ਲੁਧਿਆਣਾ ਕੋਰਟ ਕੰਪਲੈਕਸ ਦੇ ਬਾਹਰ ਗੋਲੀ ਚੱਲਣ ਨਾਲ ਦਹਿਸ਼ਤ ਦਾ ਮਾਹੌਲ

Published: 

08 Feb 2023 10:39 AM

ਘਟਨਾ ਵਿੱਚ ਦੋ ਵਿਅਕਤੀ ਬੁਰੀ ਤਰ੍ਹਾਂ ਫੱਟੜ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਮੌਕੇ ਤੇ ਪਹੁੰਚੀ ਅਕੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਸੂਤਰਾਂ ਮੁਤਾਬਿਕ ਮੁਲਾਜ਼ਮਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਸੀ।

ਲੁਧਿਆਣਾ ਕੋਰਟ ਕੰਪਲੈਕਸ ਦੇ ਬਾਹਰ ਗੋਲੀ ਚੱਲਣ ਨਾਲ ਦਹਿਸ਼ਤ ਦਾ ਮਾਹੌਲ
Follow Us On

ਲੁਧਿਆਣਾ ਕੋਰਟ ਕੰਪਲੈਕਸ ਦੇ ਬਾਹਰ ਮੰਗਲਵਾਰ ਨੂੰ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਗੁਟ ਨੇ ਦੂਜੇ ਗੂਟ ਨੂੰ ਨਿਸ਼ਾਨਾ ਬਣਾਇਆ ਅਤੇ ਤਕਰਾਰ ਤੋਂ ਬਾਅਦ ਗੋਲੀਆਂ ਚੱਲ ਗਈਆਂ। ਪੁਲਿਸ ਅਨੁਸਾਰ 3 ਗੇੜ ਦੀ ਗੋਲੀਬਾਰੀ ਹੋਈ ਸੀ .ਘਟਨਾ ਵਿੱਚ ਦੋ ਵਿਅਕਤੀ ਬੁਰੀ ਤਰ੍ਹਾਂ ਫੱਟੜ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਿਸ ਮੌਕੇ ਤੇ ਪਹੁੰਚੀ ਅਕੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ। ਸੂਤਰਾਂ ਮੁਤਾਬਿਕ ਮੁਲਾਜ਼ਮਾਂ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਸੀ।

ਗੋਲੀਆਂ ਦੇ ਖੋਲ ਕੀਤੇ ਬਰਾਮਦ

ਇਹ ਪੂਰੀ ਘਟਨਾ ਲੁਧਿਆਣਾ ਜ਼ਿਲ੍ਹਾ ਕਚਹਿਰੀ ਦੇ ਪਿਛਲੇ ਪਾਸੇ ਹੋਈ ਹੈ ਕਿਆਸ ਲਗਾਏ ਜਾ ਰਹੇ ਹਨ ਕਿ ਇਹ ਝਗੜਾ ਉਦੋਂ ਹੋਇਆ ਗੈਂਗ ਦੇ ਮੈਂਬਰ ਪੇਸ਼ੀ ਤੇ ਆਏ ਹੋਏ ਅਤੇ ਉਨ੍ਹਾਂ ਦੇ ਸਮਰਥਕਾਂ ਵਿਚਾਲੇ ਝਗੜਾ ਹੋ ਗਿਆ ਅਤੇ ਇਸ ਦੌਰਾਨ ਫਾਇਰਿੰਗ ਹੋਈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਉਹਨਾਂ ਨੂੰ ਗੋਲੀ ਚੱਲਣ ਦੀ ਆਵਾਜ਼ ਆਈ ਤਾਂ ਉਹਨਾਂ ਨੇ ਵੇਖਿਆ ਕਿ ਕੁਝ ਲੋਕ ਭੱਜ ਰਹੇ ਹਨ। ਮੌਕੇ ਤੇ ਪੁਲਿਸ ਤੁਰੰਤ ਪਹੁੰਚ ਗਈ ਅਤੇ ਇੱਕ ਨੂੰ ਕਾਬੂ ਕਰ ਲਿਆ ਗਿਆ। ਜਦੋਂ ਕਿ ਇੱਕ ਦੇ ਹੱਥ ਵਿੱਚ ਗੋਲੀ ਲੱਗੀ ਹੈ। ਜਿਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ ਇਹ ਦੋਵੇਂ ਗੈਂਗ ਦੇ ਮੈਂਬਰ ਕਿਹੜੀ ਗੈਂਗ ਨਾਲ ਸਬੰਧਤ ਸਨ ਇਸ ਬਾਰੇ ਫਿਲਹਾਲ ਪੁਲਿਸ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ ਪਰ ਉਨ੍ਹਾਂ ਕਿਹਾ ਕਿ ਜਲਦ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਫਿਲਹਾਲ ਇਹ ਜਾਂਚ ਕਰ ਰਹੇ ਹਨ।

ਮਾਮਲੇ ਦੀ ਹੋ ਰਹੀ ਜਾਂਚ

ਲੁਧਿਆਣਾ ਦੇ ਵਿੱਚ ਗੈਂਗਵਾਰ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਦਿਨ-ਦਿਹਾੜੇ ਸਮਾਜ ਵਿਰੋਧੀ ਅਨਸਰ ਆਪਸੀ ਰੰਜਿਸ਼ ਦੇ ਚੱਲਦਿਆਂ ਅਕਸਰ ਹੀ ਇਕ ਦੂਜੇ ਦੇ ਆਹਮਣੇ-ਸਾਹਮਣੇ ਹੁੰਦੇ ਰਹਿੰਦੇ ਹਨ। ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਹ ਥੋੜ੍ਹੀ ਦੇਰ ਪਹਿਲਾਂ ਹੀ ਇਥੇ ਆਏ ਹਨ. ਗੋਲੀ ਚੱਲਣ ਦੀ ਪੁਸ਼ਟੀ ਉਨ੍ਹਾਂ ਨੇ ਕਰ ਦਿੱਤੀ ਹੈ ਪਰ ਗੋਲੀ ਕਿਸ ਗੈਂਗ ਵੱਲੋਂ ਚਲਾਈ ਗਈ ਅਤੇ ਕਿਉਂ ਚਲਾਈ ਗਈ ਹੈ ਇਹ ਫ਼ਿਲਹਾਲ ਜਾਂਚ ਦਾ ਵਿਸ਼ਾ ਹੈ।