ਇੱਕ ਮੌਕਾ ਦਿੰਦੀ, ਮੈਂ ਪਹਿਲਾਂ ਵਰਗਾ ਬਣ ਜਾਣਾ ਸੀ…ਵਿਆਹ ਤੋਂ ਇਨਕਾਰ ਕਰਨ ਦੇ ਪ੍ਰੇਮੀ ਨੇ ਕੀਤੀ ਖੁਦਕੁਸ਼ੀ

Updated On: 

19 Nov 2025 15:22 PM IST

Jalandhar Suicide Case: ਤਕ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਲੜਕੀ ਤੇ ਉਸ ਦੇ ਪਰਿਵਾਰ ਵੱਲੋਂ ਲਗਾਤਾਰ ਪਰੇਸ਼ਾਨੀ ਤੇ ਵਿਆਹ ਤੋਂ ਇਨਕਾਰ ਨੇ ਨੌਜਵਾਨ ਨੂੰ ਇਸ ਭਿਆਨਕ ਕਦਮ ਵੱਲ ਧੱਕ ਦਿੱਤਾ। ਨੌਜਵਾਨ ਨੇ ਆਪਣੀ ਮੌਤ ਤੋਂ ਪਹਿਲਾਂ ਛੇ ਵੀਡੀਓ ਵੀ ਬਣਾਏ, ਜਿਸ 'ਚ ਉਸ ਨੇ ਕਿਹਾ- ਮੰਨ ਤਾਂ ਨਹੀਂ ਕਰਦਾ ਪਿਆ, ਪਰ ਹੋਰ ਕੁੱਝ ਨਹੀਂ ਕਰ ਸਕਦਾ। ਅਮਨਦੀਪ ਨੇ ਕਿਹਾ ਤੂੰ ਟੈਂਸ਼ਨ ਨਾ ਲੈ, ਮੈਂ ਰੋਦਾਂ ਨਹੀਂ, ਮੈਂ ਸਹੁਰਿਆਂ ਨੂੰ ਰਵਾ ਕੇ ਜਾਵਾਂਗਾ।

ਇੱਕ ਮੌਕਾ ਦਿੰਦੀ, ਮੈਂ ਪਹਿਲਾਂ ਵਰਗਾ ਬਣ ਜਾਣਾ ਸੀ...ਵਿਆਹ ਤੋਂ ਇਨਕਾਰ ਕਰਨ ਦੇ ਪ੍ਰੇਮੀ ਨੇ ਕੀਤੀ ਖੁਦਕੁਸ਼ੀ

ਵਿਆਰ ਤੋਂ ਇਨਕਾਰ ਕਰਨ ਤੇ ਪ੍ਰੇਮੀ ਨੇ ਲਿਆ ਫਾਹਾ

Follow Us On

ਜਲੰਧਰ ਦੇ ਭਾਰਗਵ ਕੈਂਪ ਦੇ ਰਹਿਣ ਵਾਲੇ ਨੌਜਵਾਨ ਅਮਨਦੀਪ ਨੇ ਆਪਣੀ ਪ੍ਰੇਮਿਕਾ ਦੇ ਵਿਆਹ ਤੋਂ ਇਨਕਾਰ ਕਰਨ ਤੋਂ ਦੁਖੀ ਹੋ ਕੇ ਆਪਣੇ ਆਪ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਲੜਕੀ ਤੇ ਉਸ ਦੇ ਪਰਿਵਾਰ ਵੱਲੋਂ ਲਗਾਤਾਰ ਪਰੇਸ਼ਾਨੀ ਤੇ ਵਿਆਹ ਤੋਂ ਇਨਕਾਰ ਨੇ ਨੌਜਵਾਨ ਨੂੰ ਇਸ ਭਿਆਨਕ ਕਦਮ ਵੱਲ ਧੱਕ ਦਿੱਤਾ। ਨੌਜਵਾਨ ਨੇ ਆਪਣੀ ਮੌਤ ਤੋਂ ਪਹਿਲਾਂ ਛੇ ਵੀਡੀਓ ਵੀ ਬਣਾਏ, ਜਿਸ ‘ਚ ਉਸ ਨੇ ਕਿਹਾ- ਮੰਨ ਤਾਂ ਨਹੀਂ ਕਰਦਾ ਪਿਆ, ਪਰ ਹੋਰ ਕੁੱਝ ਨਹੀਂ ਕਰ ਸਕਦਾ। ਅਮਨਦੀਪ ਨੇ ਕਿਹਾ ਤੂੰ ਟੈਂਸ਼ਨ ਨਾ ਲੈ, ਮੈਂ ਰੋਦਾਂ ਨਹੀਂ, ਮੈਂ ਸਹੁਰਿਆਂ ਨੂੰ ਰਵਾ ਕੇ ਜਾਵਾਂਗਾ।

ਮ੍ਰਿਤਕ ਦੀ ਮਾਂ ਨੇ ਲਗਾਏ ਇਲਜ਼ਾਮ

ਮ੍ਰਿਤਕ ਦੀ ਮਾਂ ਨੇ ਇਲਜ਼ਾਮ ਲਗਾਇਆ ਕਿ ਉਸ ਦਾ ਪੁੱਤਰ ਦੋ ਸਾਲਾਂ ਤੋਂ ਇੱਕ ਲੜਕੀ ਨਾਲ ਪ੍ਰੇਮ ਸਬੰਧਾਂ ‘ਚ ਸੀ। ਲੜਕੀ ਦਾ ਘਰ ਵੀ ਭਾਰਗਵ ਕੈਂਪ ‘ਚ ਹੈ। ਪਰਿਵਾਰ ਨੇ ਇਸ ਰਿਸ਼ਤੇ ਨੂੰ ਮਨਜ਼ੂਰੀ ਦੇ ਦਿੱਤੀ ਤੇ ਲਗਭਗ ਦੋ ਸਾਲ ਪਹਿਲਾਂ ਜਲੰਧਰ ਦੇ ਹੋਟਲ ਡਾਊਨਟਾਊਨ ‘ਚ ਉਨ੍ਹਾਂ ਦੀ ਮੰਗਣੀ ਕਰਵਾਈ। ਉਸ ਸਮੇਂ, ਕੁੜੀ ਦੇ ਪਰਿਵਾਰ ਨੇ ਮੁੰਡੇ ਦੀ ਛੋਟੀ ਉਮਰ ਦਾ ਹਵਾਲਾ ਦਿੰਦੇ ਹੋਏ ਵਿਆਹ ਨੂੰ ਪੰਜ ਸਾਲ ਬਾਅਦ ਕਰਵਾਉਣ ਲਈ ਕਿਹਾ, ਜਿਸ ‘ਤੇ ਮੁੰਡੇ ਦਾ ਪਰਿਵਾਰ ਸਹਿਮਤ ਹੋ ਗਿਆ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਮੰਗਣੀ ਤੋਂ ਬਾਅਦ ਲੜਕੀ ਉਨ੍ਹਾਂ ਦੇ ਘਰ ਆਉਂਦੀ ਰਹਿੰਦੀ ਸੀ ਤੇ ਦੋਵੇਂ ਫ਼ੋਨ ਤੇ ਗੱਲਬਾਤ ਰਾਹੀਂ ਗੱਲਬਾਤ ਕਰਦੇ ਰਹਿੰਦੇ ਸਨ।

ਹਾਲਾਂਕਿ, ਇੱਕ ਮਹੀਨਾ ਪਹਿਲਾਂ ਲੜਕੀ ਨੇ ਅਚਾਨਕ ਗੱਲ ਕਰਨੀ ਬੰਦ ਕਰ ਦਿੱਤੀ, ਜਿਸ ਕਾਰਨ ਨੌਜਵਾਨ ਮਾਨਸਿਕ ਤਣਾਅ ‘ਚ ਆ ਗਿਆ। ਜਦੋਂ ਮ੍ਰਿਤਕ ਦੀ ਭੈਣ ਤੇ ਮਾਂ, ਲੜਕੀ ਦੇ ਘਰ ਉਸ ਨਾਲ ਗੱਲ ਕਰਨ ਗਈਆਂ ਤਾਂ ਉਨ੍ਹਾਂ ਨਾਲ ਕਥਿਤ ਤੌਰ ‘ਤੇ ਬਦਸਲੂਕੀ ਕੀਤੀ ਗਈ ਤੇ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ।

ਇਸ ਪੂਰੀ ਘਟਨਾ ਤੋਂ ਬਾਅਦ ਲੜਕਾ ਤਣਾਅ ‘ਚ ਆ ਗਿਆ ਤੇ ਉਸ ਨੇ ਖੁਦਕੁਸ਼ੀ ਕਰ ਲਈ। ਭਾਰਗਵ ਕੈਂਪ ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਪੱਖੇ ਨਾਲ ਲਟਕਦੇ ਨੌਜਵਾਨ ਨੂੰ ਹੇਠਾਂ ਉਤਾਰਿਆ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਜਾਂਚ ਅਧਿਕਾਰੀ ਪ੍ਰਵੀਨ ਕੁਮਾਰ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਅਮਨਦੀਪ ਨੇ ਵੀਡੀਓ ‘ਚ ਕੀ ਕਿਹਾ?

ਅਮਨਦੀਪ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਛੇਹ ਵੀਡੀਓ ਬਣਾਈਆਂ। ਉਸ ‘ਚ ਉਹ ਕਹਿ ਰਿਹਾ ਹੈ ਕਿ ਤੈਨੂੰ ਭਵਿੱਖ ਲਈ ਵਧਾਈਆਂ। ਕੀ ਪਤਾ ਵੀਡੀਓ ਤੇਰੇ ਤੱਕ ਨਹੀਂ ਪਹੁੰਚੇ। ਬੁਲੇਟ ਘਰ ‘ਚ ਰਹਿ ਜਾਵੇਗਾ, ਕੋਈ ਚਲਾਨ ਵਾਲਾ ਨਹੀਂ ਰਹੇਗਾ। ਅੱਜ ਤੀਜਾ ਦਿਨ ਹੈ, ਮੈਂ ਕੁੱਝ ਵੀ ਨਹੀਂ ਖਾਧਾ, ਤੂੰ ਪੁੱਛਿਆ ਕੀ ਤੇਰਾ ਕੀ ਹਾਲ ਹੈ? ਤੇਰਾ ਭਵਿੱਖ ਜ਼ਿਆਦਾ ਜ਼ਰੂਰੀ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਕੀ ਕਰਾਂ। ਮੇਰੇ ‘ਚ ਪੱਖੇ ਨਾਲ ਲਟਕਣ ਦੀ ਹਿੰਮਤ ਵੀ ਨਹੀਂ ਹੈ। ਮੈਂ ਤੈਨੂੰ ਬਹੁਤ ਕਲਪਾਇਆ ਤੇ ਰਵਾਇਆ। ਜੇ ਤੂੰ ਮੈਨੂੰ ਇੱਕ ਆਖਰੀ ਮੌਕਾ ਦਿੰਦੀ, ਤਾਂ ਮੈਂ ਪਹਿਲੇ ਵਰਗਾ ਹੋ ਜਾਂਦਾ।

ਅਮਨਦੀਪ ਅੱਗੇ ਕਹਿੰਦਾ ਹੈ ਪਰ ਕਹਿ ਦੇ ਕੋਈ ਤੀਜ਼ਾ ਆ ਕਿਹਾ ਸਾਡੇ ਵਿਚਕਾਰ। ਮੈਂ ਤੁਹਾਨੂੰ ਬਹੁਤ ਰੋਕਿਆ ਸਮਝਾਇਆ। 20 ਦਿਨ ਹੋ ਗਏ ਹਨ ਤੇਰੇ ਨਾਲ ਗੱਲ ਨਹੀਂ ਹੋਈ। ਪਰ ਤੇਰੀ ਟੈਂਸ਼ਨ ਖ਼ਤਮ ਹੋ ਚੱਲੀ। ਸੋਖਾ ਨਹੀਂ ਹੈ ਮਰਨਾ, ਮੈਨੂੰ ਜ਼ਹਿਰ ਨਹੀਂ ਮਿਲਿਆ, ਕਿਤੋਂ ਲਿਆ ਦੇ, ਇਹ ਸਭ ਤੋਂ ਵਧੀਆ ਤਰੀਕਾ ਹੈ। ਮੇਰੇ ‘ਚ ਮਰਨ ਦੀ ਹਿੰਮਤ ਨਹੀਂ ਹੈ, ਮੈਨੂੰ ਸਮਝ ਨਹੀਂ ਆ ਰਹੀ। ਮੈਨੂੰ ਦੁੱਖ ਹੈ ਕਿ ਤੂੰ ਮੇਰੇ ਨਾਲ ਆਖਿਰੀ ਵਾਰ ਗੱਲ ਨਹੀਂ ਕੀਤੀ। ਤੇਰੀ ਮੰਮੀ, ਤੇਰੇ ਕਰਕੇ ਘਰ ਦਾ ਮੰਡਾ ਚੱਲਾ। ਦੋ ਦਿਨ ਰੋਣਾ ਸਾਰਿਆਂ ਨੇ ਫਿਰ ਭੁੱਲ ਜਾਣਾ, ਫਿਰ ਯਾਂਦਾ ‘ਚ ਰਹਾਂਗਾ।

Follow Us
Related Stories
ਪੰਜਾਬ ‘ਚ ਠੇਕਿਆਂ ‘ਚ ਵੇਚੀ ਜਾ ਰਹੀ ਸੀ ਐਕਸਪਾਇਰੀ ਸ਼ਰਾਬ! ਸ਼ਿਕਾਇਤਾਂ ਤੋਂ ਬਾਅਦ ਹਰਕਤ ‘ਚ ਆਇਆ ਆਬਕਾਰੀ ਵਿਭਾਗ
ਭਾਜਪਾ ਆਗੂ ਜਗਮੋਹਨ ਰਾਜੂ ਦੇ ਪੋਸਟਰਾਂ ‘ਤੇ ਭੜਕੇ ਗਿਆਨੀ ਰਘਬੀਰ ਸਿੰਘ, ਗੰਦੀਆਂ ਥਾਵਾਂ ‘ਤੇ ਪਵਿੱਤਰ ਤਸਵੀਰਾਂ ਲਾਉਣ ਨੂੰ ਦੱਸਿਆ ਬੇਅਦਬੀ
ਪੰਜਾਬ ਸਰਕਾਰ ਭਰੇਗੀ 17,000 ਅਸਾਮੀਆਂ , ਗੋਦ ਲੈਣ ਦੀ ਪ੍ਰਕਿਰਿਆ ਸੌਖੀ, ਐਸਿਡ ਅਟੈਕ ਪੀੜਤਾਂ ਦੀ ਪੈਨਸ਼ਨ ਵਧਾਈ
ਪੰਜਾਬ ਦੀ ਧਰਤੀ ਤੋਂ ਸਤਿਕਾਰ ਦੇ ਰੰਗ, ਹੋਲੀ ‘ਤੇ ਸ਼ਹੀਦਾਂ ਨੂੰ ਯਾਦ ਕਰੋ… ‘AAP’ MP ਡਾ. ਅਸ਼ੋਕ ਮਿੱਤਲ ਦੀ ਭਾਵੁਕ ਅਪੀਲ
ਟੂਰਿਸਟ ਵੀਜ਼ਿਆਂ ‘ਤੇ ਗਏ ਕਈ ਪੰਜਾਬੀ ਦੁਬਈ ਵਿੱਚ ਫਸੇ , ਖਤਮ ਹੋ ਰਹੀ ਮਿਆਦ ਅਤੇ ਪੈਸੇ, ਹੈਲਪਲਾਈਨ ਤੇ ਲਗਾਤਾਰ ਆ ਰਹੇ ਫੋਨ
ਜਲੰਧਰ ਦੀ ਵਿਦਿਆਰਥਣ ਸੂਸਾਈਡ ਮਾਮਲੇ ਵਿੱਚ ਟੀਚਰ ਤੇ FIR ਦਰਜ, ਪਰਿਵਾਰ ਨੇ ਸਕੂਲ ‘ਚ ਕੀਤਾ ਰੋਸ ਪ੍ਰਦਰਸ਼ਨ