AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

CM Mann in Satta Sammelan 2026: ਪੰਜਾਬ ‘ਚ ਹਰ ਬੀਜ ਉੱਗਦਾ ਹੈ ਪਰ ਨਫਰਤ ਦਾ ਨਹੀਂ- CM ਮਾਨ

CM Mann in Satta Sammelan 2026: ਸੀਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸਭ ਲੋਕ ਮਿਲ ਝੁਲ ਕੇ ਰਹਿੰਦੇ ਹਨ। ਅਸੀਂ ਸਰਬ ਧਰਮ ਵਿੱਚ ਵਿਸ਼ਵਾਸ ਕਰਦੇ ਹਾਂ ਅਤੇ ਇੱਕ-ਦੂਜੇ ਦੇ ਤਿਉਹਾਰ ਮਨਾਉਂਦੇ ਹਾਂ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ... ਉਨ੍ਹਾਂ ਨੇ ਕਿਹਾ ਕਿ ਇਸ ਨਗ ਦੀ ਚਮਕ ਕਦੇ ਵੀ ਫਿੱਕੀ ਨਹੀਂ ਪਵੇਗੀ।

CM Mann in Satta Sammelan 2026: ਪੰਜਾਬ 'ਚ ਹਰ ਬੀਜ ਉੱਗਦਾ ਹੈ ਪਰ ਨਫਰਤ ਦਾ ਨਹੀਂ- CM ਮਾਨ
abhishek-thakur
| Updated On: 24 Mar 2026 19:18 PM IST
Share

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਟੀਵੀ9 ਦੇ ਸੱਤਾ ਸੰਮੇਲਨ ਮੰਚ ‘ਤੇ ਪਹੁੰਚੇ ਹਨ। ਸਭ ਤੋਂ ਪਹਿਲਾਂ CM ਮਾਨ ਨੇ ਕਿਹਾ ਕਿ ਪੰਜਾਬ ਇੱਕ ਅਜਿਹਾ ਸੂਬਾ ਹੈ, ਜਿੱਥੇ ਹਰ ਵੇਲੇ ਖੁਸ਼ੀ, ਨੱਚਣਾ-ਟੱਪਣਾ, ਗਿੱਧਾ ਤੇ ਭੰਗੜਾ ਦੇ ਨਾਲ-ਨਾਲ ਫੌਜ਼ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਦੇ ਲਈ ਅਤੇ ਮੈਡਲ ਜਿੱਤਣ ਦੇ ਲਈ ਜਾਣਿਆ ਜਾਂਦਾ ਹੈ। ਪੰਜਾਬ ਦੇ ਸੱਭਿਆਚਾਰ ਅਤੇ ਰੰਗਲੇ ਪੰਜਾਬ ਬਾਰੇ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਫਸਲਾਂ ਦੇ ਰੰਗ ਵੀ ਵਖਰੇ ਹਨ ਅਤੇ ਲੋਕਾਂ ਦੇ ਰੱਗ ਵੀ ਵਖਰੇ ਹਨ।

ਸੀਐਮ ਮਾਨ ਨੇ ਕਿਹਾ ਕਿ ਪੂਰੀ ਦੁਨੀਆਂ ਵਿੱਚ ਕਿਤੇ ਵੀ ਸੰਕਟ ਆ ਜਾਵੇ। ਤੁਹਾਨੂੰ ਸਭ ਤੋਂ ਪਹਿਲਾਂ ਅੱਗੇ ਪੰਜਾਬੀ ਨਜ਼ਰ ਆਉਣਗੇ। ਉੱਥੇ ਰੈਡ ਕਰਾਸ ਵਰਗੀ ਸੰਸਥਾ ਪਹੁੰਚੇ ਨਾ ਪਹੁੰਚੇ ਪਰ ਪੰਜਾਬੀਆਂ ਦਾ ਲੰਗਰ ਉਥੇ ਸ਼ੁਰੂ ਹੋ ਜਾਂਦਾ ਹੈ। ਪੰਜਾਬ ਦੀ ਧਰਤੀ ਨੂੰ ਵਰਦਾਰਨ ਪ੍ਰਾਪਤ ਹੈ। ਪੰਜਾਬ ਦੀ ਧਰਤੀ ਗੁਰੂ ਪੀਰਾਂ, ਸ਼ਾਈਰਾਂ ਤੇ ਸਹਿਤਕਾਰਾਂ ਦੇ ਨਾਲ ਨਾਲ਼ ਸ਼ਹੀਦਾਂ ਦੀ ਧਰਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਜੋ ਵੀ ਬੀਜ ਲਗਾਉਗੇ ਉਹ ਉੱਗ ਜਾਂਦਾ ਹੈ। ਕਿਉਂਕਿ ਪੰਜਾਬ ਦੀ ਧਰਤੀ ਕਾਫੀ ਉਪਜਾਉ ਹੈ। ਪਰ ਇੱਥੇ ਨਫਰਤ ਦਾ ਬੀਜ ਨਹੀਂ ਉੱਗਦਾ।

ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ- ਸੀਐਮ ਮਾਨ

ਸੀਐਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸਭ ਲੋਕ ਮਿਲ ਝੁਲ ਕੇ ਰਹਿੰਦੇ ਹਨ। ਅਸੀਂ ਸਰਬ ਧਰਮ ਵਿੱਚ ਵਿਸ਼ਵਾਸ ਕਰਦੇ ਹਾਂ ਅਤੇ ਇੱਕ-ਦੂਜੇ ਦੇ ਤਿਉਹਾਰ ਮਨਾਉਂਦੇ ਹਾਂ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ… ਉਨ੍ਹਾਂ ਨੇ ਕਿਹਾ ਕਿ ਇਸ ਨਗ ਦੀ ਚਮਕ ਕਦੇ ਵੀ ਫਿੱਕੀ ਨਹੀਂ ਪਵੇਗੀ।

ਸਰਕਾਰ ਨੇ 4 ਸਾਲ ‘ਚ ਪੂਰੀਆਂ ਕੀਤੀ ਗਰੰਟੀਆਂ- CM

CM ਮਾਨ ਨੇ ਟੀਵੀ9 ਦੇ ਮੰਚ ਤੋਂ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਗਿਣਵਾਉਂਦੀਆਂ ਕਿਹਾ ਕਿ ਭਾਰਤ ਦੀ ਰਾਜਨੀਤੀ ਵਿੱਚ ਪਹਿਲੀ ਵਾਰ ਹੋਇਆ ਹੈ, ਕਿ ਕਿਸੇ ਸਿਆਸੀ ਪਾਰਟੀ ਨੇ ਚੋਣ ਮੈਨੀਫੈਸਟੋ ਵਿੱਚ ਲੋਕਾਂ ਨਾਲ ਕੀਤੀਆਂ ਗਰੰਟੀਆਂ ਨੂੰ ਚਾਰ ਸਾਲ ਵਿੱਚ ਪੂਰਾ ਕਰ ਦਿੱਤਾ ਹੈ।ਸੀਐਮ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ 19 ਟੋਲ ਪਲਾਜ਼ਾ ਬੰਦ ਕਰ ਦਿੱਤੇ, ਜੋ ਮਿਆਦ ਤੋਂ ਜਿਆਦਾ ਚੱਲ ਚੁੱਕੇ ਸਨ। ਜਿਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਇਆ। ਇਸ ਨਾਲ ਪੰਜਾਬੀਆਂ ਦਾ 70 ਲੱਖ ਰੁਪਏ ਹਰ ਰੋਜ਼ ਦਾ ਬੱਚ ਰਿਹਾ ਹੈ, ਜੋ ਰੋਡ ‘ਤੇ ਚੱਲਣ ਲਈ ਟੈਕਸ ਦੇ ਰੂਪ ਵਿੱਚ ਦਿੰਦੇ ਸਨ। ਇਸ ਦੌਰਾਨ ਸੀਐਮ ਮਾਨ ਨੇ ਸੜਕ ਸੁਰੱਖਿਆ ਫੌਰਸ (SSF) ਬਾਰੇ ਵੀ ਜ਼ਿਕਰ ਕੀਤਾ। ਜਿਸ ਤੋਂ ਬਾਅਦ 48 ਫੀਸਦ ਡੈਥ ਟੋਲ ਘੱਟ ਗਈ ਹੈ।

ਮਹਿਲਾਂ ਨੂੰ ਦਿੱਤੀ ਗਰੰਟੀ ਨੂੰ ਕੀਤਾ ਪੂਰਾ- ਮੁੱਖ ਮੰਤਰੀ ਮਾਨ

ਮੁੱਖ ਮੰਤਰੀ ਮਾਨ ਟੀਵੀ9 ਦੇ ਸੱਤਾ ਸੰਮੇਲਨ ਵਿੱਚ ਕਿਹਾ ਕਿ ਸਰਕਾਰਾਂ ਵੱਲੋਂ ਕੀਤੇ ਵਾਅਦੇ 5 ਸਾਲ ਵਿੱਚ ਵੀ ਪੂਰੇ ਨਹੀਂ ਕੀਤੇ ਜਾਂਦੇ ਸਾਡੀ ਸਰਕਾਰ ਨੇ ਲੋਕਾਂ ਨੂੰ ਦਿੱਤੀਆਂ ਗਰੰਟੀਆਂ ਚਾਰ ਸਾਲ ਵਿੱਚ ਪੂਰੀਆਂ ਕੀਤੀਆਂ। ਮਹਿਲਾਂ ਨੂੰ ਦਿੱਤੀ ਗਰੰਟੀ ਨੂੰ ਸਰਕਾਰ ਨੇ ਪੂਰਾ ਕੀਤਾ। ਸੀਐਮ ਮਾਨ ਨੇ ਕਿਹਾ ਕਿ ਮਾਰਚ 2022 ਵਿੱਚ ਸਾਡੀ ਸਰਕਾਰ ਬਣੀ ਸੀ ਅਤੇ ਜੂਨ 2022 ਵਿੱਚ ਪਹਿਲਾ ਬਿੱਲ ਸਾਡੀ ਸਰਕਾਰ ਵੱਲੋਂ ਮੁਆਫ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ 60 ਦਿਨਾਂ ਦਾ ਸਾਈਕਲ ਹੈ ਅਤੇ ਲੋਕਾਂ ਨੂੰ 600 ਜੁਨਿਟ ਮੁਆਫ ਹੈ। ਹੁਣ ਪੰਜਾਬ ਵਿੱਚ 90 ਫੀਸਦ ਘਰਾਂ ਨੂੰ ਜ਼ੀਰੋ ਬਿੱਲ ਆ ਰਿਹਾ ਹੈ।

ਪੰਜਾਬ ‘ਚ ਅੱਜ ਬਿਜਲੀ ਸਰਪੱਲਸ ਹੈ- ਸੀਐਮ ਮਾਨ

ਸੀਐਮ ਮਾਨ ਨੇ ਕਿਹਾ ਇਹ ਪਹਿਲੀ ਬਾਰ ਹੋਇਆ ਕਿ ਕਿਸੇ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦਿਆ ਹੈ। ਅਸੀਂ 540 ਮੈਗਾਵਾਟ ਦਾ ਗੋਬਿੰਦਬਾਲ ਵਿਖੇ ਥਰਮਲ ਪਲਾਂਟ ਨੂੰ ਖਰੀਦਿਆ ਹੈ। CM ਮਾਨ ਨੇ ਕਿਹਾ ਸੀ ਸਰਕਾਰ ਨੇ ਝਾਰਖੰਡ ਵਿੱਚ ਬੰਦ ਪਈ ਕੋਲ ਮਾਈਨ ਨੂੰ ਮੁੜ ਸ਼ੁਰੂ ਕਰਵਾਇਆ। ਖੇਤਾਂ ਤੋਂ ਲੈ ਕੇ ਲੋਕਾਂ ਦੇ ਘਰਾਂ ਤੱਕ ਫ੍ਰੀ ਬਿਜਲੀ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਬਿਜਲੀ ਸਰਪੱਲਸ ਹੈ।

Follow Us
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ
ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ, ਸਮਰਥਕਾਂ ਤੇ ਪਰਿਵਾਰ 'ਚ ਖੁਸ਼ੀ ਦੀ ਲਹਿਰ...
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...