ਅੱਜ ਤੋਂ ਪੰਜਾਬ ਦੌਰੇ ‘ਤੇ ਅਰਵਿੰਦ ਕੇਜਰੀਵਾਲ, 10 ਦਿਨਾਂ ਦੇ ਵਿਪਾਸਨਾ ਸੈਸ਼ਨ ‘ਚ ਲੈਣਗੇ ਹਿੱਸਾ
Arvind Kejriwal: ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਵਿਪਾਸਨਾ ਸੈਸ਼ਨ ਲਈ ਹੁਸ਼ਿਆਰਪੁਰ ਜਾਣਗੇ ਅਤੇ 5 ਮਾਰਚ ਤੋਂ 15 ਮਾਰਚ ਤੱਕ ਉੱਥੋਂ ਦੇ ਇੱਕ ਕੇਂਦਰ ਵਿੱਚ ਵਿਪਾਸਨਾ ਸੈਸ਼ਨ ਵਿੱਚ ਸ਼ਾਮਲ ਹੋਣਗੇ। ਦਸੰਬਰ 2023 ਵਿੱਚ, ਕੇਜਰੀਵਾਲ ਨੇ ਹੁਸ਼ਿਆਰਪੁਰ ਦੇ ਆਨੰਦਗੜ੍ਹ ਵਿੱਚ ਧੰਮ ਧਾਮ ਵਿਪਾਸਨਾ ਕੇਂਦਰ ਵਿੱਚ 10 ਦਿਨਾਂ ਦੇ ਕੈਂਪ ਵਿੱਚ ਸ਼ਿਰਕਤ ਕੀਤੀ।

Arvind Kejriwal: ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਚੋਣ ਹਾਰ ਤੋਂ ਲਗਭਗ ਇੱਕ ਮਹੀਨੇ ਬਾਅਦ, ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਸ਼ਟਰੀ ਰਾਜਧਾਨੀ ਛੱਡਣ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਕੇਜਰੀਵਾਲ ਮੰਗਲਵਾਰ ਤੋਂ ਪੰਜਾਬ ਵਿੱਚ 10 ਦਿਨਾਂ ਦੇ ਵਿਪਾਸਨਾ ਸੈਸ਼ਨ ਵਿੱਚ ਹਿੱਸਾ ਲੈਣਗੇ।
‘ਆਪ’ ਸੂਤਰਾਂ ਅਨੁਸਾਰ ਕੇਜਰੀਵਾਲ ਮੰਗਲਵਾਰ ਨੂੰ ਵਿਪਾਸਨਾ ਸੈਸ਼ਨ ਲਈ ਹੁਸ਼ਿਆਰਪੁਰ ਜਾਣਗੇ ਅਤੇ 5 ਮਾਰਚ ਤੋਂ 15 ਮਾਰਚ ਤੱਕ ਉੱਥੋਂ ਦੇ ਇੱਕ ਕੇਂਦਰ ਵਿੱਚ ਵਿਪਾਸਨਾ ਸੈਸ਼ਨ ਵਿੱਚ ਸ਼ਾਮਲ ਹੋਣਗੇ। ਦਸੰਬਰ 2023 ਵਿੱਚ, ਕੇਜਰੀਵਾਲ ਨੇ ਹੁਸ਼ਿਆਰਪੁਰ ਦੇ ਆਨੰਦਗੜ੍ਹ ਵਿੱਚ ਧੰਮ ਧਾਮ ਵਿਪਾਸਨਾ ਕੇਂਦਰ ਵਿੱਚ 10 ਦਿਨਾਂ ਦੇ ਕੈਂਪ ਵਿੱਚ ਸ਼ਿਰਕਤ ਕੀਤੀ।
ਪਹਿਲਾਂ ਵੀ ਆਏ ਸਨ ਕੇਜਰੀਵਾਲ
ਇਸ ਤੋਂ ਪਹਿਲਾਂ, ਉਹ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੁੱਛਗਿੱਛ ਲਈ ਈਡੀ ਦੇ ਸੰਮਨ ਦਾ ਸਾਹਮਣਾ ਕਰਨ ਲਈ ਇੱਥੇ ਆਏ ਸਨ। 5 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਨਵੀਂ ਦਿੱਲੀ ਸੀਟ ਤੋਂ ਆਪਣੀ ਹਾਰ ਤੋਂ ਬਾਅਦ, ਕੇਜਰੀਵਾਲ ਨੇ ਆਪਣੇ ਆਪ ਨੂੰ ਪਾਰਟੀ ਨਾਲ ਸਬੰਧਤ ਗਤੀਵਿਧੀਆਂ ਤੱਕ ਸੀਮਤ ਕਰ ਲਿਆ ਹੈ ਅਤੇ ਜਨਤਕ ਤੌਰ ‘ਤੇ ਦਿਖਾਈ ਨਹੀਂ ਦਿੱਤਾ।
ਦਿੱਲੀ ‘ਚ ਹੋਈ ਸੀ ਹਾਰ
ਆਮ ਆਦਮੀ ਪਾਰਟੀ, ਜੋ 2015 ਤੋਂ 2024 ਤੱਕ ਦਿੱਲੀ ਵਿੱਚ ਸੱਤਾ ਵਿੱਚ ਸੀ, ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ 70 ਵਿੱਚੋਂ ਸਿਰਫ਼ 22 ਸੀਟਾਂ ਹੀ ਜਿੱਤ ਸਕੀ। ਭਾਜਪਾ ਨੇ 48 ਸੀਟਾਂ ਜਿੱਤ ਕੇ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਦੇ ਦਬਦਬੇ ਨੂੰ ਖਤਮ ਕਰ ਦਿੱਤਾ। ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੌਰਭ ਭਾਰਦਵਾਜ, ਸਤੇਂਦਰ ਜੈਨ ਅਤੇ ਸੋਮਨਾਥ ਭਾਰਤੀ ਸਮੇਤ ‘ਆਪ’ ਦੇ ਕਈ ਵੱਡੇ ਨੇਤਾ ਹਾਰ ਗਏ।
ਕਈ ਕਿਆਸ ਲਗਾਏ ਜਾ ਰਹੇ ਹਨ
ਹਾਲਾਂਕਿ ਕੇਜਰੀਵਾਲ ਦਾ ਦਿੱਲੀ ਚੋਣ ਤੋਂ ਬਾਅਦ ਪਹਿਲਾ ਦੌਰਾ ਹੈ, ਅਜਿਹੇ ਵਿੱਚ, ਕਿਆਸ ਇਹ ਵੀ ਲਗਾਏ ਜਾ ਰਹੇ ਸਨ ਕਿ ਅਰਵਿੰਦ ਕੇਜਰੀਵਾਲ ਸੰਜੀਵ ਅਰੋੜਾ ਦੀ ਜਗ੍ਹਾ ਖਾਲੀ ਹੋਣ ਵਾਲੀ ਰਾਜ ਸਭਾ ਸੀਟ ਤੋਂ ਰਾਜ ਸਭਾ ਜਾ ਸਕਦੇ ਹਨ। ਦੂਜੇ ਪਾਸੇ ਕਾਂਗਰਸ ਤੇ ਭਾਜਪਾ ਇਸ ਨੂੰ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦਾ ਤਰੀਕਾ ਦੱਸ ਰਹੇ ਹਨ। ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਸੀ ਕਿ ਕੇਜਰੀਵਾਲ ਪੰਜਾਬ ਰਾਹੀਂ ਰਾਜ ਸਭਾ ਜਾ ਸਕਦੇ ਹਨ। ਉਨ੍ਹਾਂ ਕਿਹਾ ਜਾ ਰਿਹਾ ਹੈ ਕਿ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ, ਕੇਜਰੀਵਾਲ ਪੰਜਾਬ ਦੀ ਕਮਾਨ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦੇ ਹਨ।