ਪਲਾਟ ਘੋਟਾਲਾ: ਮਨਪ੍ਰੀਤ ਸਿੰਘ ਬਾਦਲ ਦੇ ਨਾਲ ਨਾਮਜ਼ਦ ADC ਸ਼ੇਰਗਿੱਲ ਦੀ ਜਮਾਨਤ ‘ਤੇ ਸੁਣਵਾਈ ਅੱਜ

Updated On: 

10 Oct 2023 12:50 PM

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤਾਂ ਹਾਲੇ ਗ੍ਰਿਫਤਾਰ ਨਹੀਂ ਹੋਏ ਪਰ ਉਨ੍ਹਾਂ ਦੇ ਨ ਏਡੀਸੀ ਸ਼ੇਰਗਿੱਲ ਦੇ ਜ਼ਮਾਨਤ ਤੇ ਸੁਣਾਈ ਅੱਜ ਹੋਣੀ ਹੈ। ਇਲਜ਼ਾਮ ਹੈ ਕਿ ਮਨਪ੍ਰੀਤ ਨੇ ਨਿਯਮਾਂ ਦੀ ਧੱਜੀਆਂ ਉਡਾਉਂਦੇ ਹੋਏ 2 ਪਲਾਟ ਵੇਚਕੇ ਪੰਜਾਬ ਸਰਕਾਰ ਨੂੰ ਕਰੀਬ 68 ਲੱਖ ਰੁਪਏ ਦਾ ਚੂਨਾ ਲਗਾਇਆ ਸੀ।

ਪਲਾਟ ਘੋਟਾਲਾ: ਮਨਪ੍ਰੀਤ ਸਿੰਘ ਬਾਦਲ ਦੇ ਨਾਲ ਨਾਮਜ਼ਦ ADC ਸ਼ੇਰਗਿੱਲ ਦੀ ਜਮਾਨਤ ਤੇ ਸੁਣਵਾਈ ਅੱਜ
Follow Us On

ਪੰਜਾਬ ਨਿਊਜ। ਬਠਿੰਡਾ ਦੇ ਮਾਡਲ ਟਾਊਨ ਫੇਜ਼-1 ਵਿੱਚ ਪਲਾਟ ਖਰੀਦ ਕੇ ਪੰਜਾਬ ਸਰਕਾਰ ਨੂੰ 65 ਲੱਖ ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਸਾਬਕਾ ਵਿੱਤ ਮੰਤਰੀ (Former Finance Minister) ਮਨਪ੍ਰੀਤ ਬਾਦਲ ਸਮੇਤ ਨਾਮਜ਼ਦ ਏਡੀਸੀ ਬਿਕਰਮਜੀਤ ਸ਼ੇਰਗਿੱਲ ਦੀ ਅੱਜ ਅਦਾਲਤ ਵਿੱਚ ਸੁਣਵਾਈ ਹੋ ਰਹੀ ਹੈ। ਉਸਦੀ ਅਗਾਊਂ ਜ਼ਮਾਨਤ ‘ਤੇ. ਇਸ ਤੋਂ ਪਹਿਲਾਂ ਇਸੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਬੋਲੀਕਾਰ ਅਮਨਦੀਪ ਸਿੰਘ ਨੇ ਵੀ ਅਦਾਲਤ ਵਿੱਚ ਆਪਣੀ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਦੀ ਸੁਣਵਾਈ ਵੀ ਅਦਾਲਤ ਵੱਲੋਂ 13 ਅਕਤੂਬਰ ਨੂੰ ਕੀਤੀ ਜਾਵੇਗੀ।

ਵਿਜੀਲੈਂਸ ਮਨਪ੍ਰੀਤ ਬਾਦਲ (Manpreet Badal) ਅਗਾਊਂ ਜ਼ਮਾਨਤ ਲਈ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਨਗੇ। ਦੂਜੇ ਪਾਸੇ ਵਿਜੀਲੈਂਸ ਟੀਮ ਵੱਲੋਂ ਪੀਸੀਐਸ ਅਧਿਕਾਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਬੀਡੀਏ ਅਸਟੇਟ ਅਫਸਰ ਪੰਕਜ ਕਾਲੀਆ ਦੇ ਨਾਲ ਮਨਪ੍ਰੀਤ ਬਾਦਲ ਨੂੰ ਕਾਬੂ ਕਰਨ ਦੇ ਲਈ ਵਿਜੀਲੈਂਸ ਵੱਲੋਂ ਯਤਨ ਜਾਰੀ ਹਨ। ਇਸ ਤੋਂ ਇਲਾਵਾ ਜਿਹੜੇ ਹੋਰ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਹਨ ਉਹ 14 ਦਿਨਾਂ ਦੀ ਹਿਰਾਸਤ ਵਿੱਚ ਭੇਜੇ ਗਏ ਹਨ। ਇਨ੍ਹਾਂ ਰਾਜੀਵ ਕੁਮਾਰ ਵਾਸੀ ਨਿਊ ਸ਼ਕਤੀ ਨਗਰ ਬਠਿੰਡਾ, ਅਮਨਦੀਪ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਅਤੇ ਵਿਕਾਸ ਅਰੋੜਾ ਵਾਸੀ ਟੈਗੋਰ ਨਗਰ ਬਠਿੰਡਾ ਦਾ ਨਾਂਅ ਸ਼ਾਮਿਲ ਹੈ।

ਮੰਤਰੀ ਦੇ ਕਈ ਕਰੀਬੀ ਵਿਜੀਲੈਂਸ ਦੇ ਰਡਾਰ ‘ਤੇ ਹਨ

ਇਸ ਤੋਂ ਇਲਾਵਾ ਸਾਬਕਾ ਮੰਤਰੀ ਦੇ ਕਰੀਬੀਆਂ ‘ਤੇ ਵੀ ਵਿਜੀਲੈਂਸ (Vigilance) ਨਜ਼ਰ ਰੱਖ ਰਹੀ ਹੈ। ਮਨਪ੍ਰੀਤ ਬਾਦਲ ਦੇ ਗੰਨਮੈਨ ਗੁਰਤੇਜ ਸਿੰਘ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਸ਼ਹਿਰ ਦੀ ਸਭ ਤੋਂ ਮਹਿੰਗੀ ਕਲੋਨੀ ਗਰੀਨ ਸਿਟੀ ਵਿੱਚ 3 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਗੁਰਤੇਜ ਸਿੰਘ ਦੇ ਘਰ ਤੇ ਵੀ ਛਾਪਾ ਮਾਰਿਆ ਗਿਆ ਪਰ ਉਹ ਪਹਿਲਾਂ ਘਰ ਨੂੰ ਤਾਲਾ ਲਾ ਕੇ ਫਰਾਰ ਹੋ ਗਿਆ। ਵਿਜੀਲੈਂਸ ਟੀਮ ਮਨਪ੍ਰੀਤ ਬਾਦਲ ਦੇ ਬਹੁਤ ਕਰੀਬੀ ਕੁਝ ਕਾਲੋਨਾਈਜ਼ਰਾਂ ਅਤੇ ਪ੍ਰਾਪਰਟੀ ਡੀਲਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਵਿਜੀਲੈਂਸ ਵੱਲੋਂ ਨੋਟਿਸ ਵੀ ਭੇਜੇ ਗਏ ਹਨ।

ਕਈ ਕਾਲੋਨੀਆਂ ਦਾ ਰਿਕਾਰਡ ਖੰਗਾਲ ਰਹੀ ਪੁਲਿਸ

ਵਿਜੀਲੈਂਸ ਵੱਲੋਂ ਕਾਂਗਰਸ ਸਰਕਾਰ ਵੇਲੇ ਉਕਤ ਕਲੋਨਾਈਜ਼ਰਾਂ ਵੱਲੋਂ ਬਣਾਈਆਂ ਗਈਆਂ ਕਲੋਨੀਆਂ ਦੇ ਮੁਕੰਮਲ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਵਰਨਣਯੋਗ ਹੈ ਕਿ ਬੀਡੀਏ ਦੇ ਤਤਕਾਲੀ ਪ੍ਰਸ਼ਾਸਕ ਮਨਪ੍ਰੀਤ ਸਿੰਘ ਬਾਦਲ, ਬਿਕਰਮਜੀਤ ਸਿੰਘ ਸਮੇਤ ਛੇ ਵਿਅਕਤੀਆਂ ਖ਼ਿਲਾਫ਼ 24 ਸਤੰਬਰ ਨੂੰ ਕੇਸ ਦਰਜ ਕੀਤਾ ਗਿਆ ਸੀ।

ਸਾਬਕਾ ਵਿੱਤ ਮੰਤਰੀ ‘ਤੇ ਕੀ ਦਰਜ ਹੈ ਮਾਮਲਾ?

ਬਠਿੰਡਾ ਦੇ ਵਿਜੀਲੈਂਸ ਬਿਊਰੋ ਥਾਣੇ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਦੀ ਜਾਂਚ ਰਿਪੋਰਟ ਅਨੁਸਾਰ 2018 ਜਦੋਂ ਮਨਪ੍ਰੀਤ ਖਜ਼ਾਨਾ ਮੰਤਰੀ ਸਨ ਉਸ ਸਮੇਂ ਉਨ੍ਹਾਂ ਨੇ ਬਠਿੰਡਾ ਵਿਖੇ ਪਲਾਟਾ ਘੋਟਾਲਾ ਕਰਕੇ ਲਾਭ ਲੈਣ ਦੀ ਕੋਸ਼ਿਸ਼ ਕੀਤੀ ਸੀ। ਪੁੱਡਾ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਇਨ੍ਹਾਂ ਪਲਾਟਾਂ ਦੀ ਜਾਅਲੀ ਬੋਲੀ ਕਰਵਾਈ ਗਈ। ਬੋਲੀ ਦੌਰਾਨ ਉਨ੍ਹਾਂ ਦੇ ਨਕਸ਼ੇ ਅਪਲੋਡ ਨਹੀਂ ਕੀਤੇ ਗਏ ਸਨ।

ਬਾਦਲ ਨੇ ਸਰਕਾਰ ਨੂੰ 68 ਲੱਖ ਦਾ ਲਗਾਇਆ ਚੂਨਾ

ਇਲਜ਼ਾਮ ਹੈ ਕਿ ਘੋਟਾਲਾ ਕਰਕੇ ਮਨਪ੍ਰੀਤ ਸਿੰਘ ਬਾਦਲ ਨੇ ਪਲਾਟ ਵੇਚ ਦਿੱਤਾ। ਸਾਬਕਾ ਖਜ਼ਾਨਾ ਮੰਤਰੀ ਨੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸਸਤੇ ਭਾਅ ਵਿੱਚ ਦੋ ਪਲਾਟ ਵੇਚਕੇ ਸਰਕਾਰ ਨੂੰ ਕਰੀਬ 68 ਲੱਖ ਰੁਪਏ ਦਾ ਚੂਨਾ ਲਗਾਇਆ ਹੈ। ਵਿਜੀਲੈਂਸ ਦਾ ਮੰਨਣਾ ਹੈ ਕਿ ਬਾਦਲ ਨੇ ਪੂਰੀ ਯੋਜਨਾ ਨਾਲ ਪਲਾਟ ਘੋਟਾਲਾ ਕਰਨ ਦੀ ਸਾਜਿਸ਼ ਰਚੀ ਸੀ।

Exit mobile version