Tarn Taran ਦੇ ਪਿੰਡ ਰਾਜੋਕੇ ‘ਚ ਮਿਲਿਆ ਪਾਕਿਸਤਾਨੀ ਡ੍ਰੋਨ, ਪੁਲਿਸ ਤੇ BSF ਨੇ ਚਲਾਇਆ ਸਰਚ ਅਭਿਆਨ

Published: 

12 Jun 2023 07:59 AM

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਤੇ ਹੁਣ ਮੁੜ ਸਰਹੱਦੀ ਖੇਤਰਾਂ ਚੋਂ ਪਾਕਿਸਤਾਨੀ ਡ੍ਰੋਨ ਮਿਲਿਆ ਹੈ। ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ ਜਿਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਕਰ ਦਿੱਤਾ ਹੈ।

Tarn Taran ਦੇ ਪਿੰਡ ਰਾਜੋਕੇ ਚ ਮਿਲਿਆ ਪਾਕਿਸਤਾਨੀ ਡ੍ਰੋਨ, ਪੁਲਿਸ ਤੇ BSF ਨੇ ਚਲਾਇਆ ਸਰਚ ਅਭਿਆਨ
Follow Us On

ਪੰਜਾਬ ਨਿਊਜ। ਪਾਕਿਸਤਾਨ ਤੋਂ ਡਰੋਨ ਦੀ ਤਸਕਰੀ ਬੇਰੋਕ ਜਾਰੀ ਹੈ। ਇਸੇ ਸਿਲਸਿਲੇ ਵਿੱਚ ਬੀਐਸਐਫ (BSF) ਅਤੇ ਪੁਲਿਸ ਨੇ ਤਰਨਤਾਰਨ ਜ਼ਿਲ੍ਹੇ ਅਧੀਨ ਪੈਂਦੇ ਖਲਾਡਾ ਇਲਾਕੇ ਦੇ ਪਿੰਡ ਰਾਜੋਕੇ ਦੇ ਖੇਤਾਂ ਵਿੱਚੋਂ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਸਰਹੱਦ ਪਾਰੋਂ ਭੇਜਿਆ ਚੀਨ ਦਾ ਬਣਿਆ ਡਰੋਨ ਬਰਾਮਦ ਕੀਤਾ ਹੈ। ਤਲਾਸ਼ੀ ਦੌਰਾਨ ਡਰੋਨ ਤੋਂ ਇਲਾਵਾ ਹੋਰ ਕੁੱਝ ਵੀ ਬਰਾਮਦ ਨਹੀਂ ਹੋਇਆ ਹੈ। ਸਥਾਨਕ ਇਨਪੁਟ ਦੇ ਆਧਾਰ ‘ਤੇ ਤਰਨਤਾਰਨ ਪੁਲਿਸ ਅਤੇ ਬੀਐਸਐਫ ਨੇ ਤਲਾਸ਼ੀ ਮੁਹਿੰਮ ਚਲਾਈ।

ਤਲਾਸ਼ੀ ਦੌਰਾਨ ਪਿੰਡ ਰਾਜੋਕੇ ਦੇ ਖੇਤਾਂ ਵਿੱਚ ਵੈਨ ਤੋਂ ਲਖਨਾ ਨੂੰ ਜਾਣ ਵਾਲੀ ਸੜਕ ਦੇ ਕੋਲ ਇੱਕ ਡਰੋਨ ਮਿਲਿਆ, ਜੋ ਕਿ ਟੁਕੜਿਆਂ ਵਿੱਚ ਵੰਡਿਆ ਗਿਆ ਸੀ। ਜਿਸ ਥਾਂ ਤੋਂ ਇਹ ਡਰੋਨ (Drone) ਬਰਾਮਦ ਹੋਇਆ ਹੈ, ਉਹ ਅੰਤਰਰਾਸ਼ਟਰੀ ਸਰਹੱਦ ਤੋਂ ਢਾਈ ਕਿਲੋਮੀਟਰ ਪਿੱਛੇ ਹੈ।

‘7 ਜੂਨ ਨੂੰ ਵੀ ਪਾਕਿਸਤਾਨ ਨੇ ਭੇਜੇ ਸਨ 2 ਡ੍ਰੋਨ’

ਇਹ ਬੀਓਪੀ ਮੰਗਲੀ ਤੋਂ ਲਗਭਗ 2 ਕਿਲੋਮੀਟਰ ਦੂਰ ਹੈ। ਸੂਤਰਾਂ ਮੁਤਾਬਕ 7 ਜੂਨ ਨੂੰ ਇਸ ਇਲਾਕੇ ‘ਚ ਪਾਕਿਸਤਾਨ ਵਾਲੇ ਪਾਸਿਓਂ 2 ਡਰੋਨ ਭੇਜੇ ਗਏ ਸਨ, ਜਿਨ੍ਹਾਂ ‘ਚੋਂ ਇੱਕ ਉਸੇ ਦਿਨ ਬਰਾਮਦ ਕਰ ਲਿਆ ਗਿਆ। ਇਸ ਦੇ ਨਾਲ ਹੀ ਢਾਈ ਕਿੱਲੋ ਹੈਰੋਇਨ ਵੀ ਬਰਾਮਦ ਕੀਤੀ ਗਈ, ਜਦਕਿ ਦੂਜਾ ਡਰੋਨ ਨਾ ਤਾਂ ਪਿੱਛੇ ਗਿਆ ਅਤੇ ਨਾ ਹੀ ਬਰਾਮਦ ਹੋਇਆ। ਡਰੋਨ ਦਾ ਇਹ ਟੁਕੜਾ ਖੇਤਾਂ ਵਿੱਚ ਪਿਆ ਮਿਲਿਆ ਹੈ।

‘ਕਿਸਾਨ ਦੀ ਨਿਸ਼ਾਨਦੇਹੀ ‘ਤੇ ਹੈਰੋਇਨ ਬਰਾਮਦ’

ਉੱਧਰ ਅੰਮ੍ਰਿਤਸਰ (Amritsar) ਖੇਤਰ ਵਿੱਚ, ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਐਤਵਾਰ ਸ਼ਾਮ ਅਟਾਰੀ ਦੇ ਪਿੰਡ ਭੈਰੋਪਾਲ ਤੋਂ ਇੱਕ ਸ਼ੱਕੀ ਕਿਸਾਨ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਕੰਡਿਆਲੀ ਤਾਰ ਦੇ ਪਾਰ ਖੇਤ ਵਿੱਚ ਦੱਬੀ ਹੈਰੋਇਨ ਦੇ ਦੋ ਪੈਕੇਟ ਬਰਾਮਦ ਕੀਤੇ। ਇਸ ਕਾਰਵਾਈ ਤੋਂ ਬਾਅਦ ਬੀਐਸਐਫ ਨੇ ਮਾਮਲਾ ਦਰਜ ਕਰ ਲਿਆ। ਪੁਲਿਸ ਨੇ ਹੈਰੋਇਨ ਦੇ ਦੋਵੇਂ ਪੈਕਟ ਬਰਾਮਦ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ