ਅਸ਼ਵਨੀ ਸੇਖੜੀ ਦਾ ਆਪਣੇ ਭਰਾ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ, ਜਾਣੋ ਕੀ ਹੈ ਪੂਰਾ ਮਾਮਲਾ
ਭਾਜਪਾ ਆਗੂ ਅਸ਼ਵਨੀ ਸੇਖੜੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਚ ਉਹ ਆਪਣੇ ਭਰਾ ਇੰਦਰ ਸੇਖੜੀ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਚ ਉਨ੍ਹਾਂ ਦਾ ਬੇਟਾ ਅਨੁਭਵ ਸੇਖੜੀ ਵੀ ਉਨ੍ਹਾਂ ਦੇ ਨਾਲ ਹੈ। ਕੁੱਟਮਾਰ ਦੀ ਵਜ੍ਹਾ ਜਾਇਦਾਦ ਨੂੰ ਲੈ ਕੇ ਚੱਲ ਰਿਹਾ ਵਿਵਾਦ ਹੈ।

ਗੁਰਦਾਸਪੁਰ ਦੇ ਬਟਾਲਾ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਅਤੇ ਭਾਰਤੀ ਜਨਤਾ ਪਾਰਟੀ (BJP) ਦੇ ਆਗੂ ਅਸ਼ਵਨੀ ਸੇਖੜੀ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਅਸ਼ਵਨੀ ਸੇਖੜੀ ਅਤੇ ਉਸਦੇ ਬੇਟੇ ਵੱਲੋਂ ਇੱਕ ਵਿਅਕਤੀ ਦੀ ਕੁੱਟਮਾਰ ਕੀਤੀ ਜਾ ਰਹੀ ਹੈ। ਜਿਸ ਵਿਅਕਤੀ ਨੂੰ ਉਹ ਕੁੱਟ ਰਹੇ ਹਨ, ਉਹ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦਾ ਭਰਾ ਇੰਦਰ ਸੇਖੜੀ ਹੈ। ਇਸ ਦੌਰਾਨ ਉਹ ਉਸ ਨਾਲ ਕੁੱਟਮਾਰ ਕਰਨ ਦੇ ਨਾਲ-ਨਾਲ ਗਾਲ੍ਹਾਂ ਵੀ ਕੱਢਦੇ ਨਜ਼ਰ ਆ ਰਹੇ ਹਨ।
ਵਾਇਰਲ ਵੀਡੀਓ ‘ਚ ਅਸ਼ਵਨੀ ਸੇਖੜੀ ਅਤੇ ਉਨ੍ਹਾਂ ਦੇ ਬੇਟੇ ਅਨੁਭਵ ਸੇਖੜੀ ਆਪਣੇ ਭਰਾ ਇੰਦਰ ਸੇਖੜੀ ਨੂੰ ਬੁਰੀ ਤਰ੍ਹਾਂ ਕੁੱਟਦੇ ਨਜ਼ਰ ਆ ਰਹੇ ਹਨ। ਅਸ਼ਵਨੀ ਸੇਖੜੀ (Ashwani Sekhri) ਦੇ ਸੁਰੱਖਿਆ ਕਰਮੀ ਇੰਦਰ ਸੇਖੜੀ ਨੂੰ ਫੜ੍ਹ ਕੇ ਖੜ੍ਹੇ ਹੋਏ ਹਨ। ਜਿਸ ਵੀਡੀਓ ‘ਚ ਕੁੱਟਮਾਰ ਦੀ ਘਟਨਾ ਵਾਪਰੀ, ਉਸ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਇੱਕ ਵੱਡੀ ਇਮਾਰਤ ਉਸਾਰੀ ਅਧੀਨ ਹੈ। ਕੁੱਟਮਾਰ ਦੀ ਘਟਨਾ ਕੁਝ ਦਿਨ ਪਹਿਲਾਂ ਦੀ ਦੱਸੀ ਜਾਂਦੀ ਹੈ।
ਜਾਇਦਾਦ ਦਾ ਹੈ ਝਗੜਾ
ਜਾਣਕਾਰੀ ਅਨੁਸਾਰ ਅਸ਼ਵਨੀ ਸੇਖੜੀ ਦਾ ਆਪਣੇ ਭਰਾ ਇੰਦਰ ਸੇਖੜੀ ਨਾਲ ਜਾਇਦਾਦ ਨੂੰ ਲੈ ਕੇ ਪੁਰਾਣਾ ਝਗੜਾ ਚੱਲ ਰਿਹਾ ਹੈ। ਇਸ ਲਈ ਸੁੱਚਾ ਸਿੰਘ ਛੋਟੇਪੁਰ ਵੱਲੋਂ ਬਣਾਈ ਗਈ ਪਾਰਟੀ ਤੋਂ ਇੰਦਰ ਸ਼ੇਖੜੀ ਨੇ ਅਸ਼ਵਨੀ ਸ਼ੇਖੜੀ ਵਿਰੁੱਧ ਚੋਣ ਲੜੀ ਸੀ। ਇਸ ਦੇ ਨਾਲ ਹੀ ਜਦੋਂ ਇਸ ਸਬੰਧੀ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੈਰੀ ਕਲਸੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਲੜਾਈ ਹੋਈ ਹੈ। ਜਦੋਂ ਇਸ ਮਾਮਲੇ ਸਬੰਧੀ ਅਸ਼ਵਨੀ ਅਤੇ ਉਸ ਦੇ ਭਰਾ ਇੰਦਰ ਸੇਖੜੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਅਸ਼ਵਨੀ ਸੇਖੜੀ ਨੇ ਰੱਖਿਆ ਪੱਖ
ਵੀਡੀਓ ਵਾਇਰਲ ਹੋਣ ਤੋਂ ਬਾਅਦ ਅਸ਼ਵਨੀ ਸੇਖੜੀ ਦਾ ਪੱਖ ਆਇਆ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਦੇ ਭਰਾ ਨੇ ਜਾਇਦਾਦ ਦੇ ਮਸਲੇ ਨੂੰ ਲੈਕੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ, ਉਸਤੋਂ ਬਾਅਦ ਉਹਨਾਂ ਦੇ ਬੇਟੇ ਨੇ ਹੱਥ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਜਾਇਦਾਦ ਵਿੱਚ ਫੈਕਟਰੀ ਲੱਗਾ ਰਹੇ ਹਨ ਜਿਸਦੇ ਚਲਦੇ ਇੰਦਰ ਸੇਖੜੀ ਵਲੋਂ ਕੰਮ ਨੂੰ ਰੋਕਿਆ ਜਾ ਰਿਹਾ ਹੈ। ਇੰਦਰ ਸੇਖੜੀ ਨਾਲ ਕਿਸੇ ਤਰ੍ਹਾਂ ਵੀ ਸੰਪਕਰ ਨਹੀਂ ਹੋ ਪਾਇਆ ਹੈ।
ਦੱਸ ਦੇਈਏ ਕਿ ਇੰਦਰ ਸੇਖੜੀ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਸਨ। ਉਹ 2017 ਵਿਚ ਬਟਾਲਾ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜੇ ਅਤੇ ਵਿਧਾਇਕ ਵੀ ਬਣੇ। ਪਰ ਪਾਰਟੀ ਵਿੱਚ ਮਤਭੇਦ ਹੋਣ ਕਾਰਨ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ।