Dera Bhaini Sahib News : ਬੁੱਢੇ ਨਾਲੇ ਦੀ ਗੰਦਗੀ ਲਈ ਡੇਅਰੀਆ ਦਾ ਕੂੜਾ ਮੁੱਖ ਵਜ੍ਹਾ : ਉਦੇ ਸਿੰਘ
Ludhiana News : ਸਤਿਗੁਰੂ ਉਦੇ ਸਿੰਘ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਗੁਰੂ ਸਾਹਿਬਾਨਾਂ ਦਾ ਦਿੱਤਾ ਪ੍ਰਸਾਦ ਹੈ। ਤੁਸੀਂ ਭਾਵੇਂ ਕਿਸੇ ਵੀ ਅਹੁਦੇ ਤੇ ਨਿਯੁਕਤ ਹੋਵੋ, ਪਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਕਦੇ ਵੀ ਨਾ ਭੁੱਲੋ।
ਲੁਧਿਆਣਾ : ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿਖੇ ਹੋ ਰਹੇ ਸੰਗੀਤ ਸੰਮੇਲਨ ਚ ਪਹੁੰਚੇ ਡੇਰਾ ਭੈਣੀ ਸਾਹਿਬ ਦੇ ਮੁਖੀ ਸਤਿਗੁਰੂ ਉਦੇ ਸਿੰਘ (Satguru Uday Singh) ਵੱਲੋਂ ਜਿੱਥੇ ਸੰਮੇਲਨ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਤਾਂ ਉੱਥੇ ਹੀ ਮੁੱਖ ਮੰਤਰੀ ਵੱਲੋਂ ਕੀਤੇ ਗਏ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਉਦਘਾਟਨ ਨੂੰ ਲੈ ਕੇ ਵੀ ਵਿਸਥਾਰ ਨਾਲ ਗੱਲ ਕੀਤੀ ਗਈ। ਉਨ੍ਹਾਂ ਸਰਕਾਰ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇੰਡਸਟਰੀ ਵੱਲੋਂ ਵੀ ਤਿੰਨ ਵਾਟਰ ਟਰੀਟਮੈਂਟ ਪਲਾਂਟ ਲਗਾਏ ਗਏ ਹਨ ਜਿਸ ਨੂੰ ਸਰਕਾਰ ਨੂੰ ਖੁਦ ਮੋਨੀਟਰ ਕਰਨਾ ਚਾਹੀਦਾ ਹੈ।
ਪਲਾਂਟ ਨੂੰ ਚੰਗੇ ਤੌਰ ਤੇ ਮੋਨੀਟਰ ਕਰਨ ਦੀ ਲੋੜ
ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਉਨ੍ਹਾਂ ਨੂੰ ਸਰਕਾਰ ਨੇ ਸਪੈਸ਼ਲ ਟਾਸਕ ਫੋਰਸ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ ਜਿਸ ਵਿੱਚ ਬੁੱਢੇ ਨਾਲੇ ਦੀ ਸਾਫ਼-ਸਫ਼ਾਈ ਅਤੇ ਇਸ ਦੇ ਪਾਣੀ ਨੂੰ ਸਾਫ ਕਰਨ ਸਬੰਧੀ ਬਣਾਈ ਟੀਮ ਬਣਾਈ ਗਈ ਸੀ। ਉਨ੍ਹਾਂ ਨੇ ਮੁੱਖ ਮੰਤਰੀ ਵੱਲੋਂ ਵਾਟਰ ਟਰੀਟਮੈਂਟ ਪਲਾਂਟ ਦੇ ਉਦਘਾਟਨ ਦੀ ਸ਼ਲਾਘਾ ਕਰਦਿਆ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਇੰਟਰਸਿਟੀ ਵੱਲੋਂ ਤਿੰਨ ਵਾਟਰ ਟਰੀਟਮੈਂਟ ਪਲਾਂਟ ਲਗਾਏ ਗਏ ਨੇ ਜਿਸ ਨੂੰ ਚੰਗੇ ਤੌਰ ਤੇ ਮੋਨੀਟਰ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਮੋਨੀਟਰ ਕਰੇ ਤਾਂ ਇਸ ਬੁੱਢੇ ਨਾਲੇ ਦੀ ਨੁਹਾਰ ਬਦਲ ਸਕਦੀ ਹੈ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਵਿੱਚ ਫੈਲਣ ਵਾਲੀ ਗੰਦਗੀ ਦਾ ਮੁੱਖ ਕਾਰਨ ਡੇਅਰੀਆ ਦਾ ਗੰਦ ਹੈ ਜਿਸ ਤੇ ਧਿਆਨ ਦੇਣ ਦੀ ਜਰੂਰਤ ਹੈ ।
ਬੁੱਢੇ ਨਾਲੇ ਵਿੱਚ ਮਿਲ ਰਹੀ ਡੇਰਿਆਂ ਦੀ ਗੰਦਗੀ
ਸਤਿਗੁਰੂ ਉਦੇ ਸਿੰਘ ਜੀ ਨੇ ਕਿਹਾ ਕਿ ਬੇਸ਼ਕ ਪਿਛਲੀ ਸਰਕਾਰ ਦੇ ਸਮੇਂ 650 ਕਰੋੜ ਰੁਪਏ ਦਾ ਪ੍ਰੋਜੈਕਟ ਪਾਸ ਹੋਇਆ ਸੀ ਜਿਸ ਵਿੱਚ ਬੁੱਢੇ ਨਾਲੇ ਦੀ ਸਾਫ-ਸਫਾਈ ਅਤੇ ਸੁੰਦਰੀਕਰਨ ਜਿਹੇ ਕੰਮ ਸ਼ਾਮਲ ਸਨ। ਪਰ ਇਸ ਲਈ ਸਪੈਸ਼ਲ ਟਾਸਕ ਫੋਰਸ ਕਮੇਟੀ ਬਣਾਈ ਗਈ ਸੀ ਜਿਸ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ ਅਤੇ ਇਸ ਦੇ ਅੰਦਰ ਪਈ ਗੰਦਗੀ ਲਈ ਵੀ ਲਗਾ ਦਿੱਤੀ ਗਈ ਸੀ ਪਰ ਬਾਵਜੂਦ ਇਸ ਦੇ ਬੁੱਢੇ ਨਾਲੇ ਵਿੱਚ ਡੇਰਿਆਂ ਦਾ ਗੰਦ ਪੈ ਰਿਹਾ ਹੈ ਜਿਸ ਤੇ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਜੋ ਬੁੱਢਾ ਨਾਲਾ ਪ੍ਰਦੂਸ਼ਿਤ ਹੋਣ ਤੋਂ ਬਚ ਸਕੇ।
ਸਮਾਗਮ ਬਾਰੇ ਵੀ ਦਿੱਤੀ ਜਾਣਕਾਰੀ
ਸਮਾਗਮ ਚ ਪਹੁੰਚਣ ਉਪਰੰਤ ਡੇਰਾ ਭੈਣੀ ਸਾਹਿਬ ਦੇ ਮੁਖੀ ਸਤਿਗੁਰੂ ਉਦੇ ਸਿੰਘ ਜੀ ਵੱਲੋਂ ਸੰਗੀਤ ਸਮੇਲਨ ਬਾਰੇ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਇਹ ਸਾਲਾਨਾ ਸੰਗੀਤ ਸੰਮੇਲਨ ਹੈ ਜਿਸ ਵਿਚ ਰਾਗੀ ਕੀਰਤਨੀਆਂ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਉਨ੍ਹਾਂ ਕਿਹਾ ਕਿ ਇਹ ਸੰਗੀਤ ਸੰਮੇਲਨ ਸਤਿਗੁਰੂ ਰਾਮ ਸਿੰਘ ਜੀ ਦੀ ਯਾਦ ਨੂੰ ਸਮਰਪਿਤ 207 ਵਾਂ ਪ੍ਰੋਗਰਾਮ ਹੈ।ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਪ੍ਰਸਿੱਧ ਤਬਲਾ ਵਾਦਕ ਜ਼ਾਕਿਰ ਹੁਸੈਨ ਸਮੇਤ ਮਹਾਰਾਸ਼ਟਰ ਦੇ ਕਥਾ ਵਾਚਕ ਪਹੁੰਚੇ ਹਨ, ਜੋ ਇਸ ਸੰਮੇਲਨ ਵਿਚ ਆਈਆਂ ਸੰਗਤਾਂ ਨੂੰ ਆਪਣੇ ਅਣਮੁੱਲੇ ਸੰਗੀਤ ਰਾਹੀਂ ਨਿਹਾਲ ਕਰਨਗੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ