Word War: ਜਥੇਦਾਰ ਦੀ ਸੀਐੱਮ ਨੂੰ ਨਸੀਹਤ, ਬੋਲੇ- ‘ਸਿੱਖ ਕੌਮ ਨੂੰ ਜਿੰਨਾ ਦਬਾਵੋਗੇ ਉਨਾਂ ਹੀ ਭਰ ਕੇ ਸਾਹਮਣੇ ਆਵੇਗੀ’
Tweet War: ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਲੋਂ ਦਿੱਤੇ ਗਏ 24 ਘੰਟਿਆਂ ਦੇ ਅਲਟੀਮੇਟਮ ਦੇ ਮੁੱਖ ਮੰਤਰੀ ਨੇ ਟਵੀਟ ਕਰ ਤਿੱਖਾ ਜਵਾਬ ਦਿੱਤਾ ਸੀ, ਜਿਸ ਤੋਂ ਬਾਅਦ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਉਸੇ ਅੰਦਾਜ ਚ ਟਵੀਟ ਕਰਕੇ ਉਨ੍ਹਾਂ ਦੇ ਵਾਰ ਤੇ ਪਲਟਵਾਰ ਕੀਤਾ ਸੀ।
ਅਮ੍ਰਿਤਸਰ ਨਿਊਜ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ (Gyani Harpreet Singh) ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਨੂੰ ਆਪਣੇ ਦਿਮਾਗ ਵਿਚੋ ਇਹ ਗੱਲ ਕੱਢ ਦੇਣੀ ਚਾਹੀਦੀ ਹੈ ਕਿ ਸਿੱਖ ਸੂਬੇ ਦਾ ਮਾਹੌਲ ਖਰਾਬ ਕਰਦੇ ਹਨ। ਉਨਾਂ ਕਿਹਾ ਕਿ ਸਿੱਖ ਕੌਮ ਜਿੰਨੀ ਸ਼ਾਤ ਕੋਈ ਕੌਮ ਨਹੀ ਹੈ। ਇਹ ਉਸ ਸਮੇ ਰੋਹ ਵਿਚ ਆਉਦੇ ਹਨ ਜਦ ਕੋਈ ਚੋਬ ਲਗਾਉਦਾ ਹੈ। ਅੱਜ ਇਕ ਨਿਜੀ ਚੈਨਲ ਨਾਲ ਗਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਪੰਜਾਬ ਇਕ ਅਜਿਹਾ ਖਿਤਾ ਹੈ ਜਿਸ ਨੇ ਸਭ ਤੋਂ ਵੱਧ ਜ਼ੁਲਮ ਝਲਿਆ ਹੈ। ਸਿੱਖ ਕੌਮ ਨੂੰ ਜਿੰਨਾ ਦਬਾਓਗੇ ਉਨਾਂ ਹੀ ਅਸੀਂ ਉਭਰ ਕੇ ਸਾਹਮਣੇ ਆਵਾਂਗੇ।
ਉਨਾਂ ਸਿੱਖ ਕੌਮ ਨੂੰ ਕਿਹਾ ਕਿ ਇਹ ਸਮਾਂ ਜਜਬਾਤੀ ਹੋ ਕੇ ਫੈਸਲੇ ਲੈਣ ਦਾ ਨਹੀ ਹੈ। ਸਾਨੂੰ ਨਿਸ਼ਾਨਾ ਬਣਾਉਣ ਵਾਲਾ ਬਹੁਤ ਸ਼ਾਤਿਰ ਹੈ।ਜਥੇਦਾਰ ਨੇ ਕਿਹਾ ਕਿ ਅਜਾਦੀ ਤੋ ਪਹਿਲਾਂ ਦੀਆਂ ਸਿੱਖ ਰਿਆਸਤਾਂ ਦੇ ਝੰਡਿਆਂ ਨੂੰ ਖਾਲਿਸਤਾਨ ਦੇ ਝੰਡੇ ਦਸ ਕੇ ਪ੍ਰਚਾਰਿਆ ਜਾ ਰਿਹਾ ਹੈ।ਜਦੋ ਮਹਾਰਾਜਾ ਰਣਜੀਤ ਸਿੰਘ ਦੀ 200 ਸਾਲਾਂ ਸ਼ਤਾਬਦੀ ਮਨਾਈ ਗਈ ਸੀ ਤਾਂ ਸ਼੍ਰੌਮਣੀ ਕਮੇਟੀ ਨੇ ਉਸ ਸਮੇਂ ਸੋਵੀਨਰ ਛਪਿਆ ਸੀ ਸੋਨੇ ਦਾ ਸਿੱਕਾ ਜਾਰੀ ਕੀਤਾ ਸੀ। ਉਸਦੇ ਉਪਰ ਨਿਸ਼ਾਨਾਂ ਦੀਆ ਤਸਵੀਰਾਂ ਛਾਪੀਆਂ ਸਨ।
ਜੱਥੇਦਾਰ ਨੇ ਅੱਗੇ ਕਿਹਾ ਕਿ ਉਸ ਸਮੇਂਦੇਸ਼ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਰਾਸ਼ਟਰਪਤੀ, ਉਪ ਰਾਸ਼ਟਪਤੀ, ਗਵਰਨਰ ਬਿਹਾਰ, ਗਵਰਨਰ ਗੋਆ, ਗਵਰਨਰ ਹਿਮਾਚਲ, ਮੁੱਖ ਮੰਤਰੀ ਪੰਜਾਬ, ਗ੍ਰਹਿ ਮੰਤਰੀ ਅਤੇ ਸਪੀਕਰ ਲੋਕ ਸਭਾ ਦੇ ਸੰਦੇਸ਼ ਵੀ ਲੱਗੇ ਸਨ। ਉਸ ਸਮੇਂ ਕਿਸੀ ਨੇ ਇਤਜ਼ਾਰ ਨਹੀ ਕੀਤਾ ਕਿ ਸੋਵੀਨਰ ਦੇ ਵਿੱਚ ਇਹ ਸਭ ਨਹੀ ਦੇ ਸਕਦੇ। ਲੇਕਿਨ ਅਜ ਉੱਸ ਝੰਡੇ ਨੂੰ ਖਾਲਿਸਤਾਨ ਦੇ ਨਾਲ ਜੋੜ ਕੇ ਸਿੱਖਾ ਦੀ ਵਿਰਾਸਤ ਜਿੱਸ ਤੇ ਸਿੱਖਾਂ ਨੂੰ ਮਾਨ ਹੈ ਉਹਨਾ ਨੂੰ ਵੀ ਧੁੰਦਲਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਪੰਜਾਬ ਦਾ ਮਹੌਲ ਹੋ ਰਿਹਾ ਖਰਾਬ – ਜੱਥੇਦਾਰ
ਜਥੇਦਾਰ ਨੇ ਕਿਹਾ ਕਿ ਇਹ ਮੰਦਭਾਗਾ ਵਰਤਾਰਾ ਹੈ ਜੋ ਪਿੱਛਲੇ ਕੁਝ ਦਿਨਾਂ ਵਿਚ ਪੰਜਾਬ ਦੇ ਅੰਦਰ ਵਰਤਿਆ ਜਾ ਰਿਹਾ ਹੈ।ਉਨਾਂ ਕਿਹਾ ਕਿ ਮੈਂਨੂੰ ਲਗਦਾ ਇਸ ਦੇ ਪਿੱਛੇ ਬਹੁਤ ਸਿੱਖਾ ਦੇ ਵਿਰੋਧੀਆ ਦੀ ਬਹੁਤ ਸੋਚੀ ਸਮਝੀ ਚਾਲ ਹੈ। ਪੰਜਾਬ ਨੂੰ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਕਮਜ਼ੋਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪੰਜਾਬ ਦਾ ਕਚੂੰਬਰ ਕੱਢਿਆ ਜਾ ਰਿਹਾ ਹੈ।ਪੰਜਾਬ ਦੇ ਸੱਭਿਆਚਾਰ ਦਾ ਪੰਜਾਬ ਦੀ ਭਾਸ਼ਾ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਇਸ ਦੇ ਪਿੱਛੇ ਇਰਾਦੇ ਕੀ ਨੇ ਇਹ ਸਮਝ ਨਹੀ ਆਉਂਦੀ।
ਉਨ੍ਹਾਂ ਅੱਗੇ ਕਿਹਾ ਜੇ ਭਾਰਤ ਨੂੰ ਅਖੰਡ ਰੱਖਣਾ ਜ਼ਰੂਰੀ ਨਹੀਂ ਕਿ ਵੱਖ ਵੱਖ ਸੱਭਿਆਚਾਰ ਉਹਨਾ ਨੂੰ ਇਕ ਸੱਭਿਆਚਾਰ ਨੂੰ ਤਬਦੀਲ ਕਰ ਸਕਦੇ ਹਾਂ। ਜਥੇਦਾਰ ਨੇ ਕਿਹਾ ਕਿ ਪੰਜਾਬ ਸ਼ੁਰੂ ਤੋ ਹੀ ਹਮਲਿਆਂ ਦਾ ਟਾਕਰਾ ਕਰਦਾ ਆਇਆ। ਪੰਜਾਬ ਨੇ ਹਮੇਸ਼ਾ ਮੁਕਾਬਲਾ ਕੀਤਾ। ਪੰਜਾਬ ਜ਼ੁਲਮ ਅਤੇ ਜਬਰ ਦੇ ਖਿਲਾਫ ਜੂਝਣ ਵਾਲਾ ਵੀ ਹੈ। ਇਸ ਲਈ ਜੇਕਰ ਪੰਜਾਬ ਦੇ ਵਿੱਚ ਇਸ ਤਰ੍ਹਾ ਦਾ ਪੱਖਪਾਤ ਹੁੰਦਾ ਸੱਭ ਤੋਂ ਪਹਿਲਾ ਇਕ ਮਾਹੌਲ ਸਿਰਜਿਆ ਜਾਂਦਾ ਜਿਹੜਾ ਪੱਖਪਾਤ ਹੋਇਆ ਉਹ ਸਿੱਖਾ ਦੇ ਨਾਲ ਹੋਇਆ ਅਤੇ ਬਾਕੀ ਕੌਮਾਂ ਨੂੰ ਵੀ ਲਗਦਾ ਹੈ ਕਿ ਸਿੱਖਾ ਨਾਲ ਹੋਇਆ ਅਤੇ ਉਹ ਸ਼ਾਂਤ ਹੋ ਜਾਂਦੀਆ ਹਨ।
ਇਹ ਵੀ ਪੜ੍ਹੋ
‘ਹਰ ਮਸਲੇ ਨੂੰ ਬਣਾਇਆ ਗਿਆ ਸਿੱਖਾਂ ਦਾ ਮਸਲਾ’
ਪਾਣੀਆਂ ਦਾ ਮਸਲਾ ਸੀ ਤਾਂ ਉੱਸ ਨੂੰ ਵੀ ਸਿੱਖਾ ਦਾ ਮਸਲਾ ਬਣਾ ਕੇ ਪੇਸ਼ ਕੀਤਾ। ਭਾਸ਼ਾ ਦਾ ਮਸਲਾ ਤਾਂ ਉਸ ਨੂੰ ਵੀ ਪੇਸ਼ ਕੀਤਾ ਗਿਆ। ਸਾਡੀ ਭਾਸ਼ਾ ਹੈ ਇਸ ਨੂੰ ਅਸੀਂ ਨਹੀ ਛੱਡ ਸਕਦੇ। ਸਾਡੀ ਗੁਰਬਾਣੀ ਗੁਰਮੁਖੀ ਲਿੱਪੀ ਵਿੱਚ ਲਿਖੀ ਗਈ ਹੈ ਸਾਡੇ ਲਈ ਇਸ ਦੀ ਬਹੁਤ ਵੱਡੀ ਮਹੱਤਤਾ ਹੈ। ਪਰ ਇਸ ਨੂੰ ਵੀ ਧੁੰਦਲਾ ਕਰਨ ਅਤੇ ਹਮਲਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਜਿੱਸ ਨਾਲ ਸਾਡੇ ਅੰਦਰ ਬੇਗਾਨਗੀ ਦਾ ਮਾਹੌਲ ਬਣਿਆ। ਸਾਡੀ ਖਾਸੀਅਤ ਇਹ ਹੈ ਕਿ ਅਸੀਂ ਉਮੀਦ ਜਲਦੀ ਲਗਾ ਲੈਂਦੇ ਹਾਂ। ਇਕ ਨਵੀਂ ਦਿਸ਼ਾ ਦਵੇਗਾ ਸਾਡੀ ਉਨਤੀ ਦਾ ਰਾਹ ਬਣੇਗਾ। ਪਰ ਉਸ ਸਮੇਂ ਨਿਰਾਸ਼ਾ ਹੁੰਦੀ ਹੈ ਜਿੱਸ ਤੇ ਉਮੀਦ ਲਗੀ ਹੁੰਦੀ ਹੈ ਓਹ ਬੁਰੀ ਤਰਾਂ ਕਿਨਾਰਾ ਕਰ ਲੈਦਾ ਹੈ।