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਮਹਿਲਾਵਾਂ ਦੀ ਨੁਮਾਇੰਦਗੀ ਤੇ ਪਾਰਟੀ ਸੰਗਠਨਾਂ ‘ਚ ਉਨ੍ਹਾਂ ਦੀ ਭੂਮਿਕਾ ਸਿਆਸੀ ਬਹਿਸ ਦਾ ਹਿੱਸਾ ਬਣ ਗਿਆ ਹੈ।
