AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਬਰਨਾਲਾ ‘ਚ 2 ਦਿਨਾਂ ਤੋਂ ਟੈਂਕੀ ‘ਤੇ ਚੜ੍ਹੀਆਂ ਮਾਂ-ਧੀ ਨੇ ਆਤਮ ਦਾਹ ਦੀ ਦਿੱਤੀ ਧਮਕੀ, ਮਹਿਲਾ ਕਮਿਸ਼ਨ ਦੇ ਨੋਟਿਸ ‘ਚ ਆਇਆ ਮਾਮਲਾ

ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਵਿੱਚ ਪਿਛਲੇ ਦੋ ਦਿਨਾਂ ਤੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹੀਆਂ ਮਾਂ-ਧੀ ਦੇ ਮਾਮਲੇ ਵਿੱਚ ਹੁਣ ਪ੍ਰਸ਼ਾਸਨ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਆਪਣੇ ਪਤੀ ਦੇ ਕਥਿਤ ਅੱਤਿਆਚਾਰਾਂ ਤੋਂ ਤੰਗ ਆ ਕੇ ਗੁਰਜੀਤ ਕੌਰ ਆਪਣੀ ਧੀ ਮਨਵੀਰ ਕੌਰ ਸਮੇਤ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ 'ਤੇ ਚੜ੍ਹੀ ਹੋਈ ਹੈ ਅਤੇ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ।

ਬਰਨਾਲਾ 'ਚ 2 ਦਿਨਾਂ ਤੋਂ ਟੈਂਕੀ 'ਤੇ ਚੜ੍ਹੀਆਂ ਮਾਂ-ਧੀ ਨੇ ਆਤਮ ਦਾਹ ਦੀ ਦਿੱਤੀ ਧਮਕੀ, ਮਹਿਲਾ ਕਮਿਸ਼ਨ ਦੇ ਨੋਟਿਸ 'ਚ ਆਇਆ ਮਾਮਲਾ
ਬਰਨਾਲਾ ‘ਚ 2 ਦਿਨਾਂ ਟੈਂਕੀ ‘ਤੇ ਚੜ੍ਹੀਆਂ ਮਾਂ-ਧੀ ਨੂੰ ਮਹਿਲਾ ਕਮਿਸ਼ਨ ਦਾ ਨੋਟਿਸ
pradeepkumar
| Published: 05 Apr 2026 18:49 PM IST

ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਵਿੱਚ ਪਿਛਲੇ ਦੋ ਦਿਨਾਂ ਤੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹੀਆਂ ਮਾਂ-ਧੀ ਦੇ ਮਾਮਲੇ ਵਿੱਚ ਹੁਣ ਪ੍ਰਸ਼ਾਸਨ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਸਖ਼ਤ ਨੋਟਿਸ ਲਿਆ ਹੈ। ਆਪਣੇ ਪਤੀ ਦੇ ਕਥਿਤ ਅੱਤਿਆਚਾਰਾਂ ਤੋਂ ਤੰਗ ਆ ਕੇ ਗੁਰਜੀਤ ਕੌਰ ਆਪਣੀ ਧੀ ਮਨਵੀਰ ਕੌਰ ਸਮੇਤ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ‘ਤੇ ਚੜ੍ਹੀ ਹੋਈ ਹੈ ਅਤੇ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ।

ਮਹਿਲਾ ਕਮਿਸ਼ਨ ਵੱਲੋਂ ਦੇਰ ਰਾਤ ਕਾਰਵਾਈ

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਦਾ ਤੁਰੰਤ ਨੋਟਿਸ ਲਿਆ। ਬੀਤੀ ਦੇਰ ਰਾਤ ਕਰੀਬ 11:30 ਵਜੇ ਡੀਐਸਪੀ ਜਸਵਿੰਦਰ ਕੌਰ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਟੈਂਕੀ ‘ਤੇ ਮੌਜੂਦ ਪੀੜਤ ਮਹਿਲਾ ਗੁਰਜੀਤ ਕੌਰ ਨੂੰ ਕਮਿਸ਼ਨ ਦਾ ਇੱਕ ਵਿਸ਼ੇਸ਼ ਪੱਤਰ ਸੌਂਪਿਆ। ਇਸ ਪੱਤਰ ਰਾਹੀਂ ਮਹਿਲਾ ਨੂੰ 6 ਅਪ੍ਰੈਲ ਨੂੰ ਸਵੇਰੇ 11 ਵਜੇ ਕਮਿਸ਼ਨ ਦੇ ਦਫ਼ਤਰ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਮਹਿਲਾ ਕਮਿਸ਼ਨ ਨੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਵੀ ਇਸ ਸਬੰਧੀ ਕੜੇ ਨਿਰਦੇਸ਼ ਜਾਰੀ ਕੀਤੇ ਹਨ।

ਧੀ ਟੈਂਕੀ ‘ਤੇ ਰਹੇਗੀ ਡਟੀ, ਮਾਂ ਜਾਵੇਗੀ ਕਮਿਸ਼ਨ ਦੇ ਦਫ਼ਤਰ

ਦਸ਼ਮੇਸ਼ ਤਰਨਾ ਦਲ (ਬਠਿੰਡਾ) ਦੇ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਬੱਲਮ ਸਿੰਘ ਤਲਵੰਡੀ ਦੀ ਅਗਵਾਈ ਹੇਠ ਗੁਰਜੀਤ ਕੌਰ ਚੰਡੀਗੜ੍ਹ ਸਥਿਤ ਮਹਿਲਾ ਕਮਿਸ਼ਨ ਦੇ ਦਫ਼ਤਰ ਜਾ ਕੇ ਆਪਣੀ ਗੱਲ ਰੱਖੇਗੀ। ਹਾਲਾਂਕਿ, ਜਥੇਬੰਦੀ ਅਤੇ ਪੀੜਤ ਮਹਿਲਾ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਮੁਕੰਮਲ ਇਨਸਾਫ਼ ਨਹੀਂ ਮਿਲਦਾ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਗੁਰਜੀਤ ਕੌਰ ਦੇ ਕਮਿਸ਼ਨ ਕੋਲ ਜਾਣ ਦੇ ਬਾਵਜੂਦ ਉਸ ਦੀ ਧੀ ਮਨਵੀਰ ਕੌਰ ਪਾਣੀ ਦੀ ਟੈਂਕੀ ‘ਤੇ ਹੀ ਡਟੀ ਰਹੇਗੀ। ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਮਿਸ਼ਨ ਵੱਲੋਂ ਕੋਈ ਠੋਸ ਹੱਲ ਜਾਂ ਇਨਸਾਫ਼ ਨਾ ਮਿਲਿਆ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।

ਕੀ ਹੈ ਪੂਰਾ ਵਿਵਾਦ?

ਪੀੜਤ ਮਹਿਲਾ ਗੁਰਜੀਤ ਕੌਰ ਦਾ ਦੋਸ਼ ਹੈ ਕਿ ਉਸ ਦਾ ਪਤੀ ਨਾਰਾਇਣ ਸਿੰਘ ਲੰਬੇ ਸਮੇਂ ਤੋਂ ਉਸ ‘ਤੇ ਸਰੀਰਕ ਅਤੇ ਮਾਨਸਿਕ ਤੌਰ ‘ਤੇ ਅੱਤਿਆਚਾਰ ਕਰ ਰਿਹਾ ਸੀ। ਮਹਿਲਾ ਅਨੁਸਾਰ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਉਸ ਕੋਲ ਕੋਈ ਹੋਰ ਚਾਰਾ ਨਹੀਂ ਬਚਿਆ ਸੀ, ਜਿਸ ਕਾਰਨ ਉਸ ਨੂੰ ਮਜਬੂਰ ਹੋ ਕੇ ਟੈਂਕੀ ‘ਤੇ ਚੜ੍ਹ ਕੇ ਆਤਮਦਾਹ ਦੀ ਚੇਤਾਵਨੀ ਦੇਣੀ ਪਈ।

Follow Us
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ
ਈਥਾਨੌਲ ਨਾਲ ਚੱਲੇਗਾ ਭਾਰਤ, ਸਰਕਾਰ ਦਾ ਨਵਾਂ ਡਰਾਫਟ ਅਤੇ ਤੁਹਾਡੇ ਲਈ ਫਾਇਦੇ-ਨੁਕਸਾਨ...
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ
Exit Polls Reliability: ਭਾਰਤੀ ਚੋਣਾਂ ਵਿੱਚ ਐਗਜ਼ਿਟ ਪੋਲ ਦੀ ਬਦਲਦੀ ਤਸਵੀਰ, ਭਰੋਸੇਯੋਗਤਾ ਤੇ ਗੰਭੀਰ ਸਵਾਲ...
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ
ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ...
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ...
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO...
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ...