AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਮਜੀਠੀਆ, ਕੀਤਾ ਸ਼ੁਕਰਾਨਾ ਤੇ ਭਾਂਡੇ ਮਾਂਜਣ ਦੀ ਨਿਭਾਈ ਸੇਵਾ

ਬਿਕਰਮ ਮਜੀਠੀਆ ਨੇ ਕਿਹਾ ਕਿ ਜਿਸ ਦਿਨ ਤੋਂ ਉਹ ਜੇਲ੍ਹ ਅੰਦਰ ਗਏ ਸਨ, ਗੁਰੂ ਸਾਹਿਬ ਨੇ ਉਨ੍ਹਾਂ 'ਤੇ ਅਪਾਰ ਕਿਰਪਾ ਰੱਖੀ। ਉਨ੍ਹਾਂ ਕਿਹਾ, "ਮਾਲਕ ਨੇ ਮੇਰੇ ਤੋਂ ਬਹੁਤ ਸੇਵਾ ਤੇ ਨਿਤਨੇਮ ਕਰਵਾਇਆ। ਗੁਰੂ ਦੀ ਓਟ ਅਤੇ ਕਰੋੜਾਂ ਲੋਕਾਂ ਦੀਆਂ ਅਰਦਾਸਾਂ ਸਦਕਾ ਅੱਜ ਮੈਂ ਚੜ੍ਹਦੀ ਕਲਾ ਵਿੱਚ ਬਾਹਰ ਆਇਆ ਹਾਂ।" ਉਨ੍ਹਾਂ ਖਾਸ ਤੌਰ 'ਤੇ ਉਨ੍ਹਾਂ ਮਾਵਾਂ-ਭੈਣਾਂ ਦਾ ਧੰਨਵਾਦ ਕੀ,ਤਾ ਜਿਨ੍ਹਾਂ ਨੇ ਉਨ੍ਹਾਂ ਦੀ ਰਿਹਾਈ ਲਈ ਪਾਠ ਅਤੇ ਅਰਦਾਸਾਂ ਕੀਤੀਆਂ ਸਨ।

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਮਜੀਠੀਆ, ਕੀਤਾ ਸ਼ੁਕਰਾਨਾ ਤੇ ਭਾਂਡੇ ਮਾਂਜਣ ਦੀ ਨਿਭਾਈ ਸੇਵਾ
lalit-sharma
| Updated On: 10 Feb 2026 09:11 AM IST

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਉਹ ਗੁਰੂ ਘਰ ਸ਼ੁਕਰਾਨਾ ਕਰਨ ਪੁੱਜੇ। ਮਜੀਠੀਆ ਨੇ ਇੱਥੇ ਇਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਤੇ ਮਨੁੱਖਤਾ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਪਣੀ ਜੇਲ੍ਹ ਯਾਤਰਾ ਦੌਰਾਨ ਗੁਰੂ ਸਾਹਿਬ ਦੀ ਰਹਿਮਤ ਦਾ ਜ਼ਿਕਰ ਕੀਤਾ।

ਬਿਕਰਮ ਮਜੀਠੀਆ ਨੇ ਕਿਹਾ ਕਿ ਜਿਸ ਦਿਨ ਤੋਂ ਉਹ ਜੇਲ੍ਹ ਅੰਦਰ ਗਏ ਸਨ, ਗੁਰੂ ਸਾਹਿਬ ਨੇ ਉਨ੍ਹਾਂ ‘ਤੇ ਅਪਾਰ ਕਿਰਪਾ ਰੱਖੀ। ਉਨ੍ਹਾਂ ਕਿਹਾ, “ਮਾਲਕ ਨੇ ਮੇਰੇ ਤੋਂ ਬਹੁਤ ਸੇਵਾ ਤੇ ਨਿਤਨੇਮ ਕਰਵਾਇਆ। ਗੁਰੂ ਦੀ ਓਟ ਅਤੇ ਕਰੋੜਾਂ ਲੋਕਾਂ ਦੀਆਂ ਅਰਦਾਸਾਂ ਸਦਕਾ ਅੱਜ ਮੈਂ ਚੜ੍ਹਦੀ ਕਲਾ ਵਿੱਚ ਬਾਹਰ ਆਇਆ ਹਾਂ।” ਉਨ੍ਹਾਂ ਖਾਸ ਤੌਰ ‘ਤੇ ਉਨ੍ਹਾਂ ਮਾਵਾਂ-ਭੈਣਾਂ ਦਾ ਧੰਨਵਾਦ ਕੀ,ਤਾ ਜਿਨ੍ਹਾਂ ਨੇ ਉਨ੍ਹਾਂ ਦੀ ਰਿਹਾਈ ਲਈ ਪਾਠ ਅਤੇ ਅਰਦਾਸਾਂ ਕੀਤੀਆਂ ਸਨ।

ਆਪਣੇ ਅਗਲੇ ਰਾਜਨੀਤਿਕ ਕਦਮਾਂ ਬਾਰੇ ਸਪੱਸ਼ਟ ਕਰਦਿਆਂ ਮਜੀਠੀਆ ਨੇ ਕਿਹਾ ਕਿ ਉਹ ਜੇਲ੍ਹ ਅੰਦਰ ਵੀ ਐਕਟਿਵ ਸਨ ਤੇ ਹੁਣ ਬਾਹਰ ਰਹਿ ਕੇ ‘ਰਿਐਕਟਿਵ ਪੋਲੀਟਿਕਸ’ ਕਰਨਗੇ। ਮਜੀਠੀਆ ਨੇ ਕਿਹਾ ਕਿ ਉਹ ਹਾਲੇ ਸ਼ੁਕਰਾਨੇ ਦੇ ਦੌਰ ‘ਚ ਹਨ ਤੇ ਆਉਣ ਵਾਲੇ ਦਿਨਾਂ ‘ਚ ਸ਼ਹੀਦਾਂ ਸਾਹਿਬ ਤੇ ਬਾਬਾ ਬਕਾਲਾ ਸਾਹਿਬ ਵਿਖੇ ਵੀ ਨਤਮਸਤਕ ਹੋਣਗੇ।

ਅਕਾਲੀ ਦਲ ਦੀ ਇਕਜੁੱਟਤਾ ਤੇ ਜ਼ੋਰ

ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਬਿਕਰਮ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਇਕੱਠਾ ਕਰਨ ਦਾ ਵੱਡਾ ਬਿਆਨ ਦਿੱਤਾ। ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪਾਰਟੀ ਨੂੰ ਇਕਜੁੱਟ ਕਰਨ ਲਈ ਉਨ੍ਹਾਂ ਨੂੰ ਦੂਜੇ ਗਰੁੱਪ ਦੇ ਨੇਤਾਵਾਂ ਕੋਲ ਨੰਗੇ ਪੈਰੀਂ ਵੀ ਜਾਣਾ ਪਿਆ, ਤਾਂ ਉਹ ਜ਼ਰੂਰ ਜਾਣਗੇ।

ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇਹ ਸਭ ਰਾਜਨੀਤੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਹਿੱਤਾਂ ਲਈ ਕੰਮ ਕਰਨਗੇ। ਮਜੀਠੀਆ ਨੇ ਦੱਸਿਆ ਕਿ ਜਦੋਂ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੂੰ ਜੇਲ੍ਹ ‘ਚ ਮਿਲਣ ਆਏ ਸਨ, ਤਾਂ ਉਨ੍ਹਾਂ ਨੇ ਵੀ ਇਸ ਏਕਤਾ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ ਕਿਹਾ ਸੀ। ਹਾਲਾਂਕਿ, ਆਪ ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਤੇ ਤੰਜ ਕਸਦਿਆਂ ਕਿਹਾ ਸੀ ਕਿ ਪਹਿਲਾਂ ਜੀਜਾ-ਸਾਲਾ (ਸੁਖਬੀਰ ਬਾਦਲ ਤੇ ਮਜੀਠੀਆ) ਖ਼ੁਦ ਤਾਂ ਇਕੱਠੇ ਹੋ ਜਾਣ।

Follow Us
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ......
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ...
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ...
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ...
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...