ਫਗਵਾੜਾ ਦੇ ਜੀ ਟੀ ਰੋਡ ਤੇ ਵੱਡਾ ਹਾਦਸਾ, ਖੜੇ ਟਰੱਕ ਦੇ ਵਿੱਚ ਵੱਜੀ ਟਾਟਾ 407

Published: 

25 Jan 2023 15:00 PM

ਪੁਲਿਸ ਵਲੋਂ ਡਰਾਈਵਰ ਨੂੰ ਜ਼ਖਮੀ ਹਾਲਤ ਚ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ। ਜਿੱਥੇ ਜਖਮੀ ਦੀ ਪਛਾਣ ਮਨੀਸ਼ ਯਾਦਵ ਵਜੋਂ ਹੋਈ ਹੈ।

ਫਗਵਾੜਾ ਦੇ ਜੀ ਟੀ ਰੋਡ ਤੇ ਵੱਡਾ ਹਾਦਸਾ, ਖੜੇ ਟਰੱਕ ਦੇ ਵਿੱਚ ਵੱਜੀ ਟਾਟਾ 407
Follow Us On

ਫਗਵਾੜਾ- ਜਲੰਧਰ ਜੀ ਟੀ ਰੋਡ ਸ਼ੂਗਰ ਮਿੱਲ ਪੁੱਲ ਉਪਰ ਦੇਰ ਰਾਤ ਉਸ ਵੇਲੇ ਭਿਆਨਕ ਸੜਕੀ ਹਾਦਸਾ ਹੋ ਗਿਆ ਜਦੋਂ ਰੋਡ ਤੇ ਜਾ ਰਹੇ ਇਕ ਟਰੱਕ ਨੂੰ ਪਿੱਛਿਓਂ ਆ ਰਹੀ ਟਾਟਾ 407 ਨੇ ਜਬਰਦਸਤ ਟੱਕਰ ਮਾਰ ਦਿੱਤੀ। ਜਿਸ ਕਾਰਨ ਟਾਟਾ 407 ਦਾ ਡਰਾਈਵਰ ਬੁਰੀ ਤਰਾਂ ਗੱਡੀ ਚ ਫਸ ਗਿਆ ਹਾਦਸੇ ਦੀ ਸੂਚਨਾ ਮਿਲਦੇ ਸਾਰ ਐੱਸਐੱਚਓ ਥਾਣਾ ਸਿਟੀ ਅਮਨਦੀਪ ਨਾਹਰ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ ਅਤੇ ਲੋਕਾਂ ਦੀ ਮਦਦ ਨਾਲ ਡਰਾਈਵਰ ਨੂੰ ਗੱਡੀ ਵਿਚੋਂ ਬਾਹਰ ਕੱਢਿਆ ਗਿਆ। ਪੁਲਿਸ ਵਲੋਂ ਡਰਾਈਵਰ ਨੂੰ ਜ਼ਖਮੀ ਹਾਲਤ ਚ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ। ਜਿੱਥੇ ਜਖਮੀ ਦੀ ਪਛਾਣ ਮਨੀਸ਼ ਯਾਦਵ ਵਜੋਂ ਹੋਈ ਹੈ

ਨੀਂਦ ਦੀ ਝੋਕ ਲੱਗਣ ਦੇ ਨਾਲ ਹੋਇਆ ਹਾਦਸਾ

ਹਾਦਸੇ ਸਬੰਧੀ ਜਾਣਕਾਰੀ ਦਿੰਦਿਆ ਮਨੀਸ਼ ਯਾਦਵ ਨੇ ਦਸਿਆ ਕਿ ਉਸ ਨੂੰ ਗੱਡੀ ਚਲਾਉਂਦੇ ਸਮੇਂ ਨੀਂਦ ਆ ਗਈ ਜਿਸ ਕਾਰਨ ਇਹ ਹਾਦਸਾ ਹੋ ਗਿਆ ।ਐੱਸ ਐੱਚ ਓ ਸਿਟੀ ਦਾ ਉਕਤ ਵਿਅਕਤੀ ਵਲੋਂ ਧੰਨਵਾਦ ਕਰਦਿਆਂ ਕਿਹਾ ਕਿ ਅਗਰ ਪੁਲਿਸ ਮੌਕੇ ਤੇ ਪਹੁੰਚ ਕੇ ਉਸ ਦੀ ਮਦਦ ਨਾ ਕਰਦੀ ਤਾਂ ਹੋਰ ਵੀ ਜਿਆਦਾ ਨੁਕਸਾਨ ਹੋ ਸਕਦਾ ਸੀ ।

ਮਾਮਲੇ ਦੀ ਅਗਲੀ ਕਾਰਵਾਈ ਨੂੰ ਕਰ ਦਿੱਤਾ ਗਿਆ ਹੈ ਸ਼ੁਰੂ

ਇਸ ਸਬੰਧੀ ਗੱਲਬਾਤ ਕਰਦਿਆ ਐੱਸ ਐੱਚ ਓ ਨੇ ਦਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ੂਗਰ ਮਿੱਲ ਪੁਲ ਉਪਰ ਐਕਸੀਡੈਂਟ ਹੋ ਗਿਆ ।ਜਦੋਂ ਉਨ੍ਹਾਂ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚਕੇ ਦੇਖਿਆ ਤਾਂ ਡਰਾਈਵਰ ਦੀਆਂ ਲੱਤਾਂ ਗੱਡੀ ਵੀ ਬੁਰੀ ਤਰਾਂ ਫਸੀਆਂ ਹੋਈਆਂ ਸਨ। ਜਿਸ ਨੂੰ ਪੁਲਿਸ ਵਲੋਂ ਲੋਕਾਂ ਦੀ ਮਦਦ ਨਾਲ ਗੱਡੀ ਚੋ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਵਲੋਂ ਮਾਮਲੇ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।