AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਮਿਲੇ 100 ਹੋਰ ਨਵੇਂ ਮੁਹੱਲਾ ਕਲੀਨਿਕ; ਹੁਣ ਪਿੰਡ-ਪਿੰਡ ਮਿਲੇਗਾ ਮੁਫ਼ਤ ਇਲਾਜ

ਫ਼ਤਹਿਗੜ੍ਹ ਸਾਹਿਬ ਦੇ ਸਰਹਿੰਦ ਦੀ ਨਵੀਂ ਅਨਾਜ ਮੰਡੀ ਵਿਖੇ ਅੱਜ ਇੱਕ ਵਿਸ਼ਾਲ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਕੇਜਰੀਵਾਲ ਨੇ ਸੂਬਾ ਵਾਸੀਆਂ ਨੂੰ ਸਿਹਤ ਸਹੂਲਤਾਂ ਦਾ ਵੱਡਾ ਤੋਹਫ਼ਾ ਦਿੰਦਿਆਂ 100 ਨਵੇਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ।

ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਮਿਲੇ 100 ਹੋਰ ਨਵੇਂ ਮੁਹੱਲਾ ਕਲੀਨਿਕ; ਹੁਣ ਪਿੰਡ-ਪਿੰਡ ਮਿਲੇਗਾ ਮੁਫ਼ਤ ਇਲਾਜ
ਪੰਜਾਬ ਨੂੰ ਮਿਲੇ 100 ਨਵੇਂ ਮੁਹੱਲਾ ਕਲੀਨਿਕ, ਹੁਣ ਪਿੰਡ-ਪਿੰਡ ਮਿਲੇਗਾ ਮੁਫ਼ਤ ਇਲਾਜ
tv9-punjabi
| Updated On: 28 Mar 2026 17:46 PM IST
ਫ਼ਤਹਿਗੜ੍ਹ ਸਾਹਿਬ ਦੇ ਸਰਹਿੰਦ ਦੀ ਨਵੀਂ ਅਨਾਜ ਮੰਡੀ ਵਿਖੇ ਅੱਜ ਇੱਕ ਵਿਸ਼ਾਲ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਕੇਜਰੀਵਾਲ ਨੇ ਸੂਬਾ ਵਾਸੀਆਂ ਨੂੰ ਸਿਹਤ ਸਹੂਲਤਾਂ ਦਾ ਵੱਡਾ ਤੋਹਫ਼ਾ ਦਿੰਦਿਆਂ 100 ਨਵੇਂ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕੀਤੀ। ਅਰਵਿੰਦ ਕੇਜਰੀਵਾਲ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਦਿਆਂ ਦੱਸਿਆ ਕਿ ਅੱਜ ਦਾ ਦਿਨ ਬਹੁਤ ਪਵਿੱਤਰ ਹੈ ਕਿਉਂਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਨਿਆਮਤ ਕੌਰ ਦਾ ਜਨਮਦਿਨ ਵੀ ਹੈ। ਉਨ੍ਹਾਂ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਬੇਟੀ ਨੂੰ ਆਪਣਾ ਆਸ਼ੀਰਵਾਦ ਦੇਣ। ਸਿਹਤ ਸਹੂਲਤਾਂ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ, “ਪਿਛਲੇ 4 ਸਾਲਾਂ ਵਿੱਚ ਅਸੀਂ 881 ਮੁਹੱਲਾ ਕਲੀਨਿਕ ਬਣਾਏ ਸਨ ਅਤੇ ਅੱਜ 109 ਹੋਰ ਕਲੀਨਿਕ ਤਿਆਰ ਹੋਣ ਨਾਲ ਇਹ ਗਿਣਤੀ 990 ਤੱਕ ਪਹੁੰਚ ਗਈ ਹੈ। ਆਉਣ ਵਾਲੇ ਸਮੇਂ ਵਿੱਚ 400 ਹੋਰ ਕਲੀਨਿਕ ਬਣਾ ਕੇ ਪੰਜਾਬ ਵਿੱਚ ਕੁੱਲ 1500 ਮੁਹੱਲਾ ਕਲੀਨਿਕ ਹੋ ਜਾਣਗੇ। ਹੁਣ ਹਰ ਪਿੰਡ ਅਤੇ ਮੁਹੱਲੇ ਵਿੱਚ ਮੁਫ਼ਤ ਇਲਾਜ ਮਿਲੇਗਾ, ਜੋ ਪਿਛਲੇ 75 ਸਾਲਾਂ ਵਿੱਚ ਕਿਸੇ ਵੀ ਪਾਰਟੀ ਨੇ ਨਹੀਂ ਕੀਤਾ।”

ਸ਼ਰਾਬ ਘੁਟਾਲੇ ਦੇ ਦੋਸ਼ਾਂ ‘ਤੇ ਸਪੱਸ਼ਟੀਕਰਨ

ਕੇਜਰੀਵਾਲ ਨੇ ਵਿਰੋਧੀਆਂ ‘ਤੇ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਅਤੇ ਮਨੀਸ਼ ਸਿਸੋਦੀਆ ‘ਤੇ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲਗਾਏ ਗਏ। ਉਨ੍ਹਾਂ ਕਿਹਾ, “ਮੈਨੂੰ 6 ਮਹੀਨੇ ਅਤੇ ਮਨੀਸ਼ ਸਿਸੋਦੀਆ ਨੂੰ ਡੇਢ ਸਾਲ ਜੇਲ੍ਹ ਵਿੱਚ ਰੱਖਿਆ ਗਿਆ, ਪਰ ਹੁਣ ਅਦਾਲਤ ਨੇ ਸਾਫ਼ ਕਹਿ ਦਿੱਤਾ ਹੈ ਕਿ ਸਾਡੇ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਅਦਾਲਤ ਨੇ ਮੰਨਿਆ ਹੈ ਕਿ ਕੇਜਰੀਵਾਲ ਕੱਟੜ ਇਮਾਨਦਾਰ ਹੈ। ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ।”

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਘੇਰਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਹੋਰਨਾਂ ਪਾਰਟੀਆਂ ਦੀਆਂ ਰੈਲੀਆਂ ਵਿੱਚ ਸਿਰਫ਼ ਨਿੱਜੀ ਦੂਸ਼ਣਬਾਜ਼ੀ ਹੁੰਦੀ ਹੈ, ਪਰ ‘ਆਪ’ ਦੀ ਸਟੇਜ ‘ਤੇ ਵਿਕਾਸ, ਸਿੱਖਿਆ ਅਤੇ ਸਿਹਤ ਦੀ ਗੱਲ ਹੁੰਦੀ ਹੈ। ਉਨ੍ਹਾਂ ਸੁਖਬੀਰ ਬਾਦਲ ‘ਤੇ ਤਨਜ਼ ਕਸਦਿਆਂ ਕਿਹਾ, “ਬਾਦਲ ਪਰਿਵਾਰ ਨੂੰ ਸਿਰਫ਼ ਆਪਣੇ ਪੁੱਤ-ਭਤੀਜਿਆਂ ਦੀ ਫ਼ਿਕਰ ਹੈ। ਸੁਖਬੀਰ ਕਹਿੰਦਾ ਹੈ ਕਿ ਉਹ ਚਿੱਟੇ ਦੇ ਤਸਕਰਾਂ ਨੂੰ ਕਾਬੂ ਕਰ ਸਕਦਾ ਹੈ, ਅਸਲ ਵਿੱਚ ਜਿਨ੍ਹਾਂ ਨੇ ਇਹ ਸਭ ਸ਼ੁਰੂ ਕੀਤਾ, ਉਨ੍ਹਾਂ ਕੋਲ ਹੀ ਤਸਕਰਾਂ ਦੇ ਪਾਸਵਰਡ ਹੋਣਗੇ।”

ਬੇਅਦਬੀ ਮਾਮਲੇ ‘ਤੇ ਸਖ਼ਤ ਕਾਰਵਾਈ ਦਾ ਐਲਾਨ

ਬੇਅਦਬੀ ਦੇ ਮੁੱਦੇ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਪਰਿਵਾਰ ਸੋਚਦਾ ਹੈ ਕਿ ਲੋਕ ਸਭ ਭੁੱਲ ਗਏ ਹਨ, ਪਰ ਉਹ ਯਾਦ ਦਿਵਾਉਂਦੇ ਰਹਿਣਗੇ। ਉਨ੍ਹਾਂ ਐਲਾਨ ਕੀਤਾ ਕਿ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾ ਰਿਹਾ ਹੈ। ਇਸ ਵਿੱਚ 2008 ਦੇ ਐਕਟ ਵਿੱਚ ਸੋਧ ਕਰਕੇ ਬੇਅਦਬੀ ਕਰਨ ਵਾਲਿਆਂ ਲਈ ਘੱਟੋ-ਘੱਟ 10 ਸਾਲ ਦੀ ਸਜ਼ਾ ਅਤੇ ਵੱਧ ਤੋਂ ਵੱਧ ਉਮਰ ਕੈਦ ਦਾ ਪ੍ਰਬੰਧ ਕੀਤਾ ਜਾਵੇਗਾ।

ਕਾਂਗਰਸ ਅਤੇ ਅਕਾਲੀ ਦਲ ‘ਤੇ ਵਿਅੰਗ

ਸੀਐਮ ਮਾਨ ਨੇ ਕਾਂਗਰਸ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਉੱਥੇ ਵਰਕਰ ਘੱਟ ਗਏ ਹਨ ਅਤੇ ਮੁੱਖ ਮੰਤਰੀ ਦੇ ਦਾਅਵੇਦਾਰ ਵਧ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਦਿੱਲੀ ਵਾਲੇ ਨਾਮ ਤੱਕ ਨਹੀਂ ਜਾਣਦੇ। ਉੱਥੇ ਹੀ ਸੁਖਬੀਰ ਬਾਦਲ ਦੀ ‘ਪੰਜਾਬ ਬਚਾਓ ਯਾਤਰਾ’ ਨੂੰ ਉਨ੍ਹਾਂ ਨੇ ‘ਸੁਖਬੀਰ ਬਚਾਓ ਯਾਤਰਾ’ ਕਰਾਰ ਦਿੱਤਾ। ਉਨ੍ਹਾਂ ਹਰਸਿਮਰਤ ਬਾਦਲ ‘ਤੇ ਵੀ ਵਿਅੰਗ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਤਾਂ ਲਾਲ ਅਤੇ ਹਰੀ ਮਿਰਚ ਦਾ ਫਰਕ ਵੀ ਨਹੀਂ ਪਤਾ।

Follow Us
DM ਰੰਧਾਵਾ ਸੁਸਾਈਡ ਮਾਮਲੇ 'ਤੇ ਵੜਿੰਗ ਨੇ ਜਾਨਬੁੱਝ ਕੇ ਨਹੀਂ ਕੀਤੇ ਸਾਈਨ, ਕਾਂਗਰਸ 'ਤੇ ਬੀਜੇਪੀ ਆਗੂ ਦੇ ਵੱਡੇ ਇਲਜਾਮ
DM ਰੰਧਾਵਾ ਸੁਸਾਈਡ ਮਾਮਲੇ 'ਤੇ ਵੜਿੰਗ ਨੇ ਜਾਨਬੁੱਝ ਕੇ ਨਹੀਂ ਕੀਤੇ ਸਾਈਨ, ਕਾਂਗਰਸ 'ਤੇ ਬੀਜੇਪੀ ਆਗੂ ਦੇ ਵੱਡੇ ਇਲਜਾਮ...
Fuel Crisis: ਫਿਊਲ ਸੰਕਟ 'ਤੇ ਨਿਰਮਲਾ ਸੀਤਾਰਮਨ ਦਾ ਬਿਆਨ, ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਿੱਚ ਕਟੌਤੀ
Fuel Crisis: ਫਿਊਲ ਸੰਕਟ 'ਤੇ ਨਿਰਮਲਾ ਸੀਤਾਰਮਨ ਦਾ ਬਿਆਨ, ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਵਿੱਚ ਕਟੌਤੀ...
ਜੰਗ ਤੋਂ ਲੈ ਕੇ ਮਹਿੰਗਾਈ ਤੱਕ... TV9 ਦੇ ਮੰਚ ਤੋਂ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ
ਜੰਗ ਤੋਂ ਲੈ ਕੇ ਮਹਿੰਗਾਈ ਤੱਕ... TV9 ਦੇ ਮੰਚ ਤੋਂ ਸੀਐਮ ਭਗਵੰਤ ਮਾਨ ਦਾ ਵੱਡਾ ਬਿਆਨ...
ਪੈਟਰੋਲ ਖ਼ਤਮ ਜਾਂ ਅਫਵਾਹ? ਹੁਸ਼ਿਆਰਪੁਰ 'ਚ ਦੇਰ ਰਾਤ ਪੰਪਾਂ 'ਤੇ ਲੱਗੀਆਂ ਲੰਬੀਆਂ ਲਾਈਨਾਂ
ਪੈਟਰੋਲ ਖ਼ਤਮ ਜਾਂ ਅਫਵਾਹ? ਹੁਸ਼ਿਆਰਪੁਰ 'ਚ ਦੇਰ ਰਾਤ ਪੰਪਾਂ 'ਤੇ ਲੱਗੀਆਂ ਲੰਬੀਆਂ ਲਾਈਨਾਂ...
WITT ਸੰਮੇਲਨ 2026 'ਚ ਸੀਐਮ ਭਗਵੰਤ ਮਾਨ ਨੇ ਸਾਂਝੇ ਕੀਤੇ ਕਾਲਜ ਦੇ ਤਜਰਬੇ
WITT ਸੰਮੇਲਨ 2026 'ਚ ਸੀਐਮ ਭਗਵੰਤ ਮਾਨ ਨੇ ਸਾਂਝੇ ਕੀਤੇ ਕਾਲਜ ਦੇ ਤਜਰਬੇ...
CM ਮਾਨ ਨੇ ਸਰਕਾਰੀ ਸਕੂਲਾਂ, ਰਾਜਪਾਲਾਂ ਅਤੇ ਕੇਂਦਰ-ਰਾਜ ਸਬੰਧਾਂ 'ਤੇ ਚੁੱਕੇ ਸਵਾਲ
CM ਮਾਨ ਨੇ ਸਰਕਾਰੀ ਸਕੂਲਾਂ, ਰਾਜਪਾਲਾਂ ਅਤੇ ਕੇਂਦਰ-ਰਾਜ ਸਬੰਧਾਂ 'ਤੇ ਚੁੱਕੇ ਸਵਾਲ...
TV9 Satta Sammelan 2026: ਮੁੱਖ ਮੰਤਰੀ ਮਾਨ ਨੇ ਗਿਣਾਈਆਂ ਮੁਫ਼ਤ ਬਿਜਲੀ, ਨੌਕਰੀਆਂ ਅਤੇ ਸੜਕ ਸੁਰੱਖਿਆ ਦੀਆਂ ਪ੍ਰਾਪਤੀਆਂ
TV9 Satta Sammelan 2026: ਮੁੱਖ ਮੰਤਰੀ ਮਾਨ ਨੇ ਗਿਣਾਈਆਂ ਮੁਫ਼ਤ ਬਿਜਲੀ, ਨੌਕਰੀਆਂ ਅਤੇ ਸੜਕ ਸੁਰੱਖਿਆ ਦੀਆਂ ਪ੍ਰਾਪਤੀਆਂ...
ਖੁਦ ਜਿਨ੍ਹਾਂ ਦੀ ਗਰੰਟੀ ਨਹੀਂ, ਉਹ ਭਾਜਪਾ ਦੀ ਗਰੰਟੀ ਕੀ ਦੇਣਗੇ? ਪ੍ਰਸ਼ਾਂਤ ਕਿਸ਼ੋਰ 'ਤੇ ਬੋਲੀ ਸਮ੍ਰਿਤੀ ਈਰਾਨੀ
ਖੁਦ ਜਿਨ੍ਹਾਂ ਦੀ ਗਰੰਟੀ ਨਹੀਂ, ਉਹ ਭਾਜਪਾ ਦੀ ਗਰੰਟੀ ਕੀ ਦੇਣਗੇ? ਪ੍ਰਸ਼ਾਂਤ ਕਿਸ਼ੋਰ 'ਤੇ ਬੋਲੀ ਸਮ੍ਰਿਤੀ ਈਰਾਨੀ...
ਅਖਿਲੇਸ਼ ਯਾਦਵ ਦੀਆਂ ਸੋਸ਼ਲ ਮੀਡੀਆ ਪੋਸਟਾਂ ਕੌਣ ਲਿਖਦਾ ਹੈ? ਜਾਣਨ ਲਈ ਦੇਖੋ ਵੀਡੀਓ
ਅਖਿਲੇਸ਼ ਯਾਦਵ ਦੀਆਂ ਸੋਸ਼ਲ ਮੀਡੀਆ ਪੋਸਟਾਂ ਕੌਣ ਲਿਖਦਾ ਹੈ? ਜਾਣਨ ਲਈ ਦੇਖੋ ਵੀਡੀਓ...