ਮੰਗੇਤਰ ਦੇ ਘਰ ਦੱਬੀ ਹੋਈ ਮਿਲੀ ਲਾਪਤਾ ਪੁੱਤ ਦੀ ਲਾਸ਼, ਮਾਂ ਨੂੰ ਬਦਬੂ ਆਉਣ ‘ਤੇ ਪਿਆ ਸ਼ੱਕ
ਸਾਹਿਲ ਦੀ ਮਾਂ ਜਦੋਂ ਉਸ ਦੀ ਮੰਗੇਤਰ ਤੇ ਆਪਣੇ ਕੁੜਮਾਂ ਦੇ ਘਰ ਪਹੁੰਚੀ ਤਾਂ ਉਸ ਨੂੰ ਮ੍ਰਿਤਕ ਦੇਹ ਦੀ ਬਦਬੂ ਆਈ। ਇਸ ਤੋਂ ਬਾਅਦ ਮਾਂ ਨੇ ਰੌਲਾ ਪਾਇਆ ਤੇ ਆਂਢ-ਗੁਆਂਢ ਦੇ ਲੋਕ ਤੇ ਸਾਹਿਲ ਦੇ ਰਿਸ਼ਤੇਦਾਰ ਇਕੱਠਾ ਹੋ ਗਏ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਹਿਲ ਦੀ ਭਾਲ ਕੀਤੀ ਤਾਂ ਉਸ ਦੀ ਲਾਸ਼ ਮੰਗੇਤਰ ਦੇ ਘਰ ਅੰਦਰ ਹੀ ਦੱਬੀ ਹੋਈ ਮਿਲੀ।

ਬਟਾਲਾ ਤੋਂ ਇੱਕ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਦੀ ਲਾਸ਼ ਉਸ ਦੀ ਮੰਗੇਤਰ ਦੇ ਘਰ ‘ਚੋਂ ਮਿਲੀ ਹੈ। ਬਟਾਲਾ ਦੇ ਪ੍ਰੇਮ ਨਗਰ ਦਾ ਰਹਿਣ ਵਾਲਾ 18 ਸਾਲ ਦਾ ਸਾਹਿਲ ਬੀਤੇ ਕੁੱਝ ਦਿਨਾਂ ਤੋਂ ਲਾਪਤਾ ਸੀ। ਸਾਹਿਲ ਦੀ ਮਾਂ ਉਸ ਦੀ ਭਾਲ ਲਈ ਦਰ-ਦਰ ਭਟਕ ਰਹੀ ਸੀ। ਮਾਂ ਜਦੋਂ ਭਾਲ ਕਰਦੀ ਹੋਣ ਆਪਣੇ ਹੋਣ ਵਾਲੇ ਕੁੜਮਾਂ ਦੇ ਘਰ ਪਹੁੰਚੀ ਤਾਂ ਉਸ ਨੂੰ ਆਪਣੇ ਪੁੱਤਰ ਦੇ ਉੱਥੇ ਹੋਣ ਦਾ ਸ਼ੱਕ ਹੋਇਆ।
ਦਰਅਸਲ, ਸਾਹਿਲ ਦੀ ਮਾਂ ਜਦੋਂ ਉਸ ਦੀ ਮੰਗੇਤਰ ਤੇ ਆਪਣੇ ਕੁੜਮਾਂ ਦੇ ਘਰ ਪਹੁੰਚੀ ਤਾਂ ਉਸ ਨੂੰ ਮ੍ਰਿਤਕ ਦੇਹ ਦੀ ਬਦਬੂ ਆਈ। ਇਸ ਤੋਂ ਬਾਅਦ ਮਾਂ ਨੇ ਰੌਲਾ ਪਾਇਆ ਤੇ ਆਂਢ-ਗੁਆਂਢ ਦੇ ਲੋਕ ਤੇ ਸਾਹਿਲ ਦੇ ਰਿਸ਼ਤੇਦਾਰ ਇਕੱਠਾ ਹੋ ਗਏ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਾਹਿਲ ਦੀ ਭਾਲ ਕੀਤੀ ਤਾਂ ਉਸ ਦੀ ਲਾਸ਼ ਮੰਗੇਤਰ ਦੇ ਘਰ ਅੰਦਰ ਹੀ ਦੱਬੀ ਹੋਈ ਮਿਲੀ।
ਸਾਹਿਲ ਦੀ ਲਾਸ਼ ਮਿਲਣ ‘ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਸਾਹਿਲ ਤਿੰਨ ਭੈਣਾ ਦਾ ਇਕੱਲਾ ਭਰਾ ਹੈ। ਉਸ ਦਾ ਪਿਤਾ ਗੂੰਗਾ ਹੈ ਤੇ ਸਾਹਿਲ ਹੀ ਪਰਿਵਾਰ ਦਾ ਸਹਾਰਾ ਸੀ। ਸਾਹਿਲ ਦੀ ਮਾਂ ਤੇ ਮਾਮੇ ਦੇ ਮੁਤਾਬਕ ਸਾਹਿਲ ਦਾ ਨਿਊ ਗੋਬਿੰਦਨਗਰ ਦੀ ਰਹਿਣ ਵਾਲੀ ਲੜਕੀ ਨਾਲ ਪ੍ਰੇਮ ਸਬੰਧ ਸਨ। ਦੋਵਾਂ ਪਰਿਵਾਰਾ ਦੀ ਸਹਿਮਤੀ ਨਾਲ ਉਨ੍ਹਾਂ ਦਾ ਇੱਕ ਮਹੀਨੇ ਪਹਿਲਾਂ ਰਿਸ਼ਤਾ ਵੀ ਹੋਇਆ ਸੀ।
ਪੁਲਿਸ ਜਾਂਚ ਸ਼ੁਰੂ
ਉੱਥੇ ਹੀ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਡੀਐਸਪੀ ਪਰਮਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਹਿਲ ਤੇ ਉਸ ਦੀ ਮੰਗੇਤਰ ਘੁੰਮਣ ਲਈ ਗਏ ਹੋਏ ਸਨ। ਇਸ ਦੌਰਾਨ ਉਸ ਦੀ ਮਾਂ ਜਦੋਂ ਉਸ ਨੂੰ ਲੱਭਦੀ ਹੋਈ ਮੰਗੇਤਰ ਘਰ ਪਹੁੰਚੀ ਤਾਂ ਲਾਸ਼ ਦੀ ਬਦਬੂ ਆਈ। ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਜਾਂਚ ਦੌਰਾਨ ਘਰ ਅੰਦਰੋਂ ਹੀ ਦੱਬੀ ਹੋਈ ਲਾਸ਼ ਮਿਲੀ। ਡੀਐਸਪੀ ਦਾ ਕਹਿਣਾ ਹੈ ਕਿ ਮਾਮਲੇ ‘ਚ ਐਫਆਈਆਰ ਦਰਜ਼ ਕਰ ਲਈ ਗਈ ਹੈ। ਐਫਆਈਆਰ ‘ਚ ਤਿੰਨ ਨਾਮਜ਼ਦ ਹਨ ਤੇ ਦੋ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ।