AAP ਵੱਲੋਂ ਪੰਜਾਬ ਦੀਆਂ MC ਚੋਣਾਂ ਲਈ 30 ਉਮੀਦਵਾਰਾਂ ਦੀ ਸੂਚੀ ਜਾਰੀ, ਬਾਘਾਪੁਰਾਣਾ, ਧਰਮਕੋਟ ਤੇ ਪਟਿਆਲਾ ਦੇ ਉਮੀਦਵਾਰਾਂ ਦਾ ਐਲਾਨ

Published: 

16 Nov 2026 12:32 PM IST

ਪਾਰਟੀ ਵੱਲੋਂ 16 ਨਵੰਬਰ 2026 ਨੂੰ ਜਾਰੀ ਕੀਤੇ ਗਈ ਲਿਸਟ ਅਨੁਸਾਰ, ਸੂਚੀ 'ਚ ਬਾਘਾਪੁਰਾਣਾ, ਧਰਮਕੋਟ ਤੇ ਪਟਿਆਲਾ ਦੇ ਵੱਖ-ਵੱਖ ਵਾਰਡਾਂ ਤੋਂ ਉਮੀਦਵਾਰਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਇਸ ਸੂਚੀ 'ਤੇ ਪੰਜਾਬ ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਜਾਰੀ ਕੀਤੀ ਗਈ ਹੈ।

AAP ਵੱਲੋਂ ਪੰਜਾਬ ਦੀਆਂ MC ਚੋਣਾਂ ਲਈ 30 ਉਮੀਦਵਾਰਾਂ ਦੀ ਸੂਚੀ ਜਾਰੀ, ਬਾਘਾਪੁਰਾਣਾ, ਧਰਮਕੋਟ ਤੇ ਪਟਿਆਲਾ ਦੇ ਉਮੀਦਵਾਰਾਂ ਦਾ ਐਲਾਨ

ਆਮ ਆਦਮੀ ਪਾਰਟੀ (AAP) ਨੇ ਪੰਜਾਬ ‘ਚ ਹੋਣ ਵਾਲੀਆਂ ਆਗਾਮੀ ਸ਼ਹਿਰੀ ਸਥਾਨਕ ਸਰਕਾਰਾਂ (Urban Local Bodies) ਦੀਆਂ ਚੋਣਾਂ ਨੂੰ ਲੈ ਕੇ ਆਪਣੀ ਸਰਗਰਮੀ ਤੇਜ਼ ਕਰ ਦਿੱਤੀ ਹੈ। ਪਾਰਟੀ ਵੱਲੋਂ ਬਾਘਾਪੁਰਾਣਾ, ਧਰਮਕੋਟ ਤੇ ਪਟਿਆਲਾ ਦੀਆਂ ਮਿਊਂਸੀਪਲ ਕੌਂਸਲ ਤੇ ਨਗਰ ਨਿਗਮ ਚੋਣਾਂ ਲਈ 30 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।

ਪਾਰਟੀ ਵੱਲੋਂ 16 ਨਵੰਬਰ 2026 ਨੂੰ ਜਾਰੀ ਕੀਤੇ ਗਈ ਲਿਸਟ ਅਨੁਸਾਰ, ਸੂਚੀ ‘ਚ ਬਾਘਾਪੁਰਾਣਾ, ਧਰਮਕੋਟ ਤੇ ਪਟਿਆਲਾ ਦੇ ਵੱਖ-ਵੱਖ ਵਾਰਡਾਂ ਤੋਂ ਉਮੀਦਵਾਰਾਂ ਦੇ ਨਾਮ ਸ਼ਾਮਲ ਕੀਤੇ ਗਏ ਹਨ। ਇਸ ਸੂਚੀ ‘ਤੇ ਪੰਜਾਬ ਦੇ ਸੂਬਾ ਇੰਚਾਰਜ ਮਨੀਸ਼ ਸਿਸੋਦੀਆ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਜਾਰੀ ਕੀਤੀ ਗਈ ਹੈ।

ਬਾਘਾਪੁਰਾਣਾ ਤੋਂ 14 ਉਮੀਦਵਾਰਾਂ ਦਾ ਐਲਾਨ

ਬਾਘਾਪੁਰਾਣਾ ਮਿਊਂਸੀਪਲ ਕੌਂਸਲ ਦੇ ਵੱਖ-ਵੱਖ ਵਾਰਡਾਂ ਤੋਂ ਪਾਰਟੀ ਨੇ 14 ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰਿਆ ਹੈ। ਇਨ੍ਹਾਂ ਵਿੱਚ ਲਖਵੀਰ ਕੌਰ, ਕੁਲਵੰਤ ਸਿੰਘ, ਧਰਮਿੰਦਰ ਸਿੰਘ ਰੱਖੜਾ, ਸਰਬਜੀਤ ਕੌਰ, ਕੁਲਦੀਪ ਕੌਰ, ਮਨਦੀਪ ਕੱਕੜ, ਕਮਲ ਕੁਮਾਰ, ਸੋਨੀਆ ਗੁਪਤਾ, ਤਰੁਣ ਮਿੱਤਲ, ਰਾਣੀ ਅਰੋੜਾ, ਸੋਨੀਆ, ਰਾਜਾ ਘੜੂ, ਅਮਨਦੀਪ ਕੌਰ ਤੇ ਪ੍ਰਿਥੀ ਸਿੰਘ ਦੇ ਨਾਮ ਸ਼ਾਮਲ ਹਨ।

ਧਰਮਕੋਟ ਤੋਂ 7 ਉਮੀਦਵਾਰ

ਧਰਮਕੋਟ ਮਿਊਂਸੀਪਲ ਕੌਂਸਲ ਲਈ ਪਾਰਟੀ ਨੇ 7 ਉਮੀਦਵਾਰਾਂ ਦੇ ਨਾਮ ਐਲਾਨੇ ਹਨ। ਇਨ੍ਹਾਂ ‘ਚ ਹਰਪ੍ਰੀਤ ਸਿੰਘ ਰਿੱਕੀ, ਗੀਤਾ ਰਾਣੀ, ਗੁਰਮੇਲ ਸਿੰਘ, ਗੁਰਮੇਲ ਕੌਰ, ਅੰਮ੍ਰਿਤਪਾਲ ਸਿੰਘ, ਗੁਰਮੀਤ ਸਿੰਘ ਮਖੀਜਾ ਤੇ ਸੁਖਵਿੰਦਰ ਕੌਰ ਸ਼ਾਮਲ ਹਨ।

ਪਟਿਆਲਾ ਤੋਂ 9 ਉਮੀਦਵਾਰ ਦੀ ਲਿਸਟ

ਇਸੇ ਤਰ੍ਹਾਂ ਪਟਿਆਲਾ ਨਗਰ ਨਿਗਮ ਦੇ ਵੱਖ-ਵੱਖ ਵਾਰਡਾਂ ਤੋਂ 9 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਵਿੱਚ ਮਨਦੀਪ ਵਿਰਦੀ, ਜਸਬੀਰ ਗਾਂਧੀ, ਜਗਦੀਪ ਜੱਗਾ, ਗੁਰਕਿਰਪਾਲ ਸਿੰਘ, ਪਰਵਿੰਦਰ ਕੌਰ, ਜਸਵੰਤ ਸਿੰਘ, ਗੀਤਿਕਾ ਰਾਜਿੰਦਰ ਰਾਜੂ, ਕੁਲਵੰਤ ਲਾਲਕਾ ਅਤੇ ਹਰਿੰਦਰ ਕੋਹਲੀ ਸ਼ਾਮਲ ਹਨ। ਪਾਰਟੀ ਵੱਲੋਂ ਜਾਰੀ ਸੂਚੀ ‘ਚ ਮਹਿਲਾ, ਜਨਰਲ, ਐਸਸੀ ਤੇ ਬੀਸੀ ਵਰਗਾਂ ਨਾਲ ਸਬੰਧਤ ਉਮੀਦਵਾਰਾਂ ਨੂੰ ਵੀ ਨੁਮਾਇੰਦਗੀ ਦਿੱਤੀ ਗਈ ਹੈ।

‘ਆਪ’ ਨੇ ਸਾਰੇ ਐਲਾਨੇ ਗਏ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਚੋਣ ਮੁਹਿੰਮ ‘ਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ। ਇਸ ਐਲਾਨ ਨਾਲ ਪੰਜਾਬ ਦੀਆਂ ਆਗਾਮੀ ਸ਼ਹਿਰੀ ਚੋਣਾਂ ਲਈ ਸਿਆਸੀ ਸਰਗਰਮੀਆਂ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ।

Loading...
Unable to load recommendations.
Follow Us
Related Stories
2027 ਵਿਧਾਨ ਸਭਾ ਚੋਣਾਂ ਦੀ ਤਿਆਰੀ, ਰਾਜਾਸਾਂਸੀ ਤੋਂ AAP ਉਮੀਦਵਾਰ ਸੋਨੀਆ ਮਾਨ ਨੇ ਕੱਢਿਆ ਵਿਸ਼ਾਲ ਰੋਡ ਸ਼ੋਅ; ਟਿਕਟ ਮਿਲਣ ‘ਤੇ ਲੀਡਰਸ਼ਿਪ ਦਾ ਕੀਤਾ ਧੰਨਵਾਦ
ਅੰਮ੍ਰਿਤਸਰ ਏਅਰਪੋਰਟ ‘ਤੇ ਸ਼ੁਰੂ ਹੋਈ ਫਾਸਟ ਟ੍ਰੈਕ ਇਮੀਗ੍ਰੇਸ਼ਨ ਸਹੂਲਤ, ਸਿਰਫ਼ 30 ਸਕਿੰਟਾਂ ‘ਚ ਪੂਰੀ ਹੋਵੇਗੀ ਪ੍ਰਕਿਰਿਆ
26 ਨਵੰਬਰ ਨੂੰ ਮੋਗਾ ‘ਚ AAP ਦੀ ਹੋਵੇਗੀ ਮੈਗਾ ਰੈਲੀ, ਕੇਜਰੀਵਾਲ ਤੇ CM ਮਾਨ ਕਰਨਗੇ ਸ਼ਿਰਕਤ; 2027 ਚੋਣਾਂ ਦਾ ਫੁਕਣਗੇ ਬਿਗੁਲ
ਗੁਰਦਾਸਪੁਰ ‘ਚ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਦੀ ਸ਼ੱਕੀ ਹਾਲਾਤਾਂ ‘ਚ ਮਿਲੀ ਲਾਸ਼, ਗੋਲੀ ਲੱਗਣ ਦਾ ਖਦਸ਼ਾ
ਪਠਾਨਕੋਟ ‘ਚ ਗਨ ਪੁਆਇੰਟ ‘ਤੇ ਡਰਾਈਵਰ ਤੋਂ ਲੁੱਟੀ ਕਾਰ, ਪੰਜਾਬ ਤੋਂ ਜੰਮੂ-ਕਸ਼ਮੀਰ ਤੱਕ ਹਾਈ ਅਲਰਟ ਜਾਰੀ
ਕੇਵਲ ਢਿੱਲੋਂ ਦੇ ਘਰ ਪਹੁੰਚੇ ਡੇਰਾ ਬਿਆਸ ਮੁਖੀ, ਮੁਲਾਕਾਤ ਦੀਆਂ ਸਾਂਝੀਆਂ ਕੀਤੀਆਂ ਤਸਵੀਰਾਂ