Terrorist Nijhar ਦੀ ਹੱਤਿਆ ਦੇ ਵਿਰੋਧ ‘ਚ ਖਾਲਿਸਤਾਨੀਆਂ ਨੇ ਕੱਢਿਆ ਰੋਸ ਮਾਰਚ, ਪੁਲਿਸ ਨੇ ਹਿਰਾਸਤ ‘ਚ ਲਏ ਕਈ ਖਾਲਿਸਤਾਨੀ
ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੇ ਦਲ ਖਾਲਸਾ ਦੇ ਸਮਰਥਕਾਂ ਨੂੰ ਸਮਝਾ ਕੇ ਮਾਰਚ ਨਾ ਕਰਨ ਦੀ ਅਪੀਲ ਕੀਤੀ ਪਰ ਸਾਰੇ ਖਾਲਿਸਤਾਨੀ ਰਾਅ ਦੇ ਦਫਤਰ ਤੱਕ ਮਾਰਚ ਕੱਢਣ ਅਤੇ ਬਾਹਰ ਧਰਨਾ ਦੇਣ ਤੇ ਅੜੇ ਰਹੇ, ਜਿਸ ਕਾਰਨ ਪੁਲਿਸ ਨੇ ਕਈ ਖਾਲਿਸਤਾਨੀਆਂ ਹਿਰਾਸਤ 'ਚ ਲਿਆ।
DCP ਨੇ ਦਿੱਤਾ ਸੀ ਮੰਗ ਪੱਤਰ ਦੇਣ ਦਾ ਸੁਝਾਅ
ਡੀਸੀਪੀ (DCP) ਪਰਮਿੰਦਰ ਸਿੰਘ ਭੰਡਾਲ ਨੇ ਖਾਲਿਸਤਾਨੀਆਂ ਨੂੰ ਅਪੀਲ ਕੀਤੀ ਕਿ ਉਹ ਰੋਸ ਮਾਰਚ ਕੱਢਣ। ਪਰ ਖਾਲਿਸਤਾਨੀਆਂ ਨੇ ਪੁਲਿਸ ਅਧਿਕਾਰੀ ਦੀ ਨਹੀਂ ਮੰਨੀ ਅਤੇ ਕਿਹਾ ਹਰ ਹਾਲ ਵਿੱਚ ਰਾਅ ਦਫਤਰ ਤੱਕ ਧਰਨਾ ਦੇਣ ਦੇਣਗੇ। ਇਸ ਤੋਂ ਇਲਾਵਾ ਡੀਸੀਪੀ ਨੇ ਖਾਲਿਸਤਾਨੀਆਂ ਨੇ ਸਲਾਹ ਦਿੱਤੀ ਕਿ ਉਹ ਡੀਸੀ ਨੂੰ ਮੰਗ ਪੱਤਰ ਦੇਣ ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੂੰ ਮਜਬੂਰੀ ਵਿੱਚ ਸਖਤੀ ਕਰਨੀ ਪਈ।RAW ‘ਤੇ ਲਗਾਏ ਨਿੱਝਰ ਦੀ ਹੱਤਿਆ ਦੇ ਇਲਜ਼ਾਮ
ਖਾਲਿਸਤਾਨੀਆਂ ਦੇ ਮਾਰਚ ਨਾਲ ਕੱਢਣ ਨਾਲ ਕਿਤੇ ਮਾਹੌਲ ਖਰਾਬ ਨਾ ਹੋ ਜਾਵੇ ਜਿਸ ਕਾਰਨ ਪੁਲਿਸ ਅਧਿਕਾਰੀ ਨੇ ਖਾਲਿਸਤਾਨੀਆਂ ਨੂੰ ਹਿਰਾਸਤ ਵਿੱਚ ਲੈਣ ਦੇ ਨਿਰਦੇਸ਼ ਦੇ ਦਿੱਤੇ। ਦਰਅਸਲ ਖਲਿਸਤਾਨੀਆਂ ਵਿੱਚ ਅੱਤਵਾਦੀ ਨਿੱਝਰ ਦੀ ਕੈਨੇਡਾ ਵਿੱਚ ਹੋਈ ਹੱਤਿਆ ਨੂੰ ਲੈ ਕੇ ਰੋਸ ਹੈ। ਉਨ੍ਹਾਂ ਨੇ ਭਾਰਤੀ ਏਜੰਸੀਆਂ ਤੇ ਨਿੱਝਰ ਦੀ ਹੱਤਿਆ ਦਾ ਇਲਜ਼ਾਮ ਲਗਾਇਆ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋLoading...
Unable to load recommendations.
Follow Us
