ਬਰਨਾਲਾ: ਠੱਗ ਗੈਂਗ ਦੇ 5 ਮੈਂਬਰ ਗ੍ਰਿਫ਼ਤਾਰ, ਕੰਪਨੀ ਦੇ ਨਾਮ ‘ਤੇ ਕੀਤੀ 58 ਲੱਖ ਦੀ ਧੋਖਾਧੜੀ

Updated On: 

08 Jan 2026 22:47 PM IST

ਸੰਜੀਵ ਬਾਂਸਲ, ਬਰਨਾਲਾ ਦੀ ਸ਼ਿਕਾਇਤ ਦੇ ਆਧਾਰ 'ਤੇ, 58 ਲੱਖ ਰੁਪਏ ਦੀ ਧੋਖਾਧੜੀ ਦੇ ਸਬੰਧ 'ਚ ਮਾਮਲਾ ਦਰਜ ਕੀਤਾ ਗਿਆ ਹੈ। "KIA" ਕੰਪਨੀ ਦੇ ਨਾਮ 'ਤੇ 58 ਲੱਖ ਰੁਪਏ ਦੀ ਧੋਖਾਧੜੀ ਦੇ ਸਬੰਧ 'ਚ, ਬਰਨਾਲਾ ਸਾਈਬਰ ਕ੍ਰਾਈਮ ਬ੍ਰਾਂਚ ਨੇ 07 ਮਾਰਚ, 2025 ਨੂੰ ਕੇਸ ਨੰਬਰ 02 ਦੇ ਤਹਿਤ ਪੰਜ ਮੁਲਜ਼ਮਾਂ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕੀਤਾ ਹੈ।

ਬਰਨਾਲਾ: ਠੱਗ ਗੈਂਗ ਦੇ 5 ਮੈਂਬਰ ਗ੍ਰਿਫ਼ਤਾਰ, ਕੰਪਨੀ ਦੇ ਨਾਮ ਤੇ ਕੀਤੀ 58 ਲੱਖ ਦੀ ਧੋਖਾਧੜੀ

ਬਰਨਾਲਾ: ਠੱਗ ਗੈਂਗ ਦੇ 5 ਮੈਂਬਰ ਗ੍ਰਿਫ਼ਤਾਰ, ਕੰਪਨੀ ਦੇ ਨਾਮ 'ਤੇ ਕੀਤੀ 58 ਲੱਖ ਦੀ ਧੋਖਾਧੜੀ

Follow Us On

ਬਰਨਾਲਾ ਪੁਲਿਸ ਦੀ ਸਾਈਬਰ ਕ੍ਰਾਈਮ ਟੀਮ ਨੇ ਉਸ ਸਮੇਂ ਵੱਡੀ ਸਫਲਤਾ ਹਾਸਲ ਕੀਤੀ, ਜਦੋਂ ਉਨ੍ਹਾਂ ਨੇ ਵੱਖ-ਵੱਖ ਕੰਪਨੀਆਂ ਲਈ ਫਰੈਂਚਾਇਜ਼ੀ ਦੇਣ ਦੀ ਆੜ ਚ ਲੋਕਾਂ ਤੋਂ 58 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ 5 ਮੈਂਬਰੀ ਗਿਰੋਹ ਨੂੰ ਕਾਬੂ ਕੀਤਾ। ਇਸ ਮੌਕੇ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਦੀ ਅਗਵਾਈ ਹੇਠ ਅਪਰਾਧ ਨੂੰ ਠੱਲ ਪਾਈ ਜਾ ਰਹੀ ਹੈ। ਬਰਨਾਲਾ ਸਾਈਬਰ ਕ੍ਰਾਈਮ ਨੇ ਵੀ ਅਪਰਾਧੀਆਂ ਤੇ ਧੋਖਾਧੜੀ ਕਰਨ ਵਾਲਿਆਂ ਦਾ ਲਗਾਤਾਰ ਪਰਦਾਫਾਸ਼ ਕੀਤਾ ਹੈ ਤੇ ਕਾਨੂੰਨੀ ਕਾਰਵਾਈ ਕੀਤੀ ਹੈ।

ਸੰਜੀਵ ਬਾਂਸਲ, ਬਰਨਾਲਾ ਦੀ ਸ਼ਿਕਾਇਤ ਦੇ ਆਧਾਰ ‘ਤੇ, 58 ਲੱਖ ਰੁਪਏ ਦੀ ਧੋਖਾਧੜੀ ਦੇ ਸਬੰਧ ਚ ਮਾਮਲਾ ਦਰਜ ਕੀਤਾ ਗਿਆ ਹੈ। “KIA” ਕੰਪਨੀ ਦੇ ਨਾਮ ‘ਤੇ 58 ਲੱਖ ਰੁਪਏ ਦੀ ਧੋਖਾਧੜੀ ਦੇ ਸਬੰਧ ਚ, ਬਰਨਾਲਾ ਸਾਈਬਰ ਕ੍ਰਾਈਮ ਬ੍ਰਾਂਚ ਨੇ 07 ਮਾਰਚ, 2025 ਨੂੰ ਕੇਸ ਨੰਬਰ 02 ਦੇ ਤਹਿਤ ਪੰਜ ਮੁਲਜ਼ਮਾਂ ਨੂੰ ਸਫਲਤਾਪੂਰਵਕ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਵਿਰੁੱਧ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ, ਬਰਨਾਲਾ ਵਿਖੇ ਆਈਟੀ ਐਕਟ, 2000 ਦੀ ਧਾਰਾ 318(4), 61(2)BNS, ਅਤੇ 66(D) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਤੱਕ ਕੁੱਲ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁਲਜ਼ਮਾਂ ਦੀ ਉਮਰ 24 ਤੋਂ 30 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਪੰਜ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਕਰਨਾਟਕ ਤੋਂ ਬਰਨਾਲਾ ਲਿਆਂਦਾ ਗਿਆ ਹੈ। ਇਸ ਮਾਮਲੇ ਚ ਦੋ ਮੁਲਜ਼ਮਾਂ, ਅਸ਼ੋਕ ਕੁਮਾਰ ਪੁੱਤਰ ਰਾਮ ਚੰਦਰ, ਵਾਸੀ ਦਾਨਾਪੁਰ ਖਗੋਲ, ਜ਼ਿਲ੍ਹਾ ਪਟਨਾ (ਬਿਹਾਰ) ਤੇ ਸ਼ਿਆਮ ਸੁੰਦਰ ਕੁਮਾਰ ਪੁੱਤਰ ਜਵਾਹਰ ਲਾਲ ਵਿਦਿਆਰਥੀ, ਪਿੰਡ ਯਮਨਗੰਜ, ਜ਼ਿਲ੍ਹਾ ਜਹਾਨਾਬਾਦ (ਬਿਹਾਰ) ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਦੇ ਆਧਾਰ ‘ਤੇ ਹੁਣ ਪੰਜ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਡੀਐਸਪੀ ਸਤਬੀਰ ਸਿੰਘ ਨੇ ਦੱਸਿਆ ਕਿ ਇਸ ਗਿਰੋਹ ਚ ਸੱਤ ਮੁਲਜ਼ਮ ਸਨ, ਜਿਨ੍ਹਾਂ ਚੋਂ ਦੋ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਤੇ ਪੰਜ ਇਸ ਸਮੇਂ ਪੁਲਿਸ ਹਿਰਾਸਤ ਚ ਹਨ। ਇਸ ਸੱਤ ਮੈਂਬਰੀ ਧੋਖਾਧੜੀ ਗਿਰੋਹ ਨੇ ਪੰਜਾਬ, ਤਾਮਿਲਨਾਡੂ, ਪੱਛਮੀ ਬੰਗਾਲ, ਬਿਹਾਰ, ਮਹਾਰਾਸ਼ਟਰ, ਓਡੀਸ਼ਾ, ਤੇਲੰਗਾਨਾ, ਹਰਿਆਣਾ, ਕਰਨਾਟਕ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਮੱਧ ਪ੍ਰਦੇਸ਼, ਕੇਰਲ ਤੇ ਕਈ ਹੋਰ ਰਾਜਾਂ ਚ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਉਨ੍ਹਾਂ ਵਿਰੁੱਧ ਵੱਖ-ਵੱਖ ਰਾਜਾਂ ਵਿੱਚ ਛੇ ਮਾਮਲੇ ਪਹਿਲਾਂ ਹੀ ਦਰਜ ਕੀਤੇ ਜਾ ਚੁੱਕੇ ਹਨ ਤੇ 29 ਅਰਜ਼ੀਆਂ ਵੀ ਦਾਇਰ ਕੀਤੀਆਂ ਗਈਆਂ ਹਨ। ਇਸ ਗਿਰੋਹ ਨੇ ਮੁੱਖ ਤੌਰ ‘ਤੇ ਫਰੈਂਚਾਇਜ਼ੀ ਦਾ ਵਾਅਦਾ ਕਰਕੇ, ਸਸਤੇ ਸਟੀਲ, ਪਸ਼ੂਆਂ ਦੇ ਚਾਰੇ ਦੇ ਉਤਪਾਦ ਵੇਚਣ, ਔਨਲਾਈਨ ਕਰਜ਼ੇ ਪ੍ਰਦਾਨ ਕਰਨ, ਕੱਪੜੇ ਤੇ ਸੀਮੈਂਟ ਵੇਚਣ ਤੇ ਵੱਖ-ਵੱਖ ਰਾਜਾਂ ਚ ਹੋਟਲ ਬੁੱਕ ਕਰਕੇ ਲੋਕਾਂ ਨਾਲ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਚ 23 ਲੁੱਖ ਰੁਪਏ ਫ੍ਰੀਜ਼ ਕਰ ਦਿੱਤੇ ਗਏ ਹਨ ਤੇ 20 ਲੱਖ ਰੁਪਏ ਸ਼ਿਕਾਇਤਕਰਤਾ ਦੇ ਖਾਤੇ ਚ ਵਾਪਸ ਟ੍ਰਾਂਸਫਰ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।