ਫ਼ਿਰ ਵਿਵਾਦ ‘ਚ ਫਸੇ ਬੱਬੂ ਮਾਨ, ਮਾਤਾ ਚਿੰਤਪੁਰਨੀ ਮਹੋਤਸਵ ‘ਚ ਸ਼ਰਾਬ ਦੇ ਹਥਿਆਰਾਂ ਵਾਲੇ ਗੀਤ ਗਾਉਣ ਦਾ ਇਲਜ਼ਾਮ

Updated On: 

18 Nov 2025 12:09 PM IST

ਮਾਂ ਚਿੰਤਪੁਰਨੀ ਦਾ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ 'ਚ ਜਯੋਤੀ ਵੀ ਸਥਾਪਤ ਕੀਤੀ ਗਿਈ ਸੀ ਤੇ ਪੂਰੇ ਸੈੱਟ ਨੂੰ ਮਾਂ ਚਿੰਤਪੁਰਨੀ ਦੇ ਦਰਬਾਰ ਦਾ ਸਵਰੂਪ ਦਿੱਤਾ ਗਿਆ ਸੀ। ਉਸੇ ਮੰਚ 'ਤੇ ਬੱਬੂ ਮਾਨ ਦਾ ਸ਼ੋਅ ਵੀ ਹੋਇਆ। ਉਨ੍ਹਾਂ ਨੇ ਹਥਿਆਰ ਤੇ ਸ਼ਰਾਬ ਵਾਲੇ ਗਾਣੇ ਗਾਏ। ਇਸ 'ਤੇ ਹਿੰਦੂ ਸੰਗਠਨ ਨਾਰਾਜ਼ ਹੋ ਗਏ। ਜੈ ਮਾਂ ਲੰਗਰ ਸੇਵਾ ਸਮਿਤੀ ਤੇ ਡੇਰਾ ਮੱਸਾ ਪੜੇਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਹੈ। ਇਲਜ਼ਾਮ ਹੈ ਕਿ ਮਾਤਾ ਚਿੰਤਪੁਰਨੀ ਮਹੋਸਤਵ 'ਚ ਬੱਬੂ ਮਾਨ ਨੇ ਭੱਦੀ ਸ਼ਬਦਾਵਲੀ ਤੇ ਸ਼ਰਾਬ ਪ੍ਰਮੋਟ ਕਰਨ ਵਾਲੇ ਗੀਤ ਗਾਏ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਫ਼ਿਰ ਵਿਵਾਦ ਚ ਫਸੇ ਬੱਬੂ ਮਾਨ, ਮਾਤਾ ਚਿੰਤਪੁਰਨੀ ਮਹੋਤਸਵ ਚ ਸ਼ਰਾਬ ਦੇ ਹਥਿਆਰਾਂ ਵਾਲੇ ਗੀਤ ਗਾਉਣ ਦਾ ਇਲਜ਼ਾਮ

ਫ਼ਿਰ ਵਿਵਾਦ 'ਚ ਫਸੇ ਬੱਬੂ ਮਾਨ, ਮਾਤਾ ਚਿੰਤਪੁਰਨੀ ਮਹੋਤਸਵ 'ਚ ਸ਼ਰਾਬ ਦੇ ਹਥਿਆਰਾਂ ਵਾਲੇ ਗੀਤ ਗਾਉਣ ਦਾ ਇਲਜ਼ਾਮ

Follow Us On

ਹਿਮਾਚਲ ਪ੍ਰਦੇਸ਼ ਦੇ ਊਨਾ ‘ਚ ਮਾਂ ਚਿੰਤਪੁਰਨੀ ਮਹੋਤਸਵ ‘ਚ ਪਜਾਬੀ ਸਿੰਗਰ ਬੱਬੂ ਮਾਨ ਦੇ ਸ਼ੋਅ ਦੌਰਾਨ ਬੇਅਦਬੀ ਦੇ ਇਲਜ਼ਾਮ ਲੱਗੇ ਹਨ। ਹਿੰਦੂ ਸੰਗਠਨਾਂ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਵੱਲੋਂ ਆਯੋਜਿਤ ਇਸ ਪ੍ਰੋਗਰਾਮ ‘ਚ ਮਾਤਾ ਚਿੰਤਪੁਰਨੀ ਤੋਂ ਲਿਆਂਦੀ ਗਈ ਜਯੋਤੀ ਸਥਾਪਤ ਸੀ ਤੇ ਦਰਬਾਰ ਦਾ ਮੰਚ ਤਿਆਰ ਹੋਣ ਦੇ ਬਾਵਜੂਦ ਬੱਬੂ ਮਾਨ ਨੇ ਭੱਦੀ ਸ਼ਬਦਾਵਲੀ, ਸ਼ਰਾਬ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਸੁਣਾਏ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਧਾਰਮਿਕ ਆਸਥਾ ਨੂੰ ਸੱਟ ਪਹੁੰਚੀ ਹੈ।

ਸੰਗਠਨਾ ਦਾ ਕਹਿਣਾ ਹੈ ਕਿ 15 ਤੇ 16 ਨਵੰਬਰ ਨੂੰ ਹੋਏ ਪ੍ਰੋਗਰਾਮ ‘ਚ ਨਾ ਤਾਂ ਭਜਨ ਗਾਏ ਗਏ ਤੇ ਨਾ ਹੀ ਸਨਮਾਨ ਭਰਿਆ ਮਾਹੌਲ ਰੱਖਿਆ ਗਿਆ, ਸਗੋਂ ਸਟੇਜ਼ ‘ਤੇ ਮਾਵਾਂ ਤੇ ਧੀਆਂ ਨੂੰ ਭੱਦੀ ਸ਼ਬਦਾਵਲੀ ਵਾਲੇ ਗਾਣਿਆਂ ‘ਤੇ ਨਚਾਇਆ ਗਿਆ। ਜੈ ਮਾਂ ਲੰਗਰ ਸੇਵਾ ਸਮਿਤੀ ਤੇ ਡੇਰਾ ਮੱਸਾ ਭਾਈ ਪੜੇਨ ਨੇ ਬੱਬੂ ਮਾਨ ਤੇ ਆਯੋਜਕਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

ਊਨਾ ‘ਚ ਮਾਂ ਚਿੰਤਪੁਰਨੀ ਦਾ ਸਮਾਰੋਹ ਕਰਵਾਇਆ ਜਾ ਰਿਹਾ ਹੈ। ਇਸ ‘ਚ ਜਯੋਤੀ ਵੀ ਸਥਾਪਤ ਕੀਤੀ ਗਿਈ ਸੀ ਤੇ ਪੂਰੇ ਸੈੱਟ ਨੂੰ ਮਾਂ ਚਿੰਤਪੁਰਨੀ ਦੇ ਦਰਬਾਰ ਦਾ ਸਵਰੂਪ ਦਿੱਤਾ ਗਿਆ ਸੀ। ਉਸੇ ਮੰਚ ‘ਤੇ ਬੱਬੂ ਮਾਨ ਦਾ ਸ਼ੋਅ ਵੀ ਹੋਇਆ। ਉਨ੍ਹਾਂ ਨੇ ਹਥਿਆਰ ਤੇ ਸ਼ਰਾਬ ਵਾਲੇ ਗਾਣੇ ਗਾਏ। ਇਸ ‘ਤੇ ਹਿੰਦੂ ਸੰਗਠਨ ਨਾਰਾਜ਼ ਹੋ ਗਏ। ਜੈ ਮਾਂ ਲੰਗਰ ਸੇਵਾ ਸਮਿਤੀ ਤੇ ਡੇਰਾ ਮੱਸਾ ਪੜੇਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਹੈ। ਇਲਜ਼ਾਮ ਹੈ ਕਿ ਮਾਤਾ ਚਿੰਤਪੁਰਨੀ ਮਹੋਸਤਵ ‘ਚ ਬੱਬੂ ਮਾਨ ਨੇ ਭੱਦੀ ਸ਼ਬਦਾਵਲੀ ਤੇ ਸ਼ਰਾਬ ਪ੍ਰਮੋਟ ਕਰਨ ਵਾਲੇ ਗੀਤ ਗਾਏ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਸ਼ਿਕਾਇਤ ਦੇਣ ਵਾਲਿਆਂ ਮੁਤਾਬਕ, ਮਹੋਤਸਵ ‘ਚ ਮਾਂ ਚਿੰਤਪੁਰਨੀ ਤੋਂ ਲਿਆਂਦੀ ਗਈ ਜਯੋਤੀ ਸਥਪਾਤ ਕੀਤੀ ਗਈ ਸੀ। ਪੂਰਾ ਮੰਚ ਦਰਬਾਰ ਵਰਗਾ ਸਜਾਇਆ ਗਿਆ, ਪੁਰ ਉਸੇ ਮੰਚ ‘ਤੇ ਹੁੱਲੜਬਾਜੀ ਤੇ ਭੱਦੀ ਸ਼ਬਦਾਵਲੀ ‘ਤੇ ਮਾਂਵਾਂ ਤੇ ਧੀਆਂ ਨੂੰ ਨਚਾਇਆ ਗਿਆ।