Bus Accident: ਬਠਿੰਡਾ-ਮੁਕਤਸਰ ਹਾਈਵੇਅ ‘ਚ ਪੰਜਾਬ ਰੋਡਵੇਜ਼ ਦੀ ਬੱਸ ਪਲਟੀ, ਮਹਿਲਾ ਦੀ ਮੌਤ, ਕਈ ਜ਼ਖਮੀ
Bathinda PRTC Bus Accident: ਦੱਸਿਆ ਜਾ ਰਿਹਾ ਹੈ ਕਿ ਬਾਰਿਸ਼ ਕਰਕੇ ਸੜਕ 'ਤੇ ਤੇਜ਼ ਰਫ਼ਤਾਰ ਬੱਸ ਸੰਤੁਲਨ ਨਹੀਂ ਬਣਾ ਸਕੀ, ਜਿਸ ਕਾਰਨ ਇਹ ਖੌਫਨਾਕ ਹਾਦਸਾ ਵਾਪਰਿਆ। ਹਾਦਸੇ 'ਚ ਇੱਕ ਮਹਿਲਾ ਦੀ ਮੌਤ ਹੋ ਗਈ, ਜਦਕਿ ਕਈ ਸਵਾਰੀਆਂ ਜ਼ਖਮੀ ਹਨ। ਜ਼ਖਮੀਆਂ ਦਾ ਸਰਕਾਰ ਹਸਪਤਾਲ 'ਚ ਇਲਾਜ਼ ਚੱਲ ਰਿਹਾ ਹੈ।
ਬਠਿੰਡਾ ਦੇ ਬੀਕਾਨੇਰ ਨੈਸ਼ਨਲ ਹਾਈਵੇ ‘ਤੇ ਡੱਬਵਾਲੀ ਕਸਬੇ ਨੇੜੇ ਪਿੰਡ ਪਥਰਾਲਾ ਦੇ ਪੀਆਰਟੀਸੀ ਫਰੀਦਕੋਟ ਡਿਪੂ ਦੀ ਬੱਸ ਪਲਟ ਗਈ। ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਅਤੇ ਦੋ ਦਰਜਨ ਦੇ ਕਰੀਬ ਸਵਾਰੀਆਂ ਗੰਭੀਰ ਜ਼ਖ਼ਮੀ ਹੋ ਗਈਆਂ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਰੀਬ 3 ਵਜੇ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਫਰੀਦਕੋਟ ਡਿਪੂ ਦੀ ਇੱਕ ਬੱਸ ਨੰਬਰ ਪੀਬੀ 04ਵੀ 3044 ਹਰਿਆਣਾ ਦੇ ਡੱਬਵਾਲੀ ਤੋਂ ਬਠਿੰਡਾ ਆ ਰਹੀ ਸੀ। ਜਿਉਂ ਹੀ ਇਹ ਬੱਸ ਉਸਾਰੀ ਅਧੀਨ ਬਠਿੰਡਾ-ਬੀਕਾਨੇਰ-ਡੱਬਵਾਲੀ ਕੌਮੀ ਮਾਰਗ ਤੇ ਡੱਬਵਾਲੀ ਨੇੜੇ ਪਿੰਡ ਪਥਰਾਲਾ ਕੋਲ ਪੁੱਜੀ ਤਾਂ ਬੇਕਾਬੂ ਹੋ ਕੇ ਪਲਟ ਗਈ।
ਬਠਿੰਡਾ ਚ ਪੀਆਰਟੀਸੀ ਦੀ ਬੱਸ ਪਲਟੀ, ਇੱਕ ਮਹਿਲਾ ਦੀ ਮੌਤ pic.twitter.com/IWU2sAp0nR
— TV9 Punjab-Himachal Pradesh-J&K (@TV9Punjab) August 27, 2024
ਇਹ ਵੀ ਪੜ੍ਹੋ
ਗਿੱਲੀ ਸੜਕ ਤੇ ਸੰਤੁਲਨ ਨਹੀਂ ਬਣਾ ਸਕੀ ਬੱਸ
ਦੱਸਿਆ ਜਾ ਰਿਹਾ ਹੈ ਕਿ ਬਾਰਿਸ਼ ਕਰਕੇ ਸੜਕ ‘ਤੇ ਤੇਜ਼ ਰਫ਼ਤਾਰ ਬੱਸ ਸੰਤੁਲਨ ਨਹੀਂ ਬਣਾ ਸਕੀ, ਜਿਸ ਕਾਰਨ ਇਹ ਖੌਫਨਾਕ ਹਾਦਸਾ ਵਾਪਰਿਆ। ਹਾਦਸੇ ‘ਚ ਇੱਕ ਮਹਿਲਾ ਦੀ ਮੌਤ ਹੋ ਗਈ, ਜਦਕਿ ਕਈ ਸਵਾਰੀਆਂ ਜ਼ਖਮੀ ਹਨ। ਜ਼ਖਮੀਆਂ ਦਾ ਸਰਕਾਰ ਹਸਪਤਾਲ ‘ਚ ਇਲਾਜ਼ ਚੱਲ ਰਿਹਾ ਹੈ।
ਮ੍ਰਿਤਕ ਔਰਤ ਦੀ ਪਛਾਣ ਜਸਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਪਿੰਡ ਲੋਹਾਰਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵੱਜੋਂ ਹੋਈ ਹੈ। ਨਾਲ ਹੀ ਦੋ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਵੀ ਹੋਈਆਂ ਹਨ। ਜ਼ਖ਼ਮੀਆਂ ਵਿੱਚੋਂ ਕੁਝ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਡੱਬਵਾਲੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਪੁਲਿਸ ਨੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਸਐਚਓ ਸੰਗਤ ਥਾਣਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਪਥਰਾਲਾ ਦੇ ਕੋਲੇ ਪੀਆਰਟੀਸੀ ਬੱਸ ਪਲਟ ਗਈ ਹੈ, ਅਸੀਂ ਮੌਕੇ ‘ਤੇ ਆ ਕੇ ਦੇਖਿਆ ਤਾਂ ਇੱਕ ਮਹਿਲਾ ਦੀ ਮੌਤ ਚੁੱਕੀ ਸੀ ਤੇ ਕਈ ਸਵਾਰੀਆਂ ਜ਼ਖਮੀ ਸਨ, ਜਿਨ੍ਹਾਂ ਨੂੰ ਅਸੀਂ ਸਰਕਾਰੀ ਹਸਪਤਾਲ ਇਲਾਜ਼ ਲਈ ਪਹੁੰਚਾਇਆ। ਉਨ੍ਹਾਂ ਕਿਹਾ ਕਿ ਮ੍ਰਿਤਕ ਮਹਿਲਾ ਪਰਿਵਾਰ ਦੇ ਬਿਆਨ ਤੇ ਆਧਾਰ ‘ਤੇ ਜੋ ਵੀ ਬੱਸ ਡਰਾਈਵਰ ‘ਤੇ ਕਾਰਵਾਈ ਹੋਵੇਗੀ ਉਹ ਅਸੀਂ ਕਰਾਂਗੇ।